Himachal news: ਝੁੱਗੀਆਂ 'ਚ ਲੱਗੀ ਭਿਆਨਕ ਅੱਗ, 4 ਬੱਚੇ ਜ਼ਿੰਦਾ ਸੜੇ
Himachal news: ਹਿਮਾਚਲ ਦੇ ਊਨਾ ਜ਼ਿਲ੍ਹੇ ਵਿੱਚ ਝੁੱਗੀਆਂ ਵਿੱਚ ਅੱਗ ਲੱਗਣ ਕਾਰਨ 4 ਬੱਚੇ ਜ਼ਿੰਦਾ ਸੜ ਕੇ ਸੁਆਹ ਹੋ ਗਏ।

Himachal news: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਅੰਬ ਸਬ ਡਿਵੀਜ਼ਨ 'ਚ ਬੁੱਧਵਾਰ ਦੇਰ ਰਾਤ ਅੱਗ ਲੱਗਣ ਦੀ ਘਟਨਾ 'ਚ ਇਕ ਬੱਚੀ ਸਮੇਤ ਚਾਰ ਬੱਚੇ ਜ਼ਿੰਦਾ ਸੜਨ ਦੀ ਖਬਰ ਸਾਹਮਣੇ ਆਈ ਹੈ।ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਓਧਰ ਥਾਣਾ ਮੁਖੀ ਆਸ਼ੀਸ਼ ਪਠਾਨੀਆ ਨੇ ਦੱਸਿਆ ਕਿ ਅੰਬ 'ਚ ਬੁੱਧਵਾਰ ਦੇਰ ਰਾਤ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਨਿਵਾਸੀ ਭਦੇਸ਼ਵਰ ਦਾਸ ਅਤੇ ਰਮੇਸ਼ ਦਾਸ ਦੀਆਂ ਝੁੱਗੀਆਂ 'ਚ ਅਚਾਨਕ ਅੱਗ ਲੱਗ ਗਈ, ਜਿਸ 'ਚ 4 ਬੱਚਿਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਫੀ ਸਮਾਨ ਵੀ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ: ਅਕਾਲੀ-ਕਾਂਗਰਸ ਦੀਆਂ ਸਰਕਾਰਾਂ ਨੇ ਲਾਲਾ ਜੀ ਦੇ ਜੱਦੀ ਸ਼ਹਿਰ ਨੂੰ ਹਮੇਸ਼ਾ ਅਣਗੌਲਿਆਂ ਕੀਤਾ - ਬੀਬੀ ਮਾਣੂੰਕੇ
ਮ੍ਰਿਤਕਾਂ 'ਚ ਰਮੇਸ਼ ਦਾਸ ਦੇ ਤਿੰਨ ਬੱਚੇ ਨੀਤੂ (14), ਗੋਲੂ ਕੁਮਾਰ (7), ਸ਼ਿਵਮ ਕੁਮਾਰ (6) ਅਤੇ ਉਸ ਦੇ ਰਿਸ਼ਤੇਦਾਰ ਕਾਲੀਦਾਸ ਦਾ ਪੁੱਤਰ ਸੋਨੂੰ ਕੁਮਾਰ (17) ਸ਼ਾਮਲ ਹਨ, ਜੋ ਕਿ ਹਾਦਸੇ ਵੇਲੇ ਰਮੇਸ਼ ਦਾਸ ਦੀ ਝੌਂਪੜੀ 'ਚ ਸੌਂ ਰਹੇ ਸਨ। ਅੱਗ ਲੱਗਣ ਕਰਕੇ ਕਰੀਬ 30 ਹਜ਼ਾਰ ਰੁਪਏ ਦਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ ਹੈ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਅੰਬ ਤੋਂ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਇਸ ਦੁਖਦਾਈ ਘਟਨਾ 'ਤੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਉਨ੍ਹਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਪੀੜਤ ਪਰਿਵਾਰਾਂ ਨੂੰ ਤੁਰੰਤ ਰਾਹਤ ਦੇਣ ਲਈ ਕਿਹਾ ਹੈ।
ਇਹ ਵੀ ਪੜ੍ਹੋ: Neha Kakkar: ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਵੈਲੇਨਟਾਈਨ ਡੇਅ 'ਤੇ ਫੈਨਜ਼ ਨੂੰ ਦੇਣਗੇ ਖਾਸ ਤੋਹਫਾ, ਰੋਮਾਂਟਿਕ ਗਾਣਾ ਕਰਨਗੇ ਰਿਲੀਜ਼
Before You Go
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਟ੍ਰੈਂਡਿੰਗ ਟੌਪਿਕ


















