Farmers Protest LIVE Updates: ਕਿਸਾਨ ਅੰਦੋਲਨ ਦਾ ਅੱਜ 83ਵਾਂ ਦਿਨ, ਦੀਪ ਸਿੱਧੂ ਦਾ ਵਧਿਆ ਪੁਲਿਸ ਰਿਮਾਂਡ
ਦਿੱਲੀ ਦੀਆਂ ਹੱਦਾਂ ਉੱਪਰ ਜਾਰੀ ਕਿਸਾਨ ਅੰਦੋਲਨ ਦਾ ਅੱਜ 83ਵਾਂ ਦਿਨ ਹੈ। ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨ ਹੁਣ ਅੰਦੋਲਨ ਨੂੰ ਤੇਜ਼ ਕਰਨ ਜਾ ਰਹੇ ਹਨ। ਕਿਸਾਨ ਮਹਾਪੰਚਾਇਤਾਂ ਰਾਹੀਂ ਅੰਦੋਲਨ ਨੂੰ ਹੋਰ ਵਿਸ਼ਾਲ ਕਰਨ ਜਾ ਰਹੇ ਹਨ।
LIVE
Background
18 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ 'ਚ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਰੋਕੋ ਐਕਸ਼ਨ 'ਚ ਸ਼ਾਮਲ ਹੋਣ ਦੀ ਮੰਗ ਕੀਤੀ ਹੈ। ਸਾਰੇ ਭਾਰਤ ਵਿੱਚ ਅਮਨ- ਸ਼ਾਂਤੀ ਨਾਲ ਭਰਪੂਰ ਹੁੰਗਾਰਾ ਦੇਣ ਦੀ ਅਪੀਲ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਨੇਸਰਕਾਰ ਨੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਪੁਲਿਸ ਦੁਆਰਾ ਕੀਤੀ ਗਈ ਤਾਕਤ ਦੀ ਬੇਤੁਕੀ ਦੁਰਵਰਤੋਂ ਬਾਰੇ ਨਿਖੇਧੀ ਕੀਤੀ ਹੈ।
ਸੰਯੁਕਤ ਕਿਸਾਨ ਮੋਰਚਾ ਨੌਜਵਾਨ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਗ੍ਰਿਫਤਾਰ ਕਰਨ ਦੀ ਨਿੰਦਾ ਕੀਤੀ ਅਤੇ ਉਸ ਦੀ ਤੁਰੰਤ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨ ਵਾਤਾਰਵਰਨ ਕਾਰਕੁੰਨ ਇਹਨਾਂ ਕਾਨੂੰਨਾਂ ਦੇ ਪ੍ਰਭਾਵ ਸਮਝਦਿਆਂ ਕਿਸਾਨ ਲਹਿਰ ਦਾ ਸਮਰਥਨ ਕਰ ਰਹੇ ਹਨ, ਪਰ ਸਰਕਾਰ ਵੱਲੋਂ ਕਿਸਾਨ ਲਹਿਰ ਦੇ ਹਰ ਹਮਾਇਤੀ ਨੂੰ ਦੇਸ਼-ਵਿਰੋਧੀ ਬਣਾਇਆ ਜਾ ਰਿਹਾ ਹੈ।
ਕੱਲ੍ਹ 16 ਫਰਵਰੀ 2021 ਨੂੰ ਸਾਂਝੇ ਕਿਸਾਨ ਮੋਰਚੇ ਨੇ ਸਰ ਛੋਟੂ ਰਾਮ ਦੇ ਕਿਸਾਨੀ ਚੇਤਨਾ ਲਈ ਦਿੱਤੇ ਯੋਗਦਾਨ ਨੂੰ ਯਾਦ ਕਰਦਿਆਂ ਜਿਲ੍ਹਿਆਂ/ਤਹਿਸੀਲ ਪੱਧਰਾਂ 'ਤੇ ਸਮਾਰੋਹ ਕਰਨ ਦਾ ਸੱਦਾ ਦਿੱਤਾ ਹੈ। ਛੋਟੂ ਰਾਮ ਦੀ ਅਗਵਾਈ 'ਚ ਕਿਸਾਨ ਸੰਘਰਸ਼ ਸਦਕਾ 1930 ਵਿਆਂ 'ਚ ਸੂਦਖੋਰਾਂ ਵਿਰੁੱਧ ਕਾਨੂੰਨ ਲਿਆਂਦੇ ਗਏ ਸਨ, ਜਿਸ ਨੇ ਕਿਸਾਨਾਂ ਨੂੰ ਸੂਦਖ਼ੋਰਾਂ ਦੇ ਚੁੰਗਲ ਤੋਂ ਬਚਾਇਆ। ਸਰ ਛੋਟੂ ਰਾਮ ਨੂੰ ਭਾਰਤ 'ਚ ਮੰਡੀ ਪ੍ਰਣਾਲੀ ਦੀ ਸਥਾਪਨਾ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ ਅਤੇ ਇਹ ਉਹ ਪ੍ਰਣਾਲੀ ਹੈ ਜੋ ਮੌਜੂਦਾ ਕਿਸਾਨਾਂ ਦੀ ਲਹਿਰ ਦੀ ਰਾਖੀ ਅਤੇ ਸੁਧਾਰ ਦੀ ਕੋਸ਼ਿਸ਼ ਕਰਦੀ ਹੈ।
ਹੁਣ ਮਾਝੇ 'ਚ ਕਿਸਾਨ ਮਹਾਪੰਚਾਇਤ
ਜਗਰਾਓਂ ਮਗਰੋਂ ਪੰਜਾਬ ਵਿੱਚ ਇੱਕ ਹੋਰ ਮਹਾਪੰਚਾਇਤ ਹੋ ਰਹੀ ਹੈ। ਇਹ ਮਹਾਪੰਚਾਇਤ ਮਾਝੇ ਅੰਦਰ ਹੋਏਗੀ। ਸੰਯੁਕਤ ਕਿਸਾਨ ਮੋਰਚੇ ਵੱਲੋਂ 25 ਫਰਵਰੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਦੀ ਦਾਣਾ ਮੰਡੀ 'ਚ ਕਿਸਾਨ ਮਹਾਂ ਪੰਚਾਇਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਨਵਜੋਤ ਸਿੱਧੂ ਨੇ ਸਰਕਾਰ ਉੱਪਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਦਮਨ ਤੇ ਜ਼ੁਲਮ ਦੀ ਤੇਜ਼ੀ ਹਕੂਮਤ ਦੇ ਡਰ ਦੇ ਨਾਂ ਹੁੰਦੇ ਹਨ। ਜਦੋਂ ਸਰਕਾਰ ਆਪਣੇ ਆਪ ਨੂੰ ਖ਼ਤਰੇ ਵਿੱਚ ਪਾਉਂਦੀ ਹੈ ਤਾਂ ਜ਼ੁਲਮ ਦਾ ਸਹਾਰਾ ਲੈਂਦੀ ਹੈ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ
ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ਤਿੱਖਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਡਾ. ਦਰਸ਼ਨਪਾਲ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ 18 ਫਰਵਰੀ ਨੂੰ ਦੇਸ਼ ਵਿਆਪੀ ਰੇਲ ਅੰਦੋਲਨ ਤੋਂ ਬਾਅਦ ਨਵੇਂ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲੈਣਗੇ।
ਖੁਫੀਆ ਏਜੰਸੀਆਂ ਦੇ ਨਿਸ਼ਾਨੇ 'ਤੇ 200 ਯੂਟਿਊਬ ਚੈਨਲ, ਕਿਸਾਨ ਅੰਦੋਲਨ ਨਾਲ ਸਬੰਧਤ ਪੇਜਾਂ ਲਈ ਵਿਦੇਸ਼ੀ ਫੰਡਿੰਗ ਦਾ ਸ਼ੱਕ
पंजाब में खुफिया एजेंसियों और नेताओं को संदेह है कि कुछ यूट्यूब चैनल किसानों की हलचल की आड़ में भारत विरोधी भावनाओं को भड़का सकते हैं. इस लिये सुरक्षा एजेंसियों की नजर उन पर बनी हुई है.
ਇੱਕ ਹੋਰ ਕਿਸਾਨ ਦੀ ਮੌਤ
ਦਿੱਲੀ ਦੇ ਕੁੰਡਲੀ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਇਹ ਕਿਸਾਨ ਬਾਘਾ ਪੁਰਾਣਾ ਦੇ ਨੇੜਲੇ ਪਿੰਡ ਕੋਟਲਾ ਮਿਹਰ ਸਿੰਘ ਵਾਲਾ ਦਾ ਰਹਿਣ ਵਾਲਾ ਹੈ। ਜਗਦੇਵ ਸਿੰਘ ਉਰਫ਼ ਜੱਗਾ (50 ਸਾਲ) ਕਿਸਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨਾਲ ਸਬੰਧਤ ਸੀ। ਕਿਸਾਨ ਜਗਦੇਵ ਸਿੰਘ ਦੀ ਦਿੱਲੀ ਮੋਰਚੇ ਦੌਰਾਨ ਸਿਹਤ ਵਿਗੜਨ ਕਰਕੇ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ ਤੇ ਬਾਅਦ ਵਿੱਚ ਫਰੀਦਕੋਟ ਮੈਡੀਕਲ ਕਾਲਜ ਵਿਖੇ ਲਿਜਾਇਆ ਗਿਆ ਜਿੱਥੋਂ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਭੇਜਿਆ ਗਿਆ, ਜਿੱਥੇ ਕਿਸਾਨ ਜਗਦੇਵ ਸਿੰਘ ਉਰਫ਼ ਜੱਗਾ ਨੇ ਦਮ ਤੋੜਿਆ।