ਪੜਚੋਲ ਕਰੋ
(Source: ECI/ABP News)
ਅਰਦਾਸ ਮੌਕੇ ਫਾਈਰਿੰਗ ਕਰਨ ਵਾਲਾ ਗ੍ਰੰਥੀ ਮੋਗਾ ਗੁਰਦੁਆਰੇ ਦਾ ਮੈਨੇਜਰ
ਅਰਦਾਸ ਮੌਕੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਤੋਂ ਬਾਅਦ ਫਾਈਰਿੰਗ ਕਰਨ ਵਾਲੇ ਗ੍ਰੰਥੀ ਦਾ ਪਤਾ ਲੱਗ ਗਿਆ ਹੈ। ਗ੍ਰੰਥੀ ਰਜਿੰਦਰ ਸਿੰਘ ਮੋਗਾ ਦ ਪਿੰਡ ਤਖਤੂਪੁਰਾ ਦੇ ਗੁਰਦੁਆਰਾ ਸਾਹਿਬ ਦਾ ਮੈਨੇਜਰ ਹੈ।
![ਅਰਦਾਸ ਮੌਕੇ ਫਾਈਰਿੰਗ ਕਰਨ ਵਾਲਾ ਗ੍ਰੰਥੀ ਮੋਗਾ ਗੁਰਦੁਆਰੇ ਦਾ ਮੈਨੇਜਰ granthi who fired during the ardas was the manager of gurdwara sahib in moga ਅਰਦਾਸ ਮੌਕੇ ਫਾਈਰਿੰਗ ਕਰਨ ਵਾਲਾ ਗ੍ਰੰਥੀ ਮੋਗਾ ਗੁਰਦੁਆਰੇ ਦਾ ਮੈਨੇਜਰ](https://static.abplive.com/wp-content/uploads/sites/5/2019/11/23154300/Firing-in-Ardas.jpg?impolicy=abp_cdn&imwidth=1200&height=675)
ਕਪੂਰਥਲਾ: ਅਰਦਾਸ ਮੌਕੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਤੋਂ ਬਾਅਦ ਫਾਈਰਿੰਗ ਕਰਨ ਵਾਲੇ ਗ੍ਰੰਥੀ ਦਾ ਪਤਾ ਲੱਗ ਗਿਆ ਹੈ। ਗ੍ਰੰਥੀ ਰਜਿੰਦਰ ਸਿੰਘ ਮੋਗਾ ਦ ਪਿੰਡ ਤਖਤੂਪੁਰਾ ਦੇ ਗੁਰਦੁਆਰਾ ਸਾਹਿਬ ਦਾ ਮੈਨੇਜਰ ਹੈ। ਵੀਡੀਓ ਲੁਧਿਆਣਾ ਦੇ ਪਿੰਡ ਹਸਨ ਪੁਰਾ ਦੀ ਦੱਸੀ ਜਾ ਰਹੀ ਹੈ ਜਿੱਥੈ ਸ਼੍ਰੀ ਅਖੰਡ ਪਾਠ ਸਾਹਿਬ ਹੋ ਰਿਹਾ ਸੀ।
ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਤੋਂ ਬਾਅਦ ਗ੍ਰੰਥੀ ਰਜਿੰਦਰ ਨੇ ਫਾਈਰਿੰਗ ਕੀਤੀ। ਇਹ ਮਾਮਲਾ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਭਖਿਆ ਹੋਇਆ ਹੈ। ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੁੱਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਕੋਲ ਵੀ ਪਹੁੰਚ ਗਿਆ। ਸਿੰਘ ਸਾਹਿਬਾਨਾ ਦਾ ਕਹਿਣਾ ਸੀ ਕਿ ਉਨ੍ਹਾਂ ਕੋ ਇਸ ਮਾਮਲੇ ‘ਤੇ ਅਜੇ ਤਕ ਕੋਈ ਸ਼ਿਕਾਇਤ ਨਹੀਂ ਆਈ। ਪਰ ਮਾਮਲੇ ਗੁਰਮਰਿਆਦਾ ਖਿਲਾਫ ਹੈ ਇਸ ਲਈ ਜਾਂਚ ਕੀਤੀ ਜਾਵੇਗੀ।
ਦੱਸ ਦਈਏ ਕਿ ਗ੍ਰੰਥੀ ਰਾਜਿੰਦਰ ਨੇ 13 ਨਵੰਬਰ ਨੂੰ ਅਰਦਾਸ ਦੌਰਾਨ ਪੰਜ ਫਾਈਰ ਕੀਤੇ ਸੀ। ਇਸ ਤੋਂ ਬਾਅਦ ਹੁਣ ਗ੍ਰੰਥੀ ਦੀ ਸਫਾਈ ਸਾਹਮਣੇ ਆਈ ਹੈ। ਉਸ ਦਾ ਕਹਿਣਾ ਹੈ ਕਿ ਉਸਨੇ ਖੁਸ਼ੀ ‘ਚ ਫਾਈਰ ਕੀਤੇ ਸੀ। ਜਦੋਂ ਸਿੱਖ ਰੇਜੀਮੈਂਟ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਆਉਂਦੀ ਹੈ ਤਾਂ ਫਾਈਰ ਨਾਲ ਸਵਾਗਤ ਕੀਤਾ ਜਾਂਦਾ ਹੈ। ਇਸ ਦਾ ਜੇਕਰ ਕਿਸੇ ਨੂੰ ਬੁਰਾ ਲੱਗਿਆ ਹੈ ਤਾਂ ਮੈਂ ਮਾਫੀ ਮੰਗਦਾ ਹਾਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)