ਪੰਜਾਬ 'ਚ ED ਦੀ ਵੱਡੀ ਕਾਰਵਾਈ, ਸ਼ਰਾਬ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਸ਼ਹੂਰ ਸ਼ਰਾਬ ਠੇਕੇਦਾਰ ਚਰਨਜੀਤ ਬਜਾਜ (ਮੈਸਰਜ਼ ਚੰਨੀ ਬਜਾਜ ਦੇ ਪ੍ਰੋਪਰਾਈਟਰ) ਅਤੇ ਉਸਦੇ ਸਾਥੀਆਂ ਦੀ ਰਿਹਾਇਸ਼ ਅਤੇ ਦਫਤਰ 'ਤੇ ਇੱਕ ਪੁਰਾਣੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਛਾਪੇਮਾਰੀ ਕੀਤੀ।
Punjab News: ਇਨਫੋਰਸਮੈਂਟ ਡਾਇਰੈਕਟੋਰੇਟ (ED) ਜ਼ੋਨਲ ਦਫਤਰ ਜਲੰਧਰ ਦੀਆਂ ਵੱਖ-ਵੱਖ ਟੀਮਾਂ ਨੇ ਮੰਗਲਵਾਰ ਨੂੰ ਲੁਧਿਆਣਾ ਸਥਿਤ ਮਸ਼ਹੂਰ ਸ਼ਰਾਬ ਠੇਕੇਦਾਰ ਚਰਨਜੀਤ ਬਜਾਜ (ਮੈਸਰਜ਼ ਚੰਨੀ ਬਜਾਜ ਦੇ ਪ੍ਰੋਪਰਾਈਟਰ) ਅਤੇ ਉਸਦੇ ਸਾਥੀਆਂ ਦੀ ਰਿਹਾਇਸ਼ ਅਤੇ ਦਫਤਰ 'ਤੇ ਇੱਕ ਪੁਰਾਣੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਛਾਪੇਮਾਰੀ ਕੀਤੀ।
ਈਡੀ ਮੰਗਲਵਾਰ ਸਵੇਰੇ ਕਾਰੋਬਾਰੀ ਦੇ ਘਰ ਪਹੁੰਚੀ। ਜਦੋਂ ਟੀਮ ਪਹੁੰਚੀ ਤਾਂ ਪੂਰਾ ਪਰਿਵਾਰ ਸੌਂ ਰਿਹਾ ਸੀ। ਈਡੀ ਕਾਰੋਬਾਰੀਆਂ ਦੀ ਜਾਇਦਾਦ ਅਤੇ ਹੋਰ ਕੰਮਾਂ ਅਤੇ ਬੈਂਕ ਖਾਤਿਆਂ ਦੇ ਵੇਰਵੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਗਈ ਹੈ।
ਈਡੀ ਦੀ ਰੇਡ ਦੀ ਸੂਚਨਾ ਤੋਂ ਬਾਅਦ ਸ਼ਹਿਰ ਦੇ ਕਈ ਸ਼ਰਾਬ ਕਾਰੋਬਾਰੀ ਰੂਪੋਸ਼ ਹੋ ਗਏ ਹਨ। ਚੰਨੀ ਬਜਾਜ ਦੇ ਮੋਬਾਈਲ ਡਿਟੇਲ ਅਤੇ ਬੈਂਕ ਖਾਤੇ ਦੇ ਵੇਰਵਿਆਂ ਦੀ ਜਾਂਚ ਕਰ ਰਿਹਾ ਹੈ। ਛਾਪੇਮਾਰੀ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :