ਪੜਚੋਲ ਕਰੋ
ਕੋਟਕਪੂਰਾ 'ਚ ਵੀ NIA ਦੀ ਰੇਡ , ਗੈਂਗਸਟਰ ਵਿਨੇ ਦਿਓੜਾ ਦੇ ਘਰ ਵੀ ਕੀਤੀ ਛਾਪੇਮਾਰੀ
ਅੱਜ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ 'ਚ ਵੀ ਤਿੰਨ ਟਿਕਾਣਿਆਂ 'ਤੇ NRI ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ,ਜਿਸ 'ਚ ਕੋਟਕਪੂਰਾ ਦੇ ਕਸ਼ਮੀਰੀਆਂ ਵਾਲਾ ਮੋਹੱਲੇ 'ਚ ਇੱਕ ਮੈਕੇਨਿਕਕਲ ਪਾਰਟਸ ਬਣਾਉਣ ਵਾਲੀ ਫੈਕਟਰੀ 'ਤੇ ਛਾਪੇਮਾਰੀ ਕੀਤੀ ਗਈ।
Gangster Vinay Deora
ਕੋਟਕਪੂਰਾ : ਕੇਂਦਰ ਸਰਕਾਰ ਵੱਲੋਂ ਗੈਂਗਸਟਰਾਂ ਖਿਲਾਫ਼ ਵੱਡੀ ਕਾਰਵਾਈ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਕੇਂਦਰੀ ਜਾਂਚ ਏਜੇਂਸੀ NIA ਵੱਲੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਗੈਂਗਸਟਰਾਂ ਦੇ ਘਰਾਂ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਸਥਾਨਕ ਪੁਲਿਸ ਦੀ ਮਦਦ ਨਾਲ ਤੜਕਸਾਰ ਹੀ ਇਹ ਕਾਰਵਾਈ ਸ਼ੁਰੂ ਹੋ ਗਈ ,ਜਿਸ ਤਹਿਤ ਅੱਜ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ 'ਚ ਵੀ ਤਿੰਨ ਟਿਕਾਣਿਆਂ 'ਤੇ NRI ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ,ਜਿਸ 'ਚ ਕੋਟਕਪੂਰਾ ਦੇ ਕਸ਼ਮੀਰੀਆਂ ਵਾਲਾ ਮੋਹੱਲੇ 'ਚ ਇੱਕ ਮੈਕੇਨਿਕਕਲ ਪਾਰਟਸ ਬਣਾਉਣ ਵਾਲੀ ਫੈਕਟਰੀ 'ਤੇ ਛਾਪੇਮਾਰੀ ਦੌਰਾਨ ਕਰੀਬ ਸਾਡੇ ਤਿੰਨ ਘੰਟੇ ਤੱਕ ਛਾਣਬੀਣ ਕੀਤੀ ਗਈ।
ਇਸ ਤੋਂ ਇਲਾਵਾ ਭੋਲਾ ਸ਼ੂਟਰ ਜਿਸ ਦੀ ਪਿਛਲੇ ਦਿਨੀ ਫਿਰੋਜ਼ਪੁਰ ਜੇਲ੍ਹ ਅੰਦਰ ਬਿਮਾਰੀ ਦੇ ਚੱਲਦੇ ਮੌਂਤ ਹੋ ਗਈ ਸੀ। ਉਸ ਦੇ ਘਰ ਰੇਡ ਕੀਤੀ ਪਰ ਉਸ ਦੇ ਘਰ ਬੰਦ ਹੋਣ ਦੇ ਚਲਦੇ ਇਸ ਤੋਂ ਬਾਅਦ ਗੈਂਗਸਟਰ ਵਿਨੇ ਦਿਓੜਾ ਦੇ ਘਰ ਵੀ ਛਾਪੇਮਾਰੀ ਕੀਤੀ ਗਈ, ਜਿਥੇ ਕਰੀਬ ਪੰਜ ਘੰਟੇ ਤੋਂ ਵੀ ਵੱਧ ਸਮਾਂ NAI ਦੀ ਟੀਮ ਵੱਲੋਂ ਛਾਣਬੀਣ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਕਿ ਅਜਿਹੇ ਪਹਿਲੂ ਜਾਂਚ ਟੀਮ ਨੂੰ ਮਿਲੇ ਜਾਂ ਇਨ੍ਹਾਂ ਟੀਮਾਂ ਵੱਲੋਂ ਕਿਹੜੇ ਕਿਹੜੇ ਦਸਤਾਵੇਜ਼ ਆਪਣੇ ਕਬਜ਼ੇ 'ਚ ਲਏ ,ਇਸ ਸਬੰਧੀ ਕੋਈ ਵੀ ਜਾਣਕਰੀ ਅਧਿਕਾਰਤ ਤੌਰ 'ਤੇ ਸਾਂਝੀ ਨਹੀ ਕੀਤੀ ਗਈ।
ਦੱਸ ਦੇਈਏ ਕਿ NIA ਨੇ ਸੋਮਵਾਰ ਨੂੰ ਅੱਤਵਾਦੀ ਸਮੂਹਾਂ ਨਾਲ ਸਬੰਧ ਰੱਖਣ ਵਾਲੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਲਈ ਪੰਜਾਬ, ਹਰਿਆਣਾ ਤੇ ਦਿੱਲੀ 'ਚ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਨੇ ਅਬੋਹਰ ਦੇ ਨਾਲ ਲੱਗਦੇ ਪਿੰਡ ਦੁਤਾਰਾਂਵਾਲੀ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਘਰ ਛਾਪੇਮਾਰੀ ਕੀਤੀ ਹੈ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਵੱਡੀ ਗਿਣਤੀ ਵਿੱਚ ਅਧਿਕਾਰੀਆਂ ਦਾ ਕਾਫਲਾ ਪਿੰਡ 'ਚ ਪਹੁੰਚਿਆ ਤੇ ਲਾਰੈਂਸ ਬਿਸ਼ਨੋਈ ਦੇ ਘਰ ਚੈਕਿੰਗ ਕੀਤੀ ਜਾ ਰਹੀ ਹੈ।
ਹਾਲਾਂਕਿ ਪਿੰਡ ਦੇ ਅੰਦਰੋਂ ਬਾਹਰ ਆਏ ਪਿੰਡ ਵਾਸੀ ਪ੍ਰਵੀਨ ਬਾਗੜੀਆ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਦੇ ਮਾਤਾ ਪਿਤਾ ਘਰ ਵਿਚ ਮੌਜੂਦ ਹਨ। ਘਰ 'ਚ ਆਈ ਐਨਆਈਏ ਟੀਮ ਦੇ ਹਵਾਲੇ ਘਰ ਦੀਆਂ ਚਾਬੀਆਂ ਕਰ ਦਿੱਤੀਆ ਹਨ। ਪੂਰੇ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਐਨਆਈਏ ਵੱਲੋਂ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਸੀ। ਪੂਰਾ ਪਿੰਡ ਸਹਿਯੋਗ ਕਰਨ ਨੂੰ ਤਿਆਰ ਹੈ ਜਦਕਿ ਅਜਿਹਾ ਕਰਕੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਕੇਸ ਦੀ ਹਰ ਪਹਿਲੂ ਤੋਂ ਜਾਂਚ ਕਰਨ ਦੀ ਮੰਗ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















