MGNREGA Money: ਵਾਹ ਨੀ ਸਰਕਾਰੇ! ਬਿਜਨੈਸਮੈਨ ਲੋਕਾਂ ਦੇ ਖਾਤਿਆਂ 'ਚ ਪਹੁੰਚ ਰਹੇ ਮਨਰੇਗਾ ਦੇ ਪੈਸੇ
Fazilka News: ਫਾਜ਼ਿਲਕਾ ਵਿੱਚ ਮਨਰੇਗਾ ਤਹਿਤ ਹੋ ਰਹੇ ਘਪਲੇ ਦਾ ਖੁਲਾਸਾ ਹੋਇਆ ਹੈ। ਇੱਥੇ ਘਰ ਬੈਠੇ ਵਿਅਕਤੀ ਦੇ ਖਾਤੇ ਵਿੱਚ ਮਨਰੇਗਾ ਦੇ ਪੈਸੇ ਪਹੁੰਚੇ ਹਨ। ਸ਼ਖਸ ਨੇ ਇਸ ਦੀ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ।
Fazilka News: ਫਾਜ਼ਿਲਕਾ ਵਿੱਚ ਮਨਰੇਗਾ ਤਹਿਤ ਹੋ ਰਹੇ ਘਪਲੇ ਦਾ ਖੁਲਾਸਾ ਹੋਇਆ ਹੈ। ਇੱਥੇ ਘਰ ਬੈਠੇ ਵਿਅਕਤੀ ਦੇ ਖਾਤੇ ਵਿੱਚ ਮਨਰੇਗਾ ਦੇ ਪੈਸੇ ਪਹੁੰਚੇ ਹਨ। ਸ਼ਖਸ ਨੇ ਇਸ ਦੀ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ। ਇਸ ਮਗਰੋਂ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਦਰਅਸਲ ਫਾਜ਼ਿਲਕਾ ਵਿੱਚ ਮਨਰੇਗਾ ਤਹਿਤ ਹੋ ਰਹੇ ਕੰਮਾਂ ਦੌਰਾਨ ਅਕਸਰ ਹੀ ਸਵਾਲ ਖੜ੍ਹੇ ਹੁੰਦੇ ਹਨ ਕਿ ਕੰਮ ਕਰ ਰਹੇ ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ ਪਰ ਹੁਣ ਇਸ ਮਾਮਲੇ ਵਿੱਚ ਘਪਲੇ ਦਾ ਖੁਲਾਸਾ ਹੋਇਆ ਹੈ। ਇੱਕ ਪਾਸੇ ਕੰਮ ਕਰ ਰਹੇ ਲੋਕ ਆਪਣੇ ਹੱਕੀ ਪੈਸੇ ਤੋਂ ਵਾਂਝੇ ਹਨ ਜਦਕਿ ਉਧਰ ਘਰ ਬੈਠੇ ਬਿਜਨੈਸਮੈਨ ਲੋਕਾਂ ਦੇ ਖਾਤਿਆਂ ਵਿੱਚ ਮਨਰੇਗਾ ਤਹਿਤ ਪੈਸੇ ਪਹੁੰਚ ਰਹੇ ਹਨ।
ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਇੱਕ ਵਿਅਕਤੀ ਦੇ ਘਰ ਬੈਠੇ ਖਾਤੇ ਵਿੱਚ ਮਨਰੇਗਾ ਤਹਿਤ ਕੀਤੇ ਕੰਮ ਦੇ ਪੈਸੇ ਆ ਗਏ। ਉਸ ਨੇ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਦਿੱਤੀ ਕਿ ਉਸ ਨੇ ਤਾਂ ਕੰਮ ਕੀਤਾ ਹੀ ਨਹੀਂ ਤੇ ਨਾ ਹੀ ਮਨਰੇਗਾ ਤਹਿਤ ਕੰਮ ਤੇ ਗਿਆ। ਉਹ ਤਾਂ ਬਿਜਨੈਸਮੈਨ ਹੈ। ਫਿਰ ਵੀ ਉਸ ਦੇ ਖਾਤੇ ਵਿੱਚ ਮਨਰੇਗਾ ਦੇ ਪੈਸੇ ਕਿਵੇਂ ਆ ਗਏ।
ਇਸ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਪ੍ਰਸ਼ਾਸਨ ਪਤਾ ਲਾ ਰਿਹਾ ਹੈ ਕਿ ਅਜਿਹੇ ਹੋਰ ਕਿੰਨੇ ਮਾਮਲੇ ਹਨ। ਕਿੰਨੇ ਲੋਕਾਂ ਦੇ ਖਾਤਿਆਂ ਵਿੱਚ ਘਰ ਬੈਠੇ ਪੈਸੇ ਪਹੁੰਚ ਰਹੇ ਹਨ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।