ਪੜਚੋਲ ਕਰੋ
Advertisement
26 ਜਨਵਰੀ ਦੀ ਟਰੈਕਟਰ ਪਰੇਡ ਲਈ ਕਿਸਾਨਾਂ ਦਾ ਟ੍ਰਾਇਲ, 700 ਟਰੈਕਟਰ ਤੇ 100 ਵਾਹਨ ਨਾਲ ਮਾਰਚ
ਕਿਸਾਨਾਂ ਦਾ ਅੰਦੋਲਨ ਅੱਜ 54ਵੇਂ ਦਿਨ ਵੀ ਜਾਰੀ ਹੈ। 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਰੈਲੀ ਕੱਢਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਐਤਵਾਰ ਨੂੰ ਸ਼ਹਿਰ ਵਿੱਚ ਅਜ਼ਮਾਇਸ਼ ਵਜੋਂ ਟਰੈਕਟਰ ਰੈਲੀ ਕੱਢੀ ਗਈ ਜਿਸ ਵਿੱਚ ਲਗਪਗ 700 ਟਰੈਕਟਰ ਤੇ 100 ਵਾਹਨ ਸ਼ਾਮਲ ਸੀ।
ਕਪੂਰਥਲਾ: ਕਿਸਾਨਾਂ ਦਾ ਅੰਦੋਲਨ ਅੱਜ 54ਵੇਂ ਦਿਨ ਵੀ ਜਾਰੀ ਹੈ। 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਰੈਲੀ ਕੱਢਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਐਤਵਾਰ ਨੂੰ ਸ਼ਹਿਰ ਵਿੱਚ ਅਜ਼ਮਾਇਸ਼ ਵਜੋਂ ਟਰੈਕਟਰ ਰੈਲੀ ਕੱਢੀ ਗਈ ਜਿਸ ਵਿੱਚ ਲਗਪਗ 700 ਟਰੈਕਟਰ ਤੇ 100 ਵਾਹਨ ਸ਼ਾਮਲ ਸੀ। ਕਿਸਾਨਾਂ ਦੀ ਕੋਸ਼ਿਸ਼ ਹੈ ਕਿ 26 ਜਨਵਰੀ ਦੀ ਪ੍ਰੇਡ ਵਿੱਚ ਵੱਧ ਤੋਂ ਵੱਧ ਕਿਸਾਨ ਹਿੱਸਾ ਲੈਣ।
ਇਸ ਵਿੱਚ ਸੁਲਤਾਨਪੁਰ ਲੋਧੀ, ਡਡਵਿੰਡੀ, ਪਾਜੀਆਂ, ਖੈਰਾ ਦੋਨਾਂ, ਭੁਲਾਣਾ, ਭਾਣੋਲੰਗਾ, ਆਰਸੀਐਫ, ਕਪੂਰਥਲਾ, ਵਡਾਲਾ ਕਲਾਂ, ਇੱਬਣ, ਢਪਈ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ, ਨੌਜਵਾਨ ਟਰੈਕਟਰਾਂ ਤੇ ਹੋਰ ਵਾਹਨਾਂ ਤੇ ਸ਼ਾਮਲ ਹੋਏ।
ਮਾਰਚ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ 'ਤੇ ਸਥਿਤ ਨਵੀਂ ਦਾਣਾ ਮੰਡੀ ਤੋਂ ਸ਼ੁਰੂ ਹੋਇਆ ਜੋ ਰਮਨੀਕ ਚੌਕ, ਮਸਜਿਦ ਚੌਕ, ਸਰਕੂਲਰ ਰੋਡ, ਕਪੂਰਥਲਾ-ਜਲੰਧਰ ਬਾਈਪਾਸ ਰੋਡ, ਡੀਸੀ ਚੌਕ, ਬੱਸ ਸਟੈਂਡ, ਸ੍ਰੀ ਸੱਤਨਾਰਾਯਨ ਬਾਜ਼ਾਰ ਚੌਕ, ਸ਼ਾਲੀਮਾਰ ਬਾਗ ਰੋਡ, ਕੁਸ਼ਟ ਆਸ਼ਰਮ ਰੋਡ, ਮਾਰਕਫੈਡ ਚੌਕ ਤੋਂ ਹੁੰਦਾ ਹੋਇਆ ਮੰਡੀ ਪਹੁੰਚਿਆ।
ਟਰੈਕਟਰ ਰੈਲੀ ਵਿੱਚ ਹਿੱਸਾ ਲੈਣ ਵਾਲੇ ਹਜ਼ਾਰਾਂ ਕਿਸਾਨਾਂ ਨੇ ‘ਕਿਸਾਨ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਾ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟ ਕੀਤਾ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਵਿਰੋਧ ਵਿੱਚ 26 ਜਨਵਰੀ, ਗਣਤੰਤਰ ਦਿਵਸ, ਦਿੱਲੀ ਵਿੱਚ ਕਿਸਾਨਾਂ ਦੀ ਤਰਫੋਂ ਵਿਸ਼ਾਲ ਟਰੈਕਟਰ ਰੈਲੀ ਕੀਤੀ ਜਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਪੰਜਾਬ
ਪੰਜਾਬ
Advertisement