ਪੜਚੋਲ ਕਰੋ
Advertisement
(Source: ECI/ABP News/ABP Majha)
ਪੰਜਾਬ ਦੇ ਮੁੱਖ ਚੋਣ ਅਫ਼ਸਰ ਵੱਲੋਂ ਯੁਵਕ ਸੇਵਾਵਾਂ ਬਰਨਾਲਾ ਦੇ ਸਹਾਇਕ ਡਾਇਰੈਕਟਰ ਵਿਜੇ ਭਾਸਕਰ ਸ਼ਰਮਾ ਦੀ ਚੋਣ ਡਿਊਟੀ ਦੌਰਾਨ ਹੋਈ ਮੌਤ `ਤੇ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਯੁਵਕ ਸੇਵਾਵਾਂ ਬਰਨਾਲਾ ਦੇ ਸਹਾਇਕ ਡਾਇਰੈਕਟਰ ਵਿਜੇ ਭਾਸਕਰ ਸ਼ਰਮਾ ਜਿਨ੍ਹਾਂ ਕੋਲ ਫਰੀਦਕੋਟ ਦਾ ਵਾਧੂ ਚਾਰਜ ਵੀ ਸੀ, ਦੀ ਮੌਤ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ
ਸੀਈਓ ਡਾ. ਰਾਜੂ ਵੱਲੋਂ ਯੁਵਕ ਸੇਵਾਵਾਂ ਬਰਨਾਲਾ ਦੇ ਸਹਾਇਕ ਡਾਇਰੈਕਟਰ ਵਿਜੇ ਭਾਸਕਰ ਸ਼ਰਮਾ ਦੀ ਚੋਣ ਡਿਊਟੀ ਦੌਰਾਨ ਹੋਈ ਮੌਤ `ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਯੁਵਕ ਸੇਵਾਵਾਂ ਬਰਨਾਲਾ ਦੇ ਸਹਾਇਕ ਡਾਇਰੈਕਟਰ ਵਿਜੇ ਭਾਸਕਰ ਸ਼ਰਮਾ ਜਿਨ੍ਹਾਂ ਕੋਲ ਫਰੀਦਕੋਟ ਦਾ ਵਾਧੂ ਚਾਰਜ ਵੀ ਸੀ, ਦੀ ਮੌਤ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਸ਼ਨੀਵਾਰ ਦੀ ਸ਼ਾਮ ਚੋਣ ਡਿਊਟੀ ਤੋਂ ਵਾਪਸ ਘਰ ਪਰਤਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਵਿਜੇ ਭਾਸਕਰ ਸ਼ਰਮਾ (47) ਨੂੰ 103 ਬਰਨਾਲਾ ਹਲਕੇ ਵਿੱਚ ਸੁਪਰਵਾਈਜ਼ਰ ਲਾਇਆ ਗਿਆ ਸੀ।
ਇਹ ਦਰਦਨਾਕ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਜੇ ਭਾਸਕਰ ਆਪਣੀ ਚੋਣ ਡਿਊਟੀ ਤੋਂ ਲੌਂਗੋਵਾਲ ਵਾਪਸ ਆਪਣੇ ਘਰ ਜਾ ਰਹੇ ਸਨ ਅਤੇ ਬਠਿੰਡਾ-ਸੰਗਰੂਰ ਹਾਈਵੇਅ `ਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਹਰੀਗੜ੍ਹ ਨੇੜੇ ਇਕ ਵਾਹਨ ਦੀ ਲਪੇਟ ਵਿੱਚ ਆ ਗਏ। ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ, ਇੱਕ ਧੀ, ਇੱਕ ਪੁੱਤਰ ਅਤੇ ਇੱਕ ਭਰਾ ਛੱਡ ਗਏ ਹਨ।
ਇੱਕ ਸ਼ੋਕ ਸੰਦੇਸ਼ ਵਿੱਚ ਡਾ. ਰਾਜੂ ਨੇ ਕਿਹਾ, “ਸਾਡੇ ਸਾਥੀ ਕਰਮਚਾਰੀ ਵਿਜੇ ਭਾਸਕਰ ਸ਼ਰਮਾ ਜੋ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਬਰਨਾਲਾ ਵਜੋਂ ਸੇਵਾਵਾਂ ਨਿਭਾ ਰਹੇ ਸਨ, ਦੇ ਦੇਹਾਂਤ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ।
ਦੁਖੀ ਪਰਿਵਾਰ ਨਾਲ ਦਿਲੀਂ ਹਮਦਰਦੀ ਜ਼ਾਹਰ ਕਰਦਿਆਂ ਸੀਈਓ ਡਾ. ਰਾਜੂ ਨੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਕੇ-ਸਨੇਹੀਆਂ ਨੂੰ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀਂ ਨਿਵਾਸ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।ਉਨ੍ਹਾਂ ਕਿਹਾ, "ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿ੍ਤਕ ਅਧਿਕਾਰੀ ਦੇ ਵਾਰਸਾਂ ਨੂੰ ਮੁਆਵਜ਼ਾ ਰਾਸ਼ੀ ਜਲਦ ਤੋਂ ਜਲਦ ਤੋਂ ਦੁਆਈ ਜਾਵੇਗੀ।

ਜਿ਼ਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 20 ਫਰਵਰੀ, 2022 (ਐਤਵਾਰ) ਨੂੰ ਸਵੇਰੇ 08.00 ਵਜੇ ਤੋਂ ਸ਼ਾਮ 06.00 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ, 2022 ਵੀਰਵਾਰ ਨੂੰ ਹੋਵੇਗੀ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement