ਪੜਚੋਲ ਕਰੋ
Advertisement
ਅਬੋਹਰ ਦੇ ਕਿੰਨੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਸਹੀ ਕੀਮਤਾਂ ਨਾ ਮਿਲਣ ਕਰਕੇ ਹੋਏ ਨਿਰਾਸ਼, ਆਖਰ ਕੀ ਕਰੇਗਾ ਸੂਬੇ ਦਾ ਕਿਸਾਨ
ਅਬੋਹਰ ਦਾ ਕਿਨੂੰ ਆਪਣੇ ਵੱਖਰੇ ਸਵਾਦ ਅਤੇ ਗੁਣਾਂ ਲਈ ਦੇਸ਼ ਅਤੇ ਵਿਸ਼ਵ ਵਿੱਚ ਵੀ ਫੇਮਸ ਹੈ, ਪਰ ਇਹ ਵੀ ਕੋਰੋਨਾ ਦੇ ਪ੍ਰਭਾਵਾਂ ਤੋਂ ਬਚ ਨਹੀਂ ਸਕਿਆ। ਕਿੰਨੂ ਕਿਸਾਨ ਬੰਪਰ ਫਸਲਾਂ ਵਿਚਕਾਰ ਲੈਣ-ਦੇਣ ਦੀ ਘਾਟ ਕਾਰਨ ਚਿੰਤਤ ਹਨ। ਇਸ ਦੇ ਨਾਲ ਹੀ ਕਿਸਾਨਾਂ ਅੰਦੋਲਨ ਵੀ ਕਿੰਨੂਆਂ 'ਤੇ ਅਸਰ ਪਾ ਰਿਹਾ ਹੈ।
ਅਬੋਹਰ: ਪੰਜਾਬ ਵਿੱਚ ਕਿੰਨੂਆਂ ਦੀ ਬਹੁਤੀ ਕਾਸ਼ਤ ਅਬੋਹਰ ਵਿੱਚ ਕੀਤੀ ਜਾਂਦੀ ਹੈ। ਪਰ ਹੁਣ ਇਸ ਖੇਤੀ ਨੂੰ ਲੈ ਕੇ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਕੋਈ ਵੀ ਵਪਾਰੀ ਦਿੱਲੀ ਵਿੱਚ ਕਿਸਾਨ ਅੰਦੋਲਨ ਕਾਰਨ ਕਿੰਨੂ ਖਰੀਦਣ ਨਹੀਂ ਆ ਰਹੇ। ਜਿਸ ਕਾਰਨ ਕਿੰਨੂ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਢੁਕਵੇ ਭਾਅ ਨਹੀਂ ਮਿਲ ਰਿਹਾ ਅਤੇ ਕਿੰਨੂ ਦੇ ਦਰੱਖਤ ਕਿੰਨੂਆਂ ਨਾਲ ਭਰੇ ਹੋਏ ਹਨ ਜਿਸ ਕਾਰਨ ਫਲਾਂ ਦੀ ਗਿਰਾਵਟ ਵੀ ਸ਼ੁਰੂ ਹੋ ਗਈ ਹੈ।
ਜਦੋਂ ਏਬੀਪੀ ਸਾਂਝਾ ਦੀ ਟੀਮ ਨੇ ਅਬੋਹਰ ਦੇ ਪਿੰਡ ਪੰਜਾਵਾ ਮਾਡਲ ਦਾ ਦੌਰਾ ਕੀਤਾ ਤਾਂ ਉੱਥੋਂ ਦੇ ਕਿਸਾਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਅਬੋਹਰ ਦੇ ਕਿੰਨੂ ਦੀ ਮੰਗ ਦੇਸ਼ ਵਿਚ ਹੀ ਨਹੀਂ, ਵਿਦੇਸ਼ਾਂ ਵਿਚ ਵੀ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ 33 ਹਜ਼ਾਰ ਹੈਕਟੇਅਰ ਰਕਬੇ ਵਿਚ ਕਿੰਨੂ ਦੀ ਕਾਸ਼ਤ ਹੁੰਦੀ ਹੈ। ਇਸ ਵਾਰ ਕਿੰਨੂ ਦਾ ਝਾੜ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਹੋਈਆ। ਪਰ ਕੀਮਤ ਪਿਛਲੇ ਸਾਲ ਦੇ ਲਗਪਗ ਅੱਧੀ ਹੈ।
ਸਾਡੇ ਨਾਲ ਗੱਲ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਕਿਨੂੰਆਂ ਦੀ ਕੀਮਤ ਜਿੱਥੇ 18-20 ਰੁਪਏ ਸੀ ਪਰ ਇਸ ਵਾਰ ਸੁਪਰ ਕੁਆਲਿਟੀ ਦੇ ਕਿੰਨੂ ਦੇ ਭਾਅ ਮਹਿਜ਼ 4 ਤੋਂ 5 ਰੁਪਏ ਮਿਲ ਰਹੇ ਹਨ। ਜਿਸ ਕਰਕੇ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਇਸ ਵਾਰ ਕਿਸਾਨਾਂ ਦੀ ਕਿੰਨੂ ਦੀ ਫਸਲ ਇਸੇ ਤਰ੍ਹਾਂ ਖੜ੍ਹੀ ਨਾ ਰਹੀ ਜਾਵੇ।
ਇਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਕਿੰਨੂ ਦਾ ਭਾਅ ਚੰਗਾ ਮਿਲ ਸਕੇ ਅਤੇ ਕਰਜ਼ੇ ਹੇਠ ਦੱਬੇ ਕਿਸਾਨਾਂ ਨੂੰ ਕੁਝ ਰਾਹਤ ਮਿਲੇ।
Weather in Punjab-Haryana: ਪੰਜਾਬ-ਹਰਿਆਣਾ 'ਤੇ ਠੰਢ ਦਾ ਕਹਿਰ, ਜਾਣੋ ਸੂਬੇ ਦੇ ਕਿਹੜੇ ਜ਼ਿਲ੍ਹੇ ਰਹੇ ਸਭ ਤੋਂ ਠੰਢੇ
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਵਾਰ ਵਪਾਰੀ ਖਰੀਦਦਾਰੀ ਕਰਨ ਵੇਲੇ ਉਲਝਣ ਵਿਚ ਹੈ, ਕਿਉਂਕਿ ਦਿੱਲੀ ਜਾਮ ਹੋਣ ਕਿਨੂੰ ਦੀ ਮੰਗ ਨਹੀਂ ਹੈ, ਜਿਸ ਨਾਲ ਰੇਟ ਨਹੀਂ ਲੱਗ ਰਿਹਾ। ਦਿੱਲੀ ਜਾਮ ਹੋਣ ਕਾਰਨ ਮੰਡੀਆਂ ਵੀ ਬੰਦ ਹੈ, ਜਿਸ ਕਾਰਨ ਕਿਸਾਨਾਂ ਅਤੇ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਕਿਰਤ ਅਤੇ ਕਿਰਾਇਆ ਵੀ 50 ਪ੍ਰਤੀਸ਼ਤ ਵਧ ਗਿਆ ਹੈ, ਜਿਸ ਕਾਰਨ ਵਪਾਰੀ 10 ਟਨ 'ਤੇ 10 ਤੋਂ 20 ਹਜ਼ਾਰ ਦਾ ਨੁਕਸਾਨ ਹੋ ਰਿਹਾ ਹੈ। ਜੇ ਦਿੱਲੀ ਖੁੱਲ੍ਹਦੀ ਹੈ, ਤਾਂ ਮੰਡੀਆਂ ਵੀ ਖੁੱਲ੍ਹਣਗੀਆਂ, ਜਿਸ ਨਾਲ ਦੂਜੇ ਸੂਬਿਆਂ ਵਿਚ ਕਿਨੂੰਆਂ ਦੀ ਮੰਗ ਵਧੇਗੀ, ਤਾੇ ਇਨ੍ਹਾਂ ਦੀਆਂ ਕੀਮਤਾਂ ਵੀ ਵਧਣਗੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement