ਪੜਚੋਲ ਕਰੋ

Sunny Enclave: ਜੇਲ੍ਹ 'ਚ ਡੱਕੇ ਸੰਨੀ ਐਨਕਲੇਵ ਦੇ ਮਾਲਕ ਬਾਜਵਾ ਨੂੰ ਵੱਡਾ ਝਟਕਾ! ਹੁਣ ਈਡੀ ਨੇ ਕੱਸ ਦਿੱਤਾ ਸ਼ਿਕੰਜਾ

Sunny Enclave Mohali: ਸੰਨੀ ਐਨਕਲੇਵ ਦੇ ਚਰਚਿਤ ਬਿਲਡਰ ਜਰਨੈਲ ਬਾਜਵਾ ਖਿਲਾਫ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਿਕੰਜਾ ਕੱਸ ਦਿੱਤਾ ਹੈ।

Sunny Enclave Mohali: ਸੰਨੀ ਐਨਕਲੇਵ ਦੇ ਚਰਚਿਤ ਬਿਲਡਰ ਜਰਨੈਲ ਬਾਜਵਾ ਖਿਲਾਫ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਿਕੰਜਾ ਕੱਸ ਦਿੱਤਾ ਹੈ। ਪਹਿਲਾਂ ਜੇਲ੍ਹ ਵਿੱਚ ਡੱਕੇ ਬਾਜਵਾ ਨੂੰ ਈਡੀ ਨੇ ਵੱਡਾ ਝਟਕਾ ਦਿੱਤਾ ਹੈ। ਈਡੀ ਨੇ ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਸਿੰਘ ਬਾਜਵਾ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ 600 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। 

ਈਡੀ ਵੱਲੋਂ ਬਾਜਵਾ ਦੀਆਂ ਤਿੰਨ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਪੋਰਸ਼, ਬੀਐਮਡਬਲਯੂ ਤੇ ਫੋਰਡ ਐਂਡੇਵਰ ਕਾਰਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਮਹੱਤਵਪੂਰਨ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਇਸ ਵੇਲੇ ਜਰਨੈਲ ਸਿੰਘ ਬਾਜਵਾ ਜੇਲ੍ਹ ਵਿੱਚ ਹੈ। ਉਸ 'ਤੇ ਫਲੈਟ ਤੇ ਪਲਾਟ ਦੇਣ ਦੇ ਨਾਮ 'ਤੇ ਨਿਵੇਸ਼ਕਾਂ ਤੋਂ 600 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਤੇ ਵਸੂਲੀ ਕਰਨ ਦਾ ਦੋਸ਼ ਹੈ।

ਦੱਸ ਦਈਏ ਕਿ ਬਾਜਵਾ ਵਿਰੁੱਧ ਚੰਡੀਗੜ੍ਹ ਤੇ ਮੁਹਾਲੀ ਵਿੱਚ 44 ਤੋਂ ਵੱਧ ਮਾਮਲੇ ਦਰਜ ਹਨ, ਜੋ ਧੋਖਾਧੜੀ ਤੇ ਜਾਅਲਸਾਜ਼ੀ ਨਾਲ ਸਬੰਧਤ ਹਨ। ਇਸ ਤੋਂ ਇਲਾਵਾ, ਕਈ ਮਾਮਲੇ ਖਪਤਕਾਰ ਅਦਾਲਤਾਂ ਵਿੱਚ ਵੀ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਸੂਤਰਾਂ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਕੰਪਨੀ ਦਾ ਆਡਿਟ ਨਹੀਂ ਹੋਇਆ, ਜਿਸ ਕਾਰਨ ਕੰਪਨੀ 'ਤੇ ਸ਼ੱਕ ਹੋਰ ਡੂੰਘਾ ਹੋ ਗਿਆ ਹੈ।

