ਪੜਚੋਲ ਕਰੋ

Flood : ਬਾਂਹ ਟੁੱਟੀ ਹੋਣ ਤੇ ਵੀ ਫੌਜੀ ਨੇ ਬਚਾਈ 24 ਲੋਕਾਂ ਦੀ ਜਾਨ

punjab ਫ਼ੌਜੀ ਸਰਹੱਦ ’ਤੇ ਹੋਵੇ ਜਾਂ ਪਿੰਡ ’ਚ, ਉਹ ਲੋਕਾਂ ਦੀ ਰੱਖਿਆ ਲਈ ਹਮੇਸ਼ਾ ਅੱਗੇ ਰਹਿੰਦਾ ਹੈ। ਇਹ ਸਾਬਤ ਕੀਤਾ ਹੈ ਪਿੰਡ ਹਰਸ਼ਾ ਬੇਲਾ ਦੇ ਰਹਿਣ ਵਾਲੇ ਕਾਰਗਿਲ ਯੁੱਧ ਲੜ ਚੁੱਕੇ ਸਾਬਕਾ ਫ਼ੌਜੀ 44 ਸਾਲਾ ਜਸਪਾਲ ਸਿੰਘ ਨੇ..

flood - ਫ਼ੌਜੀ ਸਰਹੱਦ ’ਤੇ ਹੋਵੇ ਜਾਂ ਪਿੰਡ ’ਚ, ਉਹ ਲੋਕਾਂ ਦੀ ਰੱਖਿਆ ਲਈ ਹਮੇਸ਼ਾ ਅੱਗੇ ਰਹਿੰਦਾ ਹੈ। ਇਹ ਸਾਬਤ ਕੀਤਾ ਹੈ ਪਿੰਡ ਹਰਸ਼ਾ ਬੇਲਾ ਦੇ ਰਹਿਣ ਵਾਲੇ ਕਾਰਗਿਲ ਯੁੱਧ ਲੜ ਚੁੱਕੇ ਸਾਬਕਾ ਫ਼ੌਜੀ 44 ਸਾਲਾ ਜਸਪਾਲ ਸਿੰਘ ਨੇ, ਉਨ੍ਹਾਂ ਬਾਂਹ ਦੀ ਹੱਡੀ ਟੁੱਟ ਜਾਣ ਤੋਂ ਬਾਅਦ ਇਸ ’ਚ ਰਾਡ ਲੱਗੀ ਹੋਣ ਦੇ ਬਾਵਜੂਦ ਹੌਸਲੇ ਦੇ ਬਲ ’ਤੇ ਆਪਣੇ ਪਿੰਡ ਦੇ 24 ਹੜ੍ਹ ਪੀੜਤਾਂ ਨੂੰ ਬਚਾਇਆ।

ਉਹ ਦੱਸਦੇ ਹਨ ਕਿ ਦੋ ਹਫ਼ਤੇ ਪਹਿਲਾਂ ਉਨ੍ਹਾਂ ਦੀ ਬਾਂਹ ਦੀ ਹੱਡੀ ਟੁੱਟ ਗਈ ਸੀ। ਨੂਰਪੁਰ ਬੇਦੀ ਦੇ ਨਿੱਜੀ ਹਸਪਤਾਲ ’ਚ ਡਾਕਟਰ ਨੇ 14 ਅਗਸਤ ਨੂੰ ਆਪ੍ਰੇਸ਼ਨ ਕਰ ਕੇ ਬਾਂਹ ’ਚ ਰਾਡ ਪਾਈ ਸੀ। ਹੱਥ ’ਤੇ ਲੋਹੇ ਦੀਆਂ ਤਾਰਾਂ ਲੱਗੀਆਂ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਾਣੀ ਦਾ ਪੱਧਰ ਵਧਣ ਕਰਕੇ ਭਾਖੜਾ ਬੰਨ੍ਹ ’ਚੋਂ ਪਾਣੀ ਛੱਡਿਆ ਜਾ ਰਿਹਾ ਹੈ, ਜੋ ਉਨ੍ਹਾਂ ਦੇ ਪਿੰਡ ’ਚ ਜਾ ਰਿਹਾ ਹੈ। ਉਨ੍ਹਾਂ ਨੂੰ ਰਾਤ ਭਰ ਨੀਂਦ ਨਹੀਂ ਆਈ। ਇਹ ਸੋਚਦੇ ਰਹੇ ਕਿ ਘਰ ਤੇ ਪਰਿਵਾਰ ਦਾ ਕੀ ਹਾਲ ਹੋਵੇਗਾ, ਲੋਕ ਕਿਵੇਂ ਹੋਣਗੇ। 15 ਅਗਸਤ ਦੀ ਸਵੇਰ ਪਤਾ ਲੱਗਿਆ ਕਿ ਪਿੰਡ ਦਾ ਹੇਠਲਾ ਇਲਾਕਾ ਪਾਣੀ ’ਚ ਡੁੱਬ ਗਿਆ ਹੈ। ਬਚਾਅ ਲਈ ਲੋਕ ਉੱਪਰੀ ਇਲਾਕਿਆਂ ’ਚ ਚਲੇ ਗਏ ਹਨ। ਪਿੰਡ ’ਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਲੋਕਾਂ ਦੀ ਜਾਨ ਖ਼ਤਰੇ ’ਚ ਪੈਣ ਲੱਗੀ ਹੈ।

ਉਹ ਸੋਚ ਰਹੇ ਸਨ ਕਿ ਮੈਨੂੰ ਖੰਭ ਲੱਗ ਜਾਣ, ਉੱਡ ਕੇ ਆਪਣੇ ਪਿੰਡ ਪਹੁੰਚ ਜਾਵਾਂ ਅਤੇ ਲੋਕਾਂ ਨੂੰ ਬਚਾਵਾਂ ਪਰ ਡਾਕਟਰ ਜਾਣ ਤੋਂ ਰੋਕ ਰਹੇ ਸਨ। ਉਨ੍ਹਾਂ ਤੋਂ ਰਿਹਾ ਨਹੀਂ ਗਿਆ ਅਤੇ 16 ਅਗਸਤ ਸਵੇਰੇ ਡਾਕਟਰਾਂ ਅਤੇ ਮੁਲਾਜ਼ਮਾਂ ਦੀ ਨਜ਼ਰ ਤੋਂ ਬਚ ਕੇ ਨਿਕਲੇ ਤੇ ਪਿੰਡ ਕੋਲ ਪਹੁੰਚੇ। ਇੱਥੇ ਪਹੁੰਚ ਕੇ ਦੇਖਿਆ ਕਿ ਪਿੰਡ ’ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਐੱਨਡੀਆਰਐੱਫ ਦੀ ਟੀਮ ਨੇ ਵੀ ਰੁੱਖਾਂ ਕਾਰਨ ਪਿੰਡ ’ਚ ਦਾਖ਼ਲ ਹੋਣ ’ਚ ਖ਼ਤਰਾ ਦੱਸਿਆ। ਉਨ੍ਹਾਂ ਦਾ ਇਕ ਹੱਥ ਆਪ੍ਰੇਸ਼ਨ ਕਾਰਨ ਬੰਨਿਆ ਹੋਇਆ ਸੀ ਪਰ ਹੌਸਲਾ ਅਪਾਰ ਸੀ। ਉਸ ਸਮੇਂ ਫ਼ੌਜ ’ਚ ਮਿਲੀ ਸਿਖਲਾਈ ਕੰਮ ਆਈ। ਉਹ ਤੁਰੰਤ ਟਰੱਕ ਦੇ ਟਾਇਰ ਦੇ ਚਾਰ ਟਿਊਬ ਖ਼ਰੀਦ ਕੇ ਲਿਆਏ। ਇਨ੍ਹਾਂ ਟਿਊਬਾਂ ’ਚ ਹਵਾ ਭਰ ਕੇ ਸਾਰਿਆਂ ਨੂੰ ਇਕੱਠਾ ਬੰਨ੍ਹ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਟਿਊਬਾਂ ਦੇ ਉੱਪਰ ਇਕ ਮੰਜਾ ਪੁੱਠਾ ਕਰ ਕੇ ਬੰਨ੍ਹ ਦਿੱਤਾ। ਇਸ ਤਰ੍ਹਾਂ ਆਪਣੀ ਜੁਗਾੜੂ ਕਿਸ਼ਤੀ ਤਿਆਰ ਕਰ ਕੇ ਆਪਣੇ ਪਿੰਡ ਦੇ ਤੈਰਾਕੀ ਜਾਣਨ ਵਾਲੇ ਸਾਥੀਆਂ ਜਸਪਾਲ ਸਿੰਘ, ਹਰਜਿੰਦਰ ਸਿੰਘ, ਸਤਵਿੰਦਰ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ ਤੇ ਜੁਝਾਰ ਸਿੰਘ ਨੂੰ ਨਾਲ ਲਿਆ। ਇਸ ਤੋਂ ਬਾਅਦ ਉਸ ਕਿਸ਼ਤੀ ਨਾਲ ਪਿੰਡ ਦੇ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਉਹ ਪੰਜ ਵਾਰ ’ਚ 24 ਪਿੰਡ ਵਾਸੀਆਂ ਨੂੰ ਕੱਢ ਲਿਆਏ। ਫ਼ੌਜ ’ਚ ਜਵਾਨਾਂ ਨੂੰ ਅਜਿਹੇ ਮੁਸ਼ਕਲ ਹਾਲਾਤ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਜਾਂਦੀ ਹੈ, ਜੋ ਕੰਮ ਆਈ। ਜਦੋਂ ਹਸਪਤਾਲ ਪਰਤੇ ਤਾਂ ਡਾਕਟਰ ਨੇ ਬਿਨਾਂ ਦੱਸੇ ਜਾਣ ਲਈ ਮੈਨੂੰ ਡਾਂਟਿਆ ਵੀ ਸੀ। ਜਸਪਾਲ ਸਿੰਘ ਦੱਸਦੇ ਹਨ ਕਿ ਉਹ ਫ਼ੌਜ ਦੀ 16ਵੀਂ ਸਿੱਖ ਬਟਾਲੀਅਨ ’ਚ 20 ਸਾਲ ਸੇਵਾ ਕਰਨ ਤੋਂ ਬਾਅਦ ਸੇਵਾਮੁਕਤੀ ਲੈ ਕੇ ਪਿੰਡ ਆ ਕੇ ਰਹਿਣ ਲੱਗੇ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪਿੰਡ ’ਚ ਹੜ੍ਹ ਆਇਆ ਹੋਵੇ। ਇਸ ਤੋਂ ਪਹਿਲਾਂ 2019 ’ਚ ਹੜ੍ਹ ਆਇਆ ਸੀ। ਉਸ ਸਮੇਂ ਵੀ ਮੈਂ ਕਿਸ਼ਤੀ ਲੈ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ। ਉਸ ਸਮੇਂ ਰਾਤ ’ਚ ਪਾਣੀ ਵਧਣਾ ਸ਼ੁਰੂ ਹੋਇਆ ਤੇ ਉਨ੍ਹਾਂ ਨੇ ਸਵੇਰੇ ਛੇ ਵਜੇ ਬਚਾਅ ਮੁਹਿੰਮ ਸ਼ੁਰੂ ਕੀਤੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Manmohan Singh Death: ਅਮਰੀਕਾ ਨੇ ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਅਮਰੀਕਾ ਅਤੇ ਭਾਰਤ ਨੂੰ ਇਕੱਠੇ ਲਿਆਉਣ ਲਈ ਰੱਖਿਆ ਜਾਵੇਗਾ ਹਮੇਸ਼ਾ ਯਾਦ

ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?

ਸਾਬਕਾ ਪੀਐਮ ਦਾ ਪੰਜਾਬ ਨਾਲ ਡੂੰਘਾ ਸਬੰਧ, ਅੰਮ੍ਰਿਤਸਰ 'ਚ ਕੀਤੀ ਪੜ੍ਹਾਈ, PU 'ਚ ਰਹੇ ਪ੍ਰੋਫੈਸਰ, ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ

ਕਦੋਂ ਅਤੇ ਕਿੱਥੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ? ਜਾਣੋ ਕੀ ਹੈ ਸਰਕਾਰੀ ਪ੍ਰੋਟੋਕਾਲ
ਕਦੋਂ ਅਤੇ ਕਿੱਥੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ? ਜਾਣੋ ਕੀ ਹੈ ਸਰਕਾਰੀ ਪ੍ਰੋਟੋਕਾਲ
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Manmohan Singh Death: ਅਮਰੀਕਾ ਨੇ ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਅਮਰੀਕਾ ਅਤੇ ਭਾਰਤ ਨੂੰ ਇਕੱਠੇ ਲਿਆਉਣ ਲਈ ਰੱਖਿਆ ਜਾਵੇਗਾ ਹਮੇਸ਼ਾ ਯਾਦ
Manmohan Singh Death: ਅਮਰੀਕਾ ਨੇ ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਅਮਰੀਕਾ ਅਤੇ ਭਾਰਤ ਨੂੰ ਇਕੱਠੇ ਲਿਆਉਣ ਲਈ ਰੱਖਿਆ ਜਾਵੇਗਾ ਹਮੇਸ਼ਾ ਯਾਦ
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਸਾਬਕਾ ਪੀਐਮ ਦਾ ਪੰਜਾਬ ਨਾਲ ਡੂੰਘਾ ਸਬੰਧ, ਅੰਮ੍ਰਿਤਸਰ 'ਚ ਕੀਤੀ ਪੜ੍ਹਾਈ, PU 'ਚ ਰਹੇ ਪ੍ਰੋਫੈਸਰ, ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਸਾਬਕਾ ਪੀਐਮ ਦਾ ਪੰਜਾਬ ਨਾਲ ਡੂੰਘਾ ਸਬੰਧ, ਅੰਮ੍ਰਿਤਸਰ 'ਚ ਕੀਤੀ ਪੜ੍ਹਾਈ, PU 'ਚ ਰਹੇ ਪ੍ਰੋਫੈਸਰ, ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਕਦੋਂ ਅਤੇ ਕਿੱਥੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ? ਜਾਣੋ ਕੀ ਹੈ ਸਰਕਾਰੀ ਪ੍ਰੋਟੋਕਾਲ
ਕਦੋਂ ਅਤੇ ਕਿੱਥੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ? ਜਾਣੋ ਕੀ ਹੈ ਸਰਕਾਰੀ ਪ੍ਰੋਟੋਕਾਲ
ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ

ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ

ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ

ਪੰਜਾਬ 'ਚ ਮੀਂਹ ਅਤੇ ਤੂਫਾਨ ਦਾ ਅਲਰਟ, 2 ਜਨਵਰੀ ਤੱਕ ਪਵੇਗੀ ਸ਼ੀਤ ਲਹਿਰ, ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਮੌਸਮ ਦਾ ਹਾਲ

Embed widget