ਪੜਚੋਲ ਕਰੋ
Advertisement
ਅੰਮ੍ਰਿਤਸਰ 'ਚੋਂ ਸਿੱਧੂ ਨੇ ਖਿੱਚੀ ਔਜਲਾ ਤੋਂ ਸਪੋਰਟ? ਆਖਰੀ ਰੋਡ ਸ਼ੋਅ 'ਚੋਂ ਰਹੀ ਗ਼ੈਰ ਹਾਜ਼ਰ
ਔਜਲਾ ਨੂੰ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ, ਡਾ. ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ ਆਦਿ ਨੇ ਰੋਡ ਸ਼ੋਅ ਵਿੱਚ ਪਹੁੰਚ ਕੇ ਹੱਲਾਸ਼ੇਰੀ ਦਿੱਤੀ ਪਰ ਡਾ. ਨਵਜੋਤ ਕੌਰ ਸਿੱਧੂ ਗ਼ੈਰ-ਹਾਜ਼ਰ ਰਹੇ।
ਅੰਮ੍ਰਿਤਸਰ: ਸੂਬੇ ਦੇ ਵਿੱਚ ਅੱਜ ਚੋਣ ਪ੍ਰਚਾਰ ਮੁਕੰਮਲ ਤੌਰ 'ਤੇ ਸਮਾਪਤ ਹੋ ਗਿਆ ਹੈ ਤੇ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਰਾਹੀਂ ਸ਼ਕਤੀ ਪ੍ਰਦਰਸ਼ਨ ਕੀਤਾ। ਔਜਲਾ ਨੂੰ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ, ਡਾ. ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ ਆਦਿ ਨੇ ਰੋਡ ਸ਼ੋਅ ਵਿੱਚ ਪਹੁੰਚ ਕੇ ਹੱਲਾਸ਼ੇਰੀ ਦਿੱਤੀ ਪਰ ਡਾ. ਨਵਜੋਤ ਕੌਰ ਸਿੱਧੂ ਗ਼ੈਰ-ਹਾਜ਼ਰ ਰਹੇ।
ਜ਼ਰੂਰ ਪੜ੍ਹੋ- ਸਿੱਧੂ ਤੇ ਕੈਪਟਨ ਫਿਰ ਆਹਮੋ-ਸਾਹਮਣੇ, ਇਸ਼ਾਰਿਆਂ-ਇਸ਼ਾਰਿਆਂ 'ਚ ਬਹੁਤ ਕੁਝ ਕਹਿ ਗਏ
ਡਾ. ਸਿੱਧੂ ਦੀ ਗੈਰਹਾਜ਼ਰੀ ਦਰਮਿਆਨ ਗੁਰਜੀਤ ਸਿੰਘ ਔਜਲਾ ਨੇ ਹਲਕੀ ਬਾਰਸ਼ ਵਿੱਚ ਹਾਲ ਗੇਟ ਦੇ ਬਾਹਰੋਂ ਆਪਣਾ ਰੋਜ਼ਾ ਸ਼ੁਰੂ ਕੀਤਾ ਤੇ ਸਮਰਥਕਾਂ ਦੇ ਨਾਲ ਜੱਲ੍ਹਿਆਂਵਾਲਾ ਬਾਗ ਤਕ ਗਏ। ਇਸ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ ਔਜਲਾ ਉੱਪਰ ਫੁੱਲਾਂ ਦੀ ਵਰਖਾ ਕੀਤੀ ਤੇ ਇਸ ਰੋਡ ਸ਼ੋਅ ਨੂੰ ਭਰਵਾਂ ਹੁੰਗਾਰਾ ਵੀ ਮਿਲਿਆ। ਗੁਰਜੀਤ ਔਜਲਾ ਨੇ ਉਸੇ ਸਥਾਨ ਤੇ ਰੋਡ ਸ਼ੋਅ ਕੱਢਿਆ ਜਿਸ ਜਗ੍ਹਾ ਤੇ ਬੀਤੇ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਨੇ ਹਰਦੀਪ ਸਿੰਘ ਪੁਰੀ ਲਈ ਰੋਡ ਸ਼ੋਅ ਕੱਢਿਆ ਸੀ।
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ, ਗੁਰਜੀਤ ਔਜਲਾ ਲਈ ਡਟ ਕੇ ਪ੍ਰਚਾਰ ਕਰ ਚੁੱਕੇ ਹਨ। ਡਾ. ਸਿੱਧੂ ਨੇ ਗੁਰਜੀਤ ਔਜਲਾ ਦੇ ਹੱਕ ਵਿੱਚ 54 ਚੋਣ ਸਭਾਵਾਂ ਤੇ ਨੌਂ ਰੈਲੀਆਂ ਕੀਤੀਆਂ ਹਨ ਪਰ ਅੱਜ ਉਨ੍ਹਾਂ ਦੀ ਗ਼ੈਰਹਾਜ਼ਰੀ ਕਈ ਸਵਾਲ ਖੜ੍ਹੇ ਕਰ ਗਈ। ਦਰਅਸਲ, ਬੀਤੇ ਦਿਨਾਂ ਤੋਂ ਸਿੱਧੂ ਜੋੜੇ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਟਿਕਟ ਵੰਡ ਬਾਰੇ ਚੱਲ ਰਹੀ ਖਿੱਚੋਤਾਣ ਕਾਫੀ ਵੱਧ ਚੁੱਕੀ ਹੈ। ਦੋਵੇਂ ਧਿਰਾਂ ਇੱਕ-ਦੂਜੇ 'ਤੇ ਇਲਜ਼ਾਮ ਲਾ ਰਹੀਆਂ ਹਨ। ਕੈਪਟਨ ਕਹਿ ਰਹੇ ਹਨ ਕਿ ਉਨ੍ਹਾਂ ਸਿੱਧੂ ਦੀ ਚੰਡੀਗੜ੍ਹ ਤੋਂ ਟਿਕਟ ਨਹੀਂ ਰੱਦ ਕਰਵਾਈ ਬਲਕਿ ਪਾਰਟੀ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੇ ਬਠਿੰਡਾ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਖ਼ੁਦ ਇਸ ਤੋਂ ਮਨ੍ਹਾਂ ਕਰ ਦਿੱਤਾ। ਇਹ ਵੀ ਪੜ੍ਹੋ- ਕੈਪਟਨ ਦਾ ਵੱਡਾ ਐਲਾਨ: ਆਮ ਚੋਣਾਂ 'ਚ ਕਾਂਗਰਸ ਦਾ ਪ੍ਰਦਰਸ਼ਨ ਮਾੜਾ ਰਿਹਾ ਤਾਂ ਛੱਡਾਂਗਾ ਮੁੱਖ ਮੰਤਰੀ ਦੀ ਕੁਰਸੀ ਉੱਧਰ, ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟਿਕਟ ਕੈਪਟਨ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਨੇ ਰੱਦ ਕਰਵਾਈ ਹੈ। ਉਨ੍ਹਾਂ ਅੱਜ ਤਾਜ਼ਾ ਬਿਆਨ ਦਿੱਤਾ ਹੈ ਕਿ ਅੰਮ੍ਰਿਤਸਰ ਬਾਰੇ ਵੀ ਕੈਪਟਨ ਤੇ ਕੁਮਾਰੀ ਨੇ ਕਿਹਾ ਸੀ ਕਿ ਸਿੱਧੂ ਦੇ ਨਾਂਅ ਨਾਲ ਦੁਸ਼ਹਿਰਾ ਰੇਲ ਹਾਦਸਾ ਜੁੜਨ ਕਾਰਨ ਅਕਸ ਖਰਾਬ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਬਠਿੰਡਾ ਕਿਸੇ ਨੂੰ ਨਹੀਂ ਜਾਣਦੇ, ਉੱਥੇ ਕਿਵੇਂ ਚਲੇ ਜਾਣ।Navjot Kaur Sidhu:I didn't talk of any other seat except Amritsar in the context that I was denied Amritsar ticket by CM&Asha Kumari Ji saying that Dussehra incident hamper my image. Amritsar is my home seat. It's not fair to tell me to go Bhatinda when I don't know anyone there. pic.twitter.com/89DjehuC10
— ANI (@ANI) May 17, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਅੰਮ੍ਰਿਤਸਰ
ਪੰਜਾਬ
Advertisement