![ABP Premium](https://cdn.abplive.com/imagebank/Premium-ad-Icon.png)
Punjab News: ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੀ ਝੋਨੇ ਦੇ ਮੁੱਦੇ ਨੂੰ ਲੈ ਕੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ, ਬੋਲੇ- 'ਕਿਸਾਨਾਂ ਦੀ ਦੀਵਾਲੀ ਇਸ ਵਾਰ ਵੀ ਕਾਲੀ ਹੀ ਨਿਕਲੇਗੀ'
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੀ ਝੋਨੇ ਦੇ ਮੁੱਦੇ ਨੂੰ ਲੈ ਕੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੀ ਲੰਬੇ ਹੱਥੀਂ ਘੇਰਿਆ। ਉਨ੍ਹਾਂ ਨੇ ਝੋਨੇ ਦੀ ਖਰੀਦ ਨੂੰ ਲੈ ਕੇ...
![Punjab News: ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੀ ਝੋਨੇ ਦੇ ਮੁੱਦੇ ਨੂੰ ਲੈ ਕੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ, ਬੋਲੇ- 'ਕਿਸਾਨਾਂ ਦੀ ਦੀਵਾਲੀ ਇਸ ਵਾਰ ਵੀ ਕਾਲੀ ਹੀ ਨਿਕਲੇਗੀ' Farmer leader Sarwan Singh Pandher special conversation with ABP Sanjha on issue of Paddy lifting, side - black Diwali for Farmers Punjab News: ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੀ ਝੋਨੇ ਦੇ ਮੁੱਦੇ ਨੂੰ ਲੈ ਕੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ, ਬੋਲੇ- 'ਕਿਸਾਨਾਂ ਦੀ ਦੀਵਾਲੀ ਇਸ ਵਾਰ ਵੀ ਕਾਲੀ ਹੀ ਨਿਕਲੇਗੀ'](https://feeds.abplive.com/onecms/images/uploaded-images/2024/10/24/fbad6924f114d9afa36d520031f7c7351729770638531700_original.jpg?impolicy=abp_cdn&imwidth=1200&height=675)
ਚੰਡੀਗੜ (ਅਸ਼ਰਫ਼ ਢੁੱਡੀ ): ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਪਿਛਲੇ 24 ਦਿਨ ਤੋਂ ਮੰਡੀਆਂ ਵਿੱਚ ਬੈਠੇ ਹਨ। ਇਸ ਵਾਰ ਕੇਂਦਰ ਸਰਕਾਰ ਨੇ ਝੋਨਾ ਨਹੀਂ ਚੁੱਕਿਆ ਕਿਸਾਨਾਂ ਦਾ ਅਤੇ ਸ਼ੈਲਰ ਮਾਲਿਕ ਡਬਲ ਕਸਟਡੀ ਦੇਣ ਤੋਂ ਭੱਜ ਗਏ ਹਨ। ਪੰਜਾਬ ਸਰਕਾਰ ਕੋਈ ਗਾਰੰਟੀ ਨਹੀਂ ਦੇ ਰਹੀ। ਆੜਤੀ ਬਾਹਾਨਾ ਬਣਾ ਕੇ ਝੋਨੇ ਦੀ ਕਾਟ ਕਰ ਰਹੇ ਹਨ। ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਫਿਰ ਵੀ ਸਾਡੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ।
ਇਹ ਵਾਲੇ ਹਾਈਵੇ ਜਾਮ ਕੀਤੇ ਜਾਣਗੇ
ਸਰਵਨ ਸਿੰਘ ਪੰਧੇਰ ਨੇ ਅੱਗੇ ਕਿਹਾ ਕਿ 'WTO ਦੇ ਤਹਿਤ ਜੋ ਕੇਂਦਰ ਸਰਕਾਰ ਨੀਤੀ ਲੈ ਕੇ ਆਈ ਸੀ ਤਿੰਨ ਕਾਲੇ ਕਾਨੂੰਨ ਵਾਲੀ ਲੈ ਕੇ ਆਈ ਸੀ ਹੁਣ ਉਹ ਕਾਨੂੰਨ ਟੇਢੇ ਢੰਗ ਨਾਲ ਕੇਂਦਰ ਸਰਕਾਰ ਨੇ ਲਾਗੂ ਕਰ ਦਿੱਤੇ ਹਨ। ਹੁਣ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ। 26 ਅਕਤਬੂਰ ਨੂੰ ਦੁਪਹਿਰ 1 ਵਜੇ ਤੋਂ ਬਾਅਦ ਪੰਜਾਬ ਭਰ ਵਿਚ ਚਾਰ ਥਾਵਾਂ ਉਤੇ ਬਟਾਲਾ, ਗੁਰਦਾਸਪੁਰ , ਸੰਗਰੂਰ , ਅਤੇ ਮੋਗਾ ਵਿਚ ਹਾਈਵੇ ਜਾਮ ਕੀਤੇ ਜਾਣਗੇ ਅਤੇ ਇਹ ਅਣਮਿਥੇ ਸਮੇਂ ਲਈ ਲਾਏ ਜਾਣਗੇ । ਐਮਰਜੈਂਸੀ ਸੇਵਾਵਾਂ ਵਾਲੇ ਵਹੀਕਲ ਨੂੰ ਨਹੀਂ ਰੋਕਿਆ ਜਾਏਗਾ। ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਸਾਨੂੰ ਮਾਰਨਾ ਚਾਹੁੰਦੀ ਸੀ ਪਰ ਪੰਜਾਬ ਸਰਕਾਰ ਦਾ ਸਾਨੂੰ ਦੁੱਖ ਹੋਇਆ ਹੈ। ਜਦੋਂ ਇਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਢੱਕਿਆ ਤਾਂ ਆਪ ਵਾਲਿਆਂ ਨੇ ਪਰਦਰਸ਼ਨ ਕੀਤੇ, ਪਰ ਜਦੋਂ ਪੰਜਾਬ ਉਜੜ ਰਿਹਾ ਹੈ ਕਿਸਾਨ ਪਰੇਸ਼ਾਨ ਹੋ ਰਹੇ ਹਨ ਤਾਂ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਤੱਕ ਨਹੀਂ ਕੀਤਾ।
ਪੰਜਾਬ ਸਰਕਾਰ ਕਰ ਰਹੀ ਝੂਠੇ ਦਾਅਵੇ
ਸਰਕਾਰ ਦਾਅਵੇ ਕਰ ਰਹੇ ਹੀ ਕਿ ਖਰੀਦ ਹੋ ਰਹੀ ਹੈ? ਇਸ ਸਵਾਲ ਦੇ ਜਵਾਬ 'ਚ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਅਸੀਂ ਗਏ ਸੀ ਆੜਤੀਆਂ ਨੂੰ ਪੁੱਛਿਆ ਕਿ ਕਿਸਾਨ ਨੂੰ ਕਚੀ ਪਰਚੀ ਦੇ ਕੇ ਝੋਨਾ ਰੱਖ ਲਿਆ। ਆੜਤੀਆਂ ਕੋਲ ਕੋਈ ਕਾਗਜ਼ ਨਹੀਂ ਸੀ। ਕੱਟ ਲਗਿਆ ਝੋਨਾ ਬਗੈਰ ਸਰਕਾਰੀ ਪਰਚੀ ਰੱਖ ਲਿਆ। ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਇਕ ਪਾਸੇ ਕਹਿ ਰਹੇ ਹੈ ਕਿ ਝੋਨੇ ਦੀ ਫਸਲ ਲਈ ਕੇਦਰ ਸਰਕਾਰ ਜ਼ਿੰਮੇਦਾਰ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਕਹਿ ਰਹੇ ਹੈ ਕਿ ਖਰੀਦ ਹੋ ਰਹੀ ਹੈ। ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ ਹੈ। 4800 ਸ਼ੈਲਰ ਹੈ ਪੂਰੇ ਪੰਜਾਬ ਵਿਚ ਸਿਰਫ 1600 ਸ਼ੈਲਰ ਦਾ ਕਾਨਟਰੇਕਟ ਹੋਇਆ ਹੈ ਬਾਕੀ ਸ਼ੈਲਰ ਮਾਲਿਕਾਂ ਨੇ ਕੋਈ ਕਾਨਟਰੇਕਟ ਨਹੀਂ ਕੀਤਾ। ਤੁਸੀਂ ਫਿਰ ਫਸਲ ਕਿਥੇ ਵੇਚ ਰਹੇ ਹੋ ? ਬਾਰਦਾਣਾ ਕਿਥੋਂ ਆ ਰਿਹਾ ਹੈ? ਪੰਜਾਬ ਦੀ ਆਪ ਸਰਕਾਰ ਝੂਠੇ ਦਾਅਵੇ ਕਰ ਰਹੀ ਹੈ।
ਜਾਮ ਵਿੱਚ ਐਮਰਜੈਂਸੀ ਸੇਵਾ ਨਹੀਂ ਰੋਕੀ ਜਾਏਗੀ
26 ਅਕਤੂਬਰ ਨੂੰ ਜੋ ਅਸੀ ਪਦਰਸ਼ਨ ਕਰਨ ਜਾ ਰਹੇ ਹਾਂ, ਜਿਸ ਕਰਕੇ ਅਸੀਂ ਲੋਕਾਂ ਦਾ ਸਹਿਯੋਗ ਚਾਹੁੰਦੇ ਹਾਂ। ਇਸ ਜਾਮ ਵਿੱਚ ਐਮਰਜੈਂਸੀ ਸੇਵਾ ਨਹੀਂ ਰੁਕਣ ਨਹੀਂ ਦਿੱਤੀ ਜਾਏਗੀ। ਇਕ ਵੱਖਰੀ ਲੈਨ ਐਮਰਜੈਂਸੀ ਸੇਵਾ ਲਈ ਖੋਲੀ ਜਾਏਗੀ।
ਕਿਸਾਨ ਬਣਾਉਣਗੇ ਕਾਲੀ ਦੀਵਾਲੀ
ਕਿਸਾਨਾਂ ਦੀ ਦੀਵਾਲੀ ਇਸ ਵਾਰ ਵੀ ਕਾਲੀ ਹੀ ਨਿਕਲੇਗੀ। ਪੰਜਾਬ ਦੇ ਕਿਸਾਨ ਲਈ ਚਿੰਤਾ ਹੀ ਵਧ ਰਹੀ ਹੈ । ਜੋਂ ਦਿਲੀ ਵਿਚ ਬੈਠੇ ਹਨ ਅਸੀਂ ਸੁਪਰ ਸੀਐਮ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਏ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)