ਪੜਚੋਲ ਕਰੋ

Punjab News: ED ਨੇ SIT ਤੇ ਪੰਜਾਬ ਪੁਲਿਸ ਤੋਂ 100 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਦੇ ਮਾਮਲੇ ਦੇ ਮੰਗੇ ਵੇਰਵੇ, ਮਜੀਠੀਆ ਨੇ ਕਿਹਾ- ਸੱਚ ਆਵੇ ਲੋਕਾਂ ਸਾਹਮਣੇ

ਮਜੀਠੀਆ ਨੇ ਕਿਹਾ ਕਿ ਅਸੀਂ ਵਾਰ-ਵਾਰ ਕਹਿ ਰਹੇ ਸੀ ਕਿ ਭਗਵੰਤ ਮਾਨ ਸਰਕਾਰ (Bhagwant Mann Government) ਜਾਣ ਬੁੱਝ ਕੇ ਮੰਤਰੀ ਤੇ ਉਹਨਾਂ ਦੀ ਪਤਨੀ ਨੂੰ ਕਲੀਨ ਚਿੱਟ ਦੇਣਾ ਚਾਹੁੰਦੇ ਹਨ। ਜਦੋਂ ਕਿ ਪੰਜਾਬ ਪੁਲਿਸ ਦੀ ਮਹਿਲਾ ਇੰਸਪੈਕਟਰ ਨੇ ਹੀ ਘੁਟਾਲੇ ਦੀ ਸ਼ਿਕਾਇਤ ਕੀਤੀ ਸੀ। ਹੁਣ ਮਹਿਲਾ ਇੰਸਪੈਕਟਰ ’ਤੇ ਵੀ ਦਬਾਅ ਬਣਾਇਆ ਜਾ ਰਿਹਾ।

Punjab News: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਕਥਿਤ ਤੌਰ ਉੱਤੇ ਜੁੜੇ 100 ਕਰੋੜ ਦੇ ਘਪਲੇ ਮਾਮਲੇ ਵਿੱਚ ਈਡੀ ਦੀ ਐਂਟਰੀ ਹੋ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵਿਸ਼ੇਸ਼ ਜਾਂਚ ਟੀਮ (SIT) ਤੇ ਜ਼ਿਲ੍ਹਾ ਪੁਲਿਸ ਤੋਂ 100 ਕਰੋੜ ਰੁਪਏ ਦੇ ਕਥਿਤ ਸਾਈਬਰ ਧੋਖਾਧੜੀ ਦੇ ਮਾਮਲੇ ਦੇ ਵੇਰਵੇ ਮੰਗੇ ਹਨ। 

ਸੂਤਰਾਂ ਨੇ ਇੰਡੀਅਨ ਐਕਸਪ੍ਰੈਸ ਨੂੰ ਪੁਸ਼ਟੀ ਕੀਤੀ ਕਿ ਈਡੀ ਨੇ ਪੰਜਾਬ ਪੁਲਿਸ ਨੂੰ ਇੱਕ ਪੱਤਰ ਲਿਖ ਕੇ ਕੇਸ ਨਾਲ ਸਬੰਧਤ ਰਿਕਾਰਡ ਅਤੇ ਕਥਿਤ ਘੁਟਾਲੇ ਦੇ ਸਾਰੇ ਮੁਲਜ਼ਮਾਂ ਦੇ ਵੇਰਵੇ ਮੰਗੇ ਹਨ। ਪੁਲਿਸ ਤੋਂ ਕਰੀਬ 10 ਦਿਨ ਪਹਿਲਾਂ ਰਿਕਾਰਡ ਮੰਗਿਆ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਵਿੱਤੀ ਧੋਖਾਧੜੀ ਦਾ ਮਾਮਲਾ ਨਹੀਂ ਹੈ ਸਗੋਂ ਇਹ ਰਾਸ਼ਟਰੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ।

ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ, ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕੈਬਨਿਟ ਮੰਤਰੀ ਹਰਜੋਤ ਬੈਂਸ(Harjot Singh Bains) ਅਤੇ ਉਨ੍ਹਾਂ ਦੀ ਪਤਨੀ ਦੀ ਸ਼ਮੂਲੀਅਤ ਵਾਲੇ 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਦੇ ਵੇਰਵੇ ਮੰਗੇ ਹਨ। ED ਨੇ SIT ਤੇ ਸੂਬਾ ਪੁਲਿਸ ਤੋਂ ਮੰਗੀ ਜਾਣਕਾਰੀ।

ਮਜੀਠੀਆ ਨੇ ਕਿਹਾ ਕਿ ਅਸੀਂ ਵਾਰ-ਵਾਰ ਕਹਿ ਰਹੇ ਸੀ ਕਿ ਭਗਵੰਤ ਮਾਨ ਸਰਕਾਰ (Bhagwant Mann Government) ਜਾਣ ਬੁੱਝ ਕੇ ਮੰਤਰੀ ਤੇ ਉਹਨਾਂ ਦੀ ਪਤਨੀ ਨੂੰ ਕਲੀਨ ਚਿੱਟ ਦੇਣਾ ਚਾਹੁੰਦੇ ਹਨ। ਜਦੋਂ ਕਿ ਪੰਜਾਬ ਪੁਲਿਸ ਦੀ ਮਹਿਲਾ ਇੰਸਪੈਕਟਰ ਨੇ ਹੀ ਘੁਟਾਲੇ ਦੀ ਸ਼ਿਕਾਇਤ ਕੀਤੀ ਸੀ। ਹੁਣ ਮਹਿਲਾ ਇੰਸਪੈਕਟਰ ’ਤੇ ਵੀ ਦਬਾਅ ਬਣਾਇਆ ਜਾ ਰਿਹਾ।

ਮਜੀਠੀਆ ਨੇ ਕਿਹਾ ਕਿ,  ਕੀ ਇਹ ਸਾਈਬਰ ਘੁਟਾਲੇ ਦਾ ਕੇਸ 100 ਕਰੋੜ ਤੱਕ ਸੀਮਤ ਨਹੀਂ ਇਸ ਵਿੱਚ ਰੋਪੜ ਦੇ SSP ਵਿਵੇਕਸ਼ੀਲ ਸੋਨੀ ਦੀ ਵੀ ਸ਼ਮੂਲੀਅਤ ਹੈ ਤੇ ਇਹ ਘੁਟਾਲਾ 500 ਕਰੋੜ ਦਾ ਹੈ ਜਿਸ ਵਿੱਚ ਮਾਈਨਿੰਗ ਦਾ ਪੈਸਾ ਵੀ ਸ਼ਾਮਿਲ ਹੈ।
ਮੋਹਾਲੀ ਵਾਲੇ ਕਾਲ ਸੈਂਟਰ ਦਾ ਕੁਝ ਕੰਮ ਨੰਗਲ ਤੋਂ ਵੀ ਕੀਤਾ ਜਾਂਦਾ ਸੀ। ਰੋਪੜ ਦੇ SSP ਵਿਵੇਕਸ਼ੀਲ ਸੋਨੀ ਦੇ ਮੰਤਰੀ ਹਰਜੋਤ ਬੈਂਸ ਨਾਲ ਸਬੰਧ ਕਿਸੇ ਤੋਂ ਛੁਪੇ ਹੋਏ ਨਹੀਂ। ਮੇਰੀ ਗੁਜ਼ਾਰਿਸ਼ ਹੈ ਕੀ ED ਇਹ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰੇ ਤਾਂ ਜੋ ਸੱਚ ਲੋਕਾਂ ਦੇ ਸਾਹਮਣੇ ਆ ਸਕੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: 10 ਮਹੀਨਿਆਂ ਦੇ ਧਰਨੇ ਮਗਰੋਂ ਕਿਸਾਨ ਹੋ ਗਏ ਤੱਤੇ...ਬੋਲੇ..ਲੋਕੋ ਹੁਣ ਤਾਂ ਖਨੌਰੀ ਤੇ ਸ਼ੰਭੂ ਬਾਰਡਰ ਪਹੁੰਚੋ

Farmers Protest: ਡੱਲੇਵਾਲ ਦੀ ਕਿਡਨੀ ਫੇਲ੍ਹ ਹੋਣ ਦਾ ਖਤਰਾ! ਮਰਨ ਵਰਤ ਤੁੜਵਾਉਣ ਲਈ ਹਾਈਕੋਰਟ ਕੋਲ ਪਹੁੰਚ, ਹਰਿਆਣਾ ਸਰਕਾਰ ਵੀ ਐਕਟਿਵ

ਨਵੇਂ ਸਾਲ ਤੋਂ ਪਹਿਲਾਂ YouTube ਨੇ ਦਿੱਤਾ ਵੱਡਾ ਝਟਕਾ! TV ਸਬਸਕ੍ਰਾਈਬਰਸ ਲਈ ਵਧਾ ਦਿੱਤੀ ਇਸ ਪਲਾਨ ਦੀ ਕੀਮਤ

Delhi Schools Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਨਹੀਂ ਮਿਲਿਆ ਕੁੱਝ ਸ਼ੱਕੀ

ABP Premium

ਵੀਡੀਓਜ਼

ਪੁਲਸ ਦੇ ਸਾਮਣੇ ਹੋ ਗਿਆ ਧੱਕਾ, ਕਾਗਜ ਖੋਹ ਕੇ ਭੱਜ ਗਏ ਸਿਆਸੀ ਗੁੰਡੇ|Patiala|Nagar Nigam Electionਅਕਾਲੀ ਦਲ 'ਤੇ ਸ਼ਿਕੰਜਾ, ਹਰਿਆਣਾ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨKhanauri Border : ਕੜਾਕੇ ਦੀਆਂ ਠੰਡ ਦੀਆਂ ਰਾਤਾਂ, ਸੜਕਾਂ ਤੇ ਰਾਤਾਂ ਗੁਜਾਰ ਰਹੇ ਕਿਸਾਨKhanauri Border Press Confrence | ਖਨੌਰੀ ਬਾਰਡਰ ਤੋਂ ਕਿਸਾਨਾਂ ਨੇ ਕੀਤਾ ਵੱਡਾ ਐਲ਼ਾਨ | abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: 10 ਮਹੀਨਿਆਂ ਦੇ ਧਰਨੇ ਮਗਰੋਂ ਕਿਸਾਨ ਹੋ ਗਏ ਤੱਤੇ...ਬੋਲੇ..ਲੋਕੋ ਹੁਣ ਤਾਂ ਖਨੌਰੀ ਤੇ ਸ਼ੰਭੂ ਬਾਰਡਰ ਪਹੁੰਚੋ
Farmers Protest: 10 ਮਹੀਨਿਆਂ ਦੇ ਧਰਨੇ ਮਗਰੋਂ ਕਿਸਾਨ ਹੋ ਗਏ ਤੱਤੇ...ਬੋਲੇ..ਲੋਕੋ ਹੁਣ ਤਾਂ ਖਨੌਰੀ ਤੇ ਸ਼ੰਭੂ ਬਾਰਡਰ ਪਹੁੰਚੋ
Farmers Protest: ਡੱਲੇਵਾਲ ਦੀ ਕਿਡਨੀ ਫੇਲ੍ਹ ਹੋਣ ਦਾ ਖਤਰਾ! ਮਰਨ ਵਰਤ ਤੁੜਵਾਉਣ ਲਈ ਹਾਈਕੋਰਟ ਕੋਲ ਪਹੁੰਚ, ਹਰਿਆਣਾ ਸਰਕਾਰ ਵੀ ਐਕਟਿਵ
Farmers Protest: ਡੱਲੇਵਾਲ ਦੀ ਕਿਡਨੀ ਫੇਲ੍ਹ ਹੋਣ ਦਾ ਖਤਰਾ! ਮਰਨ ਵਰਤ ਤੁੜਵਾਉਣ ਲਈ ਹਾਈਕੋਰਟ ਕੋਲ ਪਹੁੰਚ, ਹਰਿਆਣਾ ਸਰਕਾਰ ਵੀ ਐਕਟਿਵ
ਨਵੇਂ ਸਾਲ ਤੋਂ ਪਹਿਲਾਂ YouTube ਨੇ ਦਿੱਤਾ ਵੱਡਾ ਝਟਕਾ! TV ਸਬਸਕ੍ਰਾਈਬਰਸ ਲਈ ਵਧਾ ਦਿੱਤੀ ਇਸ ਪਲਾਨ ਦੀ ਕੀਮਤ
ਨਵੇਂ ਸਾਲ ਤੋਂ ਪਹਿਲਾਂ YouTube ਨੇ ਦਿੱਤਾ ਵੱਡਾ ਝਟਕਾ! TV ਸਬਸਕ੍ਰਾਈਬਰਸ ਲਈ ਵਧਾ ਦਿੱਤੀ ਇਸ ਪਲਾਨ ਦੀ ਕੀਮਤ
Delhi Schools Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਨਹੀਂ ਮਿਲਿਆ ਕੁੱਝ ਸ਼ੱਕੀ
Delhi Schools Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਨਹੀਂ ਮਿਲਿਆ ਕੁੱਝ ਸ਼ੱਕੀ
ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਅਖਾੜੇ ਦਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਆਖਰ ਕਿਉਂ ਉੱਠ ਰਹੇ ਇਤਰਾਜ਼

Energy Drink ਪੀਣ ਨਾਲ ਸਰੀਰ 'ਤੇ ਹੁੰਦਾ ਕੀ ਅਸਰ? ਜਾਣ ਲਓ ਇਸ ਨਾਲ ਹੋਣ ਵਾਲੇ ਨੁਕਸਾਨ

BSNL ਦਾ ਜ਼ਬਰਦਸਤ ਪਲਾਨ! 6 ਮਹੀਨਿਆਂ ਤੱਕ ਫ੍ਰੀ 'ਚ ਚੱਲੇਗਾ ਇੰਟਰਨੈਟ, ਇਦਾਂ ਚੁੱਕੋ ਫਾਇਦਾ

ਸਰਦੀਆਂ 'ਚ Room Heater ਬਣ ਸਕਦਾ ਜਾਨਲੇਵਾ! ਵਰਤਣ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ

Embed widget