ਅੱਜ ਤੋਂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਆਸਟ੍ਰੇਲੀਆ ਦੌਰੇ 'ਤੇ, 4 ਅਗਸਤ ਤੱਕ NRI ਪੰਜਾਬੀਆਂ ਨਾਲ ਕਰਨਗੇ ਮੁਲਾਕਾਤ
Partap Singh Bajwa ਜੋ ਕਿ ਅੱਜ ਤੋਂ ਆਸਟ੍ਰੇਲੀਆ ਦੌਰੇ ਉੱਤੇ ਹਨ, ਜਿੱਥੇ ਉਹ NRI ਪੰਜਾਬੀ ਜਾਂ ਹਲਕਾ ਕਾਦੀਆਂ ਨਾਲ ਸਬੰਧਤ ਲੋਕ ਉਨ੍ਹਾਂ ਨਾਲ ਮਿਲਣਾ ਚਾਹੁੰਦੇ ਹਨ। ਇਸ ਦੌਰਾਨ ਉਹ ਪਰਥ, ਸਿਡਨੀ, ਐਡੀਲੇਡ, ਬ੍ਰਿਸਬੇਨ ਅਤੇ ਮੇਲਬਰਨ ਵਰਗੇ ਸ਼ਹਿਰਾਂ

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 24 ਜੁਲਾਈ ਤੋਂ 4 ਅਗਸਤ ਤੱਕ ਆਸਟਰੇਲੀਆ ਦੌਰੇ 'ਤੇ ਰਹਿਣਗੇ। ਇਸ ਦੌਰਾਨ ਉਹ ਪਰਥ, ਸਿਡਨੀ, ਐਡੀਲੇਡ, ਬ੍ਰਿਸਬੇਨ ਅਤੇ ਮੇਲਬਰਨ ਵਰਗੇ ਸ਼ਹਿਰਾਂ ਵਿੱਚ ਜਾਣਗੇ।
ਇਹ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਦਿੱਤੀ ਹੈ। ਬਾਜਵਾ ਨੇ ਦੱਸਿਆ ਕਿ ਜੋ ਵੀ NRI ਪੰਜਾਬੀ ਜਾਂ ਹਲਕਾ ਕਾਦੀਆਂ ਨਾਲ ਸਬੰਧਤ ਲੋਕ ਉਨ੍ਹਾਂ ਨਾਲ ਮਿਲਣਾ ਚਾਹੁੰਦੇ ਹਨ, ਉਹ ਆਸਟਰੇਲੀਆ ਦੌਰੇ ਲਈ ਨਿਯੁਕਤ ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹਨ। ਪੋਸਟ ਵਿੱਚ ਉਨ੍ਹਾਂ ਨੇ ਸੰਪਰਕ ਨੰਬਰ ਵੀ ਸਾਂਝੇ ਕੀਤੇ ਹਨ।
I will be visiting Australia from 24th July to 4th August — Perth, Sydney, Adelaide, Brisbane & Melbourne.
— Partap Singh Bajwa (@Partap_Sbajwa) July 23, 2025
If you wish to meet or discuss any matter, feel free to contact the coordinators at the numbers given below.@INCIndia @INCPunjab pic.twitter.com/0SD2go879Q
ਇਸ ਤੋਂ ਇਲਾਵਾ ਉਹ ਬੀਤੀ ਦਿਨੀਂ ਸਿੰਗਾਪੁਰ ਦੇ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਵੀ ਮਿਲੇ ਜਿਸ ਦੀਆਂ ਕੁੱਝ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਐਕਸ ਉੱਤੇ ਸ਼ੇਅਰ ਕੀਤੀਆਂ। ਉਨ੍ਹਾਂ ਨੇ ਲਿਖਿਆ- ''ਸਿੰਗਾਪੁਰ ਖਾਲਸਾ ਐਸੋਸੀਏਸ਼ਨ ਵਿਖੇ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ।
Engaged with the vibrant Punjabi & Sikh community at Singapore Khalsa Association alongside @VikramjitMLA.
— Partap Singh Bajwa (@Partap_Sbajwa) July 23, 2025
Grateful for the warm hospitality by Harvinder Singh Aulakh, Jarnail Singh Jamarai & Col Major Singh Kaleke. Honoured to meet veteran army officers—true pillars of… pic.twitter.com/BGaVLruN7Z
In Singapore, had a meaningful interaction with scholars of @ISASNus along with MLA @VikramjitMLA.
— Partap Singh Bajwa (@Partap_Sbajwa) July 23, 2025
Grateful to Director Iqbal Singh Sevea, Deputy Director Hernaik Singh, Economist Amitendu Palit, Dr. Ivan Lidarev & Dr. Sandeep Bhardwaj for their valuable insights on Punjab’s… pic.twitter.com/tV8J78RGFZ
31 ਮਈ ਤੋਂ 5 ਜੂਨ ਤੱਕ ਬਾਜਵਾ ਨੇ ਕੀਤਾ ਸੀ ਅਮਰੀਕਾ ਦੌਰਾ
ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ 31 ਮਈ ਤੋਂ 5 ਜੂਨ ਤੱਕ ਅਮਰੀਕਾ ਦਾ ਦੌਰਾ ਕੀਤਾ ਸੀ। ਨਿਊਯਾਰਕ ਪੁੱਜਣ 'ਤੇ ਇੰਡੀਆਨ ਓਵਰਸੀਜ਼ ਕਾਂਗਰਸ, ਪੰਜਾਬ ਚੈਪਟਰ (USA) ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਥੇ ਉਨ੍ਹਾਂ ਨੇ ‘ਮੀਟ ਐਂਡ ਗ੍ਰੀਟ’ ਕਾਰਜਕ੍ਰਮ ਤਹਿਤ ਕਈ NRI (ਪ੍ਰਵਾਸੀ ਭਾਰਤੀ) ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਉਹ ਮੈਨਹੈਟਨ ਵਿੱਚ ਮਸ਼ਹੂਰ ਹੋਟਲ ਕਾਰੋਬਾਰੀ ਸੰਤ ਸਿੰਘ ਚਟਵਾਲ ਨਾਲ ਵੀ ਮਿਲੇ, ਜੋ ਕਿ ਕਲਿੰਟਨ ਪਰਿਵਾਰ ਦੇ ਨੇੜੇਲੇ ਮਿੱਤਰ ਅਤੇ ਭਾਰਤ ਤੇ ਪੰਜਾਬੀਆਂ ਦੇ ਚਾਹਵਾਨ ਮੰਨੇ ਜਾਂਦੇ ਹਨ। ਇਸੇ ਦੌਰੇ ਦੌਰਾਨ ਉਨ੍ਹਾਂ ਦੀ ਤੇਜ਼ੀ ਬਿੰਦਰਾ ਨਾਲ ਵੀ ਮੁਲਾਕਾਤ ਹੋਈ।






















