ਪੜਚੋਲ ਕਰੋ

ਹਾਈਕੋਰਟ ਵੱਲੋਂ ਸਾਬਕਾ ਮੰਤਰੀ ਸੰਗਤ ਗਿਲਜੀਆਂ ਨੂੰ ਰਾਹਤ, ਗ੍ਰਿਫਤਾਰੀ 'ਤੇ ਰੋਕ ਦੋ ਹਫ਼ਤੇ ਵਧਾਈ 

ਪਿਛਲੇ ਦਿਨੀਂ ਜੰਗਲਾਤ ਦਾ ਮਾਮਲਾ ਸੁਰਖੀਆਂ ਵਿੱਚ ਰਿਹਾ ਹੈ। ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ। ਇਸੇ ਮਾਮਲੇ ਵਿੱਚ ਸੰਗਤ ਸਿੰਘ ਗਿਲਜੀਆਂ ਦਾ ਨਾਮ ਵੀ ਸਾਹਮਣੇ ਆਇਆ ਹੈ।

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਕਰਦਿਆਂ ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫਤਾਰੀ 'ਤੇ ਲਾਈ ਰੋਕ ਦੋ ਹਫ਼ਤਿਆਂ ਲਈ ਵਧਾ ਦਿੱਤੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮਾਮਲੇ ਦੀ ਸਟੇਟਸ ਰਿਪੋਰਟ ਮੰਗੀ ਸੀ। ਇਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਜਵਾਬ ਦਾਇਰ ਨਹੀਂ ਕਰ ਸਕੀ ਤੇ ਸਮਾਂ ਮੰਗਿਆ। ਹਾਈ ਕੋਰਟ ਨੇ ਹੁਣ ਦੋ ਹਫ਼ਤਿਆਂ ਵਿੱਚ ਜਵਾਬ ਦੇਣ ਲਈ ਕਿਹਾ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਪਿਛਲੇ ਦਿਨੀਂ ਜੰਗਲਾਤ ਦਾ ਮਾਮਲਾ ਸੁਰਖੀਆਂ ਵਿੱਚ ਰਿਹਾ ਹੈ। ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ। ਇਸੇ ਮਾਮਲੇ ਵਿੱਚ ਸੰਗਤ ਸਿੰਘ ਗਿਲਜੀਆਂ ਦਾ ਨਾਮ ਵੀ ਸਾਹਮਣੇ ਆਇਆ ਹੈ। ਗਿਲਜੀਆਂ ਨੂੰ ਪਤਾ ਲੱਗਦਿਆਂ ਹੀ ਉਹ ਰੂਪੋਸ਼ ਹੋ ਗਿਆ ਤੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ। 

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਸਾਬਕਾ ਮੰਤਰੀ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਨੂੰ ਪਹਿਲਾਂ ਹੀ ਪੰਜਾਬ ਵਿਜੀਲੈਂਸ ਨੇ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ, ਜੋ ਇਸ ਸਮੇਂ ਰਿਮਾਂਡ 'ਤੇ ਹੈ। ਪੁਲਿਸ ਨੂੰ ਸ਼ੱਕ ਹੈ ਕਿ ਦਲਜੀਤ ਸਿੰਘ ਗਿਲਜੀਆਂ ਹੀ ਉਸ ਦੇ ਚਾਚਾ ਸੰਗਤ ਸਿੰਘ ਗਿਲਜੀਆਂ ਦਾ ਸਾਰਾ ਕੰਮ ਦੇਖਦਾ ਸੀ।

ਕਾਬਿਲੇਗ਼ੌਰ ਹੈ ਕਿ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕੈਬਨਿਟ 'ਚ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਹਾਲੀ DFO ਦੀ ਗ੍ਰਿਫ਼ਤਾਰੀ ਦੇ ਬਾਅਦ ਫੜ੍ਹੇ ਗਏ ਕਾਨਟਰੈਕਟਰ ਨੇ ਸਾਬਕਾ ਮੰਤਰੀ ਧਰਮਸੋਤ ਨੂੰ ਰਿਸ਼ਵਤ ਦੇਣ ਦਾ ਖੁਲਾਸਾ ਕੀਤਾ।ਇਸ ਦੇ ਨਾਲ-ਨਾਲ ਦੋ ਹੋਰ ਦਲਾਲ ਵੀ ਗ੍ਰਿਫ਼ਤਾਰ ਕੀਤੇ ਗਏ ਹਨ।ਜਿਨ੍ਹਾਂ 'ਚ ਪੱਤਰਕਾਰ ਕੰਵਲਜੀਤ ਸਿੰਘ ਵੀ ਗ੍ਰਿਫ਼ਤਾਰ ਹੋਏ।ਧਰਮਸੋਤ 'ਤੇ ਚੰਡੀਗੜ੍ਹ ਦੇ ਕੋਲ ਮੁਹਾਲੀ ਦੀ ਫੌਰੈੱਸਟ ਲੈਂਡ 'ਤੇ ਪਰਮਿਸ਼ਨ ਦੇਣ ਨੂੰ ਲੈ ਕੇ ਵੱਡੇ ਘੁਟਾਲੇ ਅਤੇ ਭ੍ਰਿਸ਼ਟਾਚਾਰ ਦੇ ਆਰੋਪ ਲੱਗੇ ਹਨ।  

ਵਿਜੀਲੈਂਸ ਬਿਊਰੋ ਨੇ 2 ਜੂਨ ਨੂੰ ਮੁਹਾਲੀ ਦੇ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨਪ੍ਰੀਤ ਸਿੰਘ ਬੈਂਸ ਅਤੇ ਠੇਕੇਦਾਰ ਹਰਮਹਿੰਦਰ ਸਿੰਘ ਉਰਫ਼ ਹੈਮੀ ਨੂੰ ਭ੍ਰਿਸ਼ਟਾਚਾਰ ਦੇ ਆਰੋਪ ਹੇਠ ਗ੍ਰਿਫ਼ਤਾਰ ਕੀਤਾ ਸੀ। ਇਹ ਕਾਰਵਾਈ WWICS ਕੰਪਨੀ ਦੇ ਮਾਲਕ ਦਵਿੰਦਰ ਸਿੰਘ ਸੰਧੂ ਦੀ ਸ਼ਿਕਾਇਤ ’ਤੇ ਕੀਤੀ ਗਈ ਸੀ। ਦੋਵਾਂ ਨੂੰ ਸੰਧੂ ਦੇ ਪ੍ਰਾਜੈਕਟਾਂ ਸਬੰਧੀ ਪੱਖ ਲੈਣ ਬਦਲੇ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਡੀਐੱਫ਼ਓ ਅਤੇ ਠੇਕੇਦਾਰ ਵਿਰੁੱਧ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Adani Group News Update: ਅਡਾਨੀ ਗਰੁੱਪ ਦਾ ਬਿਆਨ, 'ਗੌਤਮ, ਸਾਗਰ ਤੇ ਵਿਨੀਤ ਜੈਨ 'ਤੇ ਅਮਰੀਕਾ 'ਚ ਰਿਸ਼ਵਤਖੋਰੀ ਦਾ ਨਹੀਂ ਲੱਗਾ ਦੋਸ਼', ਫੈਲੀਆਂ ਝੂਠੀਆਂ ਅਫਵਾਹਾਂ...
ਅਡਾਨੀ ਗਰੁੱਪ ਦਾ ਬਿਆਨ, 'ਗੌਤਮ, ਸਾਗਰ ਤੇ ਵਿਨੀਤ ਜੈਨ 'ਤੇ ਅਮਰੀਕਾ 'ਚ ਰਿਸ਼ਵਤਖੋਰੀ ਦਾ ਨਹੀਂ ਲੱਗਾ ਦੋਸ਼', ਫੈਲੀਆਂ ਝੂਠੀਆਂ ਅਫਵਾਹਾਂ...
Diljit Dosanjh: ਦਿਲਜੀਤ ਦੋਸਾਂਝ ਰੋਜ਼ਾਨਾ ਇਨ੍ਹਾਂ ਮੁਸ਼ਕਿਲਾਂ 'ਚੋਂ ਰਹੇ ਲੰਘ, ਬੋਲੇ- 'ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ'
ਦਿਲਜੀਤ ਦੋਸਾਂਝ ਰੋਜ਼ਾਨਾ ਇਨ੍ਹਾਂ ਮੁਸ਼ਕਿਲਾਂ 'ਚੋਂ ਰਹੇ ਲੰਘ, ਬੋਲੇ- 'ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ'
ਖਨੌਰੀ ਸਰਹੱਦ 'ਤੇ ਵਧੀ ਕਿਸਾਨਾਂ ਦੀ ਭੀੜ, ਡੱਲੇਵਾਲ ਹਾਲੇ ਵੀ ਪੰਜਾਬ ਪੁਲਿਸ ਦੀ ਹਿਰਾਸਤ 'ਚ, 4 ਫੁੱਟ ਖੁੱਲ੍ਹੇਗਾ ਸ਼ੰਭੂ ਬਾਰਡਰ
ਖਨੌਰੀ ਸਰਹੱਦ 'ਤੇ ਵਧੀ ਕਿਸਾਨਾਂ ਦੀ ਭੀੜ, ਡੱਲੇਵਾਲ ਹਾਲੇ ਵੀ ਪੰਜਾਬ ਪੁਲਿਸ ਦੀ ਹਿਰਾਸਤ 'ਚ, 4 ਫੁੱਟ ਖੁੱਲ੍ਹੇਗਾ ਸ਼ੰਭੂ ਬਾਰਡਰ
Bajrang Punia Ban: ਬਜਰੰਗ ਪੂਨੀਆ 'ਤੇ ਲੱਗਿਆ ਚਾਰ ਸਾਲ ਦਾ ਬੈਨ, ਜਾਣੋ ਕਿਸ ਗੱਲ ਨੂੰ ਲੈ ਪਾਏ ਗਏ ਦੋਸ਼ੀ ?
Bajrang Punia Ban: ਬਜਰੰਗ ਪੂਨੀਆ 'ਤੇ ਲੱਗਿਆ ਚਾਰ ਸਾਲ ਦਾ ਬੈਨ, ਜਾਣੋ ਕਿਸ ਗੱਲ ਨੂੰ ਲੈ ਪਾਏ ਗਏ ਦੋਸ਼ੀ ?
Advertisement
ABP Premium

ਵੀਡੀਓਜ਼

ਬਾਦਸ਼ਾਹ ਦੇ ਨਹੀਂ ਦਿੱਤੀ ਪ੍ਰੋਟੈਕਸ਼ਨ ਮਨੀ ਤਾਂ ਲਾਰੈਂਸ ਨੇ ਚੰਡੀਗੜ੍ਹ ਕਲੱਬ ਬਾਹਰ ਕਰਵਾਇਆ ਧਮਾਕਾ,Parkash Singh Badal | ਕਿਸਦੇ ਰਾਜ ਖੋਲ੍ਹ ਗਿਆ ਵੱਡੇ ਬਾਦਲ ਦਾ ਕਰੀਬੀ! |Abp SanjhaNavjot Sidhu ਡਾਕਟਰਾਂ ਦੀ ਚੁਣੌਤੀ Cancer ਦੇ ਦਾਅਵੇ ਦਾ ਇਲਾਜ਼ ਦੇਣ ਸਬੂਤ |Abp SanjhaAkali Dal | ਅਕਾਲੀ ਦਲ ਦੀ ਅੰਮ੍ਰਿਤਾ ਵੜਿੰਗ ਨੂੰ ਨਸੀਹਤ! ਮਹਿਲਾਵਾਂ ਨੂੰ ਨਾ ਕਰੋ ਬਦਨਾਮ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Adani Group News Update: ਅਡਾਨੀ ਗਰੁੱਪ ਦਾ ਬਿਆਨ, 'ਗੌਤਮ, ਸਾਗਰ ਤੇ ਵਿਨੀਤ ਜੈਨ 'ਤੇ ਅਮਰੀਕਾ 'ਚ ਰਿਸ਼ਵਤਖੋਰੀ ਦਾ ਨਹੀਂ ਲੱਗਾ ਦੋਸ਼', ਫੈਲੀਆਂ ਝੂਠੀਆਂ ਅਫਵਾਹਾਂ...
ਅਡਾਨੀ ਗਰੁੱਪ ਦਾ ਬਿਆਨ, 'ਗੌਤਮ, ਸਾਗਰ ਤੇ ਵਿਨੀਤ ਜੈਨ 'ਤੇ ਅਮਰੀਕਾ 'ਚ ਰਿਸ਼ਵਤਖੋਰੀ ਦਾ ਨਹੀਂ ਲੱਗਾ ਦੋਸ਼', ਫੈਲੀਆਂ ਝੂਠੀਆਂ ਅਫਵਾਹਾਂ...
Diljit Dosanjh: ਦਿਲਜੀਤ ਦੋਸਾਂਝ ਰੋਜ਼ਾਨਾ ਇਨ੍ਹਾਂ ਮੁਸ਼ਕਿਲਾਂ 'ਚੋਂ ਰਹੇ ਲੰਘ, ਬੋਲੇ- 'ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ'
ਦਿਲਜੀਤ ਦੋਸਾਂਝ ਰੋਜ਼ਾਨਾ ਇਨ੍ਹਾਂ ਮੁਸ਼ਕਿਲਾਂ 'ਚੋਂ ਰਹੇ ਲੰਘ, ਬੋਲੇ- 'ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ'
ਖਨੌਰੀ ਸਰਹੱਦ 'ਤੇ ਵਧੀ ਕਿਸਾਨਾਂ ਦੀ ਭੀੜ, ਡੱਲੇਵਾਲ ਹਾਲੇ ਵੀ ਪੰਜਾਬ ਪੁਲਿਸ ਦੀ ਹਿਰਾਸਤ 'ਚ, 4 ਫੁੱਟ ਖੁੱਲ੍ਹੇਗਾ ਸ਼ੰਭੂ ਬਾਰਡਰ
ਖਨੌਰੀ ਸਰਹੱਦ 'ਤੇ ਵਧੀ ਕਿਸਾਨਾਂ ਦੀ ਭੀੜ, ਡੱਲੇਵਾਲ ਹਾਲੇ ਵੀ ਪੰਜਾਬ ਪੁਲਿਸ ਦੀ ਹਿਰਾਸਤ 'ਚ, 4 ਫੁੱਟ ਖੁੱਲ੍ਹੇਗਾ ਸ਼ੰਭੂ ਬਾਰਡਰ
Bajrang Punia Ban: ਬਜਰੰਗ ਪੂਨੀਆ 'ਤੇ ਲੱਗਿਆ ਚਾਰ ਸਾਲ ਦਾ ਬੈਨ, ਜਾਣੋ ਕਿਸ ਗੱਲ ਨੂੰ ਲੈ ਪਾਏ ਗਏ ਦੋਸ਼ੀ ?
Bajrang Punia Ban: ਬਜਰੰਗ ਪੂਨੀਆ 'ਤੇ ਲੱਗਿਆ ਚਾਰ ਸਾਲ ਦਾ ਬੈਨ, ਜਾਣੋ ਕਿਸ ਗੱਲ ਨੂੰ ਲੈ ਪਾਏ ਗਏ ਦੋਸ਼ੀ ?
WhatsApp 'ਤੇ ਚੱਲ ਰਿਹਾ ਵੱਡਾ ਖੇਲ! ਚਾਰ ਸੂਬਿਆਂ ਦੀ ਪੁਲਿਸ ਨੇ ਦਿੱਤੀ ਚੇਤਾਵਨੀ, ਆਹ ਕੰਮ ਕੀਤਾ ਤਾਂ ਬੈਂਕ ਅਕਾਊਂਟ ਹੋ ਜਾਵੇਗਾ ਖਾਲੀ
WhatsApp 'ਤੇ ਚੱਲ ਰਿਹਾ ਵੱਡਾ ਖੇਲ! ਚਾਰ ਸੂਬਿਆਂ ਦੀ ਪੁਲਿਸ ਨੇ ਦਿੱਤੀ ਚੇਤਾਵਨੀ, ਆਹ ਕੰਮ ਕੀਤਾ ਤਾਂ ਬੈਂਕ ਅਕਾਊਂਟ ਹੋ ਜਾਵੇਗਾ ਖਾਲੀ
ਮਸ਼ਹੂਰ ਬ੍ਰਾਂਡ ਦੀ ਨਮਕੀਨ ਖਾਣ ਲੱਗਿਆਂ ਵਿਅਕਤੀ ਨੂੰ ਮਿਲਿਆ ਕੱਚ ਦਾ ਟੁੱਕੜਾ, ਫਿਰ ਜੋ ਹੋਇਆ..., Social Media 'ਤੇ ਵਾਇਰਲ ਹੋਈ ਪੋਸਟ
ਮਸ਼ਹੂਰ ਬ੍ਰਾਂਡ ਦੀ ਨਮਕੀਨ ਖਾਣ ਲੱਗਿਆਂ ਵਿਅਕਤੀ ਨੂੰ ਮਿਲਿਆ ਕੱਚ ਦਾ ਟੁੱਕੜਾ, ਫਿਰ ਜੋ ਹੋਇਆ..., Social Media 'ਤੇ ਵਾਇਰਲ ਹੋਈ ਪੋਸਟ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27-11-2024
ਪੰਜਾਬ-ਚੰਡੀਗੜ੍ਹ 'ਚ ਤਿੰਨ ਦਿਨ ਪਵੇਗੀ ਸੰਘਣੀ ਧੁੰਦ, ਯੈਲੋ ਅਲਰਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਤਿੰਨ ਦਿਨ ਪਵੇਗੀ ਸੰਘਣੀ ਧੁੰਦ, ਯੈਲੋ ਅਲਰਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Embed widget