ਪੜਚੋਲ ਕਰੋ
(Source: ECI/ABP News)
ਰਾਮ ਰਹੀਮ ਦੀ ਅੱਜ ਖ਼ਤਮ ਹੋ ਗਈ ਪੈਰੋਲ, ਕੱਲ੍ਹ ਨੂੰ ਜੇਲ੍ਹ ਵਿੱਚ ਕਰ ਸਕਦਾ ਸਰੰਡਰ
Ram Rahim Parole: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਅੱਜ ਪੂਰੀ ਹੋ ਗਈ ਹੈ। ਰਾਮ ਰਹੀਮ 40 ਦਿਨਾਂ ਦੀ ਪੈਰੋਲ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿੱਚ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਰਾਮ ਰਹੀਮ ਅੱਜ ਸਰੰਡਰ ਨਹੀਂ ਕਰੇਗਾ। ਉਹ ਕੱਲ੍ਹ ਨੂੰ ਜੇ
![ਰਾਮ ਰਹੀਮ ਦੀ ਅੱਜ ਖ਼ਤਮ ਹੋ ਗਈ ਪੈਰੋਲ, ਕੱਲ੍ਹ ਨੂੰ ਜੇਲ੍ਹ ਵਿੱਚ ਕਰ ਸਕਦਾ ਸਰੰਡਰ Gurmeet Ram Rahim's parole will end today, he can Surrender tomorrow in Rohtak jail Sunarian ਰਾਮ ਰਹੀਮ ਦੀ ਅੱਜ ਖ਼ਤਮ ਹੋ ਗਈ ਪੈਰੋਲ, ਕੱਲ੍ਹ ਨੂੰ ਜੇਲ੍ਹ ਵਿੱਚ ਕਰ ਸਕਦਾ ਸਰੰਡਰ](https://feeds.abplive.com/onecms/images/uploaded-images/2023/03/02/63bccb20eb9b42a39b77a3a2807d7f4a1677744346123345_original.jpg?impolicy=abp_cdn&imwidth=1200&height=675)
Gurmeet Ram Rahim
ਸ਼ੰਕਰ ਦਾਸ ਦੀ ਰਿਪੋਰਟ
Ram Rahim Parole: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਅੱਜ ਪੂਰੀ ਹੋ ਗਈ ਹੈ। ਰਾਮ ਰਹੀਮ 40 ਦਿਨਾਂ ਦੀ ਪੈਰੋਲ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿੱਚ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਰਾਮ ਰਹੀਮ ਅੱਜ ਸਰੰਡਰ ਨਹੀਂ ਕਰੇਗਾ। ਉਹ ਕੱਲ੍ਹ ਨੂੰ ਜੇਲ੍ਹ ਵਿੱਚ ਸਰੰਡਰ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਜੇਲ੍ਹ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਆਪਣੇ ਸਮਰਥਕਾਂ ਨੂੰ ਵੀਡੀਓ ਜਾਰੀ ਕਰਕੇ ਕੋਈ ਸੰਦੇਸ਼ ਦੇ ਸਕਦਾ ਹੈ। ਰਾਮ ਰਹੀਮ 21 ਜਨਵਰੀ ਨੂੰ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ।
ਦਰਅਸਲ 'ਚ ਰਾਮ ਰਹੀਮ ਸਖ਼ਤ ਸੁਰੱਖਿਆ ਵਿਚਕਾਰ 21 ਜਨਵਰੀ ਨੂੰ 40 ਦਿਨਾਂ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਰਾਮ ਰਹੀਮ ਨੂੰ ਇਸ ਵਾਰ ਡੇਰਾ ਮੁਖੀ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਪੈਰੋਲ ਮਿਲੀ ਸੀ, ਜੋ 25 ਜਨਵਰੀ ਨੂੰ ਸੀ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਵੀ ਉਸ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਜੋ 25 ਨਵੰਬਰ ਨੂੰ ਹੀ ਖਤਮ ਹੋਈ ਸੀ। ਰਾਮ ਰਹੀਮ ਨੂੰ 14 ਮਹੀਨਿਆਂ ਵਿੱਚ ਚੌਥੀ ਵਾਰ ਪੈਰੋਲ ਮਿਲੀ ਸੀ। ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਹਰਿਆਣਾ ਸਰਕਾਰ ਰਾਮ ਰਹੀਮ 'ਤੇ ਮਿਹਰਬਾਨ ਹੈ।
ਇਹ ਵੀ ਪੜ੍ਹੋ : ਆਮ ਆਦਮੀ ਕਲੀਨਿਕਾਂ ਨੂੰ ਝਟਕਾ ! ਮੁਫਤ ਟੈਸਟਾਂ ਸੇਵਾਵਾਂ ਹੋ ਸਕਦੀਆਂ ਪ੍ਰਭਾਵਿਤ, ਕ੍ਰਿਸ਼ਨਾ ਡਾਇਗਨੌਸਟਿਕਸ ਵੱਲੋਂ ਸੇਵਾਵਾਂ ਦੇਣ ਤੋਂ ਇਨਕਾਰ, ਖਹਿਰਾ ਨੇ ਸਾਧਿਆ AAP 'ਤੇ ਨਿਸ਼ਾਨਾ
ਇਸ ਤੋਂ ਇਲਾਵਾ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ 15 ਅਕਤੂਬਰ 2022 ਨੂੰ ਵੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਇਸ ਦੌਰਾਨ ਉਹ 40 ਦਿਨ ਬਰਨਾਵਾ ਦੇ ਡੇਰਾ ਸੱਚਾ ਸੌਦਾ ਆਸ਼ਰਮ ਵਿੱਚ ਰਿਹਾ ਸੀ। ਜਿੱਥੇ ਉਨ੍ਹਾਂ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਰਾਮ ਰਹੀਮ ਨੇ ਡੇਰੇ 'ਚ ਦੀਵਾਲੀ ਤੇ ਡੇਰੇ ਦੇ ਸੰਸਥਾਪਕ ਦਾ ਜਨਮ ਦਿਨ ਵੀ ਮਨਾਇਆ ਸੀ। ਪੈਰੋਲ ਦੌਰਾਨ ਰਾਮਰਹੀਮ ਨੇ ਆਨਲਾਈਨ ਸਤਿਸੰਗ ਵੀ ਕੀਤਾ ਸੀ, ਜਿਸ ਨੂੰ ਲੈ ਕੇ ਸਵਾਲ ਵੀ ਉੱਠੇ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਹੁਣ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਦੂਜਾ ਬੈਚ ਭੇਜੇਗੀ ਸਿੰਗਾਪੁਰ, 4 ਮਾਰਚ ਨੂੰ 30 ਪ੍ਰਿੰਸੀਪਲ ਜਾਣਗੇ ਸਿੰਗਾਪੁਰ
ਜਿਕਰਯੋਗ ਹੈ ਕਿ ਜੇਲ ਪਰਤਣ ਤੋਂ ਪਹਿਲਾਂ ਰਾਮ ਰਹੀਮ ਨੇ ਬੁੱਧਵਾਰ ਰਾਤ ਨੂੰ 40 ਮਿੰਟ ਦੇ ਸੈਸ਼ਨ ‘ਚ ਡੇਰਾ ਪ੍ਰੇਮੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਨ੍ਹਾਂ ਨੂੰ ਸੁਝਾਅ ਦਿੱਤੇ। ਇਸ ਦੌਰਾਨ ਹਨੀਪ੍ਰੀਤ ਵੀ ਰਾਮ ਰਹੀਮ ਦੇ ਨਾਲ ਮੌਜੂਦ ਸੀ। ਸੈਸ਼ਨ ‘ਚ ਹਨੀਪ੍ਰੀਤ ਨੇ ਰਾਮ ਰਹੀਮ ਨੂੰ ਆਨਲਾਈਨ ਆਉਣ ਵਾਲੇ ਸਵਾਲ ਪੜ੍ਹ ਕੇ ਸੁਣਾਏ। ਜਿਸ ਵਿੱਚ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦੇ ਐਕਸਟਰਾ ਮੈਰਿਟਲ ਅਫੇਅਰ ਬਾਰੇ ਗੱਲ ਕੀਤੀ। ਜਿਸ ‘ਤੇ ਰਾਮ ਰਹੀਮ ਨੇ ਕਿਹਾ ਕਿ ਇਹ ਬਹੁਤ ਗਲਤ ਹੈ। ਇਹ ਸਾਡੇ ਸੱਭਿਆਚਾਰ ਦੇ ਵਿਰੁੱਧ ਹੈ। ਸਾਡਾ ਸੱਭਿਆਚਾਰ ਰਿਸ਼ਤਿਆਂ ਪ੍ਰਤੀ ਵਫ਼ਾਦਾਰੀ ਸਿਖਾਉਂਦਾ ਹੈ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)