![ABP Premium](https://cdn.abplive.com/imagebank/Premium-ad-Icon.png)
Punjab News : ਸਾਬਕਾ ਡਿਪਟੀ CM ਓਮ ਪ੍ਰਕਾਸ਼ ਸੋਨੀ ਦੀ ਤਬੀਅਤ ਹੋਰ ਵਿਗੜੀ, ਆਈਸੀਯੂ ‘ਚ ਕੀਤਾ ਸ਼ਿਫਟ
Punjab News : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Om Prakash Soni) ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਹੈ। ਸੋਨੀ ਨੂੰ ਵਿਜੀਲੈਂਸ ਬਿਊਰੋ ਨੇ ਦੋ ਦਿਨ
![Punjab News : ਸਾਬਕਾ ਡਿਪਟੀ CM ਓਮ ਪ੍ਰਕਾਸ਼ ਸੋਨੀ ਦੀ ਤਬੀਅਤ ਹੋਰ ਵਿਗੜੀ, ਆਈਸੀਯੂ ‘ਚ ਕੀਤਾ ਸ਼ਿਫਟ Former Deputy CM Om Parkash Soni health worsened, shifted to ICU Punjab News : ਸਾਬਕਾ ਡਿਪਟੀ CM ਓਮ ਪ੍ਰਕਾਸ਼ ਸੋਨੀ ਦੀ ਤਬੀਅਤ ਹੋਰ ਵਿਗੜੀ, ਆਈਸੀਯੂ ‘ਚ ਕੀਤਾ ਸ਼ਿਫਟ](https://feeds.abplive.com/onecms/images/uploaded-images/2023/07/11/238277e0e8876d45b4170b67f9ea02401689094694655345_original.jpg?impolicy=abp_cdn&imwidth=1200&height=675)
Punjab News : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Om Prakash Soni) ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਹੈ। ਸੋਨੀ ਨੂੰ ਵਿਜੀਲੈਂਸ ਬਿਊਰੋ ਨੇ ਦੋ ਦਿਨ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਬੀਤੇ ਦਿਨ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਓਮ ਪ੍ਰਕਾਸ਼ ਸੋਨੀ ਦੀ ਸਿਹਤ ਅਚਾਨਕ ਵਿਗੜ ਗਈ ਸੀ। ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਕੱਲ੍ਹ ਤੋਂ ਜ਼ੇਰੇ ਇਲਾਜ ਹਨ।
ਅਦਾਲਤ ਨੇ ਓਮ ਪ੍ਰਕਾਸ਼ ਸੋਨੀ (Om Prakash Soni) ਨੂੰ ਦੋ ਦਿਨਾਂ ਦੇ ਰਿਮਾਂਡ ਦਿੱਤਾ ਹੈ ਪਰ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਅਜੇ ਤੱਕ ਸੋਨੀ ਤੋਂ ਪੁੱਛਗਿੱਛ ਨਹੀਂ ਕਰ ਸਕੀ। ਸੂਤਰਾਂ ਦੇ ਅਨੁਸਾਰ ਸੋਨੀ ਪਿਛਲੇ ਕਾਫੀ ਸਮੇਂ ਤੋਂ ਦਿਲ ਅਤੇ ਹੋਰ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਹਨ। ਦੂਜੇ ਪਾਸੇ ਭਲਕੇ ਦੋ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਜੀਲੈਂਸ ਸੋਨੀ ਨੂੰ ਦੁਬਾਰਾ ਪੇਸ਼ ਕਰੇਗੀ ਜਾਂ ਨਹੀਂ, ਇਹ ਸੋਨੀ ਦੀ ਸਿਹਤ ‘ਤੇ ਨਿਰਭਰ ਕਰੇਗਾ।
ਇਹ ਵੀ ਪੜ੍ਹੋ : ਨੇਪਾਲ 'ਚ ਲਾਪਤਾ ਹੈਲੀਕਾਪਟਰ ਹੋਇਆ ਭਿਆਨਕ ਹਾਦਸੇ ਦਾ ਸ਼ਿਕਾਰ, 6 ਸੈਲਾਨੀਆਂ ਦੀ ਮੌਤ, ਮਾਊਂਟ ਐਵਰੈਸਟ ਦੀਆਂ ਪਹਾੜੀਆਂ 'ਚੋਂ ਮਿਲਿਆ ਮਲਬਾ
ਇਹ ਵੀ ਪੜ੍ਹੋ : ਆਵਾਰਾ ਪਸ਼ੂ ਦੀ ਟੱਕਰ ਨਾਲ ਨੌਜਵਾਨ ਦੀ ਮੌਤ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)