ਧੀ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਕਰਨ ‘ਤੇ ਪਿਓ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਬਟਾਲਾ ਦੇ ਇੱਕ ਪਿਤਾ ਵਲੋਂ ਆਪਣੀ ਧੀ ਨਾਲ ਛੇੜਖਾਣੀ ਕਰਨ ਦੀ ਸ਼ਕਾਇਤ ਦਰਜ਼ ਕਰਨ ਦਾ ਮਿਲਾ ਸਿਲਾ ਕਿ ਉਸ ‘ਤੇ ਰਾਹ ਚਲਦੇ ਕੁਝ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹੱਤਿਆਰਾ ਨਾਲ ਕਰ ਹਮਲਾ ਦਿੱਤਾ। ਜਿਸ ’ਚ ਉਹ ਗੰਭੀਰ ਜ਼ਖ਼ਮੀ ਹੋਇਆ ਹੈ।
ਗੁਰਦਾਸਪੁਰ: ਬਟਾਲਾ ਦੇ ਚੱਕਰੀ ਬਾਜ਼ਾਰ ‘ਚ ਰਹਿਣ ਵਾਲਾ ਰਾਜਿੰਦਰ ਕੁਮਾਰ ਨੇ ਆਪਣੀ ਧੀ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ। ਜਿਸ ਦਾ ਸਿਲਾ ਉਨ੍ਹਾਂ ਨੂੰ ਬਹੁਤ ਭਾਰੀ ਮਿਲਿਆ। ਇਸ ਸਮੇਂ ਰਾਜਿੰਦਰ ਬੁਰੀ ਤਰ੍ਹਾਂ ਜਖਮੀ ਸਿਵਲ ਹਸਪਤਾਲ ਬਟਾਲਾ ‘ਚ ਜੇਰੇ ਇਲਾਜ ਹੈ। ਦੱਸ ਦਈਏ ਕਿ ਉਹ ਇੱਕ ਸੁਨਿਆਰੇ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਜਦੋਂ ਉਹ ਆਪਣੇ ਦੁਕਾਨ ਮਾਲਕ ਦੇ ਕਹਿਣ ‘ਤੇ ਕਿਸੇ ਕੋਲੋਂ ਪੇਮੈਂਟ ਲੈਕੇ ਵਾਪਿਸ ਆ ਰਿਹਾ ਸੀ ਤਾਂ ਉਸ ‘ਤੇ ਕੁਝ ਨੌਜਵਾਨਾਂ ਨੇ ਉਸ ‘ਤੇ ਤੇਜ਼ਧਾਰ ਹਤਿਆਰਾ ਨਾਲ ਹਮਲਾ ਕਰ ਦਿਤਾ।
ਇਸ ਹਮਲੇ ‘ਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ ਜਦਕਿ ਬਾਜ਼ਾਰ ‘ਚ ਦੁਕਾਨਦਾਰਾਂ ਵਲੋਂ ਉਸਨੂੰ ਬਚਾ ਲਿਆ ਗਿਆ ਅਤੇ ਹਸਪਤਾਲ ‘ਚ ਇਲਾਜ ਲਈ ਦਾਖਿਲ ਕਰਵਾਇਆ ਗਿਆ| ਪੀੜਤ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਹਮਲਾ ਕੀਤਾ ਉਨ੍ਹਾਂ ਚੋਂ ਇੱਕ ਉਹ ਨੌਜਵਾਨ ਸੀ ਜੋ ਪਿਛਲੇ ਲੰਬੇ ਸਮੇ ਤੋਂ ਉਸਦੀ ਧੀ ਨੂੰ ਰਾਹ ਚਲਦੇ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਉਸ ਨਾਲ ਛੇੜਛਾੜ ਕਰਦਾ ਹੈ।
ਆਪਣੇ ਬਿਆਨ ‘ਚ ਰਾਜਿੰਦਰ ਨੇ ਦੱਸਿਆ ਕਿ ਉਸ ਵਲੋਂ ਪਹਿਲਾਂ ਵੀ ਦੋ ਵਾਰ ਉਸ ਨੌਜਵਾਨ ਖਿਲਾਫ ਪੁਲਿਸ ‘ਚ ਸ਼ਿਕਾਇਤ ਦਰਜ਼ ਕਰਵਾਈ ਗਈ ਅਤੇ ਪੁਲਿਸ ਵਲੋਂ ਕੋਈ ਠੋਸ ਕਰਵਾਈ ਨਹੀਂ ਕੀਤੀ ਗਈ। ਜਿਸ ਦਾ ਖਾਮਿਆਜਾ ਉਸਨੂੰ ਭੁਗਤਣਾ ਪੈ ਰਿਹਾ ਹੈ।
ਸਿਵਲ ਹਸਪਤਾਲ ਬਟਾਲਾ ‘ਚ ਡਿਊਟੀ ‘ਤੇ ਤੈਨਾਤ ਡਾਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਮਰੀਜ਼ ਪਿਉ ਪੁੱਤ ਰਾਜਿੰਦਰ ਕੁਮਾਰ ਅਤੇ ਰਿਤਕ ਗੰਭੀਰ ਹਾਲਤ ‘ਚ ਆਏ। ਜਿਨ੍ਹਾਂ ਚੋਂ ਰਾਜਿੰਦਰ ਕੁਮਾਰ ਨੂੰ ਗੰਭੀਰ ਸੱਟਾਂ ਲੱਗਿਆਂ ਹਨ ਅਤੇ ਉਸ ‘ਤੇ ਤੇਜ਼ਧਾਰ ਹਤਿਆਰਾ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦਾ ਇਲਾਜ ਹਸਪਤਾਲ ਚ ਕੀਤਾ ਜਾ ਰਿਹਾ ਹੈ ਨਾਲ ਹੀ ਮੈਡੀਕਲ ਰਿਪੋਰਟ ਤਿਆਰ ਕਰ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਭੇਜੀ ਜਾਵੇਗੀ।
ਇਹ ਵੀ ਪੜ੍ਹੋ: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਨਹੀਂ ਜਾ ਸਕੇਗਾ ਸਿੱਖ ਸ਼ਰਧਾਲੂਆਂ ਦਾ ਜਥਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin