Farmers Protest: ਡੱਲੇਵਾਲ ਦੀ ਸਿਹਤ ਬਾਰੇ ਡਾਕਟਰਾਂ ਨੇ ਕੀਤਾ ਵੱਡਾ ਖੁਲਾਸਾ, ਸੁਣ ਕੇ ਕੰਬ ਜਾਏਗੀ ਰੂਹ!
Farmers Protest: ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦੇ ਸਰੀਰ 'ਚ ਹੁਣ ਸਿਰਫ਼ ਹੱਡੀਆਂ ਹੀ ਬਚੀਆਂ ਹਨ। ਉਨ੍ਹਾਂ ਦੇ ਗੁਰਦੇ, ਜਿਗਰ ਤੇ ਫੇਫੜਿਆਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੀ ਦੇਖਭਾਲ ਕਰ ਰਹੀ ਪ੍ਰਾਈਵੇਟ ਡਾਕਟਰਾਂ ਦੀ ਟੀਮ ਦੇ ਲੀਡਰ ਡਾਕਟਰ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਸਮੇਂ ਸਾਈਲੈਂਟ ਅਟੈਕ ਹੋ ਸਕਦਾ ਹੈ।
Farmers Protest: ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ 'ਤੇ ਪਿਛਲੇ 41 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਹਾਲਤ ਬਹੁਤ ਨਾਜ਼ੁਕ ਹੈ। ਇਸ ਦੇ ਬਾਵਜੂਦ ਬਜ਼ੁਰਗ ਕਿਸਾਨ ਲੀਡਰ ਦੇ ਹੌਸਲੇ ਬੁਲੰਦ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦੇ ਸਰੀਰ 'ਚ ਹੁਣ ਸਿਰਫ਼ ਹੱਡੀਆਂ ਹੀ ਬਚੀਆਂ ਹਨ। ਉਨ੍ਹਾਂ ਦੇ ਗੁਰਦੇ, ਜਿਗਰ ਤੇ ਫੇਫੜਿਆਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੀ ਦੇਖਭਾਲ ਕਰ ਰਹੀ ਪ੍ਰਾਈਵੇਟ ਡਾਕਟਰਾਂ ਦੀ ਟੀਮ ਦੇ ਲੀਡਰ ਡਾਕਟਰ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਸਮੇਂ ਸਾਈਲੈਂਟ ਅਟੈਕ ਹੋ ਸਕਦਾ ਹੈ।
ਹਿੰਦੀ ਅਖਬਾਰ 'ਦੈਨਿਕ ਭਾਸਕਰ' ਦੀ ਰਿਪੋਰਟ ਮੁਤਾਬਕ ਡਾਕਟਰ ਸਵੈਮਾਨ ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ ਨਾਲ ਜੁੜੇ ਡਾਕਟਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਜੇਕਰ ਡੱਲੇਵਾਲ ਦਾ ਮਰਨ ਵਰਤ ਖ਼ਤਮ ਹੋ ਗਿਆ ਤਾਂ ਵੀ ਉਨ੍ਹਾਂ ਦਾ ਸਰੀਰ ਪਹਿਲਾਂ ਵਰਗਾ ਨਹੀਂ ਰਹੇਗਾ। ਇੱਥੋਂ ਤੱਕ ਕਿ ਉਨ੍ਹਾਂ ਦੇ ਸਰੀਰ ਦੇ ਅੰਗ ਵੀ 100% ਕੰਮ ਨਹੀਂ ਕਰ ਸਕਣਗੇ। ਡਾਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਅਸੀਂ ਹਰ 6 ਘੰਟੇ ਬਾਅਦ ਉਨ੍ਹਾਂ ਦਾ ਮੈਡੀਕਲ ਚੈੱਕਅਪ ਕਰਦੇ ਹਾਂ। ਉਨ੍ਹਾਂ ਦਾ ਭਾਰ ਕਾਫੀ ਘਟ ਗਿਆ ਹੈ। ਆਖਰੀ ਵਾਰ ਜਾਂਚ ਦੌਰਾਨ ਉਨ੍ਹਾਂ ਦਾ ਭਾਰ 12 ਕਿਲੋ ਘਟ ਗਿਆ ਸੀ ਪਰ ਉਦੋਂ ਤੋਂ ਉਹ ਠੀਕ ਤਰ੍ਹਾਂ ਨਾਲ ਖੜ੍ਹੇ ਨਹੀਂ ਹੋ ਸਕੇ। ਇਸ ਲਈ ਉਸ ਤੋਂ ਬਾਅਦ ਭਾਰ ਦੀ ਜਾਂਚ ਨਹੀਂ ਦੇ ਸਕੀ।
ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦਾ ਕੀਟੋਨ ਬਾਡੀ ਲੈਵਲ ਕਾਫੀ ਵਧ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਰੀਰ ਨੇ ਅੰਦਰੂਨੀ ਮਾਸ ਨੂੰ ਖਾਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਡਾਕਟਰੀ ਭਾਸ਼ਾ 'ਚ ਸਮਝੀਏ ਤਾਂ ਜੇਕਰ ਕੋਈ ਵਿਅਕਤੀ 7 ਦਿਨਾਂ ਤੱਕ ਕੁਝ ਨਾ ਖਾਵੇ ਤਾਂ ਸਰੀਰ ਅੰਦਰਲੀ ਚਰਬੀ ਖਾਣ ਲੱਗ ਜਾਂਦਾ ਹੈ। ਚਰਬੀ ਖਤਮ ਹੋਣ ਤੋਂ ਬਾਅਦ ਸਰੀਰ ਮਸਲ ਮਾਸ ਖਾਣਾ ਸ਼ੁਰੂ ਕਰ ਦਿੰਦਾ ਹੈ। ਹੁਣ ਉਨ੍ਹਾਂ ਦਾ ਮਸਲ ਮਾਸ ਟੁੱਟ ਰਿਹਾ ਹੈ। ਹੁਣ ਉਨ੍ਹਾਂ ਦਾ ਸਰੀਰ ਬੱਸ ਹੱਡੀਆਂ ਮੁੱਠ ਰਹਿ ਗਈ ਹੈ। ਇਸ ਦਾ ਭਾਵ ਹੈ ਕਿ ਉਨ੍ਹਾਂ ਦੀ ਸਿਹਤ ਬਹੁਤ ਨਾਜ਼ੁਕ ਹਾਲਤ ਵਿੱਚ ਚਲੀ ਗਈ ਹੈ।
ਡਾਕਟਰ ਨੇ ਕਿਹਾ ਕਿ ਉਨ੍ਹਾਂ ਦਾ ਸਰੀਰ ਕਾਫੀ ਬਜ਼ੁਰਗ ਹੈ। ਮਸਲ ਮਾਸ ਖਤਮ ਹੋ ਗਿਆ ਹੈ। ਇਹ 70 ਸਾਲ ਦੀ ਉਮਰ ਵਿੱਚ ਰਿਕਵਰ ਨਹੀਂ ਹੋਵੇਗਾ। ਮਰਨ ਵਰਤ ਤੋੜਨ ਤੋਂ ਬਾਅਦ ਵੀ ਉਨ੍ਹਾਂ ਦੀ ਉਮਰ ਕਾਰਨ ਮਾਸਪੇਸ਼ੀਆਂ ਵਿੱਚ ਕੋਈ ਸੁਧਾਰ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਡਾਕਟਰੀ ਵਿਗਿਆਨ ਅਨੁਸਾਰ 7 ਦਿਨਾਂ ਤੱਕ ਕੁਝ ਨਾ ਖਾਣ ਨਾਲ ਇਲੈਕਟ੍ਰੋਲਾਈਟ ਅਸੰਤੁਲਨ ਕਾਰਨ ਕਿਸੇ ਵੀ ਸਮੇਂ ਕਾਰਡੀਅਕ ਅਰੈਸਟ ਜਾਂ ਸਾਈਲੈਂਟ ਅਟੈਕ ਹੋ ਸਕਦਾ ਹੈ। ਉਨ੍ਹਾਂ ਦੇ ਗੁਰਦਿਆਂ ਵਿੱਚ ਕ੍ਰੀਏਟੀਨਾਈਨ ਵੀ ਵੱਧ ਰਿਹਾ ਹੈ। ਗਲੋਮੇਰੂਲਰ ਫਿਲਟਰੇਸ਼ਨ ਰੇਟ (ਜੀਐਫਆਰ) ਘੱਟ ਰਿਹਾ ਹੈ। ਇਸ ਕਾਰਨ ਖੂਨ ਨੂੰ ਸ਼ੁੱਧ ਕਰਨ ਦੀ ਸਮਰੱਥਾ ਘੱਟ ਰਹੀ ਹੈ। ਟੈਸਟ ਜਿਗਰ ਦੀ ਅਸਫਲਤਾ ਨੂੰ ਵੀ ਦਰਸਾਉਂਦੇ ਹਨ। ਫੇਫੜਿਆਂ ਵਿੱਚ ਵੀ ਸਮੱਸਿਆ ਹੈ। ਇਸ ਕਾਰਨ ਉਨ੍ਹਾਂ ਦੇ ਮਲਟੀ ਆਰਗਨ ਫੇਲ੍ਹ ਹੋਣ ਦਾ ਵੀ ਖਤਰਾ ਹੈ।
ਡਾਕਟਰ ਨੇ ਦੱਸਿਆ ਕਿ ਡੱਲੇਵਾਲ ਨੇ ਸਾਨੂੰ ਸਾਫ਼ ਕਹਿ ਦਿੱਤਾ ਹੈ ਕਿ ਮੇਰਾ ਇਲਾਜ ਨਾ ਕਰੋ, ਭਾਵੇਂ ਮੈਂ ਤੁਹਾਡੇ ਸਾਹਮਣੇ ਮਰ ਵੀ ਜਾਵਾਂ। ਸਾਡੇ ਹੱਥ ਬੰਨ੍ਹੇ ਹੋਏ ਹਨ। ਸਾਡੀ ਕੋਸ਼ਿਸ਼ ਉਨ੍ਹਾਂ ਨੂੰ ਠੰਢ ਤੋਂ ਬਚਾਉਣ ਦੀ ਹੈ। ਉਨ੍ਹਾਂ ਕੋਲ ਘੱਟ ਲੋਕਾਂ ਨੂੰ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਬੈਕਟੀਰੀਆ ਦੀ ਲਾਗ ਨਹੀਂ ਹੋਣੀ ਚਾਹੀਦੀ। ਪੰਜਾਬ ਸਰਕਾਰ ਨੇ ਆਪਣਾ ਹਸਪਤਾਲ ਬਣਾਇਆ ਹੈ, ਪਰ ਅਸੀਂ ਵੀ ਪੂਰੀ ਤਿਆਰੀ ਕਰ ਲਈ ਹੈ।