(Source: ECI/ABP News)
ਕੋਟਕਪੁਰਾ ਫਾਇਰਿੰਗ: ਨਵੀਂ SIT ਅੱਗੇ ਸੁਮੇਧ ਸੈਣੀ ਪੇਸ਼, 4 ਘੰਟੇ ਚੱਲੀ ਪੁੱਛਗਿੱਛ
ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ SIT ਦੇ ਸਾਹਮਣੇ ਸੋਮਵਾਰ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਪੇਸ਼ ਹੋਏ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਆਫ਼ੀਸਰਜ਼ ਇੰਸਟੀਚਿਊਟ ਵਿੱਚ ਸੈਣੀ ਪਹੁੰਚੇ ਸੀ।
![ਕੋਟਕਪੁਰਾ ਫਾਇਰਿੰਗ: ਨਵੀਂ SIT ਅੱਗੇ ਸੁਮੇਧ ਸੈਣੀ ਪੇਸ਼, 4 ਘੰਟੇ ਚੱਲੀ ਪੁੱਛਗਿੱਛ Ex DGP Punjab Sumedh Saini Grilled by New SIT for four hours in Kotkapura Firing Case ਕੋਟਕਪੁਰਾ ਫਾਇਰਿੰਗ: ਨਵੀਂ SIT ਅੱਗੇ ਸੁਮੇਧ ਸੈਣੀ ਪੇਸ਼, 4 ਘੰਟੇ ਚੱਲੀ ਪੁੱਛਗਿੱਛ](https://feeds.abplive.com/onecms/images/uploaded-images/2021/06/01/7a6f237f6704f8cab2cc25ea7eeab0cd_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ SIT ਦੇ ਸਾਹਮਣੇ ਸੋਮਵਾਰ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਪੇਸ਼ ਹੋਏ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਆਫ਼ੀਸਰਜ਼ ਇੰਸਟੀਚਿਊਟ ਵਿੱਚ ਸੈਣੀ ਪਹੁੰਚੇ ਸੀ। ਇੱਥੇ ਨਵੀਂ ਸਿੱਟ ਵੱਲੋਂ ਉਨ੍ਹਾਂ ਕੋਲੋਂ ਢਾਈ ਤਿੰਨ ਘੰਟੇ ਪੁੱਛਗਿੱਛ ਹੋਈ।
ਐਸਆਈਟੀ ਦੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਐਲਕੇ ਯਾਦਵ ਦੀ ਅਗਵਾਈ ਵਿੱਚ ਐਤਵਾਰ ਨੂੰ ਸੈਣੀ ਦੇ ਚੰਡੀਗੜ੍ਹ ਘਰ ਦੀ ਬਾਹਰੀ ਦੀਵਾਰ 'ਤੇ ਪੁੱਛਗਿੱਛ ਲਈ ਨੋਟਿਸ ਚਿਪਕਾਇਆ ਗਿਆ ਸੀ। ਕੋਟਕਪੂਰਾ ਕਾਂਡ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰਿਆ ਸੀ। ਸੈਣੀ ਉਸ ਸਮੇਂ ਪੰਜਾਬ ਦੇ ਪੁਲਿਸ ਮੁਖੀ ਸਨ।
ਸੂਤਰਾਂ ਮੁਤਾਬਕ ਇਹ ਪੁੱਛ ਪੜਤਾਲ ਸਵੇਰੇ ਕਰੀਬ 11 ਵਜੇ ਸ਼ੁਰੂ ਹੋਈ ਸੀ ਤੇ ਸ਼ਾਮ 7 ਵਜੇ ਤੱਕ ਚਲੀ। ਸੈਣੀ ਤੋਂ ਇਲਾਵਾ 2ਵਜੇ ਤੱਕ IPS ਇਕਬਾਲਪ੍ਰੀਤ ਸਿੰਘ ਸਹੋਤਾ ਤੇ ਰੋਹਿਤ ਚੌਧਰੀ ਤੋਂ ਵੀ ਪੁੱਛ ਗਿੱਛ ਕੀਤੀ ਗਈ। ਇਸ ਦੌਰਾਨ ਮੁਅੱਤਲ IPS ਅਫ਼ਸਰ ਪਰਮਰਾਜ ਸਿੰਘ ਉਮਰਾਨੰਗਲ ਵੀ ਪੇਸ਼ ਹੋਏ ਸੀ ਪਰ ਉਨ੍ਹਾਂ ਕੋਲੋਂ ਫਿਲਹਾਲ ਕੋਈ ਪੁੱਛਗਿੱਛ ਨਹੀਂ ਕੀਤੀ ਗਈ।ਸਮੇਂ ਦੀ ਘਾਟ ਹੋਣ ਕਾਰਨ ਐਸਆਈਟੀ ਉਮਰਾਨੰਗਲ ਨਾਲ ਗੱਲਬਾਤ ਨਹੀਂ ਕਰ ਸਕੀ। ਇਸ ਲਈ ਉਮਰਾਨੰਗਲ ਨੂੰ ਅਗਲੇ ਸੋਮਵਾਰ ਫਿਰ ਪੇਸ਼ ਹੋਣ ਲਈ ਕਿਹਾ ਗਿਆ ਹੈ।
ਸਹੋਤਾ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਗਠਿਤ ਕੀਤੀ ਗਈ ਜਾਂਚ ਬਿਊਰੋ ਦਾ ਮੁਖੀ ਸੀ, ਜੋ ਵਾਪਰੀਆਂ ਘਟਨਾਵਾਂ ਦੇ ਬਾਰੇ ਰਿਪੋਰਟ ਦੇਣ ਲਈ ਜ਼ਿੰਮੇਵਾਰ ਸੀ ਤੇ ਚੌਧਰੀ ਰਾਜ ਪੁਲਿਸ ਦੀ ਅਪਰਾਧ ਸ਼ਾਖਾ ਵਿੱਚ ਤਾਇਨਾਤ ਸੀ।
ਸੂਤਰਾਂ ਮੁਤਾਬਿਕ SIT ਨੇ ਸੁਮੇਧ ਸੈਣੀ ਨੂੰ ਪੁੱਛਿਆ ਕਿ ਉਸਨੂੰ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸੀ। SIT ਨੇ ਪੁੱਛ ਗਿੱਛ ਵਿੱਚ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰ ਗੋਲੀਕਾਂਡ ਤੋਂ ਪਹਿਲਾਂ ਕੀ ਹੋਇਆ ਸੀ ਤੇ ਉਸ ਦੌਰਾਨ ਸੈਣੀ ਦੇ ਨਾਲ ਮੋਬਾਇਲ ਤੇ ਕੌਣ-ਕੌਣ ਸੰਪਰਕ 'ਚ ਸੀ। ਦੱਸ ਦੇਈਏ ਕਿ ਹਾਈ ਕੋਰਟ ਵਲੋਂ ਕੁੰਵਰ ਵਿਜੇ ਪ੍ਰਤਾਪ ਦੀ SIT ਨੂੰ ਹਟਾ ਕੇ ਨਵੀਂ SIT ਬਣਾਉਣ ਦੇ ਆਦੇਸ਼ ਦਿੱਤੇ ਗਏ ਸੀ।
ਪੰਜਾਬ ਕਾਂਗਰਸ ਦੇ ਇੱਕ ਤਿਹਾਈ ਵਿਧਾਇਕ ਸੋਮਵਾਰ ਨੂੰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਬਣਾਈ ਇੱਕ ਕਮੇਟੀ ਨੂੰ ਮਿਲਣ ਪਹੁੰਚੀ ਸੀ। ਜਿੱਥੇ ਉਨ੍ਹਾਂ ਕਿਹਾ ਕਿ ਐਸਆਈਟੀ ਨੂੰ ਚਾਹੀਦਾ ਹੈ ਕਿ ਬੇਅਦਬੀ ਕਾਂਡ ਤੇ ਪੁਲਿਸ ਫਾਇਰਿੰਗ ਦੇ ਮਾਮਲਿਆਂ ਨੂੰ ਤਰਕਪੂਰਨ ਸਿੱਟੇ ਤੱਕ ਲੈ ਜਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ 'ਚ ਦੇਰੀ ਪਾਰਟੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)