eStamp Paper: ਪੰਜਾਬ ਦੇ ਲੋਕਾਂ ਨੂੰ ਆਨਲਾਈਨ ਮਿਲਣਗੇ ਅਸ਼ਟਾਮ ਪੇਪਰ, ਹੁਣ ਘਰ ਬੈਠੇ ਹੀ ਕੱਢ ਸਕਣਗੇ ₹500 ਤੱਕ ਦਾ ਅਸ਼ਟਾਮ
ਪੰਜਾਬ ਸਰਕਾਰ ਵੱਲੋਂ ਅਸ਼ਟਾਮ ਪੇਪਰਾਂ ਦੀ ਵਿਕਰੀ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ। ਕੁੱਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਇਹ ਨਵੀਂ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅਸ਼ਟਾਮ ਪੇਪਰਾਂ ਦੀ ਵਿਕਰੀ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ। ਕੁੱਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਇਹ ਨਵੀਂ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਆਮ ਜਨਤਾ ਨੂੰ ਨਕਲੀ ਅਸ਼ਟਾਮ ਪੇਪਰਾਂ ਤੋਂ ਛੁੱਟਕਾਰਾ ਮਿਲਿਆ ਸੀ। ਪਹਿਲਾਂ ਜਦੋਂ ਅਸ਼ਟਾਮ ਜਾਰੀ ਕੀਤਾ ਜਾਂਦਾ ਸੀ ਤਾਂ ਕਈ ਵਾਰ ਨਕਲੀ ਅਸ਼ਟਾਮ ਦੀਆਂ ਖ਼ਬਰਾਂ ਆਉਂਦੀਆਂ ਸੀ।
ਇਸ ਗੱਲ ਵੱਲ ਧਿਆਨ ਦਿੰਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਅਸ਼ਟਾਮ ਆਨਲਾਈਨ ਕਰ ਦਿੱਤੇ ਜਿਸ ਨਾਲ ਹੁਣ ਅਸ਼ਟਾਮ ਪੇਪਰ ਸਿੱਧਾ ਕੰਪਿਊਟਰ ਤੋਂ ਡਾਊਨਲੋਡ ਕੀਤਾ ਜਾਏਗਾ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਤੁਸੀਂ ਕੀਤੇ ਵੀ ਬੈਠ ਕਿ ਅਸ਼ਟਾਮ ਡਾਊਨਲੋਡ ਕਰ ਸਕਦੇ ਹੋ।ਤੁਸੀਂ ਆਪਣੇ ਕੰਪਿਊਟਰ 'ਤੇ ਆਨਲਾਈਨ ਫੀਸ ਭਰ ਕਿ ₹500 ਤੱਕ ਦਾ ਅਸ਼ਟਾਮ ਡਾਊਨਲੋਡ ਕਰ ਸਕੋਗੇ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸਾਰੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ ਕਿ ਕਿੰਨੇ ਦਿਨ ਉਹ ਪੰਜਾਬ ਦੇ ਪਿੰਡਾਂ 'ਚ ਰਹੇ ਅਤੇ ਕਿੰਨੇ ਦਿਨ ਉਨ੍ਹਾਂ ਆਪਣੇ ਦਫ਼ਤਰ ਤੋਂ ਕੰਮ ਕੀਤਾ ਹੈ।
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਾਰੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ ਹੈ। ਸਾਰੇ ਅਧਿਕਾਰੀ ਆਪਣੀ-ਆਪਣੀ ਰਿਪੋਰਟ ਪੇਸ਼ ਕਰਨਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :