ਪੜਚੋਲ ਕਰੋ

Shiromani Akali Dal: ਪੰਥਕ ਪਾਰਟੀ ਤੋਂ ਕਿਵੇਂ ਇੱਕ ਪਰਿਵਾਰ ਤੱਕ ਹੀ ਸੀਮਤ ਹੋ ਗਈ ਸ਼੍ਰੋਮਣੀ ਅਕਾਲੀ ਦਲ, ਜਾਣੋ ਰੌਚਕ ਤੱਥ

ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਜਥੇਦਾਰ ਮੋਹਨ ਸਿੰਘ ਤੁੜ ਵਰਗੇ ਪੰਥਪ੍ਰਸਤ ਅਕਾਲੀ ਆਗੂਆਂ ਜਿਨ੍ਹਾਂ ਨੇ ਅਕਾਲੀ ਦਲ ਨੂੰ ਲਹੂ ਪਸੀਨੇ ਨਾਲ ਸਿੰਜਿਆ ਤੇ ਇਸ ਸ਼ਹੀਦਾਂ ਦੀ ਪਾਰਟੀ ਨੂੰ ਪਰਿਵਾਰਵਾਦ ਤੋਂ ਕੋਹਾਂ ਦੂਰ ਰੱਖਿਆ। ਅੱਜ ਉਹੀ ਪਾਰਟੀ ਆਪਣੀ ਹੋਂਦ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। 

Shiromani Akali Dal : ਪੰਜਾਬ ਦੇ ਸੰਘਰਸ਼ ਜਾਂ ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਨਫੀ ਕਰਕੇ ਨਹੀਂ ਵੇਖਿਆ ਜਾ ਸਕਦਾ। ਜਦੋਂ ਅਕਾਲੀ ਦਲ ਦੀ ਗੱਲ ਹੁੰਦੀ ਹੈ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਇਸ ਦਾ ਇਤਿਹਾਸ ਸ਼ਾਨਾਮੱਤਾ ਤੇ ਕੁਰਬਾਨੀਆਂ ਭਰਿਆ ਹੈ ਪਰ ਬੇਸ਼ੱਕ ਅੱਜ ਦੀ ਰਾਜਨੀਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਤੋਂ ਕੋਸਾਂ ਦੂਰ ਜਾਪਦਾ ਹੈ। ਕਿਸੇ ਵੇਲੇ ਕਿਹਾ ਜਾਂਦਾ ਸੀ ਕਿ ਵੋਟ ਤਾਂ ਪੰਥ ਨੂੰ ਹੀ ਪਾਈ ਜਾਵੇਗੀ ਜਿਸ ਦਾ ਸਿੱਧਾ ਸਿੱਧਾ ਮਤਲਬ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ, ਪਰ ਅੱਜ ਉਸ ਦੀ ਪੰਥਕ ਸਾਖ ਵੀ ਉੱਖੜ ਗਈ ਜਾਪਦੀ ਹੈ। ਪਾਰਟੀ ਦੇ ਪੁਰਾਣੇ ਲੀਡਰ ਇਸ ਨੂੰ ਪੰਥ ਦੀ ਬਜਾਏ ਇੱਕ ਪਰਿਵਾਰ ਦਾ ਪਾਰਟੀ ਕਹਿਣ ਲੱਗ ਪਏ ਹਨ। ਆਓ ਜਾਣਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਬਾਰੇ….

14 ਦਸੰਬਰ, 1920 ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੰਥਕ ਹਸਤੀਆਂ ਦਾ ਇੱਕ ਵਿਸ਼ਾਲ ਇਕੱਠ ਹੁੰਦਾ ਹੈ। ਇਸ ਦਾ ਮੰਤਵ ਸੀ ਇਤਿਹਾਸਕ ਗੁਰਦੁਆਰਾ ਸਾਹਿਬਾਨ ‘ਚ ਮਹੰਤਾਂ ਦੀਆਂ ਮਨਮਾਨੀਆਂ ਨੂੰ ਰੋਕਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਕਰਨਾ। ਅੱਗੇ ਇਸੇ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਜਨਮ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ।

ਕਾਂਗਰਸ ਤੋਂ ਬਾਅਦ ਅਕਾਲੀ ਦਲ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ ਜਿਸ ਦਾ ਇਤਿਹਾਸ ਮੋਰਚਿਆਂ ਤੇ ਸੰਘਰਸ਼ਾਂ ਨਾਲ ਭਰਿਆ ਪਿਆ ਹੈ। ਭਾਰਤ ਦੀ ਆਜ਼ਾਦੀ ਲਹਿਰ ‘ਚ ਪੰਜਾਬ ਦੇ ਮੋਹਰੀ ਯੋਗਦਾਨ ਪਿੱਛੇ ਵੀ ਅਕਾਲੀ ਦਲ ਦੀ ਜਥੇਬੰਦਕ ਪ੍ਰੇਰਣਾ ਦੀ ਮਹੱਤਵਪੂਰਨ ਭੂਮਿਕਾ ਰਹੀ। ਆਜ਼ਾਦੀ ਲਹਿਰ ਵਿੱਚੋਂ ਇਕੱਲੀ ਅਕਾਲੀ ਲਹਿਰ ‘ਚ 500 ਅਕਾਲੀ ਕਾਰਕੁੰਨ ਸ਼ਹੀਦ ਹੋਏ ਸੀ।

ਇਤਿਹਾਸ ਦੱਸਦਾ ਹੈ ਕਿ 1920 ਦੇ ਦਹਾਕੇ ‘ਚ ਬਹੁਤਾਤ ਇਤਿਹਾਸਕ ਗੁਰਦੁਆਰਾ ਸਾਹਿਬਾਨ 'ਤੇ ਮਹੰਤਾਂ ਦਾ ਕਬਜ਼ਾ ਸੀ। ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਨੂੰ ਇਨ੍ਹਾਂ ਨੇ ਆਪਣੀ ਐਸ਼ੋ ਇਸ਼ਰਤ ਦਾ ਸਥਾਨ ਬਣਾ ਲਿਆ ਸੀ। ਦਰਸ਼ਨਾਂ ਲਈ ਆਈ ਸੰਗਤ ਨਾਲ ਬਹੁਤ ਵੀ ਦੁਰਵਿਵਹਾਰ ਕਰਦੇ ਸਨ। ਅਜਿਹੇ ਵਿੱਚ ਇਨ੍ਹਾਂ ਪਾਸੋਂ ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਵਾਉਣ ਲਈ ਇੱਕ ਸੁਧਾਰਵਾਦੀ ਲਹਿਰ ਦੀ ਸ਼ੁਰੂਆਤ ਸਮੇਂ ਦੀ ਲੋੜ ਸੀ ਜੋ ਉਸ ਸਮੇਂ ਅਕਾਲੀਆਂ ਨੇ ਸ਼ੁਰੂ ਕੀਤੀ।

ਇਹ ਕਾਰਜ ਨੇਪਰੇ ਚਾੜ੍ਹਨਾ ਕੋਈ ਸੁਖਾਲਾ ਨਹੀਂ ਸੀ ਕਿਉਂਕਿ ਮਹੰਤਾ ਦੀ ਪਿੱਠ ਪਿੱਛੇ ਅੰਗਰੇਜ਼ਾਂ ਤੇ ਉਸ ਵੇਲੇ ਦੇ ਪੰਜਾਬ ਪ੍ਰਸ਼ਾਸ਼ਨ ਦਾ ਪੂਰਾ ਹੱਥ ਸੀ। ਅਜਿਹੇ ਵਿੱਚ ਅਕਾਲੀ ਦਲ ਨੇ ਲੰਮੇ ਸਮੇਂ ਤੱਕ ਸ਼ਾਂਤਮਈ ਸੰਘਰਸ਼ ਲੜਿਆ ਤੇ ਗੁਰਦੁਆਰਾ ਸਾਹਿਬਾਨ ਦੀ ਆਜ਼ਾਦੀ ਲਈ ਅਨੇਕਾਂ ਸੰਘਰਸ਼ ਸਹੇ ਜਿਨ੍ਹਾਂ ਦੀ ਪ੍ਰਤੱਖ ਮਿਸਾਲ ਗੁਰੂ ਕੇ ਬਾਗ ਦਾ ਮੋਰਚਾ ਤੇ ਚਾਬੀਆਂ ਦਾ ਮੋਰਚਾ ਸੀ।

ਅਕਾਲੀ ਦਲ ਦੇ ਮੋਹਰੀ ਆਗੂ ਬਾਬਾ ਖੜਕ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ। ਉਨ੍ਹਾਂ ਵੱਲੋਂ ਕਈ ਮੋਰਚਿਆਂ ਦੀ ਅਗਵਾਈ ਕੀਤੀ ਗਈ ਤੇ ਜਿੱਤ ਹਾਸਲ ਕੀਤੀ ਗਈ। ਉਹ ਇੱਕ ਅਜਿਹੇ ਅਕਾਲੀ ਆਗੂ ਸਨ ਜੋ 15 ਤੋਂ ਵੱਧ ਵਾਰ ਜੇਲ੍ਹ ਗਏ। ਮਾਸਟਰ ਤਾਰਾ ਸਿੰਘ ਜਿਨ੍ਹਾਂ ਭਾਰਤ ਦੀ ਅਜ਼ਾਦੀ ‘ਚ ਵਧ-ਚੜ੍ਹ ਕੇ ਯੋਗਦਾਨ ਪਾਇਆ, ਦੇਸ਼ ਦੀ ਵੰਡ ਸਮੇਂ ਸਿੱਖਾਂ ਦੀ ਸਵਿਧਾਨਿਕ ਸੁਰੱਖਿਆ ਨੂੰ ਯਕੀਨੀ ਬਣਾਇਆ ਤੇ 1948 ਨੂੰ ਪੰਜਾਬੀ ਸੂਬੇ ਦੀ ਮੰਗ ਕੀਤੀ ਤੇ ਮੋਰਚਾ ਲਾਇਆ। 

ਇਸ ਮੋਰਚੇ ਦੀ ਚੜ੍ਹਤ ਦੇਖ ਸਰਕਾਰ ਨੇ ਅਕਾਲੀ ਦਲ ‘ਚ ਫੁੱਟ ਪਾ ਸਿੱਖ ਲਹਿਰ ਨੂੰ ਖੇਰੂੰ ਖੇਰੂੰ ਕਰ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਰਹੇ ਸੰਤ ਫਤਿਹ ਸਿੰਘ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਸਿੱਖਾਂ ਦੇ ਚੌਥੇ ਤਖ਼ਤ ਵਜੋਂ 1962 ‘ਚ ਮਾਨਤਾ ਦਵਾਈ ਤੇ ਪੰਜਾਬੀ ਸੂਬੇ ਦੀ ਮੰਗ ਨੂੰ ਮਨਵਾਉਣ ਲਈ ਮਰਨ ਵਰਤ ਰੱਖੇ। ਇਹ ਇੱਕ ਅਜਿਹਾ ਸਮਾਂ ਸੀ ਜਦੋਂ ਅਕਲੀ ਦਲ ਬਾਬਾ ਫਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ ਦੋ ਧੜਿਆਂ ‘ਚ ਵੰਡਿਆ ਗਿਆ।

ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ 1980 ਦੌਰਾਨ ਪੰਜਾਬ ਦੇ ਸੰਤਾਪ ਦੇ ਦਿਨਾਂ ‘ਚ ਅਕਾਲੀ ਦਲ ਨੂੰ ਇਤਿਹਾਸਕ ਅਗਵਾਈ ਦਿੱਤੀ ਤੇ ਅਕਾਲੀ ਦਲ ਦੇ ਹਰ ਸੰਘਰਸ਼ ‘ਚ ਅੱਗੇ ਹੋ ਕੇ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਧਰਮ ਯੁੱਧ ਮੋਰਚੇ ‘ਚ ਅਕਾਲੀ ਦਲ ਦੀ ਅਗਵਾਈ ਕੀਤੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਉਹ ਆਗੂ ਸਨ, ਜਿਨ੍ਹਾ 1980 ਦੇ ਸੰਕਟ ਤੋਂ ਬਾਅਦ ਅਕਾਲੀ ਦਲ ਤੇ ਪੂਰਨ ਤੌਰ ਤੇ ਕਬਜ਼ਾ ਕਰ ਲਿਆ।

ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ‘ਚ 9 ਵਾਰ ਸ਼੍ਰੋਮਣੀ ਅਕਾਲੀ ਦਲ ਸੱਤਾ ‘ਚ ਆਇਆ ਪਰ 2012 ਤੋਂ ਲੈ ਕੇ 2022 ਤੱਕ ਅਕਾਲੀ ਦਲ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਰਹੀ। ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਜਥੇਦਾਰ ਮੋਹਨ ਸਿੰਘ ਤੁੜ ਵਰਗੇ ਪੰਥਪ੍ਰਸਤ ਅਕਾਲੀ ਆਗੂਆਂ ਜਿਨ੍ਹਾਂ ਨੇ ਅਕਾਲੀ ਦਲ ਨੂੰ ਲਹੂ ਪਸੀਨੇ ਨਾਲ ਸਿੰਜਿਆ ਤੇ ਇਸ ਸ਼ਹੀਦਾਂ ਦੀ ਪਾਰਟੀ ਨੂੰ ਪਰਿਵਾਰਵਾਦ ਤੋਂ ਕੋਹਾਂ ਦੂਰ ਰੱਖਿਆ। ਅੱਜ ਉਹੀ ਪਾਰਟੀ ਆਪਣੀ ਹੋਂਦ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਹਰਿਆਣਾ 'ਚ NIA ਦੀ ਰੇਡ, ਨਸ਼ਾ ਤਸਕਰਾਂ 'ਤੇ ਹੋਈ ਕਾਰਵਾਈ, 4 ਥਾਵਾਂ 'ਤੇ ਹੋਈ ਛਾਪੇਮਾਰੀ
ਪੰਜਾਬ-ਹਰਿਆਣਾ 'ਚ NIA ਦੀ ਰੇਡ, ਨਸ਼ਾ ਤਸਕਰਾਂ 'ਤੇ ਹੋਈ ਕਾਰਵਾਈ, 4 ਥਾਵਾਂ 'ਤੇ ਹੋਈ ਛਾਪੇਮਾਰੀ
Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ
Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ
Gold Silver Rate Today: ਸੋਨੇ ਦੀ ਚਮਕ ਪਈ ਫਿਕੀ, ਚਾਂਦੀ ਦੀਆਂ ਵਧੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
ਸੋਨੇ ਦੀ ਚਮਕ ਪਈ ਫਿਕੀ, ਚਾਂਦੀ ਦੀਆਂ ਵਧੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
Punjab News: ਦੁਕਾਨਦਾਰਾਂ ਵਿਚਾਲੇ ਮੱਚੀ ਹਲਚਲ, ਇਸ ਕੰਮ ਲਈ ਇਕ ਹਫ਼ਤੇ ਦਾ ਦਿੱਤਾ ਗਿਆ ਸਮਾਂ, ਜੇਕਰ ਨਹੀਂ ਮੰਨੇ ਤਾਂ...
Punjab News: ਦੁਕਾਨਦਾਰਾਂ ਵਿਚਾਲੇ ਮੱਚੀ ਹਲਚਲ, ਇਸ ਕੰਮ ਲਈ ਇਕ ਹਫ਼ਤੇ ਦਾ ਦਿੱਤਾ ਗਿਆ ਸਮਾਂ, ਜੇਕਰ ਨਹੀਂ ਮੰਨੇ ਤਾਂ...
Advertisement
ABP Premium

ਵੀਡੀਓਜ਼

Farmers Protest | ਜਗਜੀਤ ਡੱਲੇਵਾਲ ਦੀ ਸਿਹਤ ਖ਼ਰਾਬ ਕਿਸਾਨਾਂ ਨੇ ਚੁੱਕਿਆ ਵੱਡਾ ਕਦਮ! |Abp SanjhaSukhbir Badal  ਦੀ ਸਜ਼ਾ ਦਾ 8ਵਾਂ ਦਿਨ Exclusive ਤਸਵੀਰਾਂ! | Muktsar Sahib | Akali DalBreaking| Ranjeet Singh Dadrianwala|ਮੈਂ ਨਹੀਂ ਕੀਤਾ ਕੋਈ Rape FIR ਤੋਂ ਬਾਅਦ ਢਡਰੀਆਂ ਵਾਲੇ ਦਾ ਵੱਡਾ ਬਿਆਨ!Ranjeet Singh Dadrianwala | ਪਹਿਲਾਂ ਰੇਪ ਫ਼ਿਰ ਕਤਲ ਢਡਰੀਆਂ ਵਾਲੇ ਖਿਲਾਫ਼ ਖ਼ੁਲਾਸੇ | Highcourt |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਹਰਿਆਣਾ 'ਚ NIA ਦੀ ਰੇਡ, ਨਸ਼ਾ ਤਸਕਰਾਂ 'ਤੇ ਹੋਈ ਕਾਰਵਾਈ, 4 ਥਾਵਾਂ 'ਤੇ ਹੋਈ ਛਾਪੇਮਾਰੀ
ਪੰਜਾਬ-ਹਰਿਆਣਾ 'ਚ NIA ਦੀ ਰੇਡ, ਨਸ਼ਾ ਤਸਕਰਾਂ 'ਤੇ ਹੋਈ ਕਾਰਵਾਈ, 4 ਥਾਵਾਂ 'ਤੇ ਹੋਈ ਛਾਪੇਮਾਰੀ
Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ
Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ
Gold Silver Rate Today: ਸੋਨੇ ਦੀ ਚਮਕ ਪਈ ਫਿਕੀ, ਚਾਂਦੀ ਦੀਆਂ ਵਧੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
ਸੋਨੇ ਦੀ ਚਮਕ ਪਈ ਫਿਕੀ, ਚਾਂਦੀ ਦੀਆਂ ਵਧੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
Punjab News: ਦੁਕਾਨਦਾਰਾਂ ਵਿਚਾਲੇ ਮੱਚੀ ਹਲਚਲ, ਇਸ ਕੰਮ ਲਈ ਇਕ ਹਫ਼ਤੇ ਦਾ ਦਿੱਤਾ ਗਿਆ ਸਮਾਂ, ਜੇਕਰ ਨਹੀਂ ਮੰਨੇ ਤਾਂ...
Punjab News: ਦੁਕਾਨਦਾਰਾਂ ਵਿਚਾਲੇ ਮੱਚੀ ਹਲਚਲ, ਇਸ ਕੰਮ ਲਈ ਇਕ ਹਫ਼ਤੇ ਦਾ ਦਿੱਤਾ ਗਿਆ ਸਮਾਂ, ਜੇਕਰ ਨਹੀਂ ਮੰਨੇ ਤਾਂ...
Quick Commerce 'ਚ Amazon ਦੀ ਦਮਦਾਰ ਐਂਟਰੀ, 15 ਮਿੰਟ 'ਚ ਹੋਵੇਗੀ ਸਮਾਨ ਦੀ ਡਿਲੀਵਰੀ
Quick Commerce 'ਚ Amazon ਦੀ ਦਮਦਾਰ ਐਂਟਰੀ, 15 ਮਿੰਟ 'ਚ ਹੋਵੇਗੀ ਸਮਾਨ ਦੀ ਡਿਲੀਵਰੀ
Punjab News: ਪੰਜਾਬ ਦੇ ਇਸ ਸ਼ਹਿਰ ਪੁਲਿਸ ਨੇ ਕਈ ਥਾਵਾਂ ’ਤੇ ਕੀਤੀ ਨਾਕਾਬੰਦੀ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋ ਜਾਓ ਸਾਵਧਾਨ!
ਪੰਜਾਬ ਦੇ ਇਸ ਸ਼ਹਿਰ ਪੁਲਿਸ ਨੇ ਕਈ ਥਾਵਾਂ ’ਤੇ ਕੀਤੀ ਨਾਕਾਬੰਦੀ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋ ਜਾਓ ਸਾਵਧਾਨ!
ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ ਨੌਵਾਂ ਦਿਨ, ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਨਿਭਾਉਣਗੇ ਸੇਵਾ
ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ ਨੌਵਾਂ ਦਿਨ, ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਨਿਭਾਉਣਗੇ ਸੇਵਾ
ਰਾਸ਼ਟਰਪਤੀ ਦੇ ਦਫਤਰ 'ਚ ਪੁਲਿਸ ਦੀ Raid, ਕੁਝ ਦਿਨ ਪਹਿਲਾਂ ਅਚਾਨਕ ਲਾਇਆ ਸੀ ਮਾਰਸ਼ਲ ਲਾਅ
ਰਾਸ਼ਟਰਪਤੀ ਦੇ ਦਫਤਰ 'ਚ ਪੁਲਿਸ ਦੀ Raid, ਕੁਝ ਦਿਨ ਪਹਿਲਾਂ ਅਚਾਨਕ ਲਾਇਆ ਸੀ ਮਾਰਸ਼ਲ ਲਾਅ
Embed widget