ਪੜਚੋਲ ਕਰੋ

ਸਾਵਧਾਨ! ਕਰਫਿਊ ਦਾ ਉਲੰਘਣ ਕਰਨ ਵਾਲਿਆ ਤੇ ਡਰੋਨ ਦਾ ਪਹਿਰਾ, 48 ਘੰਟਿਆ 'ਚ 1250 ਗ੍ਰਿਫ਼ਤਾਰ

ਕਰਫਿਊ ਦੀ ਉਲੰਘਣਾ ਦੇ ਦੋਸ਼ ਵਿੱਚ 900 ਦੇ ਕਰੀਬ ਐਫਆਈਆਰ ਦਰਜ ਕਰਕੇ ਤਕਰੀਬਨ 1250 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 800 ਵਾਹਨ ਜ਼ਬਤ....

ਰੌਬਟ ਚੰਡੀਗੜ੍ਹ: ਕੋਰੋਨਾਵਾਇਰਸ ਦਾ ਕਹਿਰ ਦੇਸ਼ ਦੁਨਿਆ ਦੇ ਨਾਲ ਨਾਲ ਪੰਜਾਬ ਰਾਜ ਵਿੱਚ ਜਾਰੀ ਹੈ। ਇਸ ਮਾਰੂ ਮਹਾਮਾਰੀ ਤੋਂ ਬਚਣ ਲਈ ਇੱਕਮਾਤਰ ਉਪਾਅ ਹੈ, ਸਮਾਜਿਕ ਦੂਰੀ। ਇਸੇ ਲਈ ਜਿਥੇ ਦੇਸ਼ ਭਰ 'ਚ ਮੋਦੀ ਸਰਕਾਰ ਨੇ ਲੌਕਡਾਉਨ ਕੀਤਾ ਹੋਇਆ ਹੈ ਉਥੇ ਹੀ ਸੂਬੇ 'ਚ ਪਿਛਲੇ ਕਈ ਦਿਨਾਂ ਤੋਂ ਕਰਫਿਊ ਲੱਗਾ ਹੋਇਆ ਹੈ। ਪਰ ਐਸੇ ਹਲਾਤਾਂ ਵਿੱਚ ਵੀ ਬਹੁਤ ਸਾਰੇ ਲੋਕ ਇਸ ਬਿਮਾਰੀ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ। ਇਹ ਲੋਕ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਉਲਟ ਘਰੋਂ ਨਿਕਲ ਕੇ ਕਰਫਿਊ ਦਾ ਉਲੰਘਣ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਪੰਜਾਬ ਪੁਲਿਸ ਨੇ ਸਖਤ ਕਰਫਿਊ ਨੂੰ ਯਕੀਨੀ ਬਣਾਉਣ ਲਈ 10 ਜ਼ਿਲ੍ਹਿਆਂ ਵਿੱਚ ਡਰੋਨ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 

ਪਿਛਲੇ 48 ਘੰਟਿਆਂ ਵਿੱਚ, ਕਰਫਿਊ ਦੀ ਉਲੰਘਣਾ ਦੇ ਦੋਸ਼ ਵਿੱਚ 900 ਦੇ ਕਰੀਬ ਐਫਆਈਆਰ ਦਰਜ ਕਰਕੇ ਤਕਰੀਬਨ 1250 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 800 ਵਾਹਨ ਜ਼ਬਤ ਕੀਤੇ ਗਏ ਹਨ।

ਜਲੰਧਰ ਵਿੱਚ ਸਭ ਤੋਂ ਵੱਧ 119 ਅਤੇ ਅੰਮ੍ਰਿਤਸਰ 'ਚ 93 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੰਜਾਬ ਵਿੱਚ 14 ਅਪ੍ਰੈਲ ਤੱਕ ਕਰਫਿਊ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ 

ਕਰਫਿਊ 14 ਅਪ੍ਰੈਲ ਨੂੰ ਹਟਾ ਦਿੱਤਾ ਜਾਵੇਗਾ, ਇਹ ਕਹਿਣਾ ਮੁਸ਼ਕਲ ਹੈ। 10 ਅਪ੍ਰੈਲ ਨੂੰ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਇਸ ਵਿੱਚ, ਵਾਇਰਸ ਦੀ ਸਥਿਤੀ ਨੂੰ ਵੇਖਿਆ ਜਾਵੇਗਾ। ਜੇ ਸਥਿਤੀ ਕੰਟਰੋਲ ਵਿੱਚ ਨਹੀਂ ਆਉਂਦੀ, ਤਾਂ ਸਰਕਾਰ ਕੋਲ ਪਾਬੰਦੀਆਂ ਲਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚੇਗਾ।

ਜ਼ਿਲ੍ਹਾ ਫਾਜ਼ਿਲਕਾ 'ਚ ਕਰਫਿਊ ਦਾ ਉਲੰਘਣ ਕਰਨ ਵਾਲਿਆ ਖਿਲਾਫ ਧਾਰਾ 188 ਦੇ ਤਹਿਤ 132 ਲੋਕਾਂ ਤੇ ਮੁਕਦਮਾਂ ਦਰਜ ਕੀਤਾ ਗਿਆ। ਪੁਲਿਸ ਨੇ 3 ਅਪ੍ਰੈਲ ਨੂੰ 42 ਐਫਆਈਆਰ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਹੀ ਦਰਜ ਕੀਤੇ ਹਨ। ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬੀਤੇ ਵੀਰਵਾਰ ਯਾਨੀ 2 ਅਪ੍ਰੈਲ ਨੂੰ ਕਰਫਿਊ ਤੋੜਨ ਵਾਲੇ 93 ਲੋਕਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ। ਜਿਹਨਾਂ ਵਿੱਚੋਂ ਕਈਆਂ ਨੂੰ ਪੁਲਿਸ ਨੇ ਓਪਨ ਜੇਲ 'ਚ ਭੇਜ ਦਿੱਤਾ। ਇਸਦੇ ਨਾਲ ਹੀ ਬਰਨਾਲਾ ਪੁਲਿਸ ਨੇ ਵੀ 20 ਲੋਕਾ ਨੂੰ ਕਰਫਿਊ ਤੋੜਣ ਤੇ ਗ੍ਰਿਫ਼ਤਾਰ ਕਰ ਓਪਨ ਜੇਲ 'ਚ ਭੇਜਿਆ ਹੈ।ਪੁਲਿਸ ਨੇ ਬਰਨਾਲਾ ਦੇ ਬਾਬਾ ਕਾਲਾ ਮੇਹਰ ਸਟੇਡਿਅਮ ਨੂੰ ਓਪਨ ਜੇਲ 'ਚ ਤਬਦੀਲ ਕੀਤਾ ਹੈ। ਹੁਣ ਲੁਧਿਆਣਾ ਪ੍ਰਸ਼ਾਸਨ ਨੇ ਕਰਫਿਊ ਦਾ ਉਲੰਘਣ ਕਰਨ ਵਾਲਿਆ ਤੇ ਸ਼ਿਕੰਜਾ ਕੱਸਣ ਲਈ ਡਰੋਨ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਲੁਧਿਆਣਾ ਪੁਲਿਸ ਨੇ ਹੁਣ 15 ਡਰੋਨ ਨਿਗਰਾਨੀ ਟੀਮਾਂ ਦਾ ਗਠਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਸੀਨੀਅਰ ਪੁਲਿਸ ਅਫ਼ਸਰ ਡਾ ਅਖਿਲ ਚੌਧਰੀ ਨੇ ਦੱਸਿਆ ਕਿ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਤੇ ਡਰੋਨ ਰਾਂਹੀ ਨਜ਼ਰ ਰੱਖੀ ਜਾਵੇਗੀ।ਉਨ੍ਹਾਂ ਲੁਧਿਆਣਾ ਦੇ ਲੋਕਾਂ ਨੂੰ ਘਰ ਹੀ ਰਹਿਣ ਦੀ ਅਪੀਲ ਵੀ ਕੀਤੀ ਹੈ।

ਟਾਪ ਹੈਡਲਾਈਨ

Punjab Sahib: ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸਾਬਕਾ ਵਿਧਾਇਕ ਦੇ ਛੋਟੇ ਭਰਾ ਦਾ ਦੇਹਾਂਤ, ਸਿਆਸੀ ਹਲਕਿਆਂ 'ਚ ਦੌੜੀ ਸੋਗ ਦੀ ਲਹਿਰ...
ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸਾਬਕਾ ਵਿਧਾਇਕ ਦੇ ਛੋਟੇ ਭਰਾ ਦਾ ਦੇਹਾਂਤ, ਸਿਆਸੀ ਹਲਕਿਆਂ 'ਚ ਦੌੜੀ ਸੋਗ ਦੀ ਲਹਿਰ...
Punjab News: ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
Punjab News: ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, ਸੀਨੀਅਰ ਆਗੂ ਸਾਥੀਆਂ ਸਣੇ 'ਅਕਾਲੀ ਦਲ' 'ਚ ਹੋਇਆ ਸ਼ਾਮਲ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, ਸੀਨੀਅਰ ਆਗੂ ਸਾਥੀਆਂ ਸਣੇ 'ਅਕਾਲੀ ਦਲ' 'ਚ ਹੋਇਆ ਸ਼ਾਮਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡਿਆ ‘ਪੁਨਰ ਸੁਰਜੀਤ ਅਕਾਲੀ ਦਲ’ ਦਾ ਸਾਥ , ਕਰਤਾ ਵੱਡਾ ਐਲਾਨ 
Punjab News : ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡਿਆ ‘ਪੁਨਰ ਸੁਰਜੀਤ ਅਕਾਲੀ ਦਲ’ ਦਾ ਸਾਥ , ਕਰਤਾ ਵੱਡਾ ਐਲਾਨ 
Agniveer ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ 25 ਨਹੀਂ, 75 ਫੀਸਦੀ ਨੂੰ ਮਿਲੇਗਾ ਫੌਜ 'ਚ ਮੌਕਾ?
Agniveer ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ 25 ਨਹੀਂ, 75 ਫੀਸਦੀ ਨੂੰ ਮਿਲੇਗਾ ਫੌਜ 'ਚ ਮੌਕਾ?
Gold Price Today : ਟਰੰਪ ਦੀ ਹਾਰ ਦਾ ਅਸਰ ! ਸੋਨਾ-ਚਾਂਦੀ ਇੱਕੋ ਝਟਕੇ 'ਚ ਹਜ਼ਾਰਾਂ ਰੁਪਏ ਮਹਿੰਗੇ!
Gold Price Today : ਟਰੰਪ ਦੀ ਹਾਰ ਦਾ ਅਸਰ ! ਸੋਨਾ-ਚਾਂਦੀ ਇੱਕੋ ਝਟਕੇ 'ਚ ਹਜ਼ਾਰਾਂ ਰੁਪਏ ਮਹਿੰਗੇ!
Health Tips : ਸਰਦੀਆਂ ਵਿੱਚ ਕਿਉਂ ਹੋ ਜਾਂਦੀ ਹੈ ਸਰੀਰ ਵਿੱਚ Vitamin D ਦੀ ਕਮੀ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ
Health Tips : ਸਰਦੀਆਂ ਵਿੱਚ ਕਿਉਂ ਹੋ ਜਾਂਦੀ ਹੈ ਸਰੀਰ ਵਿੱਚ Vitamin D ਦੀ ਕਮੀ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ
Punjab News: ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
Big News: ਸਿਆਸੀ ਜਗਤ ਤੋਂ ਵੱਡੀ ਖਬਰ, CMO ਦੀ ਧੀ ਨਾਲ ਦੁਰਵਿਵਹਾਰ, CM ਨੇ ਲਿਆ ਐਕਸ਼ਨ, ਪਟਵਾਰੀ ਨੂੰ ਕੀਤਾ ਸਸਪੈਂਡ; ਇਨ੍ਹਾਂ 2 ਅਫ਼ਸਰਾਂ ਖਿਲਾਫ ਵੀ ਕਾਰਵਾਈ ਦੇ ਹੁਕਮ...
ਸਿਆਸੀ ਜਗਤ ਤੋਂ ਵੱਡੀ ਖਬਰ, CMO ਦੀ ਧੀ ਨਾਲ ਦੁਰਵਿਵਹਾਰ, CM ਨੇ ਲਿਆ ਐਕਸ਼ਨ, ਪਟਵਾਰੀ ਨੂੰ ਕੀਤਾ ਸਸਪੈਂਡ; ਇਨ੍ਹਾਂ 2 ਅਫ਼ਸਰਾਂ ਖਿਲਾਫ ਵੀ ਕਾਰਵਾਈ ਦੇ ਹੁਕਮ...
 Alcohol Side Effects : ਸ਼ਰਾਬ ਪੀਣ ਨਾਲ ਕਿੰਨੇ ਸਾਲਾਂ ਬਾਅਦ ਖਰਾਬ ਹੋ ਜਾਂਦਾ ਹੈ ਲਿਵਰ? ਜਾਣੋ ਕਦੋਂ ਦਿਖਣ ਲੱਗਦੇ ਹਨ ਲੱਛਣ
 Alcohol Side Effects : ਸ਼ਰਾਬ ਪੀਣ ਨਾਲ ਕਿੰਨੇ ਸਾਲਾਂ ਬਾਅਦ ਖਰਾਬ ਹੋ ਜਾਂਦਾ ਹੈ ਲਿਵਰ? ਜਾਣੋ ਕਦੋਂ ਦਿਖਣ ਲੱਗਦੇ ਹਨ ਲੱਛਣ
 Sugar Prices Rise : ਦੀਵਾਲੀ ਤੋਂ ਪਹਿਲਾਂ ਮਹਿੰਗੀ ਹੋਈ ਚੀਨੀ, ਜਾਣੋ ਕਿੰਨਾ ਵਧਿਆ ਰੇਟ 
 Sugar Prices Rise : ਦੀਵਾਲੀ ਤੋਂ ਪਹਿਲਾਂ ਮਹਿੰਗੀ ਹੋਈ ਚੀਨੀ, ਜਾਣੋ ਕਿੰਨਾ ਵਧਿਆ ਰੇਟ 
Embed widget