(Source: ECI/ABP News/ABP Majha)
Election Update: ਪੰਜਾਬੀਆਂ ਨੂੰ ਕੇਂਦਰ ਨੇ ਭੇਜੇ ਤੇਲਗੂ ਕੈਲੰਡਰ, ਅਕਾਲੀ ਦੱਸ ਰਹੇ ਨੇ ਗੁਜਰਾਤੀ ! ਜਾਣੋ ਕੀ ਹੈ ਪੂਰਾ ਮਾਮਲਾ
ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਤੇਲਗੂ ਭਾਸ਼ਾ ਦੇ ਕੈਲੰਡਰ ਦਿਖਾ ਰਹੇ ਹਨ, ਹਾਲਾਂਕਿ ਉਨ੍ਹਾਂ ਵੱਲੋਂ ਇਸ ਨੂੰ ਗੁਜਰਾਤੀ ਦੱਸਿਆ ਜਾ ਰਿਹਾ ਹੈ। ਬੰਟੀ ਰੋਮਾਣਾ ਨੇ ਕਿਹਾ ਕਿ ਇਹ ਸਾਡੀ ਮਾਂ ਬੋਲੀ ਅਤੇ ਵਿਰਸੇ ਤੇ ਸਿੱਧਾ ਹਮਲਾ ਹੈ
Punjab News: ਦੇਸ਼ ਵਿੱਚ ਇਸ ਵੇਲੇ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ ਤੇ ਹਰ ਪਾਰਟੀ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ। ਖਾਸਕਰਕੇ ਕੇਂਦਰ ਦੀ ਪਾਰਟੀ ਆਪਣੇ ਵੱਲੋਂ ਕੀਤੇ ਗਏ ਕੰਮਾਂ ਨੂੰ ਉਸ ਸੂਬੇ ਦੀ ਭਾਸ਼ਾ ਵਿੱਚ ਛਪਾਕੇ ਭੇਜ ਰਹੀ ਹੈ ਪਰ ਇਸ ਵੇਲੇ ਜਿਸ ਗੱਲ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਨੇ ਚੁੱਕਿਆ ਹੈ ਉਹ ਹੈ ਪੰਜਾਬ ਵਿੱਚ ਤੇਲਗੂ ਕੈਲੰਡਰ ਭੇਜਣਾ ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਤੇਲਗੂ ਭਾਸ਼ਾ ਦੇ ਕੈਲੰਡਰ ਦਿਖਾ ਰਹੇ ਹਨ, ਹਾਲਾਂਕਿ ਉਨ੍ਹਾਂ ਵੱਲੋਂ ਇਸ ਨੂੰ ਗੁਜਰਾਤੀ ਦੱਸਿਆ ਜਾ ਰਿਹਾ ਹੈ। ਬੰਟੀ ਰੋਮਾਣਾ ਨੇ ਕਿਹਾ ਕਿ ਇਹ ਸਾਡੀ ਮਾਂ ਬੋਲੀ ਅਤੇ ਵਿਰਸੇ ਤੇ ਸਿੱਧਾ ਹਮਲਾ ਹੈ Iਇਹ ਰਾਸ਼ਟਰੀ ਪਾਰਟੀਆਂ ਸਾਡੀ ਮਾਂ ਬੋਲੀ ਤੇ ਵਿਰਸੇ ਨੂੰ ਖਤਮ ਕਰਨਾ ਚਾਹੁੰਦੀਆਂ ਨੇ I
Govt of India sends calendars in Gujrati language to panchayats in Punjab.
— Parambans Singh Romana (@ParambansRomana) April 8, 2024
ਇਹ ਸਾਡੀ ਮਾਂ ਬੋਲੀ ਅਤੇ ਵਿਰਸੇ ਤੇ ਸਿੱਧਾ ਹਮਲਾ ਹੈ I
ਇਹ ਰਾਸ਼ਟਰੀ ਪਾਰਟੀਆਂ ਸਾਡੀ ਮਾਂ ਬੋਲੀ ਤੇ ਵਿਰਸੇ ਨੂੰ ਖਤਮ ਕਰਨਾ ਚਾਹੁੰਦੀਆਂ ਨੇ I@BJP4India @INCIndia @AamAadmiParty pic.twitter.com/wt7hzBa8Vn
ਬੰਟੀ ਰੋਮਾਣਾ ਨੇ ਦਾਅਵਾ ਕੀਤਾ ਕਿ ਕੇਂਦਰ ਦੀ ਸਰਕਾਰ ਨੇ ਪੰਜਾਬ ਦੀਆਂ ਪੰਚਾਇਤਾਂ ਨੂੰ ਜੋ ਕੈਲੰਡਰ ਭੇਜੇ ਹਨ ਤੇ ਉਹ ਗੁਜਰਾਤੀ ਵਿੱਚ ਛਪੇ ਹੋਏ ਹਨ। ਉਨ੍ਹਾਂ ਕਿਹਾ ਕਿ ਕੌਮੀ ਪਾਰਟੀਆਂ ਤੋਂ ਪੰਜਾਬ ਦੀ ਬੋਲੀ, ਸੱਭਿਆਚਾਰ ਤੇ ਵਿਰਸੇ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਹੁਣ ਗੁਜਰਾਤੀ ਦਾ ਅਧਿਆਪਕ ਲੱਭਿਆ ਜਾਵੇ ਤਾਂ ਜੋ ਇਸ ਨੂੰ ਪੜ੍ਹਿਆ ਜਾਵੇ।
ਬੰਟੀ ਰੋਮਾਣਾ ਨੇ ਅਪੀਲ ਕੀਤੀ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਨਹੀਂ ਤਾਂ ਸਾਰੀਆਂ ਨੈਸ਼ਨਲ ਪਾਰਟੀਆਂ ਪੰਜਾਬ ਦੀ ਬੋਲੀ ਤੇ ਵਿਰਸੇ ਉੱਤੇ ਹਮਲਾ ਕਰਨਗੀਆਂ। ਜਿਹੜੀਆਂ ਕੌਮਾਂ ਦੀ ਬੋਲੀ ਤੇ ਵਿਰਸਾ ਖ਼ਤਮ ਹੋ ਜਾਂਦਾ ਹੈ ਉਹ ਕੌਮ ਹੀ ਖ਼ਤਮ ਹੋ ਜਾਂਦੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।