ਚੰਡੀਗੜ੍ਹ 'ਚ ਵੱਡੀ ਵਾਰਦਾਤ, ਬੈਂਕ ਚੋਂ ਚਾਰ ਕਰੋੜ ਰੁਪਏ ਦੀ ਚੋਰੀ
ਕੇਂਦਰ ਸ਼ਾਸਤ ਪ੍ਰੇਦਸ਼ ਚੰਡੀਗੜ੍ਹ ਵਿੱਚ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ।ਸੈਕਟਰ-34 ਦੀ ਬੈਂਕ ਵਿੱਚ ਚਾਰ ਕਰੋੜ ਰੁਪਏ ਚੋਰੀ ਹੋਏ ਹਨ।ਜਾਣਕਾਰੀ ਮਿਲੀ ਹੈ ਕਿ ਬੈਂਕ ਵਿੱਚੋਂ ਦੋ-ਦੋ ਹਜ਼ਾਰ ਦੇ ਨੋਟ ਚੋਰੀ ਹੋਏ ਹਨ।
ਚੰਡੀਗੜ੍ਹ: ਕੇਂਦਰ ਸ਼ਾਸਤ ਪ੍ਰੇਦਸ਼ ਚੰਡੀਗੜ੍ਹ ਵਿੱਚ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ।ਸੈਕਟਰ-34 ਦੀ ਬੈਂਕ ਵਿੱਚ ਚਾਰ ਕਰੋੜ ਰੁਪਏ ਚੋਰੀ ਹੋਏ ਹਨ।ਜਾਣਕਾਰੀ ਮਿਲੀ ਹੈ ਕਿ ਬੈਂਕ ਵਿੱਚੋਂ ਦੋ-ਦੋ ਹਜ਼ਾਰ ਦੇ ਨੋਟ ਚੋਰੀ ਹੋਏ ਹਨ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਐਕਸਿਸ ਬੈਂਕ ਦੀ ਸੈਕਟਰ -34 ਬ੍ਰਾਂਚ ਵਿਚ ਕੰਮ ਕਰਦਾ ਸੁਰੱਖਿਆ ਗਾਰਡ ਵਾਰਦਾਤ ਦੇ ਮਗਰੋਂ ਗਾਇਬ ਹੈ। ਪੁਲਿਸ ਨੂੰ ਸ਼ੱਕ ਹੈ ਕਿ ਰਾਤ ਨੂੰ ਇਹ ਭਾਰੀ ਰਕਮ ਲੈ ਕੇ ਗਾਰਡ ਫਰਾਰ ਹੋ ਗਿਆ।ਅੱਜ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਜਾਂਚ ਸ਼ੁਰੂ ਹੋਈ।ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਨੇ ਚੇਸਟ ਵਿੱਚ ਰੱਖੇ ਲੋਹੇ ਦੇ ਟ੍ਰੰਕ ਦੇ ਪਿੱਛਲੇ ਕਬਜ਼ੇ ਤੋੜਕੇ ਪੈਸੇ ਕੱਢੇ ਗਏ।ਪਰ ਟ੍ਰੰਕ ਦਾ ਤਾਲਾ ਲੱਗਾ ਹੋਇਆ ਸੀ।
ਇਹ ਵੀ ਪੜ੍ਹੋ: ਬਾਲਕੋਨੀ ’ਚ ਖੜ੍ਹੇ ਹੋ ਕੇ ਔਰਤਾਂ ਨੇ ਉਤਾਰ ਦਿੱਤੇ ਕੱਪੜੇ, ਵੀਡੀਓ ਵਾਇਰਲ ਹੋਣ ਮਗਰੋਂ ਸਾਰੀਆਂ ਗ੍ਰਿਫਤਾਰ
ਪ੍ਰਾਪਤ ਜਾਣਕਾਰੀ ਅਨੁਸਾਰ ਐਕਸਿਸ ਬੈਂਕ ਵਿੱਚੋਂ ਕਰੀਬ 3 ਤੋਂ 4 ਕਰੋੜ ਰੁਪਏ ਗਾਇਬ ਹਨ।ਬੈਂਕ ਦੀ ਬ੍ਰਾਂਚ ਐਤਵਾਰ ਦੇ ਕਾਰਨ ਬੰਦ ਸੀ ਜਿਸ ਕਾਰਨ ਚੋਰੀ ਦਾ ਪਤਾ ਨਾ ਲੱਗ ਸਕਿਆ।ਜਦੋਂ ਅੱਜ ਸਵੇਰੇ ਪੁਲਿਸ ਨੂੰ ਚੋਰੀ ਬਾਰੇ ਪਤਾ ਲੱਗਿਆ ਤਾਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ।ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :