ਪੜਚੋਲ ਕਰੋ
Advertisement
ਡਰੱਗਜ਼ ਮਾਮਲੇ 'ਚ ADGP ਅਸਥਾਨਾ ਦੀ ਅੰਤਿਮ ਰਿਪੋਰਟ ਲੀਕ ਹੋਣ ਸਬੰਧੀ FIR ਦਰਜ
ਪੰਜਾਬ ਪੁਲਿਸ ਨੇ STF ਦੀ ਡਰੱਗਜ਼ ਰਿਪੋਰਟ ਮਾਮਲੇ ਵਿੱਚ ADGP ਐਸਕੇ ਅਸਥਾਨਾ ਦੀ ਅੰਤਿਮ ਰਿਪੋਰਟ ਲੀਕ ਹੋਣ ਦੇ ਸਬੰਧ ਵਿੱਚ FIR ਦਰਜ ਕੀਤੀ ਹੈ।
ਚੰਡੀਗੜ੍ਹ: ਪੰਜਾਬ ਪੁਲਿਸ ਨੇ STF ਦੀ ਡਰੱਗਜ਼ ਰਿਪੋਰਟ ਮਾਮਲੇ ਵਿੱਚ ADGP ਐਸਕੇ ਅਸਥਾਨਾ ਦੀ ਅੰਤਿਮ ਰਿਪੋਰਟ ਲੀਕ ਹੋਣ ਦੇ ਸਬੰਧ ਵਿੱਚ FIR ਦਰਜ ਕੀਤੀ ਹੈ। ਅਸਥਾਨਾ ਦੀ ਡੀਜੀਪੀ ਸਹੋਤਾ ਨੂੰ ਭੇਜੀ ਰਿਪੋਰਟ 13 ਦਸੰਬਰ ਨੂੰ ਵਾਇਰਲ ਹੋਈ ਸੀ। ਇਹ ਰਿਪੋਰਟ 14 ਦਸੰਬਰ ਨੂੰ ਮੀਡੀਆ ਵਿੱਚ ਆਈ ਸੀ।
ਪੁਲੀਸ ਨੇ 15 ਦਸੰਬਰ ਨੂੰ ਚੁੱਪਚਾਪ ਕੇਸ ਦਰਜ ਕਰ ਲਿਆ। ਮੁਹਾਲੀ ਸਟੇਟ ਕ੍ਰਾਈਮ ਸੈੱਲ ਨੇ ਇਹ ਕੇਸ ਦਰਜ ਕੀਤਾ ਹੈ। FIR ਨੰਬਰ 52 ਤਹਿਤ IPC ਦੀ ਧਾਰਾ 409 ਤੇ IT ਐਕਟ 2000 ਦੀ ਧਾਰਾ 72 ਦੇ ਤਹਿਤ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਅਸਥਾਨਾ ਫਿਲਹਾਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਏਡੀਜੀਪੀ ਹਨ, ਪਰ ਡਰੱਗਜ਼ ਮਾਮਲੇ ਵਿੱਚ ਕਾਰਵਾਈ ਨਾ ਹੋਣ ਕਾਰਨ ਨਾਰਾਜ਼ ਚੰਨੀ ਸਰਕਾਰ ਉਨ੍ਹਾਂ ਨੂੰ ਹਟਾ ਕੇ ਨਵਾਂ ਏਡੀਜੀਪੀ ਬਿਊਰੋ ਆਫ ਇਨਵੈਸਟੀਗੇਸ਼ਨ ਲਗਾ ਸਕਦੀ ਹੈ। ਇੱਕ ਆਈਜੀ ਨੂੰ ਤਰੱਕੀ ਦੇ ਕੇ ਇਸ ਅਹੁਦੇ ’ਤੇ ਨਿਯੁਕਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਪੰਜਾਬ
Advertisement