ਕਿਸਾਨ ਅੰਦੋਲਨ ’ਚ ‘ਫੁੱਟ ਪਾਉਣ ਦੀਆਂ ਕੋਸ਼ਿਸ਼ਾਂ’, ਸਰਕਾਰ ਨੇ ਖੇਡਿਆ ਨਵਾਂ ਦਾਅ
ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਕੋਲ ਕੰਪਿਊਟ੍ਰੀਕ੍ਰਿਤ ਕਾਲ ਪੁੱਜ ਰਹੀ ਹੈ, ਜਿਸ ਵਿੱਚ ਖੇਤੀ ਕਾਨੂੰਨਾਂ ਨੂੰ ਫ਼ਾਇਦੇ ਦੱਸ ਕੇ ਅੰਦੋਲਨ ਨੂੰ ਗ਼ਲਤ ਸਿੱਧ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਚੰਡੀਗੜ੍ਹ: ਕਿਸਾਨਾਂ ਤੇ ਸਰਕਾਰ ਵਿਚਾਲੇ ਜਿੱਥੇ ਖੇਤੀ ਕਾਨੂੰਨਾਂ ਤੇ ਐਮਐਸਪੀ (ਘੱਟੋ-ਘੱਟ ਸਮਰਥਨ ਮੁੱਲ) ਬਾਰੇ ਗੱਲਬਾਤ ਹੋ ਰਹੀ ਹੈ; ਉੱਥੇ ਹੀ ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਅੰਦੋਲਨ ’ਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਹੋ ਗਈਆਂ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅੱਗੇ ਜਾ ਕੇ ਇੱਕਜੁਟਤਾ ਉੱਤੇ ਜ਼ੋਰ ਦੇਣਾ ਪੈ ਰਿਹਾ ਹੈ।
ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਕੋਲ ਕੰਪਿਊਟ੍ਰੀਕ੍ਰਿਤ ਕਾਲ ਪੁੱਜ ਰਹੀ ਹੈ, ਜਿਸ ਵਿੱਚ ਖੇਤੀ ਕਾਨੂੰਨਾਂ ਨੂੰ ਫ਼ਾਇਦੇ ਦੱਸ ਕੇ ਅੰਦੋਲਨ ਨੂੰ ਗ਼ਲਤ ਸਿੱਧ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਵਿੱਚ ਕਿਸਾਨ ਆਗੂਆਂ ਨੂੰ ਹੁਣ ਸਰਕਾਰ ਨਾਲ ਖੜ੍ਹਾ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।
ਕਿਸਾਨ ਆਗੂ ਅਪੀਲਾਂ ਕਰ ਰਹੇ ਹਨ ਕਿ ਕੋਈ ਵੀ ਅਜਿਹੀਆਂ ਗੱਲਾਂ ਵੱਲ ਧਿਆਨ ਨਾ ਦੇਵੇ ਤੇ ਅੰਦੋਲਨ ਨੂੰ ਇਵੇਂ ਹੀ ਮਜ਼ਬੂਤ ਬਣਾਈ ਰੱਖੇ। ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਠੰਢ ਤੇ ਮੀਂਹ ਵਿੱਚ ਡਟੇ ਹੋਏ ਹਨ। ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਲਗਾਤਾਰ ਹੋ ਰਹੀ ਹੈ ਪਰ ਇਸ ਦੇ ਬਾਵਜੂਦ ਕੋਈ ਫ਼ੈਸਲਾ ਹਾਲੇ ਤੱਕ ਨਹੀਂ ਹੋ ਸਕਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