ਪੜਚੋਲ ਕਰੋ
(Source: ECI/ABP News)
ਸਾਬਕਾ ਡੀਐਸਪੀ 15 ਕਿਲੋ ਅਫੀਮ ਸਣੇ ਗ੍ਰਿਫਤਾਰ
![ਸਾਬਕਾ ਡੀਐਸਪੀ 15 ਕਿਲੋ ਅਫੀਮ ਸਣੇ ਗ੍ਰਿਫਤਾਰ Former DSP arrested with 15kg opium ਸਾਬਕਾ ਡੀਐਸਪੀ 15 ਕਿਲੋ ਅਫੀਮ ਸਣੇ ਗ੍ਰਿਫਤਾਰ](https://static.abplive.com/wp-content/uploads/sites/5/2018/02/14165137/2017_3image_11_31_370748881arrested-ll.jpg?impolicy=abp_cdn&imwidth=1200&height=675)
ਮੁਹਾਲੀ: ਸਪੈਸ਼ਲ ਟਾਸਕ ਫੋਰਸ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਸਮੇਤ ਤਿੰਨ ਜਣਿਆਂ ਨੂੰ ਅਫੀਮ ਦੀ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਹੋਏ ਮੁਲਜ਼ਮਾਂ ਦੀ ਪਛਾਣ ਸਾਬਕਾ ਡੀਐਸਪੀ ਹਕ਼ੀਕ਼ਤ ਸਿੰਘ, ਸਵਰਨ ਸਿੰਘ ਤੇ ਬਿਕਰਮ ਨਾਥ ਵਜੋਂ ਹੋਈ ਹੈ। ਮੁਲਜ਼ਮਾਂ ਤੋਂ 15 ਕਿਲੋ ਅਫੀਮ ਤੇ .32 ਬੋਰ ਦਾ ਰਿਵਾਲਵਰ ਬਰਾਮਦ ਕੀਤਾ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਦੌਰਾਨ ਹਕੀਕਤ ਸਿੰਘ 2015 'ਚ ਪੰਜਾਬ ਦੀ ਇੰਟੈਲੀਜੈਂਸ 'ਚੋਂ ਬਤੌਰ ਡੀਐਸਪੀ ਸੇਵਾ ਮੁਕਤ ਹੋਇਆ ਸੀ। ਮੁਲਜ਼ਮਾਂ ਨੂੰ ਪੁਲਿਸ ਵੱਲੋਂ ਮੁਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਪੁਲਿਸ ਨੇ ਕਿਹਾ ਕਿ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਫਤਹਿਗੜ੍ਹ ਦੇ ਪਿੰਡ ਤੋਂ ਇਨ੍ਹਾਂ ਦੀ ਗ੍ਰਿਫਤਾਰੀ ਕੀਤੀ ਗਈ। ਮੁੱਢਲੀ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਅਫੀਮ ਦੀ ਖੇਪ ਝਾਰਖੰਡ ਤੋਂ ਲੈ ਕੇ ਆ ਰਹੇ ਸੀ। ਪੁੱਛਗਿੱਛ 'ਚ ਇਹ ਵੀ ਸਾਹਮਣੇ ਆਇਆ ਕਿ ਸਾਬਕਾ ਡੀਐਸਪੀ ਬਿਕਰਮ ਤੇ ਸਵਰਨ ਦੇ ਸੰਪਰਕ 'ਚ ਪਿਛਲੇ ਚਾਰ ਪੰਜ ਸਾਲ ਤੋਂ ਹੈ।
ਪੁਲਿਸ ਨੇ ਦੱਸਿਆ ਕਿ ਬਿਕਰਮ ਨਾਥ ਫਤਹਿਗੜ੍ਹ ਦੇ ਡੇਰੇ ਜਸਵੰਤ ਦਾ ਮੁਖੀ ਹੈ ਤੇ ਬਚਪਨ ਤੋਂ ਹੀ ਅਫੀਮ ਖਾਣ ਦਾ ਆਦਿ ਸੀ। ਜਸਵੰਤ ਜੋ ਟਰੱਕ ਡਰਾਈਵਰ ਹੈ, ਅਫੀਮ ਸਸਤੇ ਰੇਟ 'ਤੇ ਪੰਜਾਬ ਦੇ ਬਹਾਰੋਂ ਲੈ ਕੇ ਆਉਂਦੇ ਸੀ ਤੇ ਮਹਿੰਗੀ ਵੇਚ ਕੇ ਮੁਨਾਫ਼ਾ ਕਮਾਉਂਦੇ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)