Farmer Protest: "ਪੰਜਾਬ ਸਰਕਾਰ ਦੇ ਜ਼ੁਲਮ ਦੀ ਹੱਦ, 6 ਦਿਨਾਂ ਤੋਂ ਹਿਰਾਸਤ 'ਚ ਰੱਖੇ ਕਿਸਾਨ ਆਖ਼ਰ ਉਨ੍ਹਾਂ ਨੇ ਅਜਿਹਾ ਕੀ ਕੀਤਾ ? ਪੰਜਾਬੀ ਜ਼ਰੂਰ ਦੇਣਗੇ ਜਵਾਬ"
ਕੋਈ ਗੱਲ ਨਹੀਂ ਭਗਵੰਤ ਮਾਨ ਜੀ ਜੋ ਆਹ ਕੁੱਝ ਤੁਸੀਂ ਭਾਜਪਾ ਦੀ ਸ਼ਹਿ ‘ਤੇ ਕੀਤਾ ਹੈ ਉਸਨੂੰ ਪੰਜਾਬ ਦੇ ਲੋਕ ਵੇਖ ਰਹੇ ਹਨ। ਤੁਹਾਨੂੰ ਜਵਾਬ ਜ਼ਰੂਰ ਮਿਲੇਗਾ। ਪੰਜਾਬ ਨੂੰ ਧੱਕੇ ਨਾਲ ਨਾ ਕਦੇ ਦੱਬਿਆ ਜਾ ਸਕਿਆ ਹੈ ਨਾ ਹੀ ਦੱਬਿਆ ਜਾ ਸਕਦਾ ਹੈ।
Farmer Protest: 19 ਮਾਰਚ ਨੂੰ ਪੁਲਿਸ ਵੱਲੋਂ ਵੱਡਾ ਐਕਸ਼ਨ ਕਰਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਨੂੰ ਖਾਲੀ ਕਰਵਾਇਆ ਗਿਆ ਸੀ। ਜਿਸ ਦੇ ਚੱਲਦੇ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਹੁਣ ਉਨ੍ਹਾਂ ਵਿੱਚੋਂ ਕੁਝ ਨੂੰ ਰਿਹਾਅ ਕਰਨ ਦੀ ਗੱਲ ਕਹੀ ਗਈ ਹੈ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡੇ ਸਵਾਲ ਖੜ੍ਹੇ ਹਨ।
ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਇਹ ਪੰਜਾਬ ਸਰਕਾਰ ਦੇ ਜ਼ੁਲਮ ਦੀ ਹੱਦ ਹੈ ਕਿ ਉਹਨਾਂ ਇਸ ਕਿਸਾਨੀ ਮੋਰਚੇ ਨੂੰ ਖ਼ਤਮ ਕਰਨ ਲਈ ਸਾਡੇ ਬਜ਼ੁਰਗਾਂ ਅਤੇ ਔਰਤਾਂ ਤੱਕ ਨੂੰ ਵੀ ਨਹੀਂ ਬਖਸ਼ਿਆ। ਅੱਜ 6 ਦਿਨ ਗੁਜ਼ਰਨ ਮਗਰੋਂ ਰਿਹਾਈ ਦੀਆਂ ਗੱਲਾਂ ਹੋ ਰਹੀਆਂ ਹਨ। ਇੰਨੀ ਦੇਰ ਹਿਰਾਸਤ ਵਿੱਚ ਰੱਖਣ ਵਾਲਾ ਉਹਨਾਂ ਨੇ ਕਿਹੜਾ ਜ਼ੁਲਮ ਕੀਤਾ ਸੀ? ਕੇਵਲ ਤੇ ਕੇਵਲ ਸਾਡੇ ਅੰਨਦਾਤਾ ਦੀ ਅਵਾਜ਼ ਨੂੰ ਦਬਾਉਣ ਲਈ ਇੰਨੀ ਬੇਰਹਿਮੀ ਨਾਲ ਜ਼ੁਲਮ ਢਾਹੁਣਾ ਬੇਹੱਦ ਨਿੰਦਣਯੋਗ ਹੈ। ਕੋਈ ਗੱਲ ਨਹੀਂ ਭਗਵੰਤ ਮਾਨ ਜੀ ਜੋ ਆਹ ਕੁੱਝ ਤੁਸੀਂ ਭਾਜਪਾ ਦੀ ਸ਼ਹਿ ‘ਤੇ ਕੀਤਾ ਹੈ ਉਸਨੂੰ ਪੰਜਾਬ ਦੇ ਲੋਕ ਵੇਖ ਰਹੇ ਹਨ। ਤੁਹਾਨੂੰ ਜਵਾਬ ਜ਼ਰੂਰ ਮਿਲੇਗਾ। ਪੰਜਾਬ ਨੂੰ ਧੱਕੇ ਨਾਲ ਨਾ ਕਦੇ ਦੱਬਿਆ ਜਾ ਸਕਿਆ ਹੈ ਨਾ ਹੀ ਦੱਬਿਆ ਜਾ ਸਕਦਾ ਹੈ।
ਜ਼ਿਕਰ ਕਰ ਦਈਏ ਕਿ ਕਿਸਾਨਾਂ ਦੀ ਹਿਰਾਸਤ ਨੂੰ ਲੈ ਕੇ ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਐਕਸ਼ਨ ਵਿੱਚ 1400 ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ। ਜਿਨ੍ਹਾਂ ਵਿੱਚੋਂ 800 ਕਿਸਾਨ ਰਿਹਾਅ ਕੀਤੇ ਗਏ ਹਨ। 60 ਸਾਲ ਤੋ ਵੱਧ ਉਮਰ ਦੀਆਂ ਔਰਤਾਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਹੈ। 450 ਕਿਸਾਨਾਂ ਨੂੰ ਅੱਜ ਛੱਡਿਆ ਜਾ ਰਿਹਾ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਕਿਸਾਨਾਂ ਦਾ ਸਾਮਨ ਜੋ ਚੋਰੀ ਹੋ ਰਿਹਾ ਹੈ ਉਸ ਉੱਤੇ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ । ਇਸ ਮਾਮਲੇ ਤੇ 3 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਕ ਨੋਡਲ ਆਫਿਸਰ ਬਣਆਇਆ ਗਿਆ ਹੈ । ਜਿਸਦਾ ਸੰਪਰਕ ਨੰਬਰ 90713 00002 ਹੈ । ਕਿਸਾਨ ਇਸ ਫੋਨ ਨਬੰਰ ਉੱਤੇ ਸੰਪਰਕ ਕਰ ਸਕਦੇ ਹਨ। ਆਪਣੇ ਸਮਾਨ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
