ਪੜਚੋਲ ਕਰੋ
ਮਜੀਠੀਆ ਦੇ ਕਾਫਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ
ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਕਾਫਲੇ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਹਾਦਸੇ ਵਿੱਚ ਇੱਕ ਜਵਾਨ ਦੀ ਮੌਤ ਹੋ ਗਈ। ਇੱਥੇ ਦੇ ਕੋਟਕਪੁਰਾ ਬਾਈਪਾਸ ‘ਤੇ ਓਵਰਬ੍ਰਿਜ਼ ‘ਤੇ ਦੇਰ ਰਾਤ ਟਰੱਕ ਤੇ ਪੁਲਿਸ ਪਾਈਲਟ ਇਨੋਵਾ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ‘ਚ ਇੱਕ ਦੀ ਮੌਤ ਹੋ ਗਈ ਹੈ ਜਦਕਿ ਚਾਰ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਦਾ ਇਲਾਜ ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ ਕੀਤਾ ਜਾ ਰਿਹਾ ਹੈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ‘ਚ ਪੁਲਿਸ ਦੀ ਗੱਡੀ ਨੂੰ ਕਾਫੀ ਨੁਕਸਾਨ ਹੋਇਆ।

ਮੋਗਾ: ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਕਾਫਲੇ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਹਾਦਸੇ ਵਿੱਚ ਇੱਕ ਜਵਾਨ ਦੀ ਮੌਤ ਹੋ ਗਈ। ਇੱਥੇ ਦੇ ਕੋਟਕਪੁਰਾ ਬਾਈਪਾਸ ‘ਤੇ ਓਵਰਬ੍ਰਿਜ਼ ‘ਤੇ ਦੇਰ ਰਾਤ ਟਰੱਕ ਤੇ ਪੁਲਿਸ ਪਾਈਲਟ ਇਨੋਵਾ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ‘ਚ ਇੱਕ ਦੀ ਮੌਤ ਹੋ ਗਈ ਹੈ ਜਦਕਿ ਚਾਰ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਦਾ ਇਲਾਜ ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ ਕੀਤਾ ਜਾ ਰਿਹਾ ਹੈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ‘ਚ ਪੁਲਿਸ ਦੀ ਗੱਡੀ ਨੂੰ ਕਾਫੀ ਨੁਕਸਾਨ ਹੋਇਆ। ਉਧਰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੋਗਾ ਡੀਐਸਪੀ ਪਰਮਜੀਤ ਸਿੰਘ ਸਿੰਧੂ ਨੇ ਦੱਸਿਆ ਕਿ ਇਹ ਪਾਈਲਟ ਗੱਡੀ ਬਿਕਰਮ ਸਿੰਘ ਮਜੀਠੀਆ ਦੀ ਸੀ ਜੋ ਬਠਿੰਡਾ ਵੱਲੋਂ ਆ ਰਹੀ ਸੀ। ਇਹ ਘਟਨਾ ਦੇਰ ਰਾਤ ਦੀ ਹੈ ਤੇ ਪਾਈਲਟ ਗੱਡੀ ‘ਚ ਸੀਆਈਐਸਐਫ ਦੇ ਜਵਾਨ ਸੀ।
ਟਰੱਕ ਨਾਲ ਹੋਈ ਸਿੱਧੀ ਟੱਕਰ ‘ਚ ਇੱਕ ਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁੱਡੂ ਕੁਮਾਰ (28) ਵੱਜੋ ਹੋਈ ਹੈ। ਹਾਦਸੇ ਤੋਂ ਬਾਅਦ ਟਰੱਕ ਡ੍ਰਾਈਵਰ ਅਜੇ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।Punjab: One dead, 4 injured after a vehicle of the convoy of Shiromiani Akali Dal leader Bikram Singh Majithia collided with a truck at Moga Kotkapura Bypass, in Moga last night. The convoy was one way to Bathinda. The injured have been admitted to a hospital. pic.twitter.com/3zTJQCT7V0
— ANI (@ANI) October 10, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















