ਪੜਚੋਲ ਕਰੋ
Advertisement
ਕਿਸਾਨ ਵਲੋਂ ਵੱਡਾ ਐਲਾਨ, ਦਸ਼ਹਿਰੇ ਤੇ ਮੋਦੀ, ਅਡਾਨੀ ਤੇ ਅੰਬਾਨੀ ਦੇ ਸਾੜੇ ਜਾਣਗੇ ਪੁਤਲੇ
ਟੋਲ ਪਲਾਜਿਆਂ ਤੇ ਬੈਠੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਾਰੇ ਟੋਲ ਪਲਾਜਿਆਂ 'ਤੇ ਇਸ ਸਾਲ ਦਸ਼ਹਿਰੇ ਦੇ ਮੌਕੇ ਯਾਨੀ ਐਤਵਾਰ ਨੂੰ ਮੋਦੀ, ਅਡਾਨੀ ਅਤੇ ਅੰਬਾਨੀ ਦੇ ਪੁੱਤਲੇ ਸਾੜੇ ਜਾਣਗੇ।
ਅੰਮ੍ਰਿਤਸਰ: ਟੋਲ ਪਲਾਜਿਆਂ ਤੇ ਬੈਠੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਾਰੇ ਟੋਲ ਪਲਾਜਿਆਂ 'ਤੇ ਇਸ ਸਾਲ ਦਸ਼ਹਿਰੇ ਦੇ ਮੌਕੇ ਯਾਨੀ ਐਤਵਾਰ ਨੂੰ ਮੋਦੀ, ਅਡਾਨੀ ਅਤੇ ਅੰਬਾਨੀ ਦੇ ਪੁੱਤਲੇ ਸਾੜੇ ਜਾਣਗੇ।ਕਿਸਾਨ ਆਗੂਆਂ ਨੇ ਮੋਦੀ, ਅਡਾਨੀ ਅਤੇ ਅੰਬਾਨੀ ਨੂੰ ਅੱਜ ਦੇ ਯੁੱਗ ਦਾ ਰਾਵਣ ਕਿਹਾ।
ਕਿਸਾਨ ਆਗੂਆਂ ਨੇ ਕਿਹਾ ਕਿ "ਐਤਵਾਰ ਨੂੰ ਦਸ਼ਹਿਰੇ ਦੇ ਤਿਉਹਾਰ ਮੌਕੇ ਦੇਸ਼ ਦੀ ਕਿਸਾਨੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੋਦੀ ਰੂਪੀ ਰਾਵਣ ਦੇ ਜਿੱਥੇ ਟੋਲ ਪਲਾਜਿਆਂ ਤੇ ਪੁਤਲੇ ਸਾੜੇ ਜਾਣਗੇ, ਉਥੇ ਹੀ ਜੋ ਲੋਕ ਆਪਣੇ ਪਿੰਡਾਂ 'ਚ ਹਨ ਉਹ ਆਪਣੇ ਪਿੰਡਾਂ 'ਚ ਰਹਿ ਕੇ ਮੋਦੀ, ਅਡਾਨੀ ਤੇ ਅੰਬਾਨੀ ਦੇ ਪੁਤਲੇ ਸਾੜ ਕੇ ਪ੍ਰਦਰਸ਼ਨ ਕਰਨ।"
ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਆਗੂ ਅੰਗਰੇਜ ਸਿੰਘ ਚਾਟੀਵਿੰਡ ਤੇ ਸਾਹਿਬ ਸਿੰਘ ਨੇ ਕਿਹਾ "ਪ੍ਰਧਾਨ ਮੰਤਰੀ ਜੋ ਮਰਜੀ ਕਹੀ ਜਾਵੇ ਕਿ ਖੇਤੀ ਕਾਨੂੰਨ ਵਾਪਸ ਨਹੀਂ ਹੋਣੇ ਕਿਸਾਨਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪਵੇਗਾ ਤੇ ਕਿਸਾਨਾਂ ਦਾ ਅੰਦੋਲਨ ਨਿਰੰਤਰ ਜਾਰੀ ਰਹੇਗਾ।"
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement