ਪੜਚੋਲ ਕਰੋ

ਨਤੀਜਿਆਂ ਤੋਂ ਪੰਜਾਬ ਸਰਕਾਰ ਬਾਗੋਬਾਗ! ਮਾਨ ਸਰਕਾਰ ਦੀਆਂ ਸਿੱਖਿਆ ਸੁਧਾਰ ਨੀਤੀਆਂ ਦਾ ਅਸਰ ਦਿਖਣਾ ਸ਼ੁਰੂ: ਬੈਂਸ

ਇਸ ਦੇ ਨਤੀਜੇ ਵਜੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਵਿਸ਼ਿਆਂ ਵਿਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਹੈ।

Punjab News: ਪੰਜਾਬ ਸਰਕਾਰੀ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਕੂਲ ਸਿੱਖਿਆ ਪ੍ਰਤੀ ਨੀਤੀਆਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਤੀਜੇ ਵਜੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਵਿਸ਼ਿਆਂ ਵਿਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਹੈ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਇੰਸ, ਕਾਮਰਸ ਤੇ ਵੋਕੇਸ਼ਨਲ ਗਰੁੱਪਾਂ ਦੀਆਂ ਮੋਹਰੀ ਪੁਜ਼ੀਸ਼ਨਾਂ  ਸਰਕਾਰੀ ਸਕੂਲਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਹਾਸਲ ਕੀਤੀਆਂ ਹਨ।

ਬੈਂਸ ਨੇ ਦੱਸਿਆ ਕਿ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਸੂਬੇ ਦੇ ਸਰਕਾਰੀ ਸਕੂਲਾਂ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ ਜਿਨ੍ਹਾਂ ਨੇ ਪਿਛਲੇ ਸਾਲ ਦੇ ਦਸੰਬਰ ਮਹੀਨੇ "ਮਿਸ਼ਨ ਸੌ ਪ੍ਰਤੀਸ਼ਤ" ਮੁਹਿੰਮ ਰਾਹੀਂ ਇੱਕ-ਇੱਕ ਵਿਦਿਆਰਥੀ ਦੇ ਸਿੱਖਣ ਪੱਧਰ ਦੀ ਜਾਣਕਾਰੀ ਹਾਸਿਲ ਕਰਕੇ ਵਿਦਿਆਰਥੀਆਂ ਨੂੰ ਖੂਬ ਮਿਹਨਤ ਕਰਵਾਈ। ਉਨ੍ਹਾਂ ਦੱਸਿਆ ਕਿ ਕਾਮਰਸ ਗਰੁੱਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਬਠਿੰਡਾ ਦੀ ਵਿਦਿਆਰਥਣ ਸਿਮਰਨਜੀਤ ਕੌਰ ਪੁੱਤਰੀ ਅਸ਼ੋਕ ਕੁਮਾਰ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਖੁਸ਼ੀ ਗਰਗ ਪੁੱਤਰੀ ਹਰੀ ਓਮ ਗਰਗ, ਦੋਵਾਂ ਨੇ 494/500 ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ ਸਾਂਝੇ ਰੂਪ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੁਧਿਆਣਾ) ਦੀ ਵਿਦਿਆਰਥਣ ਸ਼ੁਭਕਰਮਨਜੋਤ ਕੌਰ ਸੰਧਰ ਪੁੱਤਰੀ ਪਰਮਜੀਤ ਸਿੰਘ ਸੰਧਰ ਨੇ 493/500 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਲਿਆ।

ਇਸੇ ਤਰਾਂ ਸਾਇੰਸ ਗਰੁੱਪ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਇਨਜ ਪਟਿਆਲ਼ਾ ਦੇ ਵਿਦਿਆਰਥੀ ਨਵਨੀਤ ਸਿੰਘ ਪੁੱਤਰ ਗੁਰਬਚਨ ਸਿੰਘ ਨੇ 496/500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੁਧਿਆਣਾ) ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਅਤੇ ਸ਼ਹੀਦ ਹਰਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ (ਅੰਮ੍ਰਿਤਸਰ) ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਪੁੱਤਰੀ ਮਨਿੰਦਰ ਸਿੰਘ ਨੇ ਕ੍ਰਮਵਾਰ 495/500 ਅੰਕ ਲੈ ਕੇ ਸਾਂਝੇ ਰੂਪ ਵਿੱਚ ਦੂਸਰਾ ਸਥਾਨ ਹਾਸਲ ਕੀਤਾ।

ਵੋਕੇਸ਼ਨਲ ਗਰੁੱਪ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਰੇਲਵੇ ਮੰਡੀ ਹੁਸ਼ਿਆਰਪੁਰ ਦੀ ਵਿਦਿਆਰਥਣ ਅਵਨਤਿਕਾ ਸ਼ਰਮਾ ਪੁੱਤਰੀ ਬ੍ਰਿਜ ਮੋਹਨ ਸ਼ਰਮਾ ਨੇ 491/500 ਅੰਕਾਂ ਨਾਲ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਦਾ (ਬਠਿੰਡਾ) ਦੀ ਵਿਦਿਆਰਥਣ ਦਿਲਪ੍ਰੀਤ ਕੌਰ ਪੁੱਤਰੀ ਇਕਬਾਲ ਸਿੰਘ ਨੇ 489/500 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਸਰਕਾਰੀ ਵਿਕਟੋਰੀਆ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਪਟਿਆਲ਼ਾ ਦੀ ਵਿਦਿਆਰਥਣ ਹਰਸ਼ਪ੍ਰੀਤ ਕੌਰ ਪੁੱਤਰੀ ਰਾਜਿੰਦਰ ਸਿੰਘ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਨਾ ਨਗਰ ਦੇ ਵਿਦਿਆਰਥੀ ਅਜੈ ਸਿੰਘ ਪੁੱਤਰ ਸੁਰਜੀਤ ਸਿੰਘ ਨੇ 488/500 ਅੰਕ ਲੈ ਕੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਹਾਸਲ ਕੀਤਾ।

ਸਿੱਖਿਆ ਮੰਤਰੀ  ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ  ਦੀ ਅਗਵਾਈ ਵਾਲੀ ਸਰਕਾਰ ਦੀਆਂ ਸਿੱਖਿਆ ਸੁਧਾਰ ਨੀਤੀਆਂ ਦਾ ਅਸਰ ਦਿਖਣਾ ਸ਼ੁਰੂ ਹੋ ਚੁੱਕਾ ਹੈ ਜਿਸ ਨਾਲ ਸਰਕਾਰੀ ਸਕੂਲਾਂ ਦਾ ਸਿੱਖਿਆ ਮਿਆਰ ਸੁਧਰ ਰਿਹਾ ਹੈ। ਉਹਨਾਂ ਕਿਹਾ ਕਿ ਵਧੀਆ ਨਤੀਜੇ ਲਿਆਉਣ ਵਾਸਤੇ "ਮਿਸ਼ਨ ਸੌ ਪ੍ਰਤੀਸ਼ਤ" ਮੁਹਿੰਮ ਪੂਰੀ ਤਰਾਂ ਸਫਲ ਰਹੀ। ਬੈਂਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਬੀਤੇ ਦਿਨੀਂ ਐਲਾਨੇ ਗਏ ਪੰਜਵੀਂ ਤੇ ਅੱਠਵੀਂ ਜਮਾਤ ਦੇ ਬੋਰਡ ਨਤੀਜਿਆਂ ਵਿੱਚ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸ਼ੁੱਕਰਵਾਰ ਨੂੰ ਐਲਾਨੀ ਗਈ ਛੁੱਟੀ, ਸਰਕਾਰੀ-ਅਰਧ ਸਰਕਾਰੀ ਦਫ਼ਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
Punjab News: ਸ਼ੁੱਕਰਵਾਰ ਨੂੰ ਐਲਾਨੀ ਗਈ ਛੁੱਟੀ, ਸਰਕਾਰੀ-ਅਰਧ ਸਰਕਾਰੀ ਦਫ਼ਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
Punjab News: ਪਰਗਟ ਸਿੰਘ ਨੇ ਕੀਤਾ ਪੰਜਾਬੀਆਂ ਨੂੰ ਸਾਵਧਾਨ! ਬੋਲੇ...ਅਗਲੀਆਂ ਪੀੜ੍ਹੀਆਂ ਦੀ ਮਾਨਸਿਕਤਾ 'ਤੇ ਹਮਲੇ ਦੀ ਹੋ ਰਹੀ ਤਿਆਰੀ
Punjab News: ਪਰਗਟ ਸਿੰਘ ਨੇ ਕੀਤਾ ਪੰਜਾਬੀਆਂ ਨੂੰ ਸਾਵਧਾਨ! ਬੋਲੇ...ਅਗਲੀਆਂ ਪੀੜ੍ਹੀਆਂ ਦੀ ਮਾਨਸਿਕਤਾ 'ਤੇ ਹਮਲੇ ਦੀ ਹੋ ਰਹੀ ਤਿਆਰੀ
Punjab News: ਪੰਜਾਬੀਆਂ ਲਈ ਅਹਿਮ ਖਬਰ, ਸਰਕਾਰ ਨੇ ਇਨ੍ਹਾਂ ਲੋਕਾਂ ਲਈ ਜਾਰੀ ਕੀਤੇ 1000-1000 ਰੁਪਏ! ਲਿਸਟ 'ਚ ਇੰਝ ਚੈੱਕ ਕਰੋ ਨਾਮ...
ਪੰਜਾਬੀਆਂ ਲਈ ਅਹਿਮ ਖਬਰ, ਸਰਕਾਰ ਨੇ ਇਨ੍ਹਾਂ ਲੋਕਾਂ ਲਈ ਜਾਰੀ ਕੀਤੇ 1000-1000 ਰੁਪਏ! ਲਿਸਟ 'ਚ ਇੰਝ ਚੈੱਕ ਕਰੋ ਨਾਮ...
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Advertisement
ABP Premium

