ਪੜਚੋਲ ਕਰੋ

Diwali Crackers : ਦੀਵਾਲੀ 'ਤੇ ਪਟਾਕਿਆਂ ਨੂੰ ਲੈ ਕੇ ਕਿਹੜੇ ਰਾਜ 'ਚ ਕੀ ਨਿਯਮ , ਕੀ ਪਟਾਕਿਆਂ ਨਾਲ ਵੱਧਦਾ ਪ੍ਰਦੂਸ਼ਣ ?

Diwali Crackers : ਦੀਵਾਲੀ ਦਾ ਮਤਲਬ ਹੈ ਮਠਿਆਈਆਂ ਅਤੇ ਪਟਾਕਿਆਂ ਦਾ ਤਿਉਹਾਰ। ਹਾਲਾਂਕਿ ਥੋੜੀ ਜਿਹੀ ਲਾਪਰਵਾਹੀ ਪਟਾਕਿਆਂ ਦੀ ਰੰਗ ਬਿਰੰਗੀ ਰੋਸ਼ਨੀ ਅਤੇ ਧਮਾਕੇ ਦਾ ਮਜ਼ਾ ਕਿਰਕਿਰਾ ਕਰ ਸਕਦੀ ਹੈ। ਇਸ ਲਾਪਰਵਾਹੀ ਕਾਰਨ ਹਰ ਸਾਲ ਲੱਖਾਂ ਲੋਕ ਜ਼ਖਮੀ ਹੋ ਜਾਂਦੇ ਹਨ।

Diwali Crackers : ਦੀਵਾਲੀ ਦਾ ਮਤਲਬ ਹੈ ਮਠਿਆਈਆਂ ਅਤੇ ਪਟਾਕਿਆਂ ਦਾ ਤਿਉਹਾਰ। ਹਾਲਾਂਕਿ ਥੋੜੀ ਜਿਹੀ ਲਾਪਰਵਾਹੀ ਪਟਾਕਿਆਂ ਦੀ ਰੰਗ ਬਿਰੰਗੀ ਰੋਸ਼ਨੀ ਅਤੇ ਧਮਾਕੇ ਦਾ ਮਜ਼ਾ ਕਿਰਕਿਰਾ ਕਰ ਸਕਦੀ ਹੈ। ਇਸ ਲਾਪਰਵਾਹੀ ਕਾਰਨ ਹਰ ਸਾਲ ਲੱਖਾਂ ਲੋਕ ਜ਼ਖਮੀ ਹੋ ਜਾਂਦੇ ਹਨ। ਇਸ ਤੋਂ ਇਲਾਵਾ ਪਟਾਕਿਆਂ ਕਾਰਨ ਵਾਤਾਵਰਨ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ਵੱਧਦਾ ਹੈ। ਅਜਿਹੇ 'ਚ ਵੱਖ-ਵੱਖ ਸੂਬਿਆਂ 'ਚ ਪਟਾਕਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਜੋ ਤਿਉਹਾਰਾਂ ਅਤੇ ਸਰਦੀਆਂ ਦੇ ਮੌਸਮ 'ਚ ਹਵਾ ਦੀ ਗੁਣਵੱਤਾ ਖਰਾਬ ਨਾ ਹੋਵੇ। ਪਟਾਕੇ ਚਲਾਉਣ 'ਤੇ ਪਾਬੰਦੀ ਹਟਾਉਣ ਲਈ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਜਸ਼ਨ ਅਤੇ ਤਿਉਹਾਰ ਮਨਾਉਣ ਦੇ ਕਈ ਤਰੀਕੇ ਹਨ। ਤੁਸੀਂ ਆਪਣੇ ਪੈਸੇ ਪਟਾਕਿਆਂ ਦੀ ਬਜਾਏ ਮਠਿਆਈਆਂ 'ਤੇ ਖਰਚ ਕਰੋ।

 ਭਾਰਤ ਵਿੱਚ ਦੀਵਾਲੀ ਇੱਕ ਮਹੱਤਵਪੂਰਨ ਤਿਉਹਾਰ ਹੈ। ਸਾਲਾਂ ਤੋਂ ਲੋਕ ਇਸ ਮੌਕੇ 'ਤੇ ਪਟਾਕੇ ਚਲਾ ਰਹੇ ਹਨ ਪਰ ਵਧਦੇ ਪ੍ਰਦੂਸ਼ਣ ਅਤੇ ਵਿਗੜਦੀ ਹਵਾ ਦੀ ਗੁਣਵੱਤਾ ਦੇ ਮੱਦੇਨਜ਼ਰ ਕੁਝ ਰਾਜਾਂ ਨੇ ਇਸ ਸਾਲ ਦੀਵਾਲੀ ਦੇ ਮੌਕੇ 'ਤੇ ਪਟਾਕੇ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ, ਕੁਝ ਰਾਜਾਂ ਵਿੱਚ ਕੋਈ ਪਾਬੰਦੀ ਨਹੀਂ ਹੈ। ਜਦੋਂ ਕਿ ਕੁਝ ਰਾਜ ਅਜਿਹੇ ਹਨ ,ਜਿੱਥੇ ਪਟਾਕੇ ਫੂਕੇ ਜਾ ਸਕਦੇ ਹਨ ਪਰ ਸਿਰਫ ਗ੍ਰੀਨ ਪਟਾਕੇ। ਆਓ ਜਾਣਦੇ ਹਾਂ ਦੀਵਾਲੀ ਮੌਕੇ ਪਟਾਕਿਆਂ ਨੂੰ ਲੈ ਕੇ ਕਿਹੜੇ-ਕਿਹੜੇ ਰਾਜ 'ਚ ਕਿਹੜੇ-ਕਿਹੜੇ ਨਿਯਮ ਲਾਗੂ ਕੀਤੇ ਗਏ ਹਨ।

 ਇਹ ਵੀ ਪੜ੍ਹੋ : ਸੋਮਾਲੀਆ ਦੇ ਹੋਟਲ 'ਚ ਅੱਤਵਾਦੀ ਹਮਲਾ, 9 ਲੋਕਾਂ ਦੀ ਮੌਤ, 47 ਜ਼ਖਮੀ, 4 ਅੱਤਵਾਦੀ ਢੇਰ , ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਲਈ ਜ਼ਿੰਮੇਵਾਰੀ

ਦਿੱਲੀ

ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਚੌਕਸ ਹੈ। ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ ਪਟਾਕਿਆਂ ਨੂੰ ਸਾੜਨ ਅਤੇ ਖਰੀਦਣ ਨੂੰ ਲੈ ਕੇ ਇੱਕ ਨਵੇਂ ਨਿਯਮ ਦੀ ਜਾਣਕਾਰੀ ਦਿੱਤੀ ਹੈ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ 'ਚ ਪਟਾਕੇ ਖਰੀਦਣ ਅਤੇ ਸਾੜਨ 'ਤੇ 200 ਰੁਪਏ ਜੁਰਮਾਨਾ ਅਤੇ ਛੇ ਮਹੀਨੇ ਦੀ ਕੈਦ ਹੋ ਸਕਦੀ ਹੈ।

ਇਸ ਦੇ ਨਾਲ ਹੀ ਇੱਥੇ ਪਟਾਕੇ ਬਣਾਉਣ, ਸਟੋਰ ਕਰਨ ਅਤੇ ਵੇਚਣ ਵਾਲਿਆਂ ਨੂੰ ਤਿੰਨ ਸਾਲ ਦੀ ਕੈਦ ਅਤੇ 5,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਦੀਵਾਲੀ 'ਤੇ ਦਿੱਲੀ 'ਚ ਪਟਾਕਿਆਂ 'ਤੇ ਪਾਬੰਦੀ ਨੂੰ ਲਾਗੂ ਕਰਨ ਲਈ ਕੁੱਲ 408 ਪਾਰਟੀਆਂ ਦਾ ਗਠਨ ਕੀਤਾ ਗਿਆ ਹੈ।

ਪੰਜਾਬ

ਪੰਜਾਬ ਸਰਕਾਰ ਨੇ ਆਪਣੇ ਰਾਜ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਵਧਣ ਤੋਂ ਰੋਕਣ ਲਈ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਸੀ ਕਿ ਦੀਵਾਲੀ ਅਤੇ ਗੁਰਪੁਰਬ ਮੌਕੇ ਸਿਰਫ਼ ਹਰੇ ਪਟਾਕੇ ਹੀ ਚਲਾਏ ਜਾਣਗੇ।
ਪੰਜਾਬ ਵਿੱਚ ਦੀਵਾਲੀ ਅਤੇ ਗੁਰਪੁਰਬ ਮੌਕੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਗਰੀਨ ਪਟਾਕੇ ਚਲਾਏ ਜਾ ਸਕਦੇ ਹਨ। ਸਰਕਾਰ ਵੱਲੋਂ ਕਿਹਾ ਗਿਆ ਕਿ ਮੰਡੀ ਗੋਬਿੰਦਗੜ੍ਹ ਅਤੇ ਜਲੰਧਰ ਵਿੱਚ ਪਟਾਕੇ ਚਲਾਉਣ ’ਤੇ ਪਾਬੰਦੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਅਤੇ ਹਰਿਆਣਾ 'ਚ ਵੀ ਪਟਾਕੇ ਚਲਾਉਣ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ।

ਹਰਿਆਣਾ

ਹਰਿਆਣਾ ਵਿੱਚ ਇਸ ਵਾਰ ਦੀਵਾਲੀ ਪਟਾਕਿਆਂ ਤੋਂ ਬਿਨਾਂ ਮਨਾਈ ਜਾਵੇਗੀ। ਦਰਅਸਲ, ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜ ਵਿੱਚ ਪਟਾਕੇ ਬਣਾਉਣ, ਵੇਚਣ ਅਤੇ ਫੂਕਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਹਾਲਾਂਕਿ ਸੂਬੇ 'ਚ ਹਰੇ ਪਟਾਕੇ ਚਲਾਏ ਜਾ ਸਕਦੇ ਹਨ।

ਬੋਰਡ ਨੇ ਸੂਬੇ ਵਿੱਚ ਪਟਾਕਿਆਂ 'ਤੇ ਪਾਬੰਦੀ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੋਰਡ ਨੇ ਕਿਹਾ ਕਿ ਅਕਤੂਬਰ ਤੋਂ ਜਨਵਰੀ ਦਰਮਿਆਨ ਰਾਜ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਜਾਂਦਾ ਹੈ। ਜਿਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਇਹੀ ਕਾਰਨ ਹੈ ਕਿ ਇਸ ਤਿਉਹਾਰ 'ਤੇ ਪਟਾਕਿਆਂ 'ਤੇ ਪਾਬੰਦੀ ਲਗਾਈ ਗਈ ਹੈ।

ਪੱਛਮੀ ਬੰਗਾਲ

ਪੱਛਮੀ ਬੰਗਾਲ ਵਿਚ ਵੀ ਹਰੇ ਪਟਾਕਿਆਂ ਤੋਂ ਇਲਾਵਾ ਹੋਰ ਪਟਾਕਿਆਂ ਨੂੰ ਸਾੜਨ ਜਾਂ ਵੇਚਣ ਅਤੇ ਸਟੋਰ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਇੱਥੇ ਜਾਰੀ ਨਿਯਮਾਂ ਅਨੁਸਾਰ ਇਸ ਰਾਜ ਵਿੱਚ ਕਾਲੀ ਪੂਜਾ ਅਤੇ ਦੀਵਾਲੀ ਵਾਲੇ ਦਿਨ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਛਠ ਪੂਜਾ ਵਾਲੇ ਦਿਨ ਤੁਸੀਂ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਪਟਾਕੇ ਚਲਾ ਸਕਦੇ ਹੋ।

ਤਾਮਿਲਨਾਡੂ

ਤਾਮਿਲਨਾਡੂ 'ਚ ਹਵਾ ਦੀ ਗੁਣਵੱਤਾ ਦੇ ਵਿਗੜਦੇ ਹੋਏ ਦੀਵਾਲੀ ਵਾਲੇ ਦਿਨ ਸਿਰਫ 2 ਘੰਟੇ ਲਈ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਰਾਜ ਵਿੱਚ ਪਿਛਲੇ ਚਾਰ ਸਾਲਾਂ ਤੋਂ ਪਟਾਕੇ ਚਲਾਉਣ ਲਈ ਦੋ ਘੰਟੇ ਨਿਰਧਾਰਤ ਕੀਤੇ ਗਏ ਹਨ। ਨਿਯਮਾਂ ਅਨੁਸਾਰ ਇੱਥੇ ਸਵੇਰੇ 6 ਤੋਂ 7 ਵਜੇ ਤੱਕ ਅਤੇ ਰਾਤ ਨੂੰ 7 ਤੋਂ 8 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਹਨ। ਪੁਡੂਚੇਰੀ ਵਿੱਚ ਪਟਾਕੇ ਚਲਾਉਣ ਦਾ ਇਹ ਸਮਾਂ ਨਿਸ਼ਚਿਤ ਹੈ।

ਪਟਾਕਾ ਉਦਯੋਗ ਨੂੰ ਲੱਗਾ ਝਟਕਾ

ਇਸ ਸਾਲ ਦੀਵਾਲੀ ਦੇ ਮੌਕੇ 'ਤੇ ਪਟਾਕਿਆਂ 'ਤੇ ਲਗਾਈ ਗਈ ਪਾਬੰਦੀ ਕਾਰਨ ਪਟਾਕਿਆਂ ਦਾ ਕਾਰੋਬਾਰ ਵੀ ਕਾਫੀ ਪ੍ਰਭਾਵਿਤ ਹੋਇਆ ਹੈ। ਪਟਾਕਿਆਂ ਦਾ ਹੱਬ ਮੰਨੇ ਜਾਣ ਵਾਲੇ ਤਾਮਿਲਨਾਡੂ ਦੇ ਸਿਵਾਕਾਸੀ 'ਚ ਹਰ ਸਾਲ 6 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਸੀ ਪਰ ਉਦਯੋਗ ਪਹਿਲਾਂ ਕੋਰੋਨਾ ਅਤੇ ਫਿਰ ਪਾਬੰਦੀਆਂ ਕਾਰਨ ਧੱਕਾ ਲੱਗਿਆ ਹੈ।

ਕੀ ਪਟਾਕਿਆਂ ਨਾਲ ਪ੍ਰਦੂਸ਼ਣ ਵੱਧਦਾ ਹੈ ?

ਪਿਛਲੇ ਕੁਝ ਸਾਲਾਂ ਤੋਂ ਅਸੀਂ ਹਰ ਸਾਲ ਦੀਵਾਲੀ ਦੀ ਆਮਦ ਦੇ ਨਾਲ ਹੀ ਪਾਬੰਦੀ ਲਗਾਉਣ ਬਾਰੇ ਸੁਣਿਆ ਹੋਵੇਗਾ। ਕੁਝ ਰਾਜਾਂ ਵਿੱਚ ਇਹ ਨਿਯਮ ਇਸ ਤਿਉਹਾਰ ਦੀ ਸਮਾਪਤੀ ਤੋਂ ਬਾਅਦ ਇੱਕ ਮਹੀਨੇ ਤੱਕ ਲਾਗੂ ਰਹਿੰਦੇ ਹਨ। ਅਜਿਹਾ ਕਰਨ ਦਾ ਕਾਰਨ ਖਾਸ ਤੌਰ 'ਤੇ ਰਾਜਧਾਨੀ ਦਿੱਲੀ-ਐੱਨ.ਸੀ.ਆਰ. ਅਤੇ ਆਸ-ਪਾਸ ਦੇ ਇਲਾਕਿਆਂ 'ਚ ਖਰਾਬ ਹੋ ਰਹੀ ਹਵਾ ਨੂੰ ਖਰਾਬ ਹੋਣ ਤੋਂ ਬਚਾਉਣਾ ਹੈ।

ਮੀਨੀਸੋਟਾ ਯੂਨੀਵਰਸਿਟੀ ਅਤੇ ਨੈਸ਼ਨਲ ਇੰਸਟੀਚਿਊਟ ਆਫ ਫਾਈਨਾਂਸ ਐਂਡ ਪਾਲਿਸੀ ਨੇ ਸਾਲ 2018 'ਚ ਦਿੱਲੀ 'ਚ ਖਰਾਬ ਹਵਾ 'ਤੇ ਪਟਾਕਿਆਂ ਦੇ ਅਸਰ 'ਤੇ ਇਕ ਅਧਿਐਨ ਕੀਤਾ ਗਿਆ। ਇਸ ਅਧਿਐਨ ਲਈ ਸਾਲ 2013 ਤੋਂ 2016 ਤੱਕ ਦਾ ਡਾਟਾ ਲਿਆ ਗਿਆ ਸੀ। ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਹਰ ਸਾਲ ਦੀਵਾਲੀ ਦੇ ਅਗਲੇ ਦਿਨ ਦਿੱਲੀ 'ਚ PM2.5 ਦੀ ਮਾਤਰਾ 40 ਫੀਸਦੀ ਵਧ ਜਾਂਦੀ ਹੈ। ਇਸ ਦੇ ਨਾਲ ਹੀ ਦੀਵਾਲੀ 'ਤੇ ਸ਼ਾਮ 6 ਵਜੇ ਤੋਂ ਰਾਤ 11 ਵਜੇ ਦਰਮਿਆਨ PM2.5 'ਚ 100 ਫੀਸਦੀ ਵਾਧਾ ਹੋਇਆ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੀ 2021 ਦੀ ਰਿਪੋਰਟ ਦੇ ਅਨੁਸਾਰ 2020 ਦੀ ਦੀਵਾਲੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਹਵਾ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ ਵਿੱਚ ਕਾਫ਼ੀ ਅੰਤਰ ਸੀ। ਇਸ ਰਿਪੋਰਟ ਵਿੱਚ ਦਿੱਲੀ, ਭੋਪਾਲ, ਆਗਰਾ, ਬੈਂਗਲੁਰੂ ਸਮੇਤ 8 ਸ਼ਹਿਰਾਂ ਦਾ ਡੇਟਾ ਸੀ। ਜਿਸ ਦੇ ਮੁਤਾਬਕ ਦੀਵਾਲੀ ਤੋਂ ਅਗਲੇ ਦਿਨ 8 ਸ਼ਹਿਰਾਂ ਵਿੱਚ PM10 ਦੀ ਮਾਤਰਾ 'ਚ 22 ਫੀਸਦੀ ਤੋਂ 114 ਫੀਸਦੀ ਤੱਕ ਵਧੀ ਹੈ। ਇਸ ਦੇ ਅਨੁਸਾਰ ਦੀਵਾਲੀ ਤੋਂ ਬਾਅਦ ਦਿੱਲੀ ਵਿੱਚ  PM10 ਦੀ ਮਾਤਰਾ 67.1% ਵਧ ਗਈ ਸੀ ਜਦਕਿ ਲਖਨਊ 'ਚ ਇਸ 'ਚ 114 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ PM 2.5 ਦੀ ਮਾਤਰਾ ਵਧ ਕੇ 82.9% ਅਤੇ ਲਖਨਊ ਵਿੱਚ 67.6% ਹੋ ਗਈ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
Alert! ਸਰਕਾਰ ਦੀ ਵਾਰਨਿੰਗ, ਇਨ੍ਹਾਂ ਨੰਬਰਾਂ ਤੋਂ ਆਵੇ ਕਾਲ ਤਾਂ ਭੁੱਲ ਕੇ ਵੀ ਨਾ ਕਰੋ ਗਲਤੀ, ਵੱਡੇ ਸਕੈਮ ਦਾ ਖਤਰਾ
Alert! ਸਰਕਾਰ ਦੀ ਵਾਰਨਿੰਗ, ਇਨ੍ਹਾਂ ਨੰਬਰਾਂ ਤੋਂ ਆਵੇ ਕਾਲ ਤਾਂ ਭੁੱਲ ਕੇ ਵੀ ਨਾ ਕਰੋ ਗਲਤੀ, ਵੱਡੇ ਸਕੈਮ ਦਾ ਖਤਰਾ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
Alert! ਸਰਕਾਰ ਦੀ ਵਾਰਨਿੰਗ, ਇਨ੍ਹਾਂ ਨੰਬਰਾਂ ਤੋਂ ਆਵੇ ਕਾਲ ਤਾਂ ਭੁੱਲ ਕੇ ਵੀ ਨਾ ਕਰੋ ਗਲਤੀ, ਵੱਡੇ ਸਕੈਮ ਦਾ ਖਤਰਾ
Alert! ਸਰਕਾਰ ਦੀ ਵਾਰਨਿੰਗ, ਇਨ੍ਹਾਂ ਨੰਬਰਾਂ ਤੋਂ ਆਵੇ ਕਾਲ ਤਾਂ ਭੁੱਲ ਕੇ ਵੀ ਨਾ ਕਰੋ ਗਲਤੀ, ਵੱਡੇ ਸਕੈਮ ਦਾ ਖਤਰਾ
ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ
ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ
Telegram ਯੂਜ਼ ਕਰਨ ਵਾਲੇ ਹੋ ਜਾਓ ਸਾਵਧਾਨ! ਤੁਹਾਡੀ ਇੱਕ ਗਲਤੀ ਖਾਲੀ ਕਰ ਦੇਵੇਗੀ ਤੁਹਾਡਾ ਅਕਾਊਂਟ, ਵੱਡੇ ਸਕੈਮ ਦਾ ਖਤਰਾ
Telegram ਯੂਜ਼ ਕਰਨ ਵਾਲੇ ਹੋ ਜਾਓ ਸਾਵਧਾਨ! ਤੁਹਾਡੀ ਇੱਕ ਗਲਤੀ ਖਾਲੀ ਕਰ ਦੇਵੇਗੀ ਤੁਹਾਡਾ ਅਕਾਊਂਟ, ਵੱਡੇ ਸਕੈਮ ਦਾ ਖਤਰਾ
ਇਜ਼ਰਾਈਲ ਦੀ ਚਿਤਾਵਨੀ, ਗਾਜਾ ਤੋਂ ਨਹੀਂ ਹਟਾਵਾਂਗੇ ਫੌਜ, ਇੱਥੇ ਕਦੇ ਫਿਰ ਹਮਾਸ ਦੀ ਸਰਕਾਰ ਨਹੀਂ ਹੋਵੇਗੀ
ਇਜ਼ਰਾਈਲ ਦੀ ਚਿਤਾਵਨੀ, ਗਾਜਾ ਤੋਂ ਨਹੀਂ ਹਟਾਵਾਂਗੇ ਫੌਜ, ਇੱਥੇ ਕਦੇ ਫਿਰ ਹਮਾਸ ਦੀ ਸਰਕਾਰ ਨਹੀਂ ਹੋਵੇਗੀ
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 26-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 26-12-2024
Embed widget