ਪੜਚੋਲ ਕਰੋ

ਵਾਹ..! ਕੁਲਚੇ ਜਿੰਨੇ ਮਰਜ਼ੀ ਖਾਓ ਪੈਸੇ ਆਪਣੀ ਮਰਜ਼ੀ ਨਾਲ ਗੋਲਕ ਵਿੱਚ ਪਾ ਦਿਓ

ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਨੇ ਗੁਰਬਾਣੀ ਦੀਆਂ ਤੁਕਾਂ ਦੇ ਅਧਾਰਤ ਹੀ ਆਪਣੇ ਕਾਰੋਬਾਰ ਨੂੰ ਚਲਾਇਆ ਹੈ ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਠੀਕ ਉਸੀ ਤਰਾਂ ਹੀ ਇਸੇ ਸਿੱਖ ਨੌਜਵਾਨ ਨੇ ਆਪਣੇ ਕੁਲਚੇ ਛੋਲਿਆਂ ਦਾ ਕੰਮ ਚਲਾਇਆ ਹੋਇਆ ਹੈ।

Punjab News: ਮਹਿੰਗਾਈ ਤੇ ਮੁਕਾਬਲੇ ਦੇ ਇਸ ਦੌਰ ਵਿੱਚ ਹਰ ਇੱਕ ਦੁਕਾਨਦਾਰ ਵਪਾਰੀ ਨੂੰ ਇਹ ਲਾਲਚ ਹੁੰਦਾ ਹੈ ਕਿ ਉਸ ਵੱਲੋਂ ਆਪਣੇ ਵਪਾਰ ਵਿੱਚ ਲਗਾਈ ਹੋਈ ਰਕਮ ਤੋ ਉਸ ਨੂੰ ਵੱਧ ਮੁਨਾਫਾ ਹੋਵੇ।  ਅਜਿਹੇ ਹੀ ਇੱਕ ਵਿਅਕਤੀ ਨਾਲ ਤੁਹਾਨੂੰ ਅਸੀਂ ਮਿਲਾਵਾਂਗੇ ਜੋ ਕਿ ਨੰਗਲ ਦੇ ਹੀ ਪਿੰਡ ਨਾਨਗਰਾ ਦੇ ਵਿੱਚ ਖਾਲਸਾ ਫਾਸਟ ਫੂਡ ਦੇ ਨਾਂ 'ਤੇ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ।

ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਨੇ ਗੁਰਬਾਣੀ ਦੀਆਂ ਤੁਕਾਂ ਦੇ ਅਧਾਰਤ ਹੀ ਆਪਣੇ ਕਾਰੋਬਾਰ ਨੂੰ ਚਲਾਇਆ ਹੈ ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਠੀਕ ਉਸੀ ਤਰਾਂ ਹੀ ਇਸੇ ਸਿੱਖ ਨੌਜਵਾਨ ਨੇ ਆਪਣੇ ਕੁਲਚੇ ਛੋਲਿਆਂ ਦਾ ਕੰਮ ਚਲਾਇਆ ਹੋਇਆ ਹੈ।

ਖ਼ਾਸ ਗੱਲ ਇਹ ਹੈ ਕਿ ਕੋਈ ਵੀ ਵਿਅਕਤੀ ਇਸ ਦੁਕਾਨ ਤੋਂ ਜਿੰਨੇ ਮਰਜ਼ੀ ਕੁਲਚੇ ਛੋਲੇ ਖਾ ਸਕਦਾ ਹੈ ਤੇ ਪੈਸੇ ਆਪਣੀ ਖ਼ੁਸ਼ੀ ਦੇ ਨਾਲ ਇਸ ਗੋਲਕ ਵਿੱਚ ਪਾ ਪਾ ਦਿੰਦਾ ਹੈ। ਕਦੇ ਵੀ ਇਸ ਵਿਅਕਤੀ ਨੇ ਕੁਲਚੇ ਛੋਲੇ ਲੈ ਜਾਣ ਵਾਲੇ ਵਿਅਕਤੀ ਤੋਂ ਪੈਸੇ ਨਹੀਂ ਮੰਗੇ। ਕੁਲਚੇ ਛੋਲੇ ਲਿਜਾਣ ਵਾਲੇ ਹਰ ਇੱਕ ਵਿਅਕਤੀ ਨੂੰ ਇੱਕੋ ਗੱਲ ਆਖਦੇ ਹਨ ਕਿ ਤੁਸੀਂ ਆਪਣੀ ਖੁਸ਼ੀ ਦੇ ਨਾਲ ਜੋ ਤੁਸੀਂ ਦੇਣਾ ਹੈ ਉਹ ਇਸ ਗੋਲਕ ਵਿੱਚ ਪਾ ਦਿਓ।

