ਪੜਚੋਲ ਕਰੋ

ਪੰਜਾਬ ਦਾ ਨਵਾਂ ਭਵਿੱਖ ਸਿਰਜਣਗੇ ਸਰਕਾਰੀ ਸਕੂਲ; ਮਾਪੇ ਤੇ ਅਧਿਆਪਕ ਸੰਵਾਰਨਗੇ ਪੰਜਾਬ ਦਾ ਭਵਿੱਖ, 'ਇੰਸਪਾਇਰ ਮੀਟ' ਦਾ ਸਰਕਾਰੀ ਸਕੂਲਾਂ 'ਚ ਜਾਇਜ਼ਾ

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਨਮੂਨੇ ਦੇ ਸਕੂਲ ਬਣਾਉਣ ਦੀ ਸ਼ੁਰੂਆਤ ਵਜੋਂ ਭਗਵੰਤ ਮਾਨ ਸਰਕਾਰ ਅਗਲੇ ਅਪ੍ਰੈਲ 'ਚ ਰਾਜ ਅੰਦਰ ਆਪਣੇ ਸੁਪਨਮਈ 100 ਐਮੀਨੈਂਸ ਸਕੂਲਾਂ ਨੂੰ ਹਕੀਕੀ ਰੂਪ ਦੇਵੇਗੀ।

ਪਟਿਆਲਾ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਮਾਪਿਆਂ ਤੱਕ ਪਹੁੰਚਾਉਣ ਲਈ 'ਇੰਸਪਾਇਰ ਮੀਟ' ਦੇ ਨਾਮ ਹੇਠ ਕਰਵਾਈਆਂ ਮੈਗਾ ਅਧਿਆਪਕ-ਮਾਪੇ ਮਿਲਣੀਆਂ ਦਾ ਪਟਿਆਲਾ ਦੇ ਸਰਕਾਰੀ ਸਕੂਲਾਂ ਵਿਖੇ ਜਾਇਜ਼ਾ ਲਿਆ। ਇਸ ਮਗਰੋਂ ਉਨ੍ਹਾਂ ਕਿਹਾ ਕਿ ਅੱਜ ਦੀਆਂ ਮੀਟਿੰਗਾਂ ਬਹੁਤ ਸਫ਼ਲ ਰਹੀਆਂ ਹਨ ਅਤੇ ਅਜਿਹੀਆਂ ਮੀਟਿੰਗਾਂ ਭਵਿੱਖ 'ਚ ਵੀ ਹੋਣਗੀਆਂ ਤੇ ਇਨ੍ਹਾਂ ਦੀ ਸਮੀਖਿਆ ਕਰਕੇ ਹੋਰ ਵੀ ਸੁਧਾਰ ਕੀਤੇ ਜਾਣਗੇ।

ਸਿੱਖਿਆ ਮੰਤਰੀ ਨੇ ਇੱਥੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਕੋ-ਐਡ ਸਕੂਲ ਪਾਸੀ ਰੋਡ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ਇੰਸਪਾਇਰ ਮੀਟ ਦੌਰਾਨ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਮਿਲਕੇ ਸਿੱਖਿਆ ਰਾਹੀਂ ਪੰਜਾਬ ਦਾ ਭਵਿੱਖ ਸੰਵਾਰਨ ਲਈ ਸੁਝਾਅ ਹਾਸਲ ਕੀਤੇ। ਉਨ੍ਹਾਂ ਨੇ ਕਿਹਾ ਕਿ ਰਾਜ ਦੇ 19 ਹਜ਼ਾਰ ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਿਤਵਿਆ ਗਿਆ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰੇ ਸਰਕਾਰੀ ਸਕੂਲਾਂ ਵਿੱਚ ਮੇਲਿਆਂ ਵਰਗਾ ਮਾਹੌਲ ਸੀ, ਜਿਸ ਦੀ ਮਾਪਿਆਂ ਨੇ ਭਰਵੀਂ ਸ਼ਲਾਘਾ ਕੀਤੀ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਮੁੱਖ ਤਰਜੀਹਾਂ ਹਨ, ਜਿਸ ਲਈ ਸਿਹਤ ਪੱਖੋਂ ਤਾਂ ਸਰਕਾਰ ਨੇ ਸੂਬੇ 'ਚ 100 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਇਤਿਹਾਸਕ ਸੁਧਾਰ ਲਿਆਂਦਾ ਹੈ। ਜਦੋਂਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਨਮੂਨੇ ਦੇ ਸਕੂਲ ਬਣਾਉਣ ਦੀ ਸ਼ੁਰੂਆਤ ਵਜੋਂ ਭਗਵੰਤ ਮਾਨ ਸਰਕਾਰ ਅਗਲੇ ਅਪ੍ਰੈਲ 'ਚ ਰਾਜ ਅੰਦਰ ਆਪਣੇ ਸੁਪਨਮਈ 100 ਐਮੀਨੈਂਸ ਸਕੂਲਾਂ ਨੂੰ ਹਕੀਕੀ ਰੂਪ ਦੇਵੇਗੀ, ਜਿਨ੍ਹਾਂ ਦਾ ਇਲਾਕੇ ਦਾ ਕੋਈ ਨਿਜੀ ਸਕੂਲ ਵੀ ਮੁਕਾਬਲਾ ਨਹੀਂ ਕਰ ਸਕੇਗਾ।  