ਵੀਡੀਓਜ਼

ਬਾਦਲਾਂ ਦੀ ਧੀ ਦਾ ਵਿਆਹ , ਅਫ਼ਸਾਨਾ ਖਾਨ ਨੇ ਲਾਈ ਰੌਣਕਦਿਲਜੀਤ ਦੋਸਾਂਝ ਲਈ ਵੱਡੀ Good News , ਬਿਨਾ ਕਿਸੀ Cut ਤੋਂ ਰਿਲੀਜ਼ ਹੋਏਗੀ Punjab 95 !ਇਵ ਸੁਣੋ ਗੀਤ ਅੱਲੜ ਦੀ ਜਾਨ , ਗਾਇਕ ਬਲਰਾਜ ਨੇ ਕੀਤਾ ਕਮਾਲਜਦ ਮਨਮੋਹਨ ਵਾਰਿਸ ਹੋਣ ਮੰਚ ਤੇ , ਤਾਂ ਦਿਲ ਕਿਵੇਂ ਨਾ ਲੱਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸ਼ੁੱਕਰਵਾਰ ਨੂੰ ਐਲਾਨੀ ਗਈ ਛੁੱਟੀ, ਸਰਕਾਰੀ-ਅਰਧ ਸਰਕਾਰੀ ਦਫ਼ਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
Punjab News: ਸ਼ੁੱਕਰਵਾਰ ਨੂੰ ਐਲਾਨੀ ਗਈ ਛੁੱਟੀ, ਸਰਕਾਰੀ-ਅਰਧ ਸਰਕਾਰੀ ਦਫ਼ਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
Punjab News: ਪਰਗਟ ਸਿੰਘ ਨੇ ਕੀਤਾ ਪੰਜਾਬੀਆਂ ਨੂੰ ਸਾਵਧਾਨ! ਬੋਲੇ...ਅਗਲੀਆਂ ਪੀੜ੍ਹੀਆਂ ਦੀ ਮਾਨਸਿਕਤਾ 'ਤੇ ਹਮਲੇ ਦੀ ਹੋ ਰਹੀ ਤਿਆਰੀ
Punjab News: ਪਰਗਟ ਸਿੰਘ ਨੇ ਕੀਤਾ ਪੰਜਾਬੀਆਂ ਨੂੰ ਸਾਵਧਾਨ! ਬੋਲੇ...ਅਗਲੀਆਂ ਪੀੜ੍ਹੀਆਂ ਦੀ ਮਾਨਸਿਕਤਾ 'ਤੇ ਹਮਲੇ ਦੀ ਹੋ ਰਹੀ ਤਿਆਰੀ
Punjab News: ਪੰਜਾਬੀਆਂ ਲਈ ਅਹਿਮ ਖਬਰ, ਸਰਕਾਰ ਨੇ ਇਨ੍ਹਾਂ ਲੋਕਾਂ ਲਈ ਜਾਰੀ ਕੀਤੇ 1000-1000 ਰੁਪਏ! ਲਿਸਟ 'ਚ ਇੰਝ ਚੈੱਕ ਕਰੋ ਨਾਮ...
ਪੰਜਾਬੀਆਂ ਲਈ ਅਹਿਮ ਖਬਰ, ਸਰਕਾਰ ਨੇ ਇਨ੍ਹਾਂ ਲੋਕਾਂ ਲਈ ਜਾਰੀ ਕੀਤੇ 1000-1000 ਰੁਪਏ! ਲਿਸਟ 'ਚ ਇੰਝ ਚੈੱਕ ਕਰੋ ਨਾਮ...
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Scam on Name of Brad Pitt: ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
Gratuity Limit Hike: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ! ਹੁਣ ਖਾਤਿਆਂ 'ਚ ਆਉਣਗੇ 25 ਲੱਖ ਰੁਪਏ  
Gratuity Limit Hike: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ! ਹੁਣ ਖਾਤਿਆਂ 'ਚ ਆਉਣਗੇ 25 ਲੱਖ ਰੁਪਏ  
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
Embed widget