ASI ਕਤਲ ਮਾਮਲੇ 'ਚ ਲੋੜਿਂਦੇ ਗੈਂਗਸਟਰ ਜੈਪਾਲ ਭੁੱਲਰ ਦਾ ਐਨਕਾਉਂਟਰ
ਪੰਜਾਬ ਪੁਲਿਸ ਅਤੇ ਕੋਲਕਾਤਾ ਪੁਲਿਸ ਦੀ ਜੁਆਇੰਟ STF ਟੀਮ ਨੇ ਅਪ੍ਰੇਸ਼ਨ ਕਰਦੇ ਗੈਂਗਸਟਾਰ ਨੂੰ ਮਾਰ ਸੁੱਟਿਆ ਹੈ।ਇਸ ਦੌਰਾਨ ਜਸਪ੍ਰੀਤ ਜੱਸੀ ਨੂੰ ਵੀ ਐਨਕਾਉਂਟਰ ਵਿੱਚ ਮਾਰ ਦਿੱਤਾ ਗਿਆ ਹੈ।

ਚੰਡੀਗੜ੍ਹ: ਕੋਲਕਾਤਾ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਗੈਂਗਸਟਰ ਜੈਪਾਲ ਭੁੱਲਰ ਦਾ ਐਨਕਾਉਂਟਰ ਕੀਤਾ ਗਿਆ ਹੈ।ਪੰਜਾਬ ਪੁਲਿਸ ਅਤੇ ਕੋਲਕਾਤਾ ਪੁਲਿਸ ਦੀ ਜੁਆਇੰਟ STF ਟੀਮ ਨੇ ਅਪ੍ਰੇਸ਼ਨ ਕਰਦੇ ਗੈਂਗਸਟਾਰ ਨੂੰ ਮਾਰ ਸੁੱਟਿਆ ਹੈ।ਇਸ ਦੌਰਾਨ ਜਸਪ੍ਰੀਤ ਜੱਸੀ ਨੂੰ ਵੀ ਐਨਕਾਉਂਟਰ ਵਿੱਚ ਮਾਰ ਦਿੱਤਾ ਗਿਆ ਹੈ।
ਇਹ ਗੈਂਗਸਟਰ 22-23 ਮਈ ਤੋਂ ਕੋਲਕਾਤਾ ਦੇ ਸ਼ਪੁਰਜੀ ਵਿੱਚ ਰਹਿ ਰਹੇ ਸੀ।ਜੈਪਾਲ ਤੇ ਕਤਲ, ਡਕੈਤੀ ਅਤੇ ਫਿਰੌਤੀ ਦੇ ਕਈ ਮਾਮਲੇ ਦਰਜ ਸੀ।ਉਹ ਸਾਲ 2016 ਵਿਚ, ਸੋਲਨ ਦੇ ਪਰਵਾਣੂ 'ਚ ਜਸਵਿੰਦਰ ਰੌਕੀ ਨੂੰ ਸਰੇਆਮ ਗੋਲੀਆਂ ਨਾਲ ਭੁੰਨ ਕੇ ਫਰਾਰ ਹੋ ਗਿਆ ਸੀ।ਇਸ ਤੋਂ ਬਾਅਦ 15 ਮਈ ਨੂੰ ਪੰਜਾਬ ਦੇ ਜਗਰਾਓਂ ਵਿੱਚ ਵੀ ਉਨ੍ਹਾਂ ਨੇ ਦੋ ਥਾਣੇਦਾਰਾਂ ਨੂੰ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ।ਇਸ ਵਾਰਦਾਤ ਤੋਂ ਬਾਅਦ ਉਹ ਫਰਾਰ ਚੱਲ ਰਿਹਾ ਸੀ ਅਤੇ ਪੰਜਾਬ ਪੁਲਿਸ ਉਸਦੀ ਭਾਲ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਸੀ।






















