ਕੈਪਟਨ ਦੇ ਫਰਜੰਦ ਨੂੰ ਮੁਸ਼ਕਲਾਂ ਦਾ ਘੇਰਾ, ਈਡੀ ਵੱਲੋਂ ਮੁੜ ਸੰਮਨ
ਵਿਦੇਸ਼ਾਂ 'ਚ ਰਣਇੰਦਰ ਦੇ ਬੈਂਕ ਖਾਤਿਆਂ 'ਤੇ ਬ੍ਰਿਟਿਸ਼ ਆਈਸਲੈਂਡ 'ਚ ਟਰੱਸਟ ਬਣਾਉਣ ਦੇ ਮਾਮਲੇ ਨੂੰ ਲੈਕੇ ਫੇਮਾ ਦੇ ਤਹਿਤ ਇਨਕਮ ਟੈਕਸ ਵਿਭਾਗ ਵੱਲੋਂ ਚੱਲ ਰਹੀ ਜਾਂਚ ਮਗਰੋਂ ED ਨੇ ਵੀ ਇਸ ਮਾਮਲੇ 'ਚ ਜਾਂਚ ਸ਼ੁਰੂ ਕੀਤੀ ਹੈ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਈਡੀ ਨੇ ਉਨ੍ਹਾਂ ਨੂੰ ਛੇ ਨਵੰਬਰ ਤਕ ਦਫਤਰ 'ਚ ਪੇਸ਼ ਹੋ ਕੇ ਜਾਂਚ ਕਰਾਉਣ ਲਈ ਦਸਤਾਵੇਜ਼ ਉਪਲਬਧ ਕਰਾਉਣ ਲਈ ਕਿਹਾ ਹੈ। ਜੇਕਰ ਉਹ ਛੇ ਨਵੰਬਰ ਨੂੰ ਵੀ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ED ਵੱਲੋਂ ਮੁੜ ਫਿਰ ਸੰਮਨ ਭੇਜੇ ਜਾ ਸਕਦੇ ਹਨ।
ਵਿਦੇਸ਼ਾਂ 'ਚ ਰਣਇੰਦਰ ਦੇ ਬੈਂਕ ਖਾਤਿਆਂ 'ਤੇ ਬ੍ਰਿਟਿਸ਼ ਆਈਸਲੈਂਡ 'ਚ ਟਰੱਸਟ ਬਣਾਉਣ ਦੇ ਮਾਮਲੇ ਨੂੰ ਲੈਕੇ ਫੇਮਾ ਦੇ ਤਹਿਤ ਇਨਕਮ ਟੈਕਸ ਵਿਭਾਗ ਵੱਲੋਂ ਚੱਲ ਰਹੀ ਜਾਂਚ ਮਗਰੋਂ ED ਨੇ ਵੀ ਇਸ ਮਾਮਲੇ 'ਚ ਜਾਂਚ ਸ਼ੁਰੂ ਕੀਤੀ ਹੈ। ਬੀਤੇ ਹਫਤੇ ਈਡੀ ਨੇ ਰਣਇੰਦਰ ਸਿੰਘ ਨੂੰ ਸੰਮਨ ਭੇਜ ਕੇ 27 ਅਕਤੂਬਰ ਨੂੰ ਈਡੀ ਦਫਤਰ 'ਚ ਪੇਸ਼ ਹੋਣ ਲਈ ਕਿਹਾ ਸੀ। ਰਣਇੰਦਰ ਸਿੰਘ 27 ਅਕਤੂਬਰ ਨੂੰ ਈਡੀ ਦਫਤਰ 'ਚ ਪੇਸ਼ ਨਹੀਂ ਹੋਏ ਸਨ।
Diwali Sale: Flipkart ਦੀ ਸੇਲ ਅੱਜ ਤੋਂ ਸ਼ੁਰੂ, ਬੇਹੱਦ ਸਸਤਾ ਮਿਲ ਰਿਹਾ ਤੁਹਾਡੀ ਲੋੜ ਦਾ ਸਮਾਨ
ਰਣਇੰਦਰ ਸਿੰਘ ਦੇ ਵਕੀਲ ਜੈਵੀਰ ਸਿੰਘ ਸ਼ੇਰਗਿੱਲ ਨੇ 27 ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਰਣਇੰਦਰ ਨੈਸ਼ਨਲ ਰਾਇਫਲ ਐਸੋਸੀਏਸ਼ਨ ਦੇ ਪ੍ਰਧਾਨ ਹਨ। 