ਈਡੀ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗਾਹਕਾਂ ਤੋਂ ਲਈ ਗਈ ਪੇਸ਼ਗੀ ਰਕਮ ਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਬਾਜਵਾ ਨੇ ਇਹ ਰਕਮ ਕਈ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ, ਜਿਨ੍ਹਾਂ ਵਿੱਚ ਉਸ ਦੇ ਪੁੱਤਰ ਤੇ ਕਾਰੋਬਾਰੀ ਖਾਤੇ ਸ਼ਾਮਲ ਹਨ। ਈਡੀ ਦੀ ਜਾਂਚ ਜਾਰੀ ਹੈ ਤੇ ਸਹੀ ਵਿੱਤੀ ਬੇਨਿਯਮੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਇਸ ਸਬੰਧ ਵਿੱਚ ਜਲਦੀ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਲੁਧਿਆਣਾ 'ਚ ਫਿਲਮੀ ਅੰਦਾਜ਼ 'ਚ ਫਾਇਰਿੰਗ: ਨੌਜਵਾਨ 'ਤੇ ਤਾੜ-ਤਾੜ ਚੱਲੀਆਂ ਗੋਲੀਆਂ, CCTV 'ਚ ਕੈਦ ਹੋਈ ਪੂਰੀ ਘਟਨਾ, ਜਾਣੋ ਪੂਰਾ ਮਾਮਲਾ

Punjab Weather Today: ਮੋਂਥਾ ਦਾ ਅਸਰ ਕਮਜ਼ੋਰ ਹੋਣ 'ਤੇ ਵੱਧਿਆ ਪ੍ਰਦੂਸ਼ਣ, 2 ਦਿਨਾਂ ਬਾਅਦ 3 ਡਿਗਰੀ ਤੱਕ ਡਿੱਗੇਗਾ ਪਾਰਾ

Punjab News: ਤਰਨ ਤਾਰਨ ਚੋਣਾਂ: ਵੱਡਾ ਐਕਸ਼ਨ! 3 ਪੁਲਿਸ ਅਧਿਕਾਰੀ ਤਬਦੀਲ, ਜਾਣੋ ਕੀ ਹੈ ਪੂਰਾ ਮਾਮਲਾ?

Holiday In Punjab: DC ਵੱਲੋਂ  ਛੁੱਟੀ ਦਾ ਐਲਾਨ, ਅੱਜ ਬੰਦ ਰਹਿਣਗੇ ਸਕੂਲ ਅਤੇ ਸਰਕਾਰੀ ਦਫਤਰ, ਬੱਚਿਆਂ ਦੀਆਂ ਮੌਜਾਂ!

