Punjab Election: ਚਰਨਜੀਤ ਚੰਨੀ ਨੇ ਭਦੌੜ ਸੀਟ ਤੋਂ ਵੀ ਭਰੀ ਨਾਮਜ਼ਦਗੀ, ਮੰਗਿਆਂ ਲੋਕਾਂ ਦਾ ਸਹਿਯੋਗ
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭਦੌੜ ਸੀਟ ਤੋਂ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਚੰਨੀ ਚਮੌਕਰ ਸਾਹਿਬ ਤੋਂ ਇਲਾਵਾ ਭਦੌੜ ਤੋਂ ਵੀ ਚੋਣ ਲੜਨਗੇ।
![Punjab Election: ਚਰਨਜੀਤ ਚੰਨੀ ਨੇ ਭਦੌੜ ਸੀਟ ਤੋਂ ਵੀ ਭਰੀ ਨਾਮਜ਼ਦਗੀ, ਮੰਗਿਆਂ ਲੋਕਾਂ ਦਾ ਸਹਿਯੋਗ Charanjit Channi also filed nomination from Bhadaur seat, seeking peoples support Punjab Election: ਚਰਨਜੀਤ ਚੰਨੀ ਨੇ ਭਦੌੜ ਸੀਟ ਤੋਂ ਵੀ ਭਰੀ ਨਾਮਜ਼ਦਗੀ, ਮੰਗਿਆਂ ਲੋਕਾਂ ਦਾ ਸਹਿਯੋਗ](https://feeds.abplive.com/onecms/images/uploaded-images/2022/01/31/d29e2258cf5c16ccc15290233a517b75_original.jpg?impolicy=abp_cdn&imwidth=1200&height=675)
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭਦੌੜ ਸੀਟ ਤੋਂ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਚੰਨੀ ਚਮੌਕਰ ਸਾਹਿਬ ਤੋਂ ਇਲਾਵਾ ਭਦੌੜ ਤੋਂ ਵੀ ਚੋਣ ਲੜਨਗੇ। ਚੰਨੀ ਦੇ ਦੋ ਸੀਟਾਂ ਤੋਂ ਚੋਣ ਲੜਨ ਦੀ ਤਸਵੀਰ ਐਤਵਾਰ ਨੂੰ ਕਾਂਗਰਸ ਵੱਲੋਂ ਆਪਣੇ ਬਾਕੀ ਰਹਿੰਦੇ 8 ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਸਾਫ ਹੋਈ ਸੀ।
ਚੰਨੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਦੇ ਹੋਏ ਤਸਵੀਰ ਸਾਂਝਾ ਕੀਤੀ ਤੇ ਲਿਖਿਆ, "ਪੰਜਾਬ ਵਿਧਾਨ ਸਭਾ ਚੋਣਾਂ ਲਈ ਭਦੌੜ ਹਲਕੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ। ਮੈਂ ਹਲਕੇ ਦੇ ਲੋਕਾਂ ਦੇ ਸਹਿਯੋਗ ਤੇ ਅਸ਼ੀਰਵਾਦ ਦੀ ਮੰਗ ਕਰਦਾ ਹਾਂ। ਆਓ ਭਦੌੜ ਦੀ ਕਾਇਆ ਕਲਪ ਲਈ ਰਲ ਕੇ ਕੰਮ ਕਰੀਏ।"
Filed my nomination papers for the Bhadaur constituency in the upcoming Punjab Assembly elections.
I seek the support and blessings of people of the constituency. Let us work together towards transforming Bhadaur. pic.twitter.com/42WxePNYf2
ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਾਂਗਰਸ ਪਾਰਟੀ ਨੇ ਬੀਤੇ ਕੱਲ੍ਹ ਬਾਕੀ ਰਹਿੰਦੇ 8 ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕੀਤੀ ਸੀ। ਇਸ ਤੋਂ ਪਹਿਲਾਂ ਕਾਂਗਰਸ ਨੇ 109 ਉਮੀਦਵਾਰਾਂ ਦੀਆਂ ਸੀਟਾਂ ਦਾ ਐਲਾਨ ਕੀਤਾ ਸੀ। ਸਾਰੀਆਂ ਪਾਰਟੀਆਂ ਨੇ ਲਗਪਗ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤੇ ਹਨ। ਪਾਰਟੀਆਂ ਚੋਣ ਪ੍ਰਚਾਰ ਵੀ ਜ਼ੋਰਾਂ ਦੇ ਨਾਲ ਚੱਲ ਰਿਹਾ ਹੈ।
ਸੁਖਬੀਰ ਬਾਦਲ ਨੇ ਚੰਨੀ ਦੇ ਭਦੌੜ ਤੋਂ ਚੋਣ ਲੜਨ ਬਾਰੇ ਕਿਹਾ, "ਚੰਨੀ ਚਮਕੌਰ ਸਾਹਿਬ ਤੋਂ ਡਰ ਗਿਆ ਸੀ ਕਿਉਂਕਿ ਉਥੇ ਰੇਤਾ ਦਾ ਵੱਡਾ ਸਕੈਂਡਲ ਫੜਿਆ ਗਿਆ ਸੀ।"
ਉਧਰ ਕੇਜਰੀਵਾਲ ਨੇ ਭਦੌੜ ਤੋਂ ਚੰਨੀ ਦੇ ਚੋਣ ਲੜਨ ਉਤੇ ਤਨਜ਼ ਕੱਸਿਆ। ਕੇਜਰੀਵਾਲ ਨੇ ਟਵਿਟ ਕਰਕੇ ਦਾਅਵਾ ਕੀਤਾ ਕਿ ਉਨਾਂ ਦਾ ਸਰਵੇ ਸੱਚ ਸਾਬਤ ਹੋਇਆ ਕਿ ਚੰਨੀ ਚਮਕੌਰ ਸਾਹਿਬ ਤੋਂ ਚੋਣ ਹਾਰ ਰਹੇ ਨੇ।
ਮੁੱਖ ਮੰਤਰੀ ਚੰਨੀ ਨੂੰ ਦੋ ਸੀਟਾਂ ਤੋਂ ਚੋਣ ਮੈਦਾਨ 'ਚ ਉਤਾਰਨ ਪਿੱਛੇ ਹਾਈਕਾਮਨ ਦਾ ਕੀ ਮਕਸਦ ਹੈ ਇਹ ਤਾਂ ਅਜੇ ਸਾਫ ਨਹੀਂ, ਪਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਕਿਸੇ ਵੀ ਉਮੀਦਾਵਰ ਦੇ ਦੋ ਥਾਂ ਤੋ ਚੋਣ ਲੜਨ ਉਤੇ ਸਵਾਲ ਖੜ੍ਹੇ ਕਰਦੇ ਰਹੇ ਹਨ।
ਖੈਰ ਮੁੱਖ ਮੰਤਰੀ ਚੰਨੀ ਨੂੰ ਦੋ ਸੀਟਾਂ ਤੋਂ ਚੌਣ ਮਾਦਨ 'ਚ ਉਤਾਰਨ ਪਿਛੇ ਦੋ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ।ਇੱਕ ਤਾਂ ਇਹ ਕਿ ਹਾਈਕਾਮਨ ਚੰਨੀ ਨੂੰ ਹੀ ਮੁੱਖ ਮੰਤਰੀ ਚਿਹਰਾ ਐਲਾਨਣ ਦੇ ਮੂਡ 'ਚ ਹੋ ਸਕਦੀ ਹੈ। ਦੂਜਾ ਕਾਰਨ ਜੋ ਵਿਰੋਧੀਆਂ ਸਮੇਤ ਖੁੱਦ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੱਸ ਰਹੇ ਹਨ, ਯਾਨੀ ਚਮੌਕਰ ਸਾਹਿਬ ਤੋਂ ਮਾਮਲਾ ਗੜਬੜ ਹੋ ਸਕਦਾ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)