(Source: ECI/ABP News)
ਜੀ-20 ਦੇ ਵਿਦੇਸ਼ ਮੰਤਰੀਆਂ ਨੂੰ ਗੁਰਪਤਵੰਤ ਪੰਨੂ ਦਾ ਸੰਦੇਸ਼, ਕਿਹਾ - ਭਾਰਤ ਦੀ ਮੌਜੂਦਾ ਹੱਦਬੰਦੀ ਨੂੰ ਨਾ-ਮਨਜ਼ੂਰ ਕਰੇ, ਪੰਜਾਬ 'ਤੇ ਭਾਰਤ ਨੇ ਕੀਤਾ ਹੋਇਆ ਜ਼ਬਰਦਸਤੀ ਕਬਜ਼ਾ
Gurpatwant Singh Pannu: ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਆਏ ਦਿਨ ਵੀਡੀਓ ਜਾਰੀ ਕਰ ਰਿਹਾ ਹੈ। ਵਿਦੇਸ਼ ਵਿੱਚ ਬੈਠੇ ਖਾਲਿਸਤਾਨ ਪੱਖੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਵੀ ਇੱਕ
![ਜੀ-20 ਦੇ ਵਿਦੇਸ਼ ਮੰਤਰੀਆਂ ਨੂੰ ਗੁਰਪਤਵੰਤ ਪੰਨੂ ਦਾ ਸੰਦੇਸ਼, ਕਿਹਾ - ਭਾਰਤ ਦੀ ਮੌਜੂਦਾ ਹੱਦਬੰਦੀ ਨੂੰ ਨਾ-ਮਨਜ਼ੂਰ ਕਰੇ, ਪੰਜਾਬ 'ਤੇ ਭਾਰਤ ਨੇ ਕੀਤਾ ਹੋਇਆ ਜ਼ਬਰਦਸਤੀ ਕਬਜ਼ਾ Gurpatwant Pannu message to G-20 Foreign Ministers, Said - Do not accept India's current demarcation, India's forced occupation of Punjab ਜੀ-20 ਦੇ ਵਿਦੇਸ਼ ਮੰਤਰੀਆਂ ਨੂੰ ਗੁਰਪਤਵੰਤ ਪੰਨੂ ਦਾ ਸੰਦੇਸ਼, ਕਿਹਾ - ਭਾਰਤ ਦੀ ਮੌਜੂਦਾ ਹੱਦਬੰਦੀ ਨੂੰ ਨਾ-ਮਨਜ਼ੂਰ ਕਰੇ, ਪੰਜਾਬ 'ਤੇ ਭਾਰਤ ਨੇ ਕੀਤਾ ਹੋਇਆ ਜ਼ਬਰਦਸਤੀ ਕਬਜ਼ਾ](https://feeds.abplive.com/onecms/images/uploaded-images/2023/02/27/9ddd640b9fa00d16501b0f3e04e43caf1677490966708345_original.jpg?impolicy=abp_cdn&imwidth=1200&height=675)
Gurpatwant Singh Pannu: ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਆਏ ਦਿਨ ਵੀਡੀਓ ਜਾਰੀ ਕਰ ਰਿਹਾ ਹੈ। ਵਿਦੇਸ਼ ਵਿੱਚ ਬੈਠੇ ਖਾਲਿਸਤਾਨ ਪੱਖੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਹੈ। ਉਨ੍ਹਾਂ ਜੀ-20 ਦੇ ਵਿਦੇਸ਼ ਮੰਤਰੀਆਂ ਨੂੰ ਸੰਦੇਸ਼ ਜਾਰੀ ਕਰਦਿਆਂ ਕਿਹਾ, ਉਹ ਭਾਰਤ ਦੀ ਮੌਜੂਦਾ ਹੱਦਬੰਦੀ ਨੂੰ ਸਵੀਕਾਰ ਨਾਮੰਜੂਰ ਕਰੇ ਕਿਉਂਕਿ ਪੰਜਾਬ 'ਤੇ ਭਾਰਤ ਨੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਹਵਾਈ ਅੱਡੇ 'ਤੇ ਖਾਲਿਸਤਾਨ ਦੇ ਝੰਡੇ ਲਹਿਰਾਏ ਜਾਣਗੇ ਤਾਂ ਜੋ ਮੰਤਰੀਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਇਸ ਦੇ ਨਾਲ ਹੀ ਮੋਦੀ ਸਰਕਾਰ ਨੂੰ ਲੈ ਕੇ ਉਹ ਇਹ ਇੱਕ ਵਾਰ ਫਿਰ ਸਿੱਖਾਂ 'ਤੇ ਅੱਤਵਾਦ ਦਾ ਥੱਪਾ ਲਗਾ ਰਹੀ ਹੈ। ਗੋਲੀ ਦਾ ਬਦਲਾ ਗੋਲੀ ਨਾਲ, ਵੋਟ ਦੀ ਰਾਜਨੀਤੀ ਵੋਟ ਨਾਲ ਮਿਲੇਗੀ। ਦੱਸ ਦੇਈਏ ਕਿ ਪੰਨੂ ਨੇ 2 ਸਾਲ ਪਹਿਲਾਂ ਦੁਨੀਆ ਭਰ ਦੇ ਸਿੱਖਾਂ ਨੂੰ ਖਾਲਿਸਤਾਨ ਦੇ ਸਮਰਥਨ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ : ਜੇਲ੍ਹ ਵਾਰਡਨ 'ਤੇ ਤਿੰਨ ਕੈਦੀਆਂ ਨੇ ਕੀਤਾ ਹਮਲਾ, ਐਚਆਈਵੀ ਪੌਜੇਟਿਵ ਨੇ ਚਮਚੇ ਨਾਲ ਆਪਣੇ ਆਪ ਨੂੰ ਕੱਟ ਲਾ ਵਾਰਡਨ ਨੂੰ ਜ਼ਖ਼ਮੀ ਕਰਨ ਦੀ ਕੀਤੀ ਕੋਸ਼ਿਸ਼
ਪੰਨੂ ‘ਤੇ ਸਿੱਖ ਨੌਜਵਾਨਾਂ ਨੂੰ ਭੜਕਾਉਣ ਦੇ ਦੋਸ਼ ਲੱਗਦੇ ਰਹਿੰਦੇ ਹਨ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਵੀ ਯੂਏਪੀਏ ਤਹਿਤ ਪੰਨੂ ਨੂੰ ਅੱਤਵਾਦੀ ਐਲਾਨਿਆ ਗਿਆ ਹੈ। ਇਸ ਦੇ ਇਲਾਵਾ ਪੰਜਾਬ ਦੇ ਵੱਖ -ਵੱਖ ਸ਼ਹਿਰਾਂ ਵਿੱਚ ਖਾਲਿਸਤਾਨੀ ਨਾਅਰੇ ਲਿਖਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਦੇ ਪਿੱਛੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦਾ ਹੱਥ ਹੁੰਦਾ ਹੈ, ਕਿਉਂਕਿ ਉਹ ਵੀਡੀਓ ਜਾਰੀ ਕਰਕੇ ਇਹ ਜਿੰਮੇਵਾਰੀ ਕਬੂਲਦੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)