ਪੜਚੋਲ ਕਰੋ
Advertisement
‘ਆਪ’ ਨੇ ਖੋਲ੍ਹੀ ਬਾਦਲਾਂ ਦੇ 70,000 ਕਰੋੜੀ ਬਿਜਲੀ ਸਮਝੌਤਿਆਂ ਦੀ ਪੋਲ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਅੱਜ ਕੈਪਟਨ ਸਰਕਾਰ ਕੋਲ ਬਾਦਲ ਸਰਕਾਰ ਵੇਲੇ ਤਿੰਨ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਇਕਰਾਰਨਾਮਿਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਚੁੱਕੀ ਹੈ। ਬਿਜਲੀ ਅੰਦੋਲਨ ਤਹਿਤ ਪਾਰਟੀ ਦੀ ਨੇ ਪੰਜਾਬ ਦੇ ਲੋਕਾਂ ਨੂੰ ਬੇਹੱਦ ਮਹਿੰਗੀਆਂ ਬਿਜਲੀ ਦਰਾਂ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ ਹੈ। ਅਰੋੜਾ ਨੇ ਕਿਹਾ ਕਿ ਜੇ ਕੈਪਟਨ ਸਰਕਾਰ ਨੇ ਇਹ ਬਿਜਲੀ ਇਕਰਾਰਨਾਮੇ ਰੱਦ ਨਾ ਕੀਤੇ ਤਾਂ ਆਮ ਆਦਮੀ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਕਾਂਗਰਸ ਸਰਕਾਰ ਦੀ ਨੱਕ 'ਚ ਦਮ ਕਰ ਦਏਗੀ।
ਮੀਡੀਆ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਬਾਦਲਾਂ ਵੱਲੋਂ ਤਿੰਨ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਸਮਝੌਤੇ ਸੂਬੇ ਦੇ ਲੋਕਾਂ ਦੀਆਂ ਜੇਬ੍ਹਾਂ ’ਤੇ 70 ਹਜ਼ਾਰ ਕਰੋੜ ਰੁਪਏ ਦਾ ਸਿੱਧਾ ਡਾਕਾ ਹੈ। ਇਸੇ ਕਰਕੇ ਪੰਜਾਬ ਅੱਜ ਦੇਸ਼ ਦੇ ਸਭ ਤੋਂ ਮਹਿੰਗੀ ਬਿਜਲੀ ਦੇਣ ਵਾਲੇ ਸੂਬਿਆਂ ਵਿੱਚ ਸ਼ੁਮਾਰ ਹੈ। ਹਾਲਾਂਕਿ ਪੰਜਾਬ ਖ਼ੁਦ ਬਿਜਲੀ ਪੈਦਾ ਕਰਨ ਵਾਲਾ ਸੂਬਾ ਹੈ।
ਅਰੋੜਾ ਨੇ ਦੱਸਿਆ ਕਿ ਬੰਦ ਕੀਤੇ ਗਏ ਬਠਿੰਡਾ ਥਰਮਲ ਪਲਾਂਟ 'ਤੇ ਪਹਿਲਾਂ ਨਵੀਨੀਕਰਨ ਦੇ ਨਾਂ 'ਤੇ 737 ਕਰੋੜ ਰੁਪਏ ਖ਼ਰਚੇ ਗਏ। ਅਗਲੇ 12-13 ਸਾਲ ਬਠਿੰਡਾ ਥਰਮਲ ਪਲਾਂਟ ਨੇ 4.76 ਪੈਸੇ ਪ੍ਰਤੀ ਯੂਨਿਟ ਬਿਜਲੀ ਪੈਦਾ ਕਰਦੇ ਰਹਿਣਾ ਸੀ, ਜਦਕਿ ਬਾਦਲਾਂ ਨੇ ਪ੍ਰਾਈਵੇਟ ਜੀਬੀਕੇ ਥਰਮਲ ਪਲਾਂਟ ਨਾਲ 5.60 ਰੁਪਏ ਪ੍ਰਤੀ ਯੂਨਿਟ ਦਾ ਇਕਰਾਰਨਾਮਾ ਕੀਤਾ।
ਉਨ੍ਹਾਂ ਪ੍ਰਚੇਜ ਐਗਰੀਮੈਂਟਸ ਦੀਆਂ ਨਕਲਾਂ ਦਿਖਾਉਂਦਿਆਂ ਦੱਸਿਆ ਕਿ ਇਕਰਾਰਨਾਮੇ ਇੰਨੇ ਜ਼ਿਆਦਾ ਲੋਕ ਅਤੇ ਪੰਜਾਬ ਵਿਰੋਧੀ ਹਨ ਕਿ ਜੇ ਪੰਜਾਬ ਸਰਕਾਰ ਇੱਕ ਯੂਨਿਟ ਵੀ ਇਨ੍ਹਾਂ ਥਰਮਲ ਪਲਾਂਟਾਂ ਤੋਂ ਨਹੀਂ ਖ਼ਰੀਦੇਗੀ ਤਾਂ ਵੀ ਹਰ ਮਹੀਨੇ ਮੰਥਲੀ ਫਿਕਸ ਚਾਰਜਿਜ਼ ਦੇਣੇ ਪੈਣੇ ਹਨ, ਜੋ ਤਲਵੰਡੀ ਸਾਬੋ ਥਰਮਲ ਪਲਾਂਟ ਨਾਲ 1.20 ਰੁਪਏ, ਰਾਜਪੁਰਾ ਨਾਲ 1.53 ਰੁਪਏ ਤੇ ਗੋਇੰਦਵਾਲ ਥਰਮਲ ਪਲਾਂਟ ਨਾਲ 1.93 ਰੁਪਏ ਤੈਅ ਹਨ।
ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹੀ ਗੁਜਰਾਤ ਦੇ ਸ਼ਾਸਨ ਥਰਮਲ ਪਲਾਂਟ ਨਾਲ ਪ੍ਰਤੀ ਯੂਨਿਟ 17 ਪੈਸੇ ਦਾ ਇਕਰਾਰਨਾਮਾ ਕੀਤਾ ਹੋਇਆ ਹੈ। ਬਿਜਲੀ ਖਪਤਕਾਰਾਂ 'ਤੇ ਸ਼ਾਸਨ ਥਰਮਲ ਪਲਾਂਟ ਅਤੇ ਪੰਜਾਬ ਦੇ ਤਿੰਨੇ ਥਰਮਲ ਪਲਾਂਟਾਂ ਨਾਲ ਕੀਤੇ ਇਕਰਾਰਨਾਮਿਆਂ ਤਹਿਤ ਪ੍ਰਤੀ ਸਾਲ 2800 ਕਰੋੜ ਰੁਪਏ ਦਾ ਵਾਧੂ ਬੋਝ ਪੈ ਰਿਹਾ ਹੈ ਜੋ 25 ਸਾਲਾਂ ਦੇ ਸਮਝੌਤਿਆਂ ਨਾਲ 70 ਹਜ਼ਾਰ ਕਰੋੜ ਰੁਪਏ ਦੀ ਸਿੱਧੀ ਲੁੱਟ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement