ਚੰਨੀ ਦੇ ਚਮਕੌਰ ਸਾਹਿਬ 'ਚ ਗੈਰ-ਕਾਨੂੰਨੀ ਮਾਈਨਿੰਗ ਦੀ ਉੱਚ ਪੱਧਰੀ ਜਾਂਚ ਲਈ ਰਾਜਪਾਲ ਦੇ DGP ਨੂੰ ਨਿਰਦੇਸ਼, ਮੰਗੀ ਰਿਪੋਰਟ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਚਮਕੌਰ ਸਾਹਿਬ ਇਲਾਕੇ 'ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀ ਉੱਚ ਪੱਧਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਚਮਕੌਰ ਸਾਹਿਬ ਇਲਾਕੇ 'ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀ ਉੱਚ ਪੱਧਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਐਕਸ਼ਨ ਟੇਕਨ ਰਿਪੋਰਟ ਵੀ ਰਾਜ ਭਵਨ ਤਲਬ ਕੀਤੀ ਗਈ ਹੈ।
ਆਮ ਆਦਮੀ ਪਾਰਟੀ ਦੇ ਵਫ਼ਦ ਨੇ ਰਾਜਪਾਲ ਨੂੰ ਮਿਲ ਕੇ ਚੰਨੀ ਖਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਸੀ। ਰਾਘਵ ਚੱਢਾ ਨੇ ਇਸ ਸਬੰਧੀ ਟਵੀਟ ਕੀਤਾ ਹੈ।
Hon'ble Punjab Governor takes action on AAP's representation. Punjab Governor instructs DGP Punjab Police to conduct investigation 'at the highest level' into the multilayered illegal sand mining scam which is allegedly run by and under the aegis of CM Channi. https://t.co/WBCHSX6fJn pic.twitter.com/2BxnjjV0zR
— Raghav Chadha (@raghav_chadha) January 31, 2022
ਮੁੱਖ ਮੰਤਰੀ ਚੰਨੀ ਨੂੰ ਭਗਵੰਤ ਮਾਨ ਦੀ ਚੁਣੌਤੀ, ਜ਼ਮਾਨਤ ਜ਼ਬਤ ਕਰਾ ਕੇ ਭੇਜਾਂਗੇ
ਚਮਕੌਰ ਸਾਹਿਬ ਦੇ ਨਾਲ ਹੀ ਹਲਕਾ ਭਦੌੜ ਤੋਂ ਚੋਣ ਲੜਨ ਜਾ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਚੁਣੌਤੀ ਦਿੱਤੀ ਹੈ। ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਸੀਐਮ ਚੰਨੀ ਦੀ ਭਦੌੜ ਤੋਂ ਜ਼ਮਾਨਤ ਜ਼ਬਤ ਕਰਾ ਕੇ ਭੇਜਿਆ ਜਾਵੇਗਾ।
Punjab Election: ਚਰਨਜੀਤ ਚੰਨੀ ਨੇ ਭਦੌੜ ਸੀਟ ਤੋਂ ਵੀ ਭਰੀ ਨਾਮਜ਼ਦਗੀ, ਮੰਗਿਆਂ ਲੋਕਾਂ ਦਾ ਸਹਿਯੋਗ
ਭਗਵੰਤ ਮਾਨ ਨੇ ਕਿਹਾ ਕਿ ਈਡੀ ਮਾਮਲੇ 'ਚ ਚੰਨੀ ਦੀ ਜ਼ਮਾਨਤ ਹੋ ਸਕਦੀ ਹੈ ਪਰ ਭਦੌੜ ਤੋਂ ਚੰਨੀ ਦੀ ਜ਼ਮਾਨਤ ਜ਼ਰੂਰ ਜ਼ਬਤ ਹੋਵੇਗੀ। ਦੱਸ ਦਈਏ ਕਿ ਵਿਧਾਨ ਸਭਾ ਹਲਕਾ ਭਦੌੜ ਭਗਵੰਤ ਮਾਨ ਦੀ ਸੰਸਦੀ ਸੀਟ ਸੰਗਰੂਰ ਅਧੀਨ ਆਉਂਦਾ ਹੈ। ਇਸ ਲਈ ਇਸ ਇਲਾਕੇ ਵਿੱਚ ਭਗਵੰਤ ਮਾਨ ਦਾ ਜ਼ੋਰ ਹੈ।