ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੀਟਿੰਗ ਕਰਨ ਲਈ ਪੁੱਜੇ ਕਿਸਾਨ, ਕੁਝ ਸਮੇਂ ਤਕ ਸ਼ੁਰੂ ਹੋਵੇਗੀ ਮੀਟਿੰਗ
ਸਰਹੱਦੀ ਖੇਤਰ 'ਚ ਨਸ਼ੇ ਦਾ ਮੁੱਦਾ ਜੋ ਕੱਲ ਬੀਬੀਆਂ ਨੇ ਰੋ -ਰੋ ਕੇ ਉਠਾਇਆ ਸੀ ਉਸ 'ਤੇ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਕਰਾਂਗੇ। ਅੱਜ ਦੀ ਮੀਟਿੰਗ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਕਿਸਾਨ ਮੁੜ ਘਿਰਾਓ ਕਰਨਗੇ ਜਾਂ ਨਹੀਂ।
ਚੰਡੀਗੜ੍ਹ : ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੀਟਿੰਗ ਕਰਨ ਲਈ ਕਿਸਾਨ ਅੰਮ੍ਰਿਤਸਰ ਦੇ ਪੀਡਬਲਿਊਡੀ ਰੈਸਟ ਹਾਊਸ ਵਿਖੇ ਪੁੱਜੇ ਹਨ। ਜ਼ਿਕਰਯੋਗ ਹੈ ਕਿ ਕੁਝ ਹੀ ਦੇਰ ਬਾਅਦ ਮੀਟਿੰਗ ਸ਼ੁਰੂ ਹੋਵੇਗੀ। ਕਿਸਾਨਾਂ ਕੋਲੋਂ ਆਬਾਦਕਾਰ ਜ਼ਮੀਨਾਂ ਧੱਕੇ ਨਾਲ ਵਾਪਸ ਲੈਣ ਦੇ ਰੋਸ ਵਜੋਂ ਕਿਸਾਨਾਂ ਨੇ ਬੀਤੇ ਕੱਲ੍ਹ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦਾ ਘਰ ਘੇਰਿਆ ਸੀ।
ਪ੍ਰਸ਼ਾਸਨ ਨੇ ਅੱਜ ਦੋਵਾਂ ਧਿਰਾਂ 'ਚ ਮੀਟਿੰਗ ਤੈਅ ਕਰਵਾਈ ਸੀ। ਇਸ ਦੌਰਾਨ ਧਾਲੀਵਾਲ ਦੇ ਨਾਲ ਵੱਖ ਵੱਖ ਵਿਭਾਗਾਂ ਨੇ ਅਧਿਕਾਰੀ ਵੀ ਮੀਟਿੰਗ 'ਚ ਪੁੱਜੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸਰਕਾਰ ਦੇ ਫੈਸਲੇ 'ਤੇ ਕਾਰਵਾਈ ਨਾਲ ਛੋਟੇ ਕਿਸਾਨ ਰਗੜੇ ਜਾ ਰਹੇ ਹਨ। ਵੱਡੇ ਸਿਆਸੀ ਰਸੂਖਾਂ ਵਾਲੇ ਧਨਾਡ ਹਾਲੇ ਵੀ ਜਮੀਨਾਂ ਦੱਬੀ ਬੈਠੇ ਹਨ। ਸਰਕਾਰ ਨਾਲ ਅੱਜ ਏਨਾ ਮੁੱਦਿਆਂ 'ਤੇ ਵਿਸਥਾਰਤ ਦਸਤਾਵੇਜ਼ਾਂ ਸਮੇਤ ਮੀਟਿੰਗ ਹੋਵੇਗੀ।
ਇਸ ਦੇ ਨਾਲ ਹੀ ਸਰਹੱਦੀ ਖੇਤਰ 'ਚ ਨਸ਼ੇ ਦਾ ਮੁੱਦਾ ਜੋ ਕੱਲ ਬੀਬੀਆਂ ਨੇ ਰੋ -ਰੋ ਕੇ ਉਠਾਇਆ ਸੀ ਉਸ 'ਤੇ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਕਰਾਂਗੇ। ਅੱਜ ਦੀ ਮੀਟਿੰਗ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਕਿਸਾਨ ਮੁੜ ਘਿਰਾਓ ਕਰਨਗੇ ਜਾਂ ਨਹੀਂ।
ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੀਟਿੰਗ ਕਰਨ ਲਈ ਕਿਸਾਨ ਅੰਮ੍ਰਿਤਸਰ ਦੇ ਪੀਡਬਲਿਊਡੀ ਰੈਸਟ ਹਾਊਸ ਵਿਖੇ ਪੁੱਜੇ ਹਨ। ਜ਼ਿਕਰਯੋਗ ਹੈ ਕਿ ਕੁਝ ਹੀ ਦੇਰ ਬਾਅਦ ਮੀਟਿੰਗ ਸ਼ੁਰੂ ਹੋਵੇਗੀ। ਕਿਸਾਨਾਂ ਕੋਲੋਂ ਆਬਾਦਕਾਰ ਜ਼ਮੀਨਾਂ ਧੱਕੇ ਨਾਲ ਵਾਪਸ ਲੈਣ ਦੇ ਰੋਸ ਵਜੋਂ ਕਿਸਾਨਾਂ ਨੇ ਬੀਤੇ ਕੱਲ੍ਹ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦਾ ਘਰ ਘੇਰਿਆ ਸੀ।