ਪ੍ਰਾਈਵੇਟ ਹਸਪਤਾਲ ਦੀ ਵੱਡੀ ਲਾਪਰਵਾਹੀ, ਆਪ੍ਰੇਸ਼ਨ ਦੌਰਾਨ ਪੇਟ 'ਚ ਛੱਡ ਦਿੱਤੀ ਲੋਹੇ ਦੀ ਚੀਜ਼
ਕੁਝ ਦਿਨ ਪਹਿਲਾਂ ਹੀ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ 'ਚ ਪੱਥਰੀ ਦੇ ਅਪਰੇਸ਼ਨ ਦੌਰਾਨ ਲਾਪਰਵਾਹੀ ਕਾਰਨ ਮਹਿਲਾ ਦੀ ਮੌਤ ਦੇ ਆਰੋਪ ਲੱਗੇ ਸਨ।
ਗੁਰਦਾਸਪੁਰ: ਕੁਝ ਦਿਨ ਪਹਿਲਾਂ ਹੀ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ 'ਚ ਪੱਥਰੀ ਦੇ ਅਪਰੇਸ਼ਨ ਦੌਰਾਨ ਲਾਪਰਵਾਹੀ ਕਾਰਨ ਮਹਿਲਾ ਦੀ ਮੌਤ ਦੇ ਆਰੋਪ ਲੱਗੇ ਸਨ। ਹੁਣ ਇਕ ਹੋਰ ਪ੍ਰਾਈਵੇਟ ਹਸਪਤਾਲ ਦੇ ਡਾਕਟਰ 'ਤੇ ਪਿੱਤੇ ਦੀ ਪੱਥਰੀ ਦੇ ਆਪ੍ਰੇਸ਼ਨ ਦੌਰਾਨ ਲਾਪਰਵਾਹੀ ਦਾ ਮਾਮਲਾ ਸਾਮਣੇ ਆਇਆ ਹੈ।ਉਥੇ ਹੀ ਇਹ ਮਾਮਲਾ ਜ਼ਿਲ੍ਹਾ ਪ੍ਰਸ਼ਾਸ਼ਨ ਕੋਲ ਹੈ।
ਜਿਸ ਦੇ ਚਲਦੇ ਡੀਸੀ ਗੁਰਦਾਸਪੁਰ ਵਲੋਂ ਸਿਵਲ ਸਰਜਨ ਗੁਰਦਾਸਪੁਰ ਦੀ ਅਗਵਾਈ ਹੇਠ ਜਾਂਚ ਲਈ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਦਾ ਬੋਰਡ ਗਠਨ ਕੀਤਾ ਗਿਆ। ਗੁਰਦਾਸਪੁਰ ਦੀ ਪੀੜਤ ਮਹਿਲਾ ਅਤੇ ਉਸਦੇ ਪਰਿਵਾਰ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰਕੇ ਇਨਸਾਫ਼ ਦੀ ਗੁਹਾਰ ਲਾਈ ਹੈ।
ਸ਼ਹਿਰ ਦੇ ਵਸਨੀਕ ਠੁੱਡਾ ਰਾਮ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ। ਜਿਸ 'ਚ ਉਨ੍ਹਾਂ ਦੱਸਿਆ ਹੈ ਕਿ ਉਸ ਦੀ ਪਤਨੀ ਵਿਮਲਾ ਦੇਵੀ ਦੇ ਪਿੱਤੇ ਵਿੱਚ ਪੱਥਰੀ ਸੀ।ਜਿਸ ਲਈ ਉਸ ਨੇ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨੂੰ ਦਿਖਾਇਆ ਤਾਂ ਉਸ ਨੇ ਪਿੱਤੇ ਦੀ ਪੱਥਰੀ ਦਾ ਆਪ੍ਰੇਸ਼ਨ ਕਰਨ ਲਈ ਕਿਹਾ, ਜਿਸ ਤੋਂ ਬਾਅਦ ਪਥਰੀ ਦਾ ਆਪਰੇਸ਼ਨ ਦੂਰਬੀਨ ਰਾਹੀਂ ਕੀਤਾ ਗਿਆ, ਜਿੱਥੇ ਉਸ ਨੇ ਦੋਸ਼ ਲਾਇਆ ਹੈ ਕਿ ਅਪਰੇਸ਼ਨ ਤੋਂ ਬਾਅਦ ਵੀ ਮੇਰੀ ਪਤਨੀ ਨੂੰ ਤਕਲੀਫ ਰਹਿੰਦੀ ਸੀ ਅਤੇ ਡਾਕਟਰ 3 ਮਹੀਨੇ ਤੱਕ ਉਸ ਦੀਆਂ ਪੱਟੀਆਂ ਕਰਦਾ ਰਿਹਾ ਫੇਰ ਰੇਸ਼ਾ ਪੈ ਗਿਆ ਅਤੇ ਸਾਨੂੰ ਅੰਮ੍ਰਿਤਸਰ ਤੋਂ ਦੁਬਾਰਾ ਅਪਰੇਸ਼ਨ ਕਰਵਾਉਣਾ ਪਿਆ। ਆਪ੍ਰੇਸ਼ਨ ਉਸ ਦੇ ਪੇਟ 'ਚੋਂ ਲੋਹੇ ਦੀ ਚੀਜ਼ ਨਿਕਲੀ ਜੋ ਡਾਕਟਰ ਨੇ ਪਹਿਲੇ ਅਪਰੇਸ਼ਨ ਦੌਰਾਨ ਪੇਟ ਵਿੱਚ ਹੀ ਛੱਡ ਦਿੱਤੀ ਸੀ।"
ਉਥੇ ਹੀ ਪਰਿਵਾਰ ਨੇ ਦੱਸਿਆ ਕਿ ਡੀਸੀ ਗੁਰਦਾਸਪੁਰ ਨੂੰ ਉਹਨਾਂ ਸ਼ਕਾਇਤ ਦਰਜ਼ ਕਰਵਾਈ ਹੈ ਅਤੇ ਉਹਨਾਂ ਉਕਤ ਡਾਕਟਰ ਖਿਲਾਫ ਕੜੀ ਕਾਰਵਾਈ ਦੀ ਮੰਗ ਕੀਤੀ।ਇਸ ਸਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਉਹਨਾਂ ਕੋਲ ਉਕਤ ਸ਼ਕਾਇਤ ਆਈ ਸੀ ਅਤੇ ਉਹਨਾਂ ਵਲੋਂ ਸਿਵਲ ਸਰਜਨ ਗੁਰਦਾਸਪੁਰ ਦੀ ਅਗਵਾਈ ਹੇਠ ਇਕ ਵਿਸ਼ੇਸ਼ ਬੋਰਡ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਤਿੰਨ ਸੀਨੀਅਰ ਮੈਡੀਕਲ ਅਫ਼ਸਰ ਨਿਯੁਕਤ ਕੀਤੇ ਗਏ ਹਨ ਉਹਨਾਂ ਨੂੰ ਇਸ ਮਾਮਲੇ 'ਚ ਡੂੰਘਾਈ ਨਾਲ ਜਾਂਚ ਕਰਨ ਦਾ ਆਦੇਸ਼ ਦਿਤਾ ਗਿਆ ਹੈ ਅਤੇ ਜੋ ਜਾਂਚ ਰਿਪੋਰਟ ਆਵੇਗੀ ਉਸ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।