ਵੀਡੀਓਜ਼

ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
ਸ਼ੂਟਿੰਗ 'ਚ ਕੁੜੀਆਂ ਨੇ ਕੀਤਾ ਕਮਾਲ, ਨੈਸ਼ਨਲ ਚੈਂਪੀਅਨਸ਼ਿਪ 'ਚ ਹੋਈ ਚੋਣ
ਆਸਟ੍ਰੇਲਿਆ ਜਾਂ ਨਿਉਜ਼ੀਲੈਂਡ ਜਾਣਾ ਹੋਇਆ ਸੌਖਾ, ਹੁਣ ਕਰ ਲਓ ਇਹ ਪੱਕਾ ਕੰਮ
ਦਿੱਲੀ ਜਾਣ ਵਾਲੇ ਹੋ ਜਾਣ ਸਾਵਧਾਨ, ਗੱਡੀਆਂ ਵਾਪਸ ਮੋੜੇਗੀ ਪੁਲਿਸ !
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਫਿਲਮੀ ਅੰਦਾਜ਼ 'ਚ ਫਾਇਰਿੰਗ: ਨੌਜਵਾਨ 'ਤੇ ਤਾੜ-ਤਾੜ ਚੱਲੀਆਂ ਗੋਲੀਆਂ, CCTV 'ਚ ਕੈਦ ਹੋਈ ਪੂਰੀ ਘਟਨਾ, ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਫਿਲਮੀ ਅੰਦਾਜ਼ 'ਚ ਫਾਇਰਿੰਗ: ਨੌਜਵਾਨ 'ਤੇ ਤਾੜ-ਤਾੜ ਚੱਲੀਆਂ ਗੋਲੀਆਂ, CCTV 'ਚ ਕੈਦ ਹੋਈ ਪੂਰੀ ਘਟਨਾ, ਜਾਣੋ ਪੂਰਾ ਮਾਮਲਾ
Punjab Weather Today: ਮੋਂਥਾ ਦਾ ਅਸਰ ਕਮਜ਼ੋਰ ਹੋਣ 'ਤੇ ਵੱਧਿਆ ਪ੍ਰਦੂਸ਼ਣ, 2 ਦਿਨਾਂ ਬਾਅਦ 3 ਡਿਗਰੀ ਤੱਕ ਡਿੱਗੇਗਾ ਪਾਰਾ
Punjab Weather Today: ਮੋਂਥਾ ਦਾ ਅਸਰ ਕਮਜ਼ੋਰ ਹੋਣ 'ਤੇ ਵੱਧਿਆ ਪ੍ਰਦੂਸ਼ਣ, 2 ਦਿਨਾਂ ਬਾਅਦ 3 ਡਿਗਰੀ ਤੱਕ ਡਿੱਗੇਗਾ ਪਾਰਾ
Punjab News: ਤਰਨ ਤਾਰਨ ਚੋਣਾਂ: ਵੱਡਾ ਐਕਸ਼ਨ! 3 ਪੁਲਿਸ ਅਧਿਕਾਰੀ ਤਬਦੀਲ, ਜਾਣੋ ਕੀ ਹੈ ਪੂਰਾ ਮਾਮਲਾ?
Punjab News: ਤਰਨ ਤਾਰਨ ਚੋਣਾਂ: ਵੱਡਾ ਐਕਸ਼ਨ! 3 ਪੁਲਿਸ ਅਧਿਕਾਰੀ ਤਬਦੀਲ, ਜਾਣੋ ਕੀ ਹੈ ਪੂਰਾ ਮਾਮਲਾ?
Holiday In Punjab: DC ਵੱਲੋਂ  ਛੁੱਟੀ ਦਾ ਐਲਾਨ, ਅੱਜ ਬੰਦ ਰਹਿਣਗੇ ਸਕੂਲ ਅਤੇ ਸਰਕਾਰੀ ਦਫਤਰ, ਬੱਚਿਆਂ ਦੀਆਂ ਮੌਜਾਂ!
Holiday In Punjab: DC ਵੱਲੋਂ ਛੁੱਟੀ ਦਾ ਐਲਾਨ, ਅੱਜ ਬੰਦ ਰਹਿਣਗੇ ਸਕੂਲ ਅਤੇ ਸਰਕਾਰੀ ਦਫਤਰ, ਬੱਚਿਆਂ ਦੀਆਂ ਮੌਜਾਂ!
ਭਾਰਤੀਆਂ ‘ਤੇ ਮੁੜ ਡਿੱਗੀ ਗਾਜ਼! ਟਰੰਪ ਵੱਲੋਂ ਵੱਡਾ ਐਕਸ਼ਨ...ਆਟੋਮੈਟਿਕ ਵਰਕ ਪਰਮਿਟ ਵਧਾਉਣ ਦੀ ਸਹੂਲਤ ਅਚਾਨਕ ਖਤਮ, ਇੰਡੀਅਨਸ ਦੇ ਉੱਡੇ ਹੋਸ਼

ਕਮਾਲ! 13 ਦਿਨਾਂ ‘ਚ 10,246 ਰੁਪਏ ਸਸਤਾ ਹੋਇਆ ਸੋਨਾ, ਚਾਂਦੀ ਦੀ ਕੀਮਤ ‘ਚ ਵੀ 25,000 ਤੋਂ ਵੱਧ ਦੀ ਕਮੀ

ਭਾਰਤ ਨੇ ਤੋੜਿਆ ਆਸਟ੍ਰੇਲੀਆ ਦਾ ਹੰਕਾਰ, 339 ਰਨ ਚੇਜ਼ ਕਰਕੇ ਬਣਾਇਆ ਵਿਸ਼ਵ ਰਿਕਾਰਡ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (31-10-2025)

Embed widget