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦਾ ਨਵਾਂ ਭਵਿੱਖ ਸਿੱਖਿਆ ਉਤੇ ਨਿਰਭਰ ਹੈ, ਜਿਸ ਲਈ ਭਗਵੰਤ ਮਾਨ ਸਰਕਾਰ, ਹਮੇਸ਼ਾ ਨਜ਼ਰ ਅੰਦਾਜ ਕੀਤੇ ਗਏ ਸਿੱਖਿਆ ਵਿਭਾਗ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਸਿੱਖਿਆ ਉਪਰ ਹੀ ਸਭ ਤੋਂ ਵੱਧ ਜ਼ੋਰ ਦੇ ਰਹੀ ਹੈ। ਇਸ ਲਈ ਹੁਣ ਰਾਜ ਦੇ ਸਵਾ ਲੱਖ ਦੇ ਕਰੀਬ ਅਧਿਆਪਕਾਂ ਵਿੱਚ ਵੀ ਆਤਮ ਵਿਸ਼ਵਾਸ਼ ਵਧਿਆ ਹੈ, ਕਿਉਂਕਿ ਉਨ੍ਹਾਂ ਨੂੰ ਜਾਪਣ ਲੱਗ ਪਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਸਿੱਖਿਆ ਵਿਭਾਗ ਨੂੰ ਧਰਨਿਆਂ ਵਾਲੇ ਮਹਿਕਮੇ ਦੀ ਥਾਂ ਪੰਜਾਬ ਦਾ ਭਵਿੱਖ ਬਣਾਉਣ ਵਾਲਾ ਮਹਿਕਮਾ ਬਣਾ ਰਹੀ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲਾਂ 'ਚ ਛਾਪੇਮਾਰੀ ਕਰਨ ਦੀ ਥਾਂ ਉਨ੍ਹਾਂ ਨੇ ਸਾਰੇ ਸਕੂਲਾਂ ਦਾ ਦੌਰਾ ਸ਼ੁਰੂ ਕੀਤਾ ਹੈ, ਜਿਸ ਲਈ ਬੱਚੇ ਅਤੇ ਅਧਿਆਪਕ ਉਨ੍ਹਾਂ ਨੂੰ ਆਪਣੇ ਸਕੂਲਾਂ ਵਿੱਚ ਖ਼ੁਦ ਬੁਲਾ ਰਹੇ ਹਨ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਡੇ ਬੱਚਿਆਂ ਵਿੱਚ ਪ੍ਰਤਿਭਾ ਅਤੇ ਹੁਨਰ ਬਹੁਤ ਜ਼ਿਆਦਾ ਹੈ, ਜਿਸ ਨੂੰ ਤਰਾਸ਼ਣ ਅਤੇ ਸਹੀ ਰਸਤਾ ਦਿਖਾਉਣ ਲਈ ਸਰਕਾਰੀ ਸਕੂਲ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ 'ਚ ਅਜਿਹੇ ਸੁਧਾਰ ਕਰ ਰਹੇ ਹਨ ਕਿ ਅਗਲੇ ਸਾਲ ਤੋਂ ਮਾਪੇ ਆਪਣੇ ਬੱਚਿਆਂ ਦੇ ਦਾਖਲਿਆਂ ਲਈ ਨਿਜੀ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਨੂੰ ਤਰਜੀਹ ਦੇਣਗੇ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਸਰਕਾਰੀ ਸਕੂਲਾਂ ਤੇ ਅਧਿਆਪਕਾਂ ਨਾਲ ਜੁੜੇ ਹਰ ਇੱਕ ਮਸਲੇ ਦਾ ਹੱਲ ਕਰਨ ਲਈ ਯਤਨਸ਼ੀਲ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Advertisement
for smartphones
and tablets

ਵੀਡੀਓਜ਼

Farmer vs Taranjit Sandhu | ਕਿਸਾਨਾਂ ਦੇ ਵਿਰੋਧ 'ਤੇ ਭੜਕੇ ਤਰਨਜੀਤ ਸੰਧੂ -''ਮੈਂ ਜਿਥੇ ਜਾਣਾ ਚਾਹੁੰਦਾ ਜਾਵਾਂਗਾ''Gurdaspur ਮੇਲੇ 'ਚ ਵੱਡਾ ਹਾਦਸਾ - ਚੱਲਦਾ ਝੂਲਾ ਡਿਗਿਆ , ਨੌਜਵਾਨ ਦੀ ਮੌਤBarnala School Bus Accident : ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀMajitha Farmer vs Taranjit Sandhu | ਮਜੀਠਾ 'ਚ ਸੰਧੂ ਨੂੰ ਪਈਆਂ ਭਾਜੜਾਂ - ਕਿਸਾਨਾਂ ਦੀ ਫੌਜ਼ ਲੈ ਕੇ ਪਹੁੰਚੇ ਪੰਧੇਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Punjab Weather: ਮੀਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Chandigarh News: ਮੁਹਾਲੀ 'ਚ ਜਹਾਜ਼ਾਂ ਦੀ ਸੁਰੱਖਿਆ ਲਈ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ, ਧਰਨੇ-ਰੈਲੀਆਂ 'ਤੇ ਵੀ ਰੋਕ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Manipur Polling Booth Firing: ਮਨੀਪੁਰ 'ਚ ਪੋਲਿੰਗ ਬੂਥ 'ਤੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Punjab Weather Update: ਸ਼ਹਿਰੀਆਂ ਲਈ ਰਾਹਤ ਤੇ ਕਿਸਾਨਾਂ ਲਈ ਆਫ਼ਤ ਦੇ ਬੱਦਲ ! ਝੱਖੜ ਤੇ ਮੀਂਹ ਨੇ ਸੁੱਕਣੇ ਪਾਏ  ਕਿਸਾਨ
Punjab Weather Update: ਸ਼ਹਿਰੀਆਂ ਲਈ ਰਾਹਤ ਤੇ ਕਿਸਾਨਾਂ ਲਈ ਆਫ਼ਤ ਦੇ ਬੱਦਲ ! ਝੱਖੜ ਤੇ ਮੀਂਹ ਨੇ ਸੁੱਕਣੇ ਪਾਏ ਕਿਸਾਨ
T20 World Cup 2024: ਟੀ20 ਵਰਲਡ ਕੱਪ ਲਈ 15 ਮੈਂਬਰੀ ਟੀਮ ਇੰਡੀਆ ਦਾ ਹੋਇਆ ਐਲਾਨ, ਗਿੱਲ ਤੇ ਰਿੰਕੂ ਹੋਏ ਬਾਹਰ, ਯਸ਼ਸਵੀ- ਪਰਾਗ ਨੂੰ ਮੌਕਾ
ਟੀ20 ਵਰਲਡ ਕੱਪ ਲਈ 15 ਮੈਂਬਰੀ ਟੀਮ ਇੰਡੀਆ ਦਾ ਹੋਇਆ ਐਲਾਨ, ਗਿੱਲ ਤੇ ਰਿੰਕੂ ਹੋਏ ਬਾਹਰ, ਯਸ਼ਸਵੀ- ਪਰਾਗ ਨੂੰ ਮੌਕਾ
ਹਸਪਤਾਲ 'ਚ ਦਾਈ ਨੇ ਬਦਲਿਆ ਬੱਚਾ, ਗੋਦ ਲੈਂਦੀਆਂ ਹੀ ਸਮਝ ਗਈ ਮਾਂ, ਪਾਗਲਾਂ ਵਾਂਗ ਭੱਜੀ, ਫਿਰ...
ਹਸਪਤਾਲ 'ਚ ਦਾਈ ਨੇ ਬਦਲਿਆ ਬੱਚਾ, ਗੋਦ ਲੈਂਦੀਆਂ ਹੀ ਸਮਝ ਗਈ ਮਾਂ, ਪਾਗਲਾਂ ਵਾਂਗ ਭੱਜੀ, ਫਿਰ...
Lok Sabha Election: ਭਾਜਪਾ ਲੀਡਰਾਂ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਖੱਟਰ ਨੇ ਦੱਸਿਆ ਸਿਰਫਿਰੇ, ਕਿਹਾ-ਜਿੰਨ੍ਹਾਂ ਵਿਰੋਧ ਕਰੋਗੇ ਉਨ੍ਹਾਂ ਹੀ ਸਾਡਾ ਫ਼ਾਇਦਾ ਹੋਵੇਗਾ
Lok Sabha Election: ਭਾਜਪਾ ਲੀਡਰਾਂ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਖੱਟਰ ਨੇ ਦੱਸਿਆ ਸਿਰਫਿਰੇ, ਕਿਹਾ-ਜਿੰਨ੍ਹਾਂ ਵਿਰੋਧ ਕਰੋਗੇ ਉਨ੍ਹਾਂ ਹੀ ਸਾਡਾ ਫ਼ਾਇਦਾ ਹੋਵੇਗਾ
Embed widget