Farmers Protest LIVE Updates: ਕਿਸਾਨ ਅੰਦੋਲਨ ਨੇ ਮੁੜ ਫੜੀ ਰਫਤਾਰ, ਕੱਲ੍ਹ ਹੋਏਗਾ ਚੱਕਾ ਜਾਮ
ਵਿਰੋਧੀ ਪਾਰਟੀਆਂ ਦਾ ਵਫ਼ਦ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਮਿਲਣ ਲਈ ਗਾਜ਼ੀਪੁਰ ਸਰਹੱਦ ’ਤੇ ਪਹੁੰਚਿਆ। ਵਫ਼ਦ ਵਿੱਚ ਐਨਸੀਪੀ ਦੇ ਸੰਸਦ ਮੈਂਬਰ ਸੁਪ੍ਰਿਯਾ ਸੁਲੇ, ਡੀਐਮਕੇ ਦੀ ਸੰਸਦ ਮੈਂਬਰ ਕਨੀਮੋਝੀ, ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਟੀਐਮਸੀ ਦੀ ਸੰਸਦ ਮੈਂਬਰ ਸੌਗਤ ਰਾਏ ਸ਼ਾਮਲ ਹਨ।
LIVE
Background

ਉਧਰ ਕਿਸਾਨ ਅੰਦੋਲਨ 'ਚ ਮੁੜ ਉਬਾਲ ਲਿਆਉਣ ਵਾਲੇ ਕਿਸਾਨਾ ਨੇਤਾ ਰਾਕੇਸ਼ ਟਿਕੈਟ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕਟ ਨੇ ਕਿਹਾ ਕਿ ਹੁਣ ਉਹ ਖੇਤੀਬਾੜੀ ਮੰਤਰੀ ਜਾਂ ਕਿਸੇ ਹੋਰ ਮੰਤਰੀ ਨਾਲ ਗੱਲ ਨਹੀਂ ਕਰਨਗੇ। ਹੁਣ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਗੱਲਬਾਤ ਲਈ ਅੱਗੇ ਆਉਣਾ ਹੋਵੇਗਾ।
ਦੱਸ ਦਈਏ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਦੋ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਦਰਮਿਆਨ ਹੁਣ ਕਿਸਾਨਾਂ ਨੂੰ ਕਿਲੇਬੰਦੀ ਤਹਿਤ ਕੈਦ ਕੀਤਾ ਜਾ ਰਿਹਾ ਹੈ ਜਿਸ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ। ਇਸ ਦੇ ਨਾਲ ਹੀ ਬੀਤੇ ਦਿਨੀਂ ਅੰਤਰਾਸ਼ਟਰੀ ਕਲਾਕਾਰਾਂ ਨੇ ਕਿਸਾਨਾਂ ਦਾ ਸਮਰਥਨ ਕਰਕੇ ਇਸ ਅੰਦੋਲਨ ਨੂੰ ਪੂਰੀ ਦੁਨੀਆ 'ਚ ਪਹੁੰਚਾ ਦਿੱਤਾ ਹੈ।
ਸਰਕਾਰ ਤੇ ਬਾਲੀਵੁੱਡ 'ਤੇ ਸੋਨੂੰ ਸੂਦ ਨੇ ਕੱਸਿਆ ਤੰਜ, ਬੋਲੇ ਸਹੀ ਨੂੰ ਗਲ਼ਤ ਕਹੋਗੇ ਤਾਂ ਨੀਂਦ ਕਿਵੇਂ ਆਏਗੀ?
ਕੁਝ ਸੇਲੇਬਸ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹਨ ਤੇ ਕੁਝ ਸਰਕਾਰ ਦਾ ਪੱਖ ਲੈ ਰਹੇ ਹਨ। ਬਾਲੀਵੁੱਡ ਦੇ ਤਮਾਮ ਲੋਕ ਕਿਸਾਨਾਂ ਨੂੰ ਲੈ ਕੇ ਟਵੀਟ ਕਰ ਰਹੇ ਹਨ। ਉਧਰ ਗਰੀਬਾਂ ਦੇ ਮਸੀਹਾ ਕਹੇ ਜਾਣ ਵਾਲ ਸੋਨੂੰ ਸੂਦ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਟਵੀਟ ਕੀਤਾ ਹੈ।