ਗੁਰਸਿੱਖ ਨੌਜਵਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਖ਼ਾਲਸਾ ਫਾਸਟ ਫੂਡ ਦੇ ਨਾਂ ਤੇ ਪਿੰਡ ਨਾਨਗਰਾ ਮੇਨ ਸੜਕ ਤੇ ਆਪਣੀ ਦੁਕਾਨ ਚਲਾ ਰਿਹਾ ਹੈ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਗੁਰਪੁਰਬ ਅਤੇ ਨਵੇਂ ਸਾਲ 'ਤੇ ਉਨ੍ਹਾਂ ਵੱਲੋਂ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ ਜਾਂਦਾ ਸੀ ਪਰ ਡੇਢ ਸਾਲ ਪਹਿਲਾਂ ਪਤਨੀ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਸਤਨਾਮ ਸਿੰਘ ਨੇ ਇੱਕ ਸਾਲ ਕੰਮ ਨਹੀਂ ਕੀਤਾ। ਤੇ ਫਿਰ ਜਦੋਂ ਕੰਮ ਸ਼ੁਰੂ ਕੀਤਾ ਤੇ ਮਨ ਵਿੱਚ ਉਹੀ ਘਰਵਾਲੀ ਦੀ ਗੱਲ ਯਾਦ ਆ ਗਈ ਕਿ ਇੱਕ ਵਾਰ ਮੈਂ ਉਸਨੂੰ ਪੁੱਛਿਆ ਸੀ ਕਿ ਅਸੀਂ ਗੁਰਪੁਰਬ 'ਤੇ ਨਵੇਂ ਸਾਲ ਵਾਲੇ ਦਿਨ ਕੁਲਚੇ ਛੋਲਿਆਂ ਦਾ ਲੰਗਰ ਲਗਾਉਂਦੇ ਹਾਂ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਤਾਂ ਉਸ ਨੇ ਹੱਸ ਕੇ ਜਵਾਬ ਦਿੱਤਾ ਸੀ ਕਿ ਮੈਨੂੰ ਇਸ ਤਰ੍ਹਾਂ ਸੇਵਾ ਕਰਕੇ ਬਹੁਤ ਆਨੰਦ ਆਉਂਦਾ ਹੈ। 

ਇਹ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਆਪਣੀ ਘਰਵਾਲੀ ਨੂੰ ਬਹੁਤ ਪਿਆਰ ਕਰਦਾ ਸੀ ਬਹੁਤ ਹੱਸ ਮੁੱਖ ਸੁਭਾਅ ਦੀ ਮਾਲਕ ਸੀ ਤੇ ਉਸੀ ਦੀ ਉਸ ਗੱਲਾਂ ਨੂੰ ਯਾਦ ਕਰਕੇ ਮੈਂ ਕੰਮ ਫਿਰ ਦੁਬਾਰਾ ਸ਼ੁਰੂ ਕੀਤਾ। ਸਤਨਾਮ ਸਿੰਘ ਨੇ ਕਿਹਾ ਕਿ ਮੇਰੇ ਇਸ ਕੰਮ ਵਿੱਚ ਮੇਰੀ ਬੇਟੀ ਨਾਲ ਮਦਦ ਕਰਵਾਉਂਦੀ ਹੈ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ ਤੇ ਇਸ ਦੇ ਅਸੀਂ ਪੈਸੇ ਨਹੀਂ ਲੈਂਦੇ ਗ੍ਰਾਹਕ ਆਪਣੀ ਖੁਸ਼ੀ ਨਾਲ ਆਪਣੀ ਮਰਜ਼ੀ ਨਾਲ ਜੋ ਕੁਝ ਵੀ ਇਸ ਗੋਲਕ ਵਿੱਚ ਪਾ ਜਾਵੇ ਬਸ ਉਸ ਨਾਲ ਹੀ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਾਂ। 
ਸਤਮਾਨ ਸਿੰਘ ਨੇ ਕਿਹਾ ਕਿ ਕਦੇ ਵੀ ਇਹ ਮਨ ਵਿੱਚ ਖਿਆਲ ਨਹੀਂ ਆਇਆ ਕਿ ਸਾਡੀ ਲਾਗਤ ਦੇ ਹਿਸਾਬ ਨਾਲ ਸਾਨੂੰ ਪੈਸੇ ਨਹੀਂ ਮਿਲਦੇ ਪਰ ਪਰਮਾਤਮਾ ਦੀ ਰਜਾ ਵਿੱਚ ਅਸੀਂ ਰਾਜੀ ਹਾਂ ਤੇ ਪਰਮਾਤਮਾ ਦੇ ਦੱਸੇ ਹੋਏ ਉਪਦੇਸ਼ ਦੇ ਚਲਣ ਦੀ ਕੋਸ਼ਿਸ਼ ਕਰ ਰਹੇ ਹਾਂ।

ਸਤਨਾਮ ਸਿੰਘ ਨੇ ਕਿਹਾ ਕਿ ਇਸ ਕਿੱਤੇ ਤੋਂ ਪਹਿਲਾਂ ਮੈਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਾਠ ਕਰਨ ਦੀ ਡਿਊਟੀ ਕਰਿਆ ਕਰਦੇ ਸੀ। ਪਤਾ ਨਹੀਂ ਕਦੋਂ ਬਾਣੀ ਪੜ੍ਹਦਿਆਂ ਮਨ ਵਿੱਚ ਖਿਆਲ ਆਇਆ ਕਿ ਆਪਣਾ ਹੀ ਕੰਮ ਕੀਤਾਂ ਜਾਵੇ ਉਦੋਂ ਤੋਂ ਲੈ ਕੇ ਹੁਣ ਤੱਕ ਬਾਣੀ ਦੀਆਂ ਤੁਕਾਂ ਦੇ ਆਧਾਰਤ ਕਿਰਤ ਕਰ ਰਹੇ ਹਾਂ ਨਾਮ ਜਪ ਰਹੇ ਹਾਂ ਤੇ ਵੰਡ ਕੇ ਛਕ ਰਹੇ ਹਾਂ ਜਿਸ ਕਿਸੇ ਨੇ ਆਪਣੀ ਖੁਸ਼ੀ ਨਾਲ ਜੋ ਕੁਝ ਵੀ ਇਸ ਗੁੱਲਕ ਵਿੱਚ ਪਾ ਦਿੰਦੇ ਹਨ ਅਸੀਂ ਉਸ ਨਾਲ ਹੀ ਖੁਸ਼ ਰਹੀਦਾ ਹੈ। ਅਸੀਂ ਬਾਕੀਆਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਪਰਮਾਤਮਾ ਦੀ ਰਜ਼ਾ ਵਿੱਚ ਰਹੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਸਾਨੂੰ ਫਾਲਤੂ ਦੀ ਚਿੰਤਾ ਵਿੱਚ ਨਹੀਂ ਫਸਣਾ ਚਾਹੀਦਾ। ਸਾਨੂੰ ਤਾਂ ਸਿਰਫ ਕਿਰਤ ਕਰਨੀ ਚਾਹੀਦੀ ਹੈ। ਨਾਮ ਜਪਣਾ ਚਾਹੀਦਾ ਹੈ। ਤੇ ਜੋ ਮਿਲੇ ਉਹ ਵੰਡ ਕੇ ਖਾਣਾ ਚਾਹੀਦਾ ਹੈ। ਲਾਲਚ ਨਹੀਂ ਕਰਨੀ ਚਾਹੀਦੀ। 

ਇਸੀ ਤਰ੍ਹਾਂ ਸਤਨਾਮ ਸਿੰਘ ਦੀ ਦੁਕਾਨ 'ਤੇ ਕੁਲਚੇ ਛੋਲੇ ਖਾਣ ਆਏ ਲੋਕਾਂ ਨਾਲ ਅਸੀਂ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਇਹੀ ਜਵਾਬ ਦਿੱਤਾ ਕਿ ਸਤਨਾਮ ਸਿੰਘ ਬਹੁਤ ਮਿੱਠੇ ਸੁਭਾਅ ਦੇ ਵਿਅਕਤੀ ਹਨ ਤੇ ਕਦੇ ਵੀ ਕਿਸੇ ਨੂੰ ਗਲਤ ਨਹੀਂ ਬੋਲਦੇ ਤੇ ਨਾ ਹੀ ਕਦੇ ਕਿਸੇ ਦੇ ਨਾਲ ਗੁੱਸਾ ਹੋਏ ਹਨ ਜਿਹੜਾ ਵੀ ਇਹਨਾਂ ਦੀ ਦੁਕਾਨ ਤੇ ਆਉਂਦਾ ਹੈ ਉਹਨਾਂ ਨੂੰ ਕੁਲਚੇ ਛੋਲੇ ਜ਼ਰੂਰ ਖਵਾ ਕੇ ਭੇਜਦੇ ਹਨ ਕਦੇ ਵੀ ਪੈਸੇ ਨਹੀਂ ਮੰਗੇ, ਲੋਕਾਂ ਦੀ ਤੁਹਾਡੀ ਆਪਣੀ ਸ਼ਰਧਾ ਹੈ ਜੋ ਤੁਸੀਂ ਖੁਸ਼ੀ ਖੁਸ਼ੀ ਇਸ ਗੋਲਕ ਵਿੱਚ ਪਾ ਦਿਓ ਬਸ ਉਸ ਨਾਲ ਹੀ ਇਹ ਪਰਿਵਾਰ ਖੁਸ਼ ਰਹਿੰਦਾ ਹੈ। 

ਸਤਨਾਮ ਸਿੰਘ ਦੀ ਪਤਨੀ ਦੀ ਮੌਤ ਤੋਂ ਬਾਅਦ ਸਤਨਾਮ ਸਿੰਘ ਦੀ ਬੇਟੀ ਉਨ੍ਹਾਂ ਦੇ ਨਾਲ ਕੁਲਚੇ ਛੋਲਿਆਂ ਦੇ ਇਸ ਕਾਰੋਬਾਰ ਵਿੱਚ ਹੱਥ ਵਟਾਉਂਦੀ ਹੈ ਸਤਨਾਮ ਸਿੰਘ ਦੀ ਬੇਟੀ ਦਰਸ਼ਨ ਕੌਰ ਨੇ ਕਿਹਾ ਕਿ ਮੈਨੂੰ ਆਪਣੇ ਪਿਤਾ ਜੀ ਦੇ ਇਸ ਕਿੱਤੇ 'ਤੇ ਮਾਣ ਹੈ।  ਉਹ ਜੋ ਵੀ ਕਰ ਰਹੇ ਹਨ ਠੀਕ ਕਰ ਰਹੇ ਹਨ ਤੇ ਸਾਨੂੰ ਆਸ ਹੈ ਕਿ ਅਸੀਂ ਇਸ ਕਿਤੇ ਨੂੰ ਲਗਾਤਾਰ ਜਾਰੀ ਰੱਖਾਂਗੇ ਸਾਨੂੰ ਪਿਤਾ ਜੀ ਤੋਂ ਕੋਈ ਸ਼ਿਕਾਇਤ ਨਹੀਂ ਹੈ ਪਿਤਾ ਜੀ ਜੋ ਕੁਝ ਵੀ ਕਰ ਰਹੇ ਹਨ ਠੀਕ ਕਰ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
Advertisement
ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ
ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ
ਸ਼ਰਾਬੀਆਂ ਲਈ ਜ਼ਰੂਰੀ ਖ਼ਬਰ! ਤਿੰਨ ਦਿਨ ਰਹੇਗਾ ਡ੍ਰਾਈ ਡੇਅ, ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ
ਸ਼ਰਾਬੀਆਂ ਲਈ ਜ਼ਰੂਰੀ ਖ਼ਬਰ! ਤਿੰਨ ਦਿਨ ਰਹੇਗਾ ਡ੍ਰਾਈ ਡੇਅ, ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ
Government job- 10ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਬਿਨਾਂ ਲਿਖਤੀ ਪ੍ਰੀਖਿਆ ਮਿਲੇਗੀ ਨੌਕਰੀ
Government job- 10ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਬਿਨਾਂ ਲਿਖਤੀ ਪ੍ਰੀਖਿਆ ਮਿਲੇਗੀ ਨੌਕਰੀ
Healthy Diet Plan: ਨਾਸ਼ਤੇ ਤੋਂ ਲੈਕੇ ਡੀਨਰ ਤੱਕ ਇਦਾਂ ਦਾ ਹੋਣਾ ਚਾਹੀਦਾ ਤੁਹਾਡਾ ਤਿੰਨ ਟਾਈਮ ਦਾ ਖਾਣਾ, ਪੜ੍ਹੋ ਪੂਰਾ Diet Plan
Healthy Diet Plan: ਨਾਸ਼ਤੇ ਤੋਂ ਲੈਕੇ ਡੀਨਰ ਤੱਕ ਇਦਾਂ ਦਾ ਹੋਣਾ ਚਾਹੀਦਾ ਤੁਹਾਡਾ ਤਿੰਨ ਟਾਈਮ ਦਾ ਖਾਣਾ, ਪੜ੍ਹੋ ਪੂਰਾ Diet Plan
Embed widget