Farmers Exit Plan: ਹਰਿਆਣਾ ਪੁਲਿਸ ਦੀਆਂ ਰੋਕਾਂ ਤੋੜਨ ਲਈ ਕੀ ਹੈ ਕਿਸਾਨਾਂ ਦਾ ਐਗਜ਼ਿਟ ਪਲਾਨ, ਸਰਹੱਦਾਂ 'ਤੇ ਹੁਣ ਤੱਕ ਕੀ ਕੁੱਝ ਪਹੁੰਚਿਆ ?
Shambhu Border Poclain JCB Machine: ਡੀਜੀਪੀ ਹਰਿਆਣਾ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਪੱਤਰ ਲਿਖਿਆ ਗਿਆ ਹੈ। ਹਰਿਆਣਾ ਦੇ ਡੀਜੀਪੀ ਵੱਲੋਂ ਭੇਜੇ ਪੱਤਰ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਕਿਸਾਨਾਂ
Shambhu Border Poclain JCB Machine: ਜੇਕਰ ਅੱਜ ਸਵੇਰੇ 11 ਵਜੇ ਤੋਂ ਪਹਿਲਾਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਅੱਜ ਦਿੱਲੀ ਨੂੰ ਕੂਚ ਕਰ ਜਾਣਗੇ। ਇਸ ਦੇ ਲਈ ਕਿਸਾਨਾਂ ਨੇ ਪਹਿਲਾਂ ਤੋਂ ਹੀ ਪੂਰੀ ਤਿਆਰੀ ਖਿੱਚ ਲਈ ਹੈ। ਹਰਿਆਣਾ ਪੁਲਿਸ ਨੇ ਖਨੌਰੀ, ਸ਼ੰਭੂ ਦੇ ਨਾਲ ਨਾਲ ਡੱਬਵਾਲੀ ਸਰਹੱਦ 'ਤੇ ਬੈਰੀਕੇਡਿੰਗ ਕੀਤੀ ਹੋਈ। ਰੋਕਾਂ ਵੀ ਅਜਿਹੀਆਂ ਲਾਈਆਂ ਹਨ ਕਿ ਟਰੈਕਟਰਾਂ ਨਾਲ ਜਾਂ ਫਿਰ ਹੱਥਾਂ ਨਾਲ ਤੋੜਨੀਆਂ ਵੀ ਔਖੀਆਂ ਹਨ।
ਇਸ ਨੂੰ ਦੇਖਦੇ ਹੋਏ ਹੁਣ ਕਿਸਾਨ ਵੀ ਪੁਰੀ ਰਣਨੀਤੀ ਨਾਲ ਆਏ ਹਨ। ਹਰਿਆਣਾ ਪੁਲਿਸ ਦੀਆਂ ਰੋਕਾਂ ਤੋੜਨ ਦੇ ਲਈ ਕਿਸਾਨਾਂ ਨੇ ਸ਼ੰਭੂ ਸਰਹੱਦ 'ਤੇ ਭਾਰੀ ਮਸ਼ੀਨਾਂ ਲਿਆਂਦੀਆਂ ਹਨ। ਜਿਸ ਵਿੱਚ ਜੇਸੀਬੀ, ਪੋਕਲੇਨ ਮਸ਼ੀਨ, ਟਿਪਰ, ਹਾਈਡਰਾ ਮਸ਼ੀਨ ਸ਼ਾਮਲ ਹੈ।
ਜੇਸੀਬੀ, ਪੋਕਲੇਨ, ਟਿਪਰ, ਹਾਈਡਰਾ ਮਸ਼ੀਨਾਂ ਨੂੰ ਕਿਸਾਨਾਂ ਨੇ ਬੁਲੇਟ ਪਰੂਫ ਬਣਾਇਆ ਹੋਇਆ ਹੈ। ਯਾਨੀ ਇਸ ਨੂੰ ਲੋਹੇ ਦੀ ਚਾਦਰ ਨਾਲ ਕਵਰ ਕੀਤਾ ਹੋਇਆ ਤਾਂ ਜੋ ਅੱਥਰੂ ਗੈਸ ਦੇ ਗੋਲੇ ਜਾਂ ਫਿਰ ਰਬੜ ਦੀ ਗੋਲੀ ਅਤੇ ਪਾਣੀ ਦੀਆਂ ਬੌਛਾੜਾਂ ਦਾ ਅਸਰ ਨਾ ਹੋ ਸਕੇ।
ਦੂਜੇ ਪਾਸੇ ਕਿਸਾਨਾਂ ਨੇ ਇੱਕ ਹੋਰ ਰਣਨੀਤੀ ਬਣਾਈ ਹੈ। ਕਿਸਾਨਾਂ ਨੇ ਘੱਗਰ ਦਰਿਆ ਪਾਰ ਕਰਨ ਦੀ ਸੋਚ ਲਈ ਹੈ। ਇਸ ਦੇ ਲਈ ਬੀਤੀ ਰਾਤ ਹੀ ਮਿੱਟੀ ਦੀਆਂ ਬੋਰੀਆਂ ਭਰ ਭਰ ਕੇ ਤਿਆਰ ਕਰ ਲਈਆਂ ਹਨ। ਕਿਸਾਨਾਂ ਨੇ ਘੱਗਰ ਦਰਿਆ ਪਾਰ ਕਰਨ ਲਈ ਸ਼ੰਭੂ ਸਰਹੱਦ ਤੋਂ ਕਰੀਬ 500 ਮੀਟਰ ਦੂਰ ਖੇਤਾਂ ਵਿੱਚ 5000 ਤੋਂ ਵੱਧ ਮਿੱਟੀ ਦੀਆਂ ਬੋਰੀਆਂ ਤਿਆਰ ਕੀਤੀਆਂ ਹਨ। ਇਹ ਮਿੱਟੀ ਦੀਆਂ ਬੋਰੀਆਂ ਕਰੀਬ 4 ਟਰਾਲੀਆਂ ਵਿੱਚ ਲੱਦੀਆਂ ਹੋਈਆਂ ਹਨ। ਇਹਨਾਂ ਬੋਰੀਆਂ ਦੀ ਮਦਦ ਨਾਲ ਘੱਗਰ ਦਰਿਆ 'ਚ ਲਾਂਘਾ ਬਣਾਇਆ ਜਾਵੇਗਾ।
ਡੀਜੀਪੀ ਹਰਿਆਣਾ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਪੱਤਰ ਲਿਖਿਆ ਗਿਆ ਹੈ। ਹਰਿਆਣਾ ਦੇ ਡੀਜੀਪੀ ਵੱਲੋਂ ਭੇਜੇ ਪੱਤਰ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਕਿਸਾਨਾਂ ਨੇ ਭਾਰੀ ਮਸ਼ੀਨਰੀ ਪੋਕਲੇਨ ਮਸ਼ੀਨ ਅਤੇ ਜੇਸੀਬੀ ਨੂੰ ਮੌਡੀਫਾਈ ਕਰਕੇ ਲਿਆਂਦਾ ਹੈ।
ਕਿਸਾਨ ਇਸ ਦੀ ਵਰਤੋਂ ਬੈਰੀਕੇਡ ਤੋੜਨ ਲਈ ਕਰਨਗੇ। ਜਿਸ ਕਾਰਨ ਹਰਿਆਣਾ ਪੁਲਿਸ ਦੇ ਜਵਾਨਾਂ ਅਤੇ ਅਰਧ ਸੈਨਿਕ ਬਲਾਂ ਨੂੰ ਵੀ ਨੁਕਸਾਨ ਹੋਵੇਗਾ।
ਉਨ੍ਹਾਂ ਪੰਜਾਬ ਦੇ ਡੀਜੀਪੀ ਨੂੰ ਇਹ ਮਸ਼ੀਨਾਂ ਜ਼ਬਤ ਕਰਨ ਲਈ ਕਿਹਾ ਹੈ। ਇੰਨਾ ਹੀ ਨਹੀਂ ਕਿਸਾਨਾਂ ਨੂੰ ਮਸ਼ੀਨਾਂ ਮੁਹੱਈਆ ਕਰਵਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ।
ਡੀਜੀਪੀ ਹਰਿਆਣਾ ਵੱਲੋਂ ਪੱਤਰ ਮਿਲਣ ਤੋਂ ਬਾਅਦ ਪੰਜਾਬ ਦੇ ਸਾਰੇ ਪੁਲੀਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਹੁਕਮ ਦਿੱਤੇ ਗਏ ਹਨ ਕਿ ਪੰਜਾਬ-ਹਰਿਆਣਾ ਸਰਹੱਦ ਵੱਲ ਕਿਸੇ ਵੀ ਭਾਰੀ ਮਸ਼ੀਨਰੀ ਅਤੇ ਜੇਸੀਬੀ ਜਾਂ ਪੋਕਲੇਨ ਨੂੰ ਨਾ ਜਾਣ ਦਿੱਤਾ ਜਾਵੇ।