ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Shaheed Udham Singh: ਪਾਕਿਸਤਾਨ ਤੇ ਲੰਡਨ ਵਿੱਚ ਪਈਆਂ ਸ਼ਹੀਦਾਂ ਨਾਲ ਜੁੜੀਆਂ ਵਸਤਾਂ ਨੂੰ ਵਾਪਸ ਲਿਆਂਦਾ ਜਾਵੇਗਾ ਪੰਜਾਬ-ਮਾਨ

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੰਡਨ ਤੋਂ ਸ਼ਹੀਦ ਊਧਮ ਸਿੰਘ ਦਾ ਨਿੱਜੀ ਸਮਾਨ ਵਾਪਸ ਲਿਆਉਣ ਲਈ ਸਿਰਤੋੜ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਮਸਲਿਆਂ ਨੂੰ ਸਾਰੇ ਸਬੰਧਤ ਮੰਚਾਂ 'ਤੇ ਉਠਾਏਗੀ ਤਾਂ ਜੋ ਇਸ ਸਮਾਨ ਨੂੰ ਛੇਤੀ ਤੋਂ ਛੇਤੀ ਵਾਪਸ ਲਿਆਂਦਾ ਜਾ ਸਕੇ।

Sangrur News:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਸ਼ਹੀਦਾਂ ਨੂੰ ‘ਭਾਰਤ ਰਤਨ ਐਵਾਰਡ’ ਦੇਣ ਦੀ ਵਕਾਲਤ ਕੀਤੀ ਜਿਨ੍ਹਾਂ ਨੇ ਆਪਣੇ ਵਤਨ ਦੀ ਖਾਤਰ ਲਾਮਿਸਾਲ ਕੁਰਬਾਨੀਆਂ ਦਿੱਤੀਆਂ।

  ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਯਾਦਗਾਰ ਉਤੇ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੂੰ ‘ਭਾਰਤ ਰਤਨ ਐਵਾਰਡ’ ਦੇਣ ਨਾਲ ਸਗੋਂ ਇਸ ਐਵਾਰਡ ਦਾ ਮਾਣ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਇਹ ਸ਼ਹੀਦ ਹੀ ਇਸ ਐਵਾਰਡ ਦੇ ਅਸਲ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਵਿਦੇਸ਼ੀ ਤਾਕਤਾਂ ਦੀ ਚੁੰਗਲ ਵਿੱਚੋਂ ਆਜ਼ਾਦ ਕਰਵਾਉਣ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ। ਭਗਵੰਤ ਮਾਨ ਨੇ ਦੁੱਖ ਨਾਲ ਕਿਹਾ ਕਿ ਅਖੌਤੀ ਰਾਸ਼ਟਰਵਾਦੀ ਕੇਂਦਰ ਸਰਕਾਰ ਨੇ ਇਨ੍ਹਾਂ ਮਹਾਨ ਸਪੂਤਾਂ ਦਾ ਸਨਮਾਨ ਕਰਨ ਦੀ ਕਦੇ ਵੀ ਪ੍ਰਵਾਹ ਨਹੀਂ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਉਲਟਾ ਮੌਜੂਦਾ ਕੇਂਦਰ ਸਰਕਾਰ ਮੁਲਕ ਵਿੱਚ ਜਮਹੂਰੀਅਤ ਦਾ ਘਾਣ ਕਰਕੇ ਇਨ੍ਹਾਂ ਸ਼ਹੀਦਾਂ ਦੀ ਵਿਰਾਸਤ ਨੂੰ ਢਾਹ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਤਨਪ੍ਰਸਤਾਂ ਨੇ ਦੇਸ਼ ਦੀ ਆਜ਼ਾਦੀ ਅਤੇ ਜਮਹੂਰੀਅਤ ਦੀ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ ਪਰ ਬਦਕਿਸਮਤੀ ਨਾਲ ਕੇਂਦਰ ਸਰਕਾਰ ਆਰਡੀਨੈਂਸਾਂ ਰਾਹੀਂ ਜਮਹੂਰੀ ਪ੍ਰਣਾਲੀ ਨੂੰ ਖ਼ਤਰੇ ਵਿਚ ਪਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਆਜ਼ਾਦੀ ਦੇ ਸੰਘਰਸ਼ ਦੌਰਾਨ ਮਹਾਨ ਦੇਸ਼ ਭਗਤਾਂ ਵੱਲੋਂ ਦੇਸ਼ ਲਈ ਲਏ ਸੁਪਨਿਆਂ ਦੇ ਬਿਲਕੁਲ ਉਲਟ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਵੱਲੋਂ ਦਿੱਤੀ ਮਹਾਨ ਕੁਰਬਾਨੀ ਨੌਜਵਾਨਾਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਲਈ ਹਮੇਸ਼ਾ ਪ੍ਰੇਰਦੀ ਰਹੇਗੀ ਅਤੇ ਅਜਿਹੇ ਮਹਾਨ ਨਾਇਕਾਂ ਦੀਆਂ ਬੇਮਿਸਾਲ ਕੁਰਬਾਨੀਆਂ ਸਦਕਾ ਦੇਸ਼ ਵਾਸੀ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਮਹਾਨ ਸਪੂਤ ਸੀ, ਜਿਸ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਮੁੱਖ ਦੋਸ਼ੀ ਮਾਈਕਲ ਓ ਡਵਾਇਰ ਨੂੰ ਮਾਰ ਕੇ ਬਹਾਦਰੀ ਦਾ ਸਬੂਤ ਦਿੱਤਾ ਸੀ। ਭਗਵੰਤ ਮਾਨ ਨੇ ਕਿਹਾ ਕਿ ਕੌਮੀ ਆਜ਼ਾਦੀ ਸੰਘਰਸ਼ ਵਿੱਚ ਇਸ ਮਹਾਨ ਸ਼ਹੀਦ ਦੀ ਬੇਮਿਸਾਲ ਕੁਰਬਾਨੀ ਨੇ ਦੇਸ਼ ਨੂੰ ਬਰਤਾਨਵੀ ਸਾਮਰਾਜਵਾਦ ਦੇ ਜੂਲੇ ਤੋਂ ਮੁਕਤ ਹੋਣ ਵਿੱਚ ਮਦਦ ਕੀਤੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਵਿਖੇ ਹੋਏ ਸਾਕੇ ਦਾ ਬਦਲਾ ਲੈਣ ਲਈ 21 ਸਾਲ ਉਡੀਕ ਕੀਤੀ ਅਤੇ ਇਸ ਤਰ੍ਹਾਂ ਦੇਸ਼ ਦੀ ਆਜ਼ਾਦੀ ਦੀ ਨੀਂਹ ਰੱਖੀ। ਭਗਵੰਤ ਮਾਨ ਨੇ ਕਿਹਾ ਕਿ ਉਹ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਅਜਿਹੇ ਮਹਾਨ ਸ਼ਹੀਦਾਂ ਅਤੇ ਦੇਸ਼ ਭਗਤਾਂ ਅੱਗੇ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ, ਜਿਨ੍ਹਾਂ ਨੇ ਸੂਰਬੀਰਤਾ ਦਿਖਾਉਂਦਿਆਂ ਦੇਸ਼ ਦੀ ਆਜ਼ਾਦੀ ਲਈ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਅਮੀਰ ਵਿਰਾਸਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦੇਣ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੰਡਨ ਤੋਂ ਸ਼ਹੀਦ ਊਧਮ ਸਿੰਘ ਦਾ ਨਿੱਜੀ ਸਮਾਨ ਵਾਪਸ ਲਿਆਉਣ ਲਈ ਸਿਰਤੋੜ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਮਸਲਿਆਂ ਨੂੰ ਸਾਰੇ ਸਬੰਧਤ ਮੰਚਾਂ 'ਤੇ ਉਠਾਏਗੀ ਤਾਂ ਜੋ ਇਸ ਸਮਾਨ ਨੂੰ ਛੇਤੀ ਤੋਂ ਛੇਤੀ ਵਾਪਸ ਲਿਆਂਦਾ ਜਾ ਸਕੇ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਪਈਆਂ ਸ਼ਹੀਦ ਭਗਤ ਸਿੰਘ ਨਾਲ ਜੁੜੀਆਂ ਵਸਤਾਂ ਨੂੰ ਵੀ ਵਾਪਸ ਲਿਆਂਦਾ ਜਾਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ ਹਾਰ ਤਾਂ ਮਾਨ ਸਰਕਾਰ ਨੇ ਬਦਲੀ ਕੈਬਨਿਟ ਮੀਟਿੰਗ ਦੀ ਤਾਰੀਕ ! ਰੰਧਾਵਾ ਨੇ ਮਾਰਿਆ ਤਾਅਨਾ, ਕਿਹਾ-
ਦਿੱਲੀ ਹਾਰੇ ਤਾਂ ਮਾਨ ਸਰਕਾਰ ਨੇ ਬਦਲੀ ਕੈਬਨਿਟ ਮੀਟਿੰਗ ਦੀ ਤਾਰੀਕ ! ਰੰਧਾਵਾ ਨੇ ਮਾਰਿਆ ਤਾਅਨਾ, ਕਿਹਾ- "ਹਮ ਤੋ ਡੂਬੇ ਹੈ ਸਨਮ, ਤੁਮਕੋ ਭੀ ਲੇ ਡੂਬੇਂਗੇ"
Sidhu Moose Wala: ਸਿੱਧੂ ਮੂਸੇਵਾਲਾ ਦੇ ਕਰੀਬੀ ਪਰਗਟ ਸਿੰਘ 'ਤੇ ਗੋਲੀਬਾਰੀ ਦੇ ਮਾਮਲੇ 'ਚ ਵੱਡਾ ਖੁਲਾਸਾ, ਮੱਚੀ ਤਰਥੱਲੀ...
ਸਿੱਧੂ ਮੂਸੇਵਾਲਾ ਦੇ ਕਰੀਬੀ ਪਰਗਟ ਸਿੰਘ 'ਤੇ ਗੋਲੀਬਾਰੀ ਦੇ ਮਾਮਲੇ 'ਚ ਵੱਡਾ ਖੁਲਾਸਾ, ਮੱਚੀ ਤਰਥੱਲੀ...
ਮਣੀਪੁਰ ਦੇ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਕੀਤਾ ਰੱਦ, CM ਬੀਰੇਨ ਸਿੰਘ ਦਾ ਅਸਤੀਫ਼ਾ ਕੀਤਾ ਮਨਜ਼ੂਰ
ਮਣੀਪੁਰ ਦੇ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਕੀਤਾ ਰੱਦ, CM ਬੀਰੇਨ ਸਿੰਘ ਦਾ ਅਸਤੀਫ਼ਾ ਕੀਤਾ ਮਨਜ਼ੂਰ
ਗੱਡੀ ਚਲਾਉਂਦੇ-ਚਲਾਉਂਦੇ ਡਰਾਈਵਰ ਨੂੰ ਆ ਗਈ ਨੀਂਦ, ਵਾਪਰ ਗਿਆ ਭਿਆਨਕ ਹਾਦਸਾ, 2 ਦੀ ਮੌਤ, 23 ਜ਼ਖ਼ਮੀ
ਗੱਡੀ ਚਲਾਉਂਦੇ-ਚਲਾਉਂਦੇ ਡਰਾਈਵਰ ਨੂੰ ਆ ਗਈ ਨੀਂਦ, ਵਾਪਰ ਗਿਆ ਭਿਆਨਕ ਹਾਦਸਾ, 2 ਦੀ ਮੌਤ, 23 ਜ਼ਖ਼ਮੀ
Advertisement
ABP Premium

ਵੀਡੀਓਜ਼

Weather Punjab| ਠੰਡ ਦਾ ਬਿਸਤਰਾ ਗੋਲ, ਜੇ ਮੀਂਹ ਨਾ ਪਿਆ ਤਾਂ ਹੋ ਸਕਦਾ ਹੈ ਇਹ ਨੁਕਸਾਨ|abp sanjha|Weather Updateਡੱਲੇਵਾਲ ਦੀ ਵਿਗੜੀ ਸਿਹਤ! ਜ਼ਿਆਦਾਤਰ ਨਸਾ ਬਲੋਕਪੁਲਿਸ ਨੇ ਰੋਕਿਆ ਹਾਰਡੀ ਸੰਧੂ ਦਾ ਸ਼ੋਅ , ਸ਼ੋਅ ਤੋਂ ਪਹਿਲਾਂ ਹੀ ਕੀਤਾ ਡਿਟੇਨਗੁਰਪਤਵੰਤ ਪੰਨੂ ਨੇ ਡਿਪੋਰਟ ਹੋਏ ਪੰਜਾਬੀਆਂ ਲਈ ਚੁੱਕੀ ਆਵਾਜ਼  ਕੀਤਾ ਵੱਡਾ ਐਲਾਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ ਹਾਰ ਤਾਂ ਮਾਨ ਸਰਕਾਰ ਨੇ ਬਦਲੀ ਕੈਬਨਿਟ ਮੀਟਿੰਗ ਦੀ ਤਾਰੀਕ ! ਰੰਧਾਵਾ ਨੇ ਮਾਰਿਆ ਤਾਅਨਾ, ਕਿਹਾ-
ਦਿੱਲੀ ਹਾਰੇ ਤਾਂ ਮਾਨ ਸਰਕਾਰ ਨੇ ਬਦਲੀ ਕੈਬਨਿਟ ਮੀਟਿੰਗ ਦੀ ਤਾਰੀਕ ! ਰੰਧਾਵਾ ਨੇ ਮਾਰਿਆ ਤਾਅਨਾ, ਕਿਹਾ- "ਹਮ ਤੋ ਡੂਬੇ ਹੈ ਸਨਮ, ਤੁਮਕੋ ਭੀ ਲੇ ਡੂਬੇਂਗੇ"
Sidhu Moose Wala: ਸਿੱਧੂ ਮੂਸੇਵਾਲਾ ਦੇ ਕਰੀਬੀ ਪਰਗਟ ਸਿੰਘ 'ਤੇ ਗੋਲੀਬਾਰੀ ਦੇ ਮਾਮਲੇ 'ਚ ਵੱਡਾ ਖੁਲਾਸਾ, ਮੱਚੀ ਤਰਥੱਲੀ...
ਸਿੱਧੂ ਮੂਸੇਵਾਲਾ ਦੇ ਕਰੀਬੀ ਪਰਗਟ ਸਿੰਘ 'ਤੇ ਗੋਲੀਬਾਰੀ ਦੇ ਮਾਮਲੇ 'ਚ ਵੱਡਾ ਖੁਲਾਸਾ, ਮੱਚੀ ਤਰਥੱਲੀ...
ਮਣੀਪੁਰ ਦੇ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਕੀਤਾ ਰੱਦ, CM ਬੀਰੇਨ ਸਿੰਘ ਦਾ ਅਸਤੀਫ਼ਾ ਕੀਤਾ ਮਨਜ਼ੂਰ
ਮਣੀਪੁਰ ਦੇ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਕੀਤਾ ਰੱਦ, CM ਬੀਰੇਨ ਸਿੰਘ ਦਾ ਅਸਤੀਫ਼ਾ ਕੀਤਾ ਮਨਜ਼ੂਰ
ਗੱਡੀ ਚਲਾਉਂਦੇ-ਚਲਾਉਂਦੇ ਡਰਾਈਵਰ ਨੂੰ ਆ ਗਈ ਨੀਂਦ, ਵਾਪਰ ਗਿਆ ਭਿਆਨਕ ਹਾਦਸਾ, 2 ਦੀ ਮੌਤ, 23 ਜ਼ਖ਼ਮੀ
ਗੱਡੀ ਚਲਾਉਂਦੇ-ਚਲਾਉਂਦੇ ਡਰਾਈਵਰ ਨੂੰ ਆ ਗਈ ਨੀਂਦ, ਵਾਪਰ ਗਿਆ ਭਿਆਨਕ ਹਾਦਸਾ, 2 ਦੀ ਮੌਤ, 23 ਜ਼ਖ਼ਮੀ
Google Maps ਨੇ ਫਿਰ ਦਿੱਤਾ ਧੋਖਾ! ਨੌਜਵਾਨ ਨੂੰ ਖੇਤਾਂ 'ਚ ਪਹੁੰਚਾਇਆ, ਮਦਦ ਕਰਨ ਵਾਲੇ ਕਾਰ ਲੈਕੇ ਹੋਏ ਫਰਾਰ
Google Maps ਨੇ ਫਿਰ ਦਿੱਤਾ ਧੋਖਾ! ਨੌਜਵਾਨ ਨੂੰ ਖੇਤਾਂ 'ਚ ਪਹੁੰਚਾਇਆ, ਮਦਦ ਕਰਨ ਵਾਲੇ ਕਾਰ ਲੈਕੇ ਹੋਏ ਫਰਾਰ
ਜਦੋਂ ਇਲੈਕਟ੍ਰਿਕ ਸਿਗਨਲ ਨਹੀਂ ਸੀ ਤਾਂ ਕਿਵੇਂ ਰੁਕਦੀ ਸੀ ਰੇਲ, ਜਾਣੋ ਕਿਹੜੀ ਤਕਨੀਕ ਦੀ ਹੁੰਦੀ ਸੀ ਵਰਤੋਂ
ਜਦੋਂ ਇਲੈਕਟ੍ਰਿਕ ਸਿਗਨਲ ਨਹੀਂ ਸੀ ਤਾਂ ਕਿਵੇਂ ਰੁਕਦੀ ਸੀ ਰੇਲ, ਜਾਣੋ ਕਿਹੜੀ ਤਕਨੀਕ ਦੀ ਹੁੰਦੀ ਸੀ ਵਰਤੋਂ
ਡੱਲੇਵਾਲ ਦੀ ਡਾਕਟਰੀ ਸਹਾਇਤਾ ਰੁਕੀ, SKM ਮੀਟਿੰਗ 'ਚ ਸ਼ਾਮਲ ਹੋਣ 'ਤੇ ਫੈਸਲਾ ਅੱਜ; ਭਲਕੇ ਦੇਣਗੇ ਸੰਦੇਸ਼
ਡੱਲੇਵਾਲ ਦੀ ਡਾਕਟਰੀ ਸਹਾਇਤਾ ਰੁਕੀ, SKM ਮੀਟਿੰਗ 'ਚ ਸ਼ਾਮਲ ਹੋਣ 'ਤੇ ਫੈਸਲਾ ਅੱਜ; ਭਲਕੇ ਦੇਣਗੇ ਸੰਦੇਸ਼
Gold Silver Rate Today: ਸੋਮਵਾਰ ਨੂੰ ਸੋਨਾ-ਚਾਂਦੀ ਸਸਤਾ ਜਾਂ ਮਹਿੰਗਾ ? ਟੈਡੀ ਡੇਅ ਦੇ ਮੌਕੇ ਖਰੀਦਣ ਤੋਂ ਪਹਿਲਾਂ 22 ਅਤੇ 24 ਕੈਰੇਟ ਦਾ ਜਾਣੋ ਰੇਟ
ਸੋਮਵਾਰ ਨੂੰ ਸੋਨਾ-ਚਾਂਦੀ ਸਸਤਾ ਜਾਂ ਮਹਿੰਗਾ ? ਟੈਡੀ ਡੇਅ ਦੇ ਮੌਕੇ ਖਰੀਦਣ ਤੋਂ ਪਹਿਲਾਂ 22 ਅਤੇ 24 ਕੈਰੇਟ ਦਾ ਜਾਣੋ ਰੇਟ
Embed widget