ਪੜਚੋਲ ਕਰੋ

ਪੰਜਾਬ ’ਚ ਵੱਧਦੀ ਗਰਮੀ ਕਾਰਨ ਪਿਛਲੇ ਸਾਲ ਦੇ ਮੁਕਾਬਲੇ 40 ਫੀਸਦੀ ਬਿਜਲੀ ਦੀ ਮੰਗ ਵਧੀ : ਵਿਧਾਇਕਾ ਜੀਵਨਜੋਤ ਕੌਰ

ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਆਗੂ ਅਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨ ਜੋਤ ਕੌਰ ਨੇ ਪੰਜਾਬ ਵਿੱਚ ਮੌਜੂਦਾ ਬਿਜਲੀ ਸੰਕਟ ਲਈ ਪਿਛਲੀਆਂ ਕਾਂਗਰਸ ਅਤੇ ਅਕਾਲੀ ਦਲ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਚੰਡੀਗੜ੍ਹ : ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਨੇ ਪੰਜਾਬ ਵਾਸੀਆਂ ਨੂੰ ਪੰਜਾਬ ’ਚ ਬਣੇ ਬਿਜਲੀ ਸੰਕਟ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਸੂਬੇ ’ਚ ਵੱਧਦੀ ਗਰਮੀ ਕਾਰਨ ਪਿਛਲੇ ਸਾਲ ਦੇ ਮੁਕਾਬਲੇ 40 ਫੀਸਦੀ ਬਿਜਲੀ ਦੀ ਮੰਗ ਵਧ ਗਈ ਹੈ, ਜਿਸ ਦੀ ਪੂਰਤੀ ਕਰਨ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਣੇ ਨੂੰ ਅਜੇ ਇੱਕ ਮਹੀਨਾ ਹੋਇਆ ਹੈ। ਭਾਵੇਂ ਬਿਜਲੀ ਸੰਕਟ ਦੀ ਸਰਕਾਰ ਅੱਗੇ ਚੁਣੌਤੀ ਬਹੁਤ ਵੱਡੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੀ ਹੈ ਤਾਂ ਜੋ ਪੰਜਾਬੀਆਂ ਨੂੰ 7 ਦਿਨ 24 ਘੰਟੇ ਬਿਜਲੀ ਦਿੱਤੀ ਜਾ ਸਕੇ, ਜਿਸ ਦੇ ਲਈ ਸਰਕਾਰ ਬਿਜਲੀ ਪਲਾਟਾਂ ਨੂੰ ਨਵਿਆਉਣ ਅਤੇ ਪੁਰਾਣੀ ਬਿਜਲੀ ਵਿਵਸਥਾ ਨੂੰ ਵੀ ਠੀਕ ਕਰ ਰਹੀ ਹੈ। ‘ਆਪ’ ਸਰਕਾਰ ਸੂਬੇ ਨੂੰ ਬਿਜਲੀ ਸੰਕਟ ਤੋਂ ਕੱਢਣ ਲਈ ਵਚਨਬੱਧ ਹੈ।

ਵਿਧਾਇਕਾ ਨੇ ਕਿਹਾ ਕਿ 75 ਸਾਲਾਂ ਤੱਕ ਪੰਜਾਬ ਦੀ ਸੱਤਾ ਵਿੱਚ ਰਹੀਆਂ ਪਿਛਲੀਆਂ ਸਰਕਾਰਾਂ ਨੇ ਬਿਜਲੀ ਵਿਵਸਥਾ ਖ਼ਰਾਬ ਬਣਾਈ ਰੱਖੀ ਹੈ ਅਤੇ ਬਿਜਲੀ ਪਲਾਟਾਂ ਦੀ ਹਾਲਤ ਖ਼ਰਾਬ ਕਰ ਦਿੱਤੀ ਅਤੇ ਇਨਾਂ ਦਾ ਨਵੀਨੀਕਰਨ ਨਹੀਂ ਕੀਤਾ। ਆਲਮ ਇਹ ਹੈ ਕਿ ਬੀਤੀ 26 ਅਪ੍ਰੈਲ ਨੂੰ ਤਕਨੀਕੀ ਨੁਕਸ ਪੈਣ ਕਾਰਨ 800 ਮੈਗਾਵਾਟ ਦੇ ਤਲਵੰਡੀ ਸਾਬੋ ਅਤੇ ਰੋਪੜ ਥਰਮਲ ਪਲਾਟ ਬੰਦ ਹੋ ਗਏ ਸਨ, ਜਿਸ ਕਾਰਨ ਸੂਬੇ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ। ਸੂਬੇ ’ਚ ‘ਆਪ’ ਦੀ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਸਰਕਾਰ ਸੂਬੇ ’ਚ ਕਾਬਜ ਸੀ ਪਰ ਕਾਂਗਰਸ ਸਰਕਾਰ ਨੇ ਗਰਮੀ ਦੇ ਇਸ ਸੀਜਨ ਲਈ ਕੋਈ ਵੀ ਤਿਆਰੀ ਨਹੀਂ ਕੀਤੀ, ਜਿਸ ਕਾਰਨ ਹੁਣ ਬਿਜਲੀ ਘਾਟ ਦੀ ਵੱਡੀ ਸਮੱਸਿਆ ਸਾਹਮਣੇ ਆ ਗਈ ਹੈ।
 
ਜੀਵਨਜੋਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪੂਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਬਿਜਲੀ ਵਿਭਾਗ ਬਿਜਲੀ ਸਪਲਾਈ ਠੀਕ ਕਰਨ ਲਈ ਦਿਨ ਰਾਤ ਕੰਮ ਕਰ ਰਿਹਾ ਹੈ। ਖੁੱਦ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨ ਪਹਿਲਾਂ ਹੀ ਦਿੱਲੀ ’ਚ ਕੇਂਦਰੀ ਬਿਜਲੀ ਮੰਤਰੀ ਨੂੰ ਮਿਲੇ ਸਨ ਅਤੇ ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਪੰਜਾਬ ਦੀ ਇਸ ਸਮੱਸਿਆ ਨੂੰ ਦੇਖਦਿਆਂ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੀ ਨੇ ਵੀ ਕੇਂਦਰੀ ਬਿਜਲੀ ਮੰਤਰੀ ਨਾਲ ਕੁੱਝ ਦਿਨ ਪਹਿਲਾਂ ਮੁਲਾਕਾਤ ਕਰਕੇ ਝੋਨੇ ਦੇ ਸੀਜਨ ’ਚ ਨਿਰਵਿਘਨ ਬਿਜਲੀ ਸਪਲਾਈ ਮੰਗ ਰੱਖੀ ਸੀ।
 
ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਪੰਜਾਬ ਵਾਸੀਆਂ ਲਈ ਰਾਹਤ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਤੋਂ ਬਾਅਦ ਰੋਪੜ ਥਰਮਲ ਪਲਾਟ ਦੀ ਇਕਾਈ ਸ਼ੁਰੂ ਹੋਈ ਹੈ। ਤਲਵੰਡੀ ਸਾਬੋ ਵਾਲਾ ਪਲਾਟ ਕੱਲ ਸਵੇਰੇ ਤੱਕ ਸ਼ੁਰੂ ਹੋ ਜਾਵੇਗਾ, ਜਿਸ ਨਾਲ ਬਿਜਲੀ ਸਪਲਾਈ ਦੀ ਸਥਿਤੀ ਕਾਫ਼ੀ ਹੱਦ ਤੱਕ ਠੀਕ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦੀ ਘਾਟ ਹੋਣ ਦੀ ਸਮੱਸਿਆ ਕੇਵਲ ਪੰਜਾਬ ਦੀ ਨਹੀਂ, ਸਗੋਂ ਪੂਰੇ ਦੇਸ਼ ’ਚ ਬਿਜਲੀ ਦੀ ਘਾਟ ਬਣੀ ਹੋਈ ਹੈ। ਪਿਛਲੇ ਇੱਕ ਹਫ਼ਤੇ ’ਚ ਦੇਸ਼ ਵਿੱਚ ਗਹਿਰਾਏ ਬਿਜਲੀ ਸੰਕਟ ਕਾਰਨ 623 ਮਿਲੀਅਨ ਯੂਨਿਟਾਂ ਦੀ ਕਮੀ ਆਈ ਸੀ। ਹੁਣ ਪੂਰੀ ਉਮੀਦ ਹੈ ਕਿ ਕੇਂਦਰ ਸਰਕਾਰ ਜਲਦੀ ਹੀ ਦੇਸ਼ ’ਚ ਬਣੇ ਬਿਜਲੀ ਸੰਕਟ ਦਾ ਹੱਲ ਕਰਨ ਲਈ ਢੁੱਕਵੇ ਕਦਮ ਚੁੱਕੇਗੀ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Advertisement
ABP Premium

ਵੀਡੀਓਜ਼

AAP Punjab | Panchayat Election | ਪੰਚਾਇਤੀ ਚੋਣਾਂ ਨੂੰ ਲੈਕੇ ''ਆਪ'' ਨੇ ਤੋੜੀ ਚੁੱਪੀ ! | Abp Sanjhaਸਰਪੰਚਾ ਅਤੇ ਪੰਚਾ ਨੂੰ ਵੇਚਿਆ ਜਾ ਰਿਹਾ, ਕਰੋੜਾਂ ਦੀ ਕਮਾਈ ਹੋ ਰਹੀ...ਜੇਲਾਂ 'ਚ ਬੈਠੇ ਗੈਂਗਸਟਰਾਂ ਤੋਂ ਧਮਕੀਆਂ ਦਵਾ ਰਹੀ ਸਰਕਾਰAkali Dal ਦੀ ਗੁੰਡਾਗਰਦੀ ਦਾ  AAP ਨੇ ਕੀਤਾ ਪਰਦਾਫ਼ਾਸ਼ ! | Abp Sanjha | Bhagwant Maan | Malwinder Kang

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?
Patiala News: ਪੰਚਾਇਤੀ ਚੋਣਾਂ 'ਚ ਖੂਨੀ ਜੰਗ! ਸੀਐਮ ਭਗਵੰਤ ਮਾਨ ਦੀਆਂ ਨਸੀਹਤਾਂ ਤੋਂ ਬੇਪ੍ਰਵਾਹ ਲੀਡਰ
Patiala News: ਪੰਚਾਇਤੀ ਚੋਣਾਂ 'ਚ ਖੂਨੀ ਜੰਗ! ਸੀਐਮ ਭਗਵੰਤ ਮਾਨ ਦੀਆਂ ਨਸੀਹਤਾਂ ਤੋਂ ਬੇਪ੍ਰਵਾਹ ਲੀਡਰ
Punjab Weather Update: ਪੰਜਾਬ ਦੇ ਕਿਸਾਨਾਂ ਲਈ ਚੇਤਾਵਨੀ! ਕੱਲ੍ਹ ਤੋਂ ਵਿਗੜੇਗਾ ਮੌਸਮ, ਝੋਨੇ ਦੀ ਕਟਾਈ 'ਤੇ ਲੱਗ ਸਕਦੀ ਬ੍ਰੇਕ
Punjab Weather Update: ਪੰਜਾਬ ਦੇ ਕਿਸਾਨਾਂ ਲਈ ਚੇਤਾਵਨੀ! ਕੱਲ੍ਹ ਤੋਂ ਵਿਗੜੇਗਾ ਮੌਸਮ, ਝੋਨੇ ਦੀ ਕਟਾਈ 'ਤੇ ਲੱਗ ਸਕਦੀ ਬ੍ਰੇਕ
34 KM ਦੀ ਮਾਈਲੇਜ, ਕੀਮਤ 6.66 ਲੱਖ, Maruti ਦੀ ਇਸ ਕਾਰ ਦੇ ਹਰ ਰੋਜ਼ ਵਿਕ ਰਹੇ 500 ਯੂਨਿਟ
34 KM ਦੀ ਮਾਈਲੇਜ, ਕੀਮਤ 6.66 ਲੱਖ, Maruti ਦੀ ਇਸ ਕਾਰ ਦੇ ਹਰ ਰੋਜ਼ ਵਿਕ ਰਹੇ 500 ਯੂਨਿਟ
Embed widget