ਇਹਨਾਂ ਖੇਤਰਾਂ 'ਚ ਅਜੇ ਵੀ ਹੜ੍ਹ ਦਾ ਖ਼ਤਰਾ; ਪਿੰਡਾਂ ਵਿੱਚ ਅਜੇ ਵੀ ਅਲਰਟ, ਲੋਕ ਦੇ ਰਹੇ ਠੀਕਰੀ ਪਹਿਰਾ
ਮਾਨਸਾ ਦੇ ਸਰਦੂਲਗੜ੍ਹ ਰਾਹੀਂ ਵਹਿ ਰਹੇ ਘੱਗਰ ਦਰਿਆ ਵਿੱਚ ਐਤਵਾਰ ਨੂੰ ਪਾਣੀ ਦਾ ਪੱਧਰ 23 ਫੁੱਟ ਤੋਂ ਘੱਟ ਹੋ ਕੇ 22 ਫੁੱਟ ਰਹਿ ਗਿਆ। ਜਿਸ ਕਰਕੇ ਲੋਕਾਂ ਨੇ ਕੁੱਝ ਰਾਹਤ ਦਾ ਸਾਂਹ ਲਿਆ ਹੈ ਪਰ ਅਜੇ ਹੜ੍ਹਾਂ ਦਾ ਸੰਕਟ ਸਿਰ ਉੱਤੇ ਮੰਡਰਾ ਰਿਹਾ ਹੈ..

ਮਾਨਸਾ ਦੇ ਸਰਦੂਲਗੜ੍ਹ ਰਾਹੀਂ ਵਹਿ ਰਹੇ ਘੱਗਰ ਦਰਿਆ ਵਿੱਚ ਐਤਵਾਰ ਨੂੰ ਪਾਣੀ ਦਾ ਪੱਧਰ 23 ਫੁੱਟ ਤੋਂ ਘੱਟ ਹੋ ਕੇ 22 ਫੁੱਟ ਰਹਿ ਗਿਆ। ਲੋਕਾਂ ਨੇ ਰਾਹਤ ਦਾ ਸਾਂਹ ਲਿਆ, ਪਰ ਹੜ੍ਹ ਦਾ ਖ਼ਤਰਾ ਅਜੇ ਵੀ ਟਲਿਆ ਨਹੀਂ ਹੈ। ਇਸ ਕਾਰਨ ਲੋਕ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਠੀਕਰੀ ਪਹਿਰਾ ਜਾਰੀ ਰੱਖੇ ਹੋਏ ਹਨ। ਇਨ੍ਹਾਂ ਪਿੰਡਾਂ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ।
ਰੁਕ-ਰੁਖ ਪੈ ਰਹੇ ਮੀਂਹ ਨੇ ਵਧਾਈ ਚਿੰਤਾ
ਹਾਲਾਂਕਿ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਅੰਦਾਜ਼ੇ ਮੁਤਾਬਕ ਘੱਗਰ ਦਾ ਪਾਣੀ ਥੋੜ੍ਹਾ ਵੱਧ ਰਿਹਾ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਵੱਡੇ ਨੁਕਸਾਨ ਦੀ ਸੰਭਾਵਨਾ ਘੱਟ ਹੈ। ਸ਼ਨੀਵਾਰ ਨੂੰ ਹਰਿਆਣਾ ਦੇ ਭਨੀਹਾਰੀ ਪਿੰਡ ਵਿੱਚ 5 ਫੁੱਟ ਬੰਨ੍ਹ ਟੁੱਟਣ ਨਾਲ ਲਗਭਗ 5 ਹਜ਼ਾਰ ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਇਸ ਨਾਲ ਘੱਗਰ ਦਾ ਜਲਸਤਹਰ 22 ਫੁੱਟ ਤੱਕ ਪਹੁੰਚ ਗਿਆ।
ਉਧਰ, ਪਿੰਡ ਦੇ ਲੋਕ ਘੱਗਰ ਦੇ ਕਿਨਾਰੇ ਅਸਥਾਈ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਫੌਜ ਨੂੰ ਸਤਰਕ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਫੌਜ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਲਗਾਤਾਰ ਘੱਗਰ ਕਿਨਾਰੇ ਦੀ ਨਿਗਰਾਨੀ ਵਿੱਚ ਲੱਗੇ ਹੋਏ ਹਨ।
ਉਧਰ, ਵਿਧਾਇਕ ਗੁਰਪ੍ਰੀਤ ਸਿੰਘ ਬਨਾਵਾਲੀ ਘੱਗਰ ਦਰਿਆ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ, ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ। ਉਨ੍ਹਾਂ ਕਿਹਾ ਕਿ ਘੱਗਰ ਦੇ ਕਿਨਾਰੇ ਦੇ ਪਿੰਡਾਂ ਅਤੇ ਸ਼ਹਿਰੀ ਵਾਸੀਆਂ ਕੋਈ ਵੀ ਐਮਰਜੈਂਸੀ ਹੋਣ ‘ਤੇ ਸਿੱਧਾ ਉਨ੍ਹਾਂ ਜਾਂ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹਨ।
ਦੂਜੀ ਪਾਸੇ, ਜ਼ਿਲ੍ਹਾ ਪੰਚਾਇਤ ਦੇ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਨੇ ਕਿਹਾ ਕਿ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਹੜ੍ਹਾਂ ਨਾਲ ਹੋਇਆ ਭਾਰੀ ਨੁਕਸਾਨ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੈ। ਸਰਕਾਰ ਨੂੰ ਰਾਹਤ ਫੰਡ ਅਤੇ ਮੁਆਵਜ਼ੇ ਦਾ ਤੁਰੰਤ ਐਲਾਨ ਕਰਨਾ ਚਾਹੀਦਾ ਹੈ। ਜੇ ਸਮੇਂ ਸਿਰ ਹੜ੍ਹ ਰੋਕਣ ਵਾਲੇ ਪ੍ਰਬੰਧ ਕੀਤੇ ਜਾਂਦੇ ਤਾਂ ਪੰਜਾਬ ਇਸ ਤਬਾਹੀ ਤੋਂ ਬਚ ਸਕਦਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