27 ਨੂੰ ਉਹ ਓਲੰਪਿਕ ਗੇਮਸ ਨੂੰ ਲੈ ਕੇ ਪਾਰਲੀਮੈਂਟਰੀ ਪੈਨਲ ਦੀ ਬੈਠਕ 'ਚ ਸ਼ਾਮਲ ਹੋਣਗੇ। ਇਸ ਲਈ ਈਡੀ ਦਫਤਰ 'ਚ ਪੇਸ਼ ਨਹੀਂ ਹੋ ਸਕਣਗੇ। ਓਲੰਪਿਕ ਗੇਮਸ ਨੂੰ ਲੈ ਕੇ ਇਹ ਬੈਠਕ ਅਹਿਮ ਹੈ। ਈਡੀ ਦਫਤਰ 'ਚ ਰਣਇੰਦਰ ਦਾ ਕਾਫੀ ਦੇਰ ਤਕ ਇੰਤਜ਼ਾਰ ਹੁੰਦਾ ਰਿਹਾ ਸੀ।
ਈਡੀ ਨੇ ਪਹਿਲਾਂ ਹੀ ਇਨਕਮ ਟੈਕਸ ਵਿਭਾਗ ਦੇ ਸਬੰਧਤ ਦਸਤਾਵੇਜ਼ਾਂ ਦੀ ਮੰਗ ਕੀਤੀ ਸੀ ਪਰ ਇਨਕਮ ਟੈਕਸ ਵਿਭਾਗ ਨੇ ਪ੍ਰਾਈਵੇਸੀ ਦੇ ਕਾਨੂੰਨ ਦੇ ਆਧਾਰ 'ਤੇ ਈਡੀ ਨੂੰ ਅਧਿਕਾਰਤ ਤੌਰ 'ਤੇ ਦਸਤਾਵੇਜ਼ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਈਡੀ ਨੇ ਆਪਣੇ ਪੱਧਰ 'ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਰਣਇੰਦਰ ਵੱਲੋਂ ਈਡੀ ਦਫਤਰ 'ਚ ਪੇਸ਼ ਹੋਣ ਲਈ ਇਕ ਹਫਤੇ ਦਾ ਸਮਾਂ ਮੰਗਿਆ ਗਿਆ ਸੀ।
26 ਸਾਲ ਬਾਅਦ ਅਕਤੂਬਰ ਮਹੀਨੇ ਏਨਾ ਘੱਟ ਤਾਪਮਾਨ, 1994 ਮਗਰੋਂ ਇਸ ਵਾਰ ਪਏਗੀ ਸਭ ਤੋਂ ਜ਼ਿਆਦਾ ਠੰਡ
ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਸਿੱਧੀ ਉਡਾਣ ਦਾ ਐਲਾਨ, ਬੁਕਿੰਗ ਸ਼ੁਰੂED ਵੱਲੋਂ ਰਣਇੰਦਰ ਨੂੰ 6 ਨਵੰਬਰ ਤਕ ਪੇਸ਼ ਹੋਣ ਦੀ ਮੋਹਲਤ ਦਿੱਤੀ ਹੈ। ਇਸ ਤੋਂ ਬਾਅਦ ਵੀ ਜੇਕਰ ਰਣਇੰਦਰ ਪੇਸ਼ ਨਾ ਹੋਏ ਤਾਂ ਈਡੀ ਮੁੜ ਤੋਂ ਸੰਮਨ ਜਾਰੀ ਕਰ ਸਕਦੀ ਹੈ। ਈਡੀ ਦੇ ਸੂਤਰਾਂ ਮੁਤਾਬਕ ਚਾਰ ਸਾਲ ਪਹਿਲਾਂ ਰਣਇੰਦਰ ਸਿੰਘ ਨੇ ਜਾਂਚ ਵਿੱਚ ਸਹਿਯੋਗ ਦੀ ਗੱਲ ਕੀਤੀ ਸੀ ਪਰ ਅਜੇ ਤਕ ਵਿਦੇਸ਼ੀ ਬੈਂਕ ਖਾਤਿਆਂ ਤੇ ਉਨ੍ਹਾਂ 'ਚ ਕੀਤੀਆਂ ਟ੍ਰਾਂਜੈਕਸ਼ਨਜ਼ ਦੀ ਜਾਣਕਾਰੀ ਸਬੰਧੀ ਦਸਤਾਵੇਜ਼ ਉਪਲਬਧ ਨਹੀਂ ਕਰਵਾਏ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