(Source: ECI/ABP News)
Punjab News: ਇੱਕ ਹੋਰ ਭਾਜਪਾ ਲੀਡਰ ਦੀ ਕਾਂਗਰਸ 'ਚ ਹੋ ਸਕਦੀ ਘਰ ਵਾਪਸੀ, ਚੰਨੀ ਨਿਭਾਉਣ ਅਹਿਮ ਰੋਲ ਜਾਂ ਬਾਜਵਾ ?
Channi met Arora: ਕਿਉਂਕਿ ਦੋ ਦਿਨ ਪਹਿਲਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਸੁੰਦਰ ਸ਼ਾਮ ਅਰੋੜਾ ਦੇ ਘਰ ਆਏ ਸਨ। ਸੂਤਰਾਂ ਦੀ ਮੰਨੀਏ ਤਾਂ ਅਰੋੜਾ ਲਈ ਕਾਂਗਰਸ 'ਚ ਸ਼ਾਮਲ ਹੋਣ ਲਈ ਸਿਆਸੀ ਰਸਤਾ ਤਿਆਰ
![Punjab News: ਇੱਕ ਹੋਰ ਭਾਜਪਾ ਲੀਡਰ ਦੀ ਕਾਂਗਰਸ 'ਚ ਹੋ ਸਕਦੀ ਘਰ ਵਾਪਸੀ, ਚੰਨੀ ਨਿਭਾਉਣ ਅਹਿਮ ਰੋਲ ਜਾਂ ਬਾਜਵਾ ? Former Chief Minister Charanjit Channi met Sundar Sham Arora Punjab News: ਇੱਕ ਹੋਰ ਭਾਜਪਾ ਲੀਡਰ ਦੀ ਕਾਂਗਰਸ 'ਚ ਹੋ ਸਕਦੀ ਘਰ ਵਾਪਸੀ, ਚੰਨੀ ਨਿਭਾਉਣ ਅਹਿਮ ਰੋਲ ਜਾਂ ਬਾਜਵਾ ?](https://feeds.abplive.com/onecms/images/uploaded-images/2024/06/14/b228a0c691ada4d42345f24b7af0e38c1718331847012785_original.jpg?impolicy=abp_cdn&imwidth=1200&height=675)
Charanjit Channi met Sundar Sham Arora: ਪੰਜਾਬ ਵਿੱਚ ਜਲਦ ਹੀ ਇੱਕ ਹੋਰ ਭਾਜਪਾ ਲੀਡਰ ਦੀ ਕਾਂਗਰਸ ਵਿੱਚ ਘਰ ਵਾਪਸੀ ਹੋ ਸਕਦੀ ਹੈ। ਇਸ ਦੇ ਲਈ ਅਹਿਮ ਭੂਮਿਕਾ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨਿਭਾਅ ਸਕਦੇ ਹਨ। ਦਰਅਸਲ ਬੀਤੇ ਦਿਨ ਦੇਰ ਰਾਤ ਚਰਨਜੀਤ ਸਿੰਘ ਚੰਨੀ ਸਾਬਕਾ ਆਪਣੇ ਪੁਰਾਣੇ ਕੈਬਨਿਟ ਦੇ ਸਾਥੀ ਰਹੇ ਅਤੇ ਭਾਜਪਾ ਲੀਡਰ ਸੁੰਦਰ ਸ਼ਾਮ ਅਰੋੜਾ ਨੂੰ ਮਿਲਣ ਲਈ ਉਹਨਾਂ ਦੇ ਘਰ ਪਹੁੰਚਦੇ ਹਨ।
ਇਸ ਨੇ ਹੋਰ ਪੁਸ਼ਟੀ ਕੀਤੀ ਹੈ ਕਿ ਸੁੰਦਰ ਸ਼ਾਮ ਅਰੋੜਾ ਦਾ ਹੁਣ ਭਾਜਪਾ ਛੱਡ ਕੇ ਮੁੜ ਕਾਂਗਰਸ ਨਾਲ ਹੱਥ ਮਿਲਾਉਣਾ ਤੈਅ ਹੈ। ਭਾਵੇਂ ਚੰਨੀ ਨੇ ਇਸ ਨੂੰ ਸੁੰਦਰ ਸ਼ਾਮ ਅਰੋੜਾ ਨਾਲ ਆਪਣੀ ਪਰਿਵਾਰਕ ਮੁਲਾਕਾਤ ਦੱਸਿਆ ਪਰ ਸਿਆਸਤ 'ਚ ਇਸ ਦਾ ਮਤਲਬ ਇਹ ਹੈ ਕਿ ਸੁੰਦਰ ਸ਼ਾਮ ਅਰੋੜਾ ਕਿਸੇ ਵੀ ਸਮੇਂ ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ।
ਕਿਉਂਕਿ ਦੋ ਦਿਨ ਪਹਿਲਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਸੁੰਦਰ ਸ਼ਾਮ ਅਰੋੜਾ ਦੇ ਘਰ ਆਏ ਸਨ। ਸੂਤਰਾਂ ਦੀ ਮੰਨੀਏ ਤਾਂ ਅਰੋੜਾ ਲਈ ਕਾਂਗਰਸ 'ਚ ਸ਼ਾਮਲ ਹੋਣ ਲਈ ਸਿਆਸੀ ਰਸਤਾ ਤਿਆਰ ਕੀਤਾ ਜਾ ਰਿਹਾ ਹੈ। ਸੁੰਦਰ ਸ਼ਾਮ ਅਰੋੜਾ ਵੀ ਆਪਣੀਆਂ ਸ਼ਰਤਾਂ ਮੁਤਾਬਕ ਘਰ ਵਾਪਸੀ ਕਰਨਾ ਚਾਹੁੰਦੇ ਹਨ। ਇਸ ਕਾਰਨ ਸੀਨੀਅਰ ਆਗੂ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਹਨ।
(ਸੁੰਦਰ ਸ਼ਾਮ ਅਰੋੜਾ)
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਤੋਂ ਬਾਅਦ ਸੁੰਦਰ ਸ਼ਾਮ ਅਰੋੜ ਭਾਜਪਾ ਵਿੱਚ ਚਲੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਿੱਚ ਅਰੋੜ ਮੰਤਰੀ ਵੀ ਰਹਿ ਚੁੱਕੇ ਹਨ। ਸੁੰਦਰ ਸ਼ਾਮ ਅਰੋੜ ਹੁਸ਼ਿਆਰਪੁਰ ਤੋਂ ਸਾਬਕਾ ਵਿਧਾਇਕ ਹਨ ਪਰ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਉਹ ਹਾਰ ਗਏ ਸਨ।
ਸੁੰਦਰ ਸ਼ਾਮ ਅਰੋੜ ਖਿਲਾਫ਼ ਵਿਜੀਲੈਂਸ ਨੇ ਪਰਚਾ ਵੀ ਦਰਜ ਕੀਤਾ ਹੋਇਆ ਹੈ। ਅਰੋੜਾ ਨੇ ਆਪਣੇ ਖਿਲਾਫ਼ ਜਾਂਚ ਰੋਕਣ ਲਈ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣੀ ਚਾਹੀ ਸੀ। ਜਿਸ ਤਹਿਤ ਅਰੋੜਾ ਤੋਂ 50 ਲੱਖ ਰੁਪਏ ਨਕਦੀ ਵੀ ਫੜੀ ਗਈ ਸੀ। ਜਿਸ ਕਰਕੇ ਉਹਨਾਂ ਨੂੰ ਜੇਲ ਵੀ ਜਾਣਾ ਪਿਆ ਸੀ। ਫਿਲਹਾਲ ਸੁੰਦਰ ਸ਼ਾਮ ਅਰੋੜਾ ਜ਼ਮਾਨਤ 'ਤੇ ਬਾਹਰ